ਕਿਹਾ ਕਿ ਫਰਵਰੀ 1997 ਵਿਚ ਪੰਜਾਬ ਵਿਚ ਕਾਂਗਰਸ ਲਈ ਦੁਹਰਾਈ ਜਾਵੇਗੀ
ਚੰਨੀ ਨੁੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਖੰਡ ਮਿੱਲਾਂ ਕਿਸਾਨਾਂ ਨੂੰ ਗੰਨੇ ਦਾ ਭਾਅ 360 ਰੁਪਏ ਕੁਇੰਟਲ ਦੇਣ
ਜਲੰਧਰ, 23 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਵਿਚ ਭੋਗ ਪੈ ਗਿਆ ਹੈ ਤੇ ਉਹ ਸਿਰਫ ਕਬੀਲਿਆਂ ਦਾ ਤੱਕ ਸੀਮਤ ਰਹਿ ਗਈ ਹੈ ਤੇ ਇਸੇ ਲਈ ਹਰ ਕੋਈ ਪੀੜਤ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਗੰਨਾ ਉਤਪਾਦਕਾਂ ਨੁੰ ਖੰਡ ਮਿੱਲਾਂ ਵੱਲੋਂ 360 ਰੁਪਏ ਪ੍ਰਤੀ ਕੁਇੰਟਲ ਭਾਅ ਮਿਲਣਾ ਯਕੀਨੀ ਬਣਾਇਆ ਜਾਵੇ।
ਸਰਦਾਰ ਬਾਦਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਨੀ, ਸਿੱਧੂ, ਜਾਖੜ, ਰੰਧਾਵਾ ਕਬੀਲੇ ਤੇ ਅਜਿਹੇ ਹੋ ਰਹਿ ਗਏ ਹਨ। ਉਹਨਾਂ ਕਿਹਾ ਕਿ ਇਹ ਕਬੀਲੇ ਵੀ ਜਲਦੀ ਹੀ ਖਿੰਡ ਪੁੰਡ ਜਾਣਗੇ ਤੇ ਕਾਂਗਰਸੀ ਇਕ ਦੂਜੇ ਨੁੰ ਤਬਾਹ ਕਰਨ ਲਈ ਕੰਮ ਕਰਨਗੇ।
ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਚੰਨੀ ਸਰਕਾਰ ਹਫੜਾ ਦਫੜੀ ਵਿਚ ਪਈ ਹੇ ਤੇ ਸੱਜੇ ਹੱਥ ਨੂੰ ਇਹ ਨਹੀਂ ਪਤਾ ਕਿ ਖੱਬਾ ਹੱਥ ਕੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹੀ 1996 ਵਿਚ ਹੋਇਆ ਸੀ ਜਦੋਂ ਸਰਦਾਰਨੀ ਰਾਜਿੰਦਰ ਕੌਰ ਭੱਠਲ ਹਰਚਰਨ ਬਰਾੜ ਦੀ ਥਾਂ ਮੁੱਖ ਮੰਤਰੀ ਬਣੇ ਸਨ। ਉਹਨਾਂ ਕਿਹਾ ਕਿ ਫਰਵਰੀ 2022 ਵਿਚ ਫਰਵਰੀ 1997 ਦਾ ਇਤਿਹਾਸ ਦੁਹਰਾਇਆ ਜਾਵੇਗਾ ਜਦੋਂ ਕਾਂਗਰਸ ਨੇ ਸਿਰਫ 14 ਸੀਟਾਂ ਜਿੱਤੀਆਂ ਸਨ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਚੰਨੀ ਨੂੰ ਕਿਹਾ ਕਿ ਉਹ ਸਪਸ਼ਟ ਕਰਨ ਕਿ ਕੀ ਉਹਨਾਂ ਨੇ 2017 ਦਾ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਕਿ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ, 25 ਲੱਖ ਨੌਜਵਾਨਾਂ ਨੂੰ ਨੌਕਰੀਆਂ, 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਤੇ ਬੁਢਾਪਾ ਪੈਲਸ਼ਨ ਤੇ ਸਾਰੇ ਗਰੀਬਾਂ ਨੁੰ ਰਾਸ਼ਨ ਵਿਚ ਖੰਡ ਤੇ ਚਾਹ ਪੱਤੀ ਤੇ ਨੌਜਵਾਨਾਂ ਨੂੰ ਮੋਬਾਈਲ ਮਿਲਣ ਦੇ ਵਾਅਦਿਆਂ ਬਾਰੇ ਉਹ ਕੀ ਸੋਚਦੇ ਹਨ। ਉਹਨਾਂ ਕਿਹਾ ਕਿ ਚੰਨੀ ਜਿਸ ਪਾਰਟੀ ਵਿਚ ਹਨ, ਉਸ ਵੱਲੋਂ ਕੀਤੇ ਗਏ ਇਹਨਾਂ ਵਾਅਦਿਆਂ ਬਾਰੇ ਆਪਣੀ ਚੁੱਪੀ ਤੋੜਨ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੁੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੇ ਗੰਨਾ ਉਤਪਾਦਕਾਂ ਤੇ ਕਪਾਹ ਉਤਪਾਦਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਫੌਰੀ ਕੀ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਭਾਵੇਂ ਸੂਬਾ ਸਰਕਾਰ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਸੀ ਪਰ ਖੰਡ ਮਿੱਲਾਂ ਇਹ ਕੀਮਤ ਦੇਣ ਲਈ ਤਿਆਰ ਨਹੀਂ ਹਨ। ਉਹਨਾਂ ਕਿਹਾÇ ਕ ਇਹ ਮਿੱਲਾਂ ਕਿਸਾਨਾਂ ਨਾਲ ਸਰਕਾਰ ਵੱਲੋਂ ਐਲਾਨੀ ਗੰਨੇ ਦੀ ਕੀਮਤ ਮੁਤਾਬਕ ਖਰੀਦ ਲਈ ਬਾਂਡ ਭਰਨ ਤੋਂ ਇਨਕਾਰੀ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਗੰਨੇ ਦੀ ਐਲਾਨੀ ਕੀਮਤ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਡਰ ਬਣ ਗਿਆ ਹੈ ਕਿ ਖੰਡ ਮਿੱਲਾਂ ਇਸ ਕੀਮਤ ਨੁੰ ਮਨਜ਼ੂਰ ਨਹੀਂ ਕਰਨਗੀਆਂ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੁੰ ਕਿਹਾ ਕਿ ਉਹ ਗੁਲਾਬੀ ਸੁੰਡੀ ਨਾਲ ਮਾਰੀ ਗਈ ਕਪਾਹ ਦੀ ਫਸਲ ਦੇ ਪ੍ਰਭਾਵਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਵੱਲੋਂ ਇਸ਼ਤਿਹਾਰਾਂ ਵਿਚ ਦਾਅਵਾ ਕਰਨ ਦੇ ਬਾਵਜੂਦ ਵੀ ਕਿਸਾਨਾਂ ਨੁੰ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਚੰਨੀ ਡੀ ਏ ਪੀ ਖਾਦ ਦੀ ਘਾਟ ਦਾ ਮਸਲਾ ਵੀ ਫੌਰੀ ਤੌਰ ’ਤੇ ਹੱਲ ਕਰਨ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਆਪਣੀ ਗੱਲ ਪੂਰੀ ਕਰਨ। ਉਹਨਾਂ ਕਿਹਾ ਕਿ ਉਹਨਾਂ ਨੂੰ ਸਿਰਫ ਐਲਾਨਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਉਹਨਾਂ ਕਿਹਾ ਕਿ ਚੰਨੀ ਨੇ ਇਕ ਮਹੀਨੇ ਤੋਂ ਘੱਟ ਸਮੇਂ ਵਿਚ 15000 ਕਰੋੜ ਰੁਪਏ ਦੇ ਐਲਾਨ ਤਾਂ ਕਰ ਦਿੱਤੇ ਹਨ ਪਰ ਇਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੈਸਾ ਹਾਲੇ ਜਾਰੀ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਉਹ ਲੋਕਾਂ ਨੁੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਨੇ ਮੁੱਖ ਮੰਤਰੀ ਨੁੰ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੁੰ ਲਖੀਮਪੁਰ ਖੀਰੀ ਦੇ ਚਾਰ ਸ਼ਹੀਦ ਕਿਸਾਨਾਂ ਦੇ ਬਰਾਬਰ ਮੰਨਣ ਲਈ ਵੀ ਕਿਹਾ ਤੇ ਕਿਹਾ ਕਿ ਕਿਸਾਨ ਅੰਦੋਲਨ ਦੇ ਸਾਰੇ 800 ਕਿਸਾਨਾਂ ਦੇ ਪਰਿਵਾਰਾਂ ਨੁੰ ਵੀ 50-50 ਲੱਖ ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਜਲੰਘਰ ਸ਼ਹਿਰ ਦੇ ਦੌਰੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਦਾ ਐਸ ਓ ਆਈ ਕਾਰਕੁੰਨਾਂ ਨੇ ਨਿੱਘਾ ਸਵਾਗਤ ਕੀਤਾ। ਸੈਂਕੜੇ ਮੋਟਰ ਸਾਈਕਲਾਂ ਦੀ ਅਗਵਾਈ ਕਰਦਿਆਂ ਉਹ ਫਗਵਾੜਾ ਗੇਟ, ਬੰਦ ਬਜ਼ਾਰ, ਬਾਂਸਾਂ ਵਾਲਾ ਬਜ਼ਾਰ ਤੇ ਮਾਡਲ ਹਾਊਸ ਰੋਡ ਪਹੁੰਚ ੇਜਿਥੇ ਉਹਨਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤੇ ਕੁਝ ਸਥਾਨਕ ਭੋਜਣ ਛਕਣ ਮਗਰੋਂ ਸੈਲਫੀਆਂ ਵੀ ਖਿੱਚਵਾਈਆਂ।
ਇਸ ਮੌਕੇ ਪਾਰਟੀ ਲੀਡਰਸ਼ਿਪ ਦੇ ਨਾਲ ਸਰਦਾਰ ਬਾਦਲ ਨੇ ਗੁਰਦੁਆਰਾ ਸਿੰਘ ਸਭਾ ਅਤੇ ਸਤਿਗੁਰੂ ਰਵੀਦਾਸ ਧਾਮ ਵਿਖੇ ਵੀ ਮੱਥਾ ਟੇਕਿਆ। ਉਹਨਾਂ ਨੇ ਜਲੰਧਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪ੍ਰੋਗਰਾਮਾਂ ਨੁੰ ਸੰਬੋਧਨ ਵੀ ਕੀਤਾ ਤੇ ਨੌਜਵਾਨਾਂ ਨੁੰ ਅਪੀਲ ਕੀਤੀ ਕਿ ਉਹ ਅਜਿਹੀ ਸਰਕਾਰ ਚੁਣਨ ਜੋ ਵਿਕਾਸ ਕਾਰਜ ਕਰਵਾ ਸਕੇ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖ ਸਕੇ।
ਇਸ ਮੌਕੇ ਉਹਨਾਂ ਦੇ ਨਾਲ ਚੰਦਨ ਗਰੇਵਾਲ, ਜਗਬੀਰ ਸਿੰਘ ਬਰਾੜ, ਪਵਨ ਟੀਨੁੰ ਤੇ ਕੁਲਵੰਤ ਸਿੰਘ ਮੰਨਣ ਵੀ ਸਨ।
ਉਹਨਾਂ ਨੇ ਸਾਬਕਾ ਡਿਪਟੀ ਮੇਅਰ ਪਰਵੀਸ਼ ਟਾਂਗਰੀ ਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਲਾਲ ਭਗਤ ਨਾਲ ਉਹਨਾਂ ਦੀ ਰਿਹਾਇਸ਼ ’ਤੇ ਮੁਲਾਕਾਤ ਵੀ ਕੀਤੀ। ਉਹਨਾਂ ਨੇ ਪਰਵੇਸ਼ ਟਾਂਗਰੀ ਨੂੰ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਬਣਾਉਣ ਦਾ ਵੀ ਐਲਾਨ ਕੀਤਾ।