ਕੈਪਟਨ ਅਮਰਿੰਦਰ ਆਪਣੀ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਨਹੀਂ ਗਿਣਾ ਪਾਇਆ, ਅਸੀ 20 ਗਿਣਾ ਰਹੇ ਹਾਂ:ਮਜੀਠੀਆ
ਮੁੱਖ ਮੰਤਰੀ ਨੂੰ ਵਿਕਾਸ ਉੱਤੇ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ
ਕਿਹਾ ਕਿ ਉਸ ਦੇ ਆਪਣੇ ਮੰਤਰੀ ਦੇ ਕਹਿਣ ਵਾਂਗ ਦੀ ਸਰਕਾਰ ਦੀ ਕਾਰਗੁਜ਼ਾਰੀ 'ਟਾਕੀਆਂ ਲਾਉਣ' ਵਾਲੀ ਹੀ ਹੈ
ਚੰਡੀਗੜ੍ਹ/17 ਸਤੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ 'ਝੂਠ ਦਾ ਪੁਲੰਦਾ' ਸਾਬਿਤ ਮਗਰੋਂ ਹੁਣ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਹਾਰੇ ਹੋਏ ਵਿਅਕਤੀਆਂ ਵਾਂਗ ਪੇਸ਼ ਆ ਰਹੇ ਹਨ ਅਤੇ ਉੱਚੀ ਉੱਚੀ ਰੌਲਾ ਪਾ ਕੇ ਆਪਣੇ ਝੂਠੇ ਵਾਅਦਿਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੇ ਖਾਧੀਆਂ ਝੂਠੀਆਂ ਸਹੁੰਾਂ ਨਾਲ ਦੁਬਾਰਾ ਤੋਂ ਪੰਜਾਬੀਆਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਦਾ ਜੁਆਬ ਦੇਣਾ ਚਾਹੀਦਾ ਸੀ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਸਕੀਮਾਂ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਣਾ ਕੇ ਕਿਉਂ ਪੇਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੱਸਣ ਦੀ ਬਜਾਇ ਕਿ ਉਸ ਨੇ ਆਪਣੀ ਸਰਕਾਰ ਵੱਲੋਂ ਕੀਤਾ ਇੱਕ ਵੀ ਵਾਅਦਾ ਪੂਰਾ ਨਾ ਕਰਨ ਦੀ ਸੱਚਾਈ ਪੰਜਾਬੀਆਂ ਤੋਂ ਕਿਉਂ ਲੁਕਾਈ ਹੈ, ਮੁੱæਖ ਮੰਤਰੀ ਨੇ ਚਾਰ ਪੰਨਿਆਂ ਦਾ ਬਿਆਨ ਜਾਰੀ ਕਰ ਦਿੱਤਾ ਹੈ, ਜੋ ਇੱਕ ਅਜਿਹੇ ਹਾਰੇ ਹੋਏ ਵਿਅਕਤੀ ਦੀ ਨਿਸ਼ਾਨੀ ਹੈ, ਜਿਹੜਾ ਝੂਠ ਬੋਲਦਾ ਫੜ੍ਹਿਆ ਗਿਆ ਹੋਵੇ ਅਤੇ ਉਸ ਦੀ ਪੂਰੀ ਪੋਲ੍ਹ ਖੁੱਲ੍ਹ ਗਈ ਹੋਵੇ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਉਸ ਦੀ ਆਪਣੀ ਚੁਣੀ ਹੋਈ ਥਾਂ ਉੱਤੇ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਨਾਲ ਵਿਕਾਸ ਉਤੇ ਬਹਿਸ ਕਰਨ ਦੀ ਚੁਣੌਤੀ ਦਿੰਦੇ ਹਾਂ।
ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭੰਬਲਭੂਸੇ ਅਤੇ ਅਗਿਆਨਤਾ ਕਰਕੇ ਆਪਣੀ ਸਰਕਾਰ ਦੀ ਇੱਕ ਵੀ ਵੱਡੀ ਪ੍ਰਾਪਤੀ ਗਿਣਾਉਣ ਵਿਚ ਨਾਕਾਮ ਹੋ ਸਕਦਾ ਹੈ, ਪਰ ਅਸੀਂ ਫਖ਼ਰ ਨਾਲ ਕਹਿੰਦੇ ਹਾਂ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਵਿਕਾਸ ਦੀ ਲਹਿਰ ਲਿਆਂਦੀ ਸੀ, ਜਿਸ ਦੌਰਾਨ ਪੰਜਾਬ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਸੀ ਅਤੇ ਕਾਂਗਰਸੀ ਹਕੂਮਤ ਆਉਣ ਮਗਰੋਂ ਇਹ ਰਾਸ਼ਟਰੀ ਰੈਂਕਿੰਗ ਵਿਚ ਕਾਫੀ ਥੱਲੇ ਆ ਗਿਆ। ਉਹਨਾਂ ਕਿਹਾ ਕਿ ਤੁਸੀਂ ਇੱਕ ਪ੍ਰਾਪਤੀ ਵਾਸਤੇ ਕਹਿ ਰਹੇ ਹੋ ਮੈਂ 20 ਗਿਣਾ ਸਕਦਾ ਹਾਂ। ਅਕਾਲੀ-ਭਾਜਪਾ ਨੇ ਪੰਜਾਬ ਨੂੰ ਸਰਪਲੱਸ ਬਿਜਲੀ ਵਾਲਾ ਸੂਬਾ ਬਣਾਇਆ। ਬਠਿੰਡਾ ਵਿਚ ਰਿਫਾਈਨਰੀ ਲਿਆਂਦੀ, ਜਿਸ ਦਾ ਤੁਸੀਂ ਵਿਰੋਧ ਕੀਤਾ ਸੀ। ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਅੰਦਰ ਬਠਿੰਡਾ, ਲੁਧਿਆਣਾ, ਮੁਹਾਲੀ, ਆਦਮਪੁਰ ਅਤੇ ਪਠਾਨਕੋਟ ਵਿਖੇ ਹਵਾਈ ਅੱਡੇ ਬਣਾਉਣ ਸਮੇਤ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰ ਦਿੱਤੀ। ਜਿਸ ਤਹਿਤ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 1369 ਕਿਲੋਮੀਟਰ ਫਾਸਲੇ ਤਕ 17 ਚਾਰ ਅਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ।
ਇਹ ਟਿੱਪਣੀ ਕਰਦਿਆਂ ਕਿ ਇਹ ਸੂਚੀ ਬਹੁਤ ਲੰਬੀ ਹੈ ਅਤੇ ਮੁੱਖ ਮੰਤਰੀ ਨੂੰ ਸੂਬੇ ਬਾਰੇ ਆਪਣੀ ਅਗਿਆਨਤਾ ਦੂਰ ਕਰਨ ਲਈ ਇਸ ਨੂੰ ਚੰਗੀ ਤਰ੍ਹਾਂ ਪੜ੍ਹਣਾ ਚਾਹੀਦਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਵੱਡੇ ਪ੍ਰਸਾਸ਼ਕੀ ਸੁਧਾਰ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤੇ ਗਏ ਸਨ। ਇਹਨਾਂ ਵਿਚ ਨਾਗਰਿਕਾਂ ਨੂੰ ਤੈਅ ਸਮਾਂ-ਸੀਮਾ ਅੰਦਰ ਸਰਕਾਰੀ ਸੇਵਾਵਾਂ ਦੇਣਾ ਯਕੀਨੀ ਬਣਾਉਣ ਲਈ ਸੇਵਾ ਦਾ ਅਧਿਕਾਰ ਐਕਟ ਲਾਗੂ ਕਰਨਾ ਅਤੇ ਰਾਜ ਅੰਦਰ 12 ਹਜ਼ਾਰ ਸੇਵਾ ਕੇਂਦਰ ਅਤੇ ਸੁਵਿਧਾ ਕੇਂਦਰਾਂ ਦੀ ਸਥਾਪਨਾ ਕਰਨਾ ਸ਼ਾਮਿਲ ਹੈ। ਤੁਹਾਡੇ ਵੱਲੋਂ ਇਹਨਾਂ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਨਾਗਰਿਕਾਂ ਕੋਲੋਂ ਇਹ ਸਹੂਲਤ ਖੋਹੀ ਜਾ ਚੁੱਕੀ ਹੈ।
ਇਹ ਟਿੱਪਣੀ ਕਰਦਿਆਂ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਵਿਚ ਵੱਡੇ ਸੰਸਥਾਨ ਸਥਾਪਤ ਕੀਤੇ ਗਏ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਇਹਨਾਂ ਵਿਚ ਏਮਜ਼ ਬਠਿੰਡਾ, ਆਈਆਈਐਮ ਅੰਮ੍ਰਿਤਸਰ, ਆਈਐਸਬੀ ਮੁਹਾਲੀ ਅਤੇ ਆਈਆਈਟੀ ਰੋਪੜ ਸ਼ਾਮਿਲ ਹਨ। ਉਹਨਾਂ ਅੱਗੇ ਦੱਸਿਆ ਕਿ ਇਨਫੋਸੇਜ਼ ਅਤੇ ਆਈਟੀਸੀ ਪੰਜਾਬ ਵਿਚ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਆਏ ਸਨ। ਇਸੇ ਤਰ੍ਹਾਂ ਬਾਬਾ ਹੋਮੀ ਭਾਬਾ ਕੈਂਸਰ ਇੰਸਟੀਚਿਊਟ, ਸੰਗਰੂਰ ਵਿਖੇ ਪੀਜੀਆਈ ਸੈਂਟਰ, ਮੋਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਅਕਾਦਮੀ ਅਤੇ ਬਠਿੰਡਾ ਵਿਖੇ ਸੈਂਟਰਲ ਯੂਨੀਵਰਸਿਟੀ ਦੀ ਸਥਾਪਨਾ ਇਹ ਸਭ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਨੂੰ ਅਣਜਾਣ ਨਹੀਂ ਬਣਨਾ ਚਾਹੀਦਾ, ਸਰਦਾਰ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਖੁਦ ਇਹਨਾਂ ਵਿੱਚੋਂ ਕੁੱਝ ਕਾਰਜਾਂ ਦੀ ਸ਼ਲਾਘਾ ਕਰ ਚੁੱਕਿਆ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਇਹ ਕਹਿੰਦਿਆਂ ਸ਼ਲਾਘਾ ਕੀਤੀ ਸੀ ਕਿ ਕਰਤਾਰਪੁਰ ਵਿਖੇ ਜੰਗੇ-ਆਜ਼ਾਦੀ ਯਾਦਗਾਰ ਅਤੇ ਅੰਮ੍ਰਿਤਸਰ ਵਿਖੇ ਵਾਰ ਮੈਮੋਰੀਅਲ ਦੁਨੀਆਂ ਦੀਆਂ ਸ਼ਾਨਦਾਰ ਯਾਦਗਾਰਾਂ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਨੇ ਮੁੰਬਈ ਵਿਖੇ ਉਦਯੋਗਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ ਦੌਰਾਨ ਨਿਵੇਸ਼ ਪੰਜਾਬ ਵਿਭਾਗ ਦੀ ਸ਼ਲਾਘਾ ਕੀਤੀ ਸੀ, ਜਿਸ ਨੂੰ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਥਾਪਤ ਕੀਤਾ ਗਿਆ ਸੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਅਮੀਰ ਸੱਿਭਆਚਾਰ ਦੀ ਸੰਭਾਲ ਅਤੇ ਪਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਸਨ। ਉਹਨਾਂ ਕਿਹਾ ਕਿ ਵਿਰਾਸਤੇ-ਖਾਲਸਾ ਮਿਊਜ਼ੀਅਮ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਦਿਮਾਗ ਦੀ ਕਾਢ ਹੈ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਚੱਪਰ ਚਿੜੀ ਵਿਖੇ ਇੱਕ ਯਾਦਗਾਰ ਬਣਵਾਉਣ ਤੋਂ ਇਲਾਵਾ ਛੋਟੇ ਅਤੇ ਵੱਡੇ ਘੱਲੂਘਾਰੇ ਦੀਆਂ ਵੀ ਯਾਦਗਾਰਾਂ ਬਣਵਾਈਆਂ ਹਨ। ਉਹਨਾਂ ਅੱਗੇ ਦੱਸਿਆ ਕਿ ਰਾਮ ਤੀਰਥ ਮੰਦਰ ਦਾ ਸੁੰਦਰੀਕਰਨ ਕੀਤਾ। ਸ੍ਰੀ ਦਰਬਾਰਾ ਸਾਹਿਬ ਜਾਣ ਲਈ ਵਿਰਾਸਤੀ ਮਾਰਗ ਬਣਾਇਆ, ਜਿਸ ਦੀ ਤੁਹਾਡੀ ਕਾਰਜਕਾਲ ਦੌਰਾਨ ਸੰਭਾਲ ਵੀ ਨਹੀਂ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੂੰ ਛਾਤੀ ਕੁੱਟਣ ਦੀ ਥਾਂ ਤੱਥਾਂ ਰਾਹੀ ਜੁਆਬ ਦੇਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੈਂ ਤੁਹਾਨੂੰ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦੀ ਸੰਖੇਪ ਜਿਹੀ ਸੂਚੀ ਦੇ ਦਿੱਤੀ ਹੈ। ਮੈਂ ਤੁਹਾਨੂੰ ਚੇਤੇ ਕਰਵਾਉਣ ਲਈ ਪ੍ਰਾਪਤੀਆਂ ਬਾਰੇ ਪੂਰਾ ਕਿਤਾਬਚਾ ਵੀ ਦੇ ਸਕਦਾ ਹਾਂ। ਜਿੱਥੋਂ ਤਕ ਤੁਹਾਡੀ ਕਾਰਗੁਜ਼ਾਰੀ ਦਾ ਸੰਬੰਧ ਹੈ, ਇਸ ਦੀ ਪੋਲ੍ਹ ਤੁਹਾਡੇ ਆਪਣੇ ਵਿਰੋਧੀ ਧਿਰ ਦੇ ਆਗੂ ਨੇ ਸਦਨ ਵਿਚ ਇਹ ਕਹਿੰਦਿਆਂ ਖੋਲ੍ਹ ਦਿੱਤੀ ਸੀ ਕਿ ਤੁਹਾਡੀ ਪਿਛਲੀ ਸਰਕਾਰ ਨੇ ਸਿਰਫ ਸੜਕਾਂ ਉੱਤੇ ਟਾਕੀਆਂ ਹੀ ਲਾਈਆਂ ਸਨ।

ਇਹ ਟਿੱਪਣੀ ਕਰਦਿਆਂ ਕਿ ਝੂਠਾ ਰੌਲਾ ਪਾਉਣ ਨਾਲ ਪੰਜਾਬੀ ਤੁਹਾਡੇ ਨਾਲ ਸਹਿਮਤ ਨਹੀਂ ਹੋਣਗੇ, ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਕਿਰਪਾ ਕਰਕੇ ਸਰਦਾਰ ਬਾਦਲ ਤੋਂ ਕੁੱਝ ਸਿੱਖੋ। ਤੁਹਾਡੀ ਸਿਰਫ ਕਾਰਗੁਜ਼ਾਰੀ ਹੀ ਮਾੜੀ ਨਹੀਂ, ਤੁਸੀਂ ਸਮਾਜ ਦੇ ਹਰ ਵਰਗ ਉਹ ਚਾਹੇ ਕਿਸਾਨ ਹੋਣ, ਨੌਜਵਾਨ, ਦਲਿਤ, ਸਕੂਲੀ ਬੱਚੇ, ਬਜ਼ੁਰਗ, ਉਦਯੋਗਪਤੀ ਅਤੇ ਵਪਾਰੀ ਸਾਰਿਆਂ ਨਾਲ ਵਿਤਕਰਾ ਕਰ ਰਹੇ ਹੋ। ਤੁਸੀਂ ਪ੍ਰਸਾਸ਼ਨ ਨੂੰ ਵੀ ਇਹਨਾਂ ਸਾਰੇ ਵਰਗਾਂ ਦੀ ਪਹੁੰਚ ਤੋਂ ਦੂਰ ਕਰ ਰਹੇ ਹੋ। ਇਸੇ ਕਰਕੇ ਤੁਸੀਂ ਅੱਜ ਇਸ ਸਥਿਤੀ ਵਿਚ ਪਹੁੰਚ ਗਏ ਹੋ ਕਿ ਪੰਜਾਬੀਆਂ ਕੋਲੋਂ ਆਪਣੀ ਨਾਕਾਮੀ ਲੁਕੋਣ ਲਈ ਤੁਹਾਨੂੰ ਮੀਡੀਆ ਵਿਚ ਝੂਠੇ ਪ੍ਰਚਾਰ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅਜਿਹਾ ਝੂਠਾ ਪ੍ਰਚਾਰ ਕਿਸੇ ਕੰਮ ਨਹੀਂ ਆਵੇਗਾ। ਇਸ ਲਈ ਆਪਣੇ ਤੌਰ ਤਰੀਕੇ ਸੁਧਾਰੋ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਤੇ ਸਹੁੰਾਂ ਖਾ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੰਮ ਕਰਨਾ ਸ਼ੁਰੂ ਕਰੋ।