ਕਿਹਾ ਕਿ ਦੂਸ਼ਣਬਾਜ਼ੀ ਨਮੋਸ਼ੀ ਦਾ ਨਤੀਜਾ, ਕਾਂਗਰਸ ਸਰਕਾਰ ਨੇ ਮੈਨੂੰ ਬਦਨਾਮ ਕਰਨ ਲਈ ਆਈ ਜੀ ਨੁੰ ਵਰਤਿਆ
ਚੰਡੀਗੜ੍ਹ, 18 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉਹ ਕਿਹਾ ਕਿ ਉਹ ਕੋਟਕਪੁਰਾ ਫਾਇਰਿੰਗ ਕੇਸ ਦੇ ਗਵਾਹ ਅਜੀਤ ਸਿੰਘ ਨੂੰ ਕਦੇ ਨਹੀਂ ਮਿਲੇ ਅਤੇ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਹ ਝੂਠਾ ਦਾਅਵਾ ਕਿ ਮੈਂ ਗਵਾਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੌਕਰੀ ਦੇਣ ਦਾ ਵਾਅਦਾ ਕਰ ਕੇ ਉਸਨੂੰ ਭਲੋਣ ਦੀ ਕੋਸ਼ਿਸ਼ ਕੀਤੀ, ਕਰਨ ਲਈ ਉਹਨਾਂ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਆਈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜਿ੍ਹਆ ਹੋਇਆ ਸੀ ਤੇ ਇਸੇ ਮਕਸਦ ਲਈ ਉਸਨੇ ਇਹ ਦੂਸ਼ਣਬਾਜ਼ੀ ਦਾ ਪੱਤਰ ਸੂਬੇ ਦੇ ਡੀ ਜੀ ਪੀ ਨੁੰ ਭੇਜ ਕੇ ਝੂਠੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਆਈ ਜੀ ਨੂੰ ਪਹਿਲਾਂ ਹੀ ਹਾਈਕ ੋਰਟ ਵਿਚ ਚਲ ਰਹੇ ਕੋਟਕਪੁਰਾ ਫਾਇਰਿੰਗ ਕੇਸ ਦੀ ਕਾਰਵਾਈ ਤੋਂ ਪਤਾ ਸੀ ਕਿ ਉਸਦੀ ਜਾਂਚ ਰੱਦ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਤਾਜ਼ਾ ਦੂਸ਼ਣਬਾਜ਼ੀ ਅਸਲ ਵਿਚ ਉਸਦੀ ਭਾਰੀ ਨਮੋਸ਼ੀ ਦਾ ਨਤੀਜਾ ਹੈ ਜਿਸਦਾ ਮਕਸਦ ਕਾਂਗਰਸ ਪਾਰਟੀ ਦੇ ਸਿਆਸੀ ਏਜੰਡੇ ’ਤੇ ਤਿੰਨ ਸਾਲ ਚੱਲਣ ਮਗਰੋਂ ਕੇਸ ਦਾ ਸਿਆਸੀਕਰਨ ਕਰਨਾ ਹੈ। ਉਹਨਾਂ ਕਿਹਾ ਕਿ ਆਈ ਜੀ ਨੇ ਕਾਂਗਰ ਸਰਕਾਰ ਦੇ ਇਸ਼ਾਰੇ ’ਤੇ ਅਕਾਲੀ ਦਲ ਅਤੇ ਇਸਦੀ ਸੀਨੀਅਰ ਲੀਡਰਸ਼ਿਪ ਨੁੰ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਪਰ ਉਹ ਇਸ ਕੰਮ ਵਿਚ ਅਸਫਲ ਰਿਹਾ। ਉਹਨਾਂ ਕਿਹਾ ਕਿ ਹੁਣ ਉਹ ਸੀਨੀਅਰ ਅਕਾਲੀ ਲੀਡਰਸ਼ਿਪ ਨੁੰ ਬਦਨਾਮ ਕਰਨ ਲਈ ਚਿੱਠੀ ਦਾ ਤਰੀਕਾ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਇਹ ਆਈ ਜੀ ਵੱਲੋਂ ਅਸਲ ਦੋਸ਼ੀਆਂ ਨੁੰ ਫੜਨ ਦੀ ਥਾਂ ਆਪਣੇ ਸਰਕਾਰੀ ਅਹੁਦੇ ਦੀ ਆਪਣੇ ਸਿਆਸੀ ਆਕਾਸ਼ਾਂ ਨੁੰ ਖੁਸ਼ ਕਰਨ ਵਾਸਤੇ ਘੋਰ ਦੁਰਵਰਤੋਂ ਦਾ ਸਪਸ਼ਟ ਮਾਮਲਾ ਹੈ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਜੀਤ ਸਿਘ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਸਨੁੰ ਕਿਸੇ ਨੇ ਵੀ ਸ਼੍ਰੋਮਣੀ ਵਿਚ ਨੌਕਰੀ ਦੁਆਉਣ ਲਈਪਹੁੰਚ ਨਹੀਂ ਕੀਤੀ ਤੇ ਉਸਨੇ ਆਪ ਨੌਕਰੀ ਵਾਸਤੇ ਸਿੱਖ ਸੰਸਥਾ ਕੋਲ ਪਹੁੰਚ ਕੀਤੀ ਸੀ। ਉਹਨਾਂ ਕਿਹਾ ਕਿ ਗਵਾਹ ਨੇ ਇਹ ਵੀ ਦੱਸਿਆ ਸੀ ਕਿ ਉਸਦੀ ਬੇਨਤੀ ਹਾਲੇ ਪੈਂਡਿੰਗ ਪਈ ਹੈ ਤੇ ਸ਼੍ਰੋਮਣੀ ਕਮੇਟੀ ਨੇ ਉਸਨੁੰ ਨੌਕਰੀ ਦੀ ਕੋਈ ਪੇਸ਼ਕਸ਼ ਨਹੀਂ ਕੀਤੀ। ਉਹਨਾਂ ਕਿਹਾ ਕਿ ਗਵਾਹ ਵੱਲੋਂ ਇੰਨਾ ਸਪਸ਼ਟ ਜਵਾਬ ਦੇਣ ਦੇ ਬਾਵਜੂਦ ਆਈ ਜੀ ਨੇ ਮੀਡੀਆ ਦੇ ਇਕ ਇਸ ਸਬੰਧੀ ਮਾੜੇ ਮਨਸੂਬੇ ਨਾਲ ਖਬਰ ਛਾਪਣ ਲਈ ਰਾਜ਼ੀ ਕਰ ਲਿਆ। ਉਹਨਾਂ ਕਿਹਾ ਕਿ ਮੇਰੇ ਵਕੀਲ ਇਸ ਕੇਸ ਦੀ ਜਾਂਚ ਕਰ ਰਹੇ ਹਨ ਤਾਂ ਜੋ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਮੈਨੂੰ ਬਦਨਾਮ ਕਰਨ ਲਈ ਵੱਡੀ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ ਕਿਉਂਕਿ ਇਹ ਮੀਡੀਆ ਦਾ ਫਰਜ਼ ਬਣਦਾ ਹੈ ਕਿ ਉਹ ਸ਼ਰਾਰਤੀ ਸੰਚਾਰ ਤੋਂ ਦੂਰ ਰਹੇ ਜਿਸਦਾ ਕੋਈ ਆਧਾਰ ਨਹੀਂ ਹੈ ਤੇ ਜਿਸਦਾ ਮਕਸਦ ਇਕ ਜਨਤਕ ਸ਼ਖਸੀਅਤ ਨੁੰ ਖਿਲਾਫ ਬਦਲਾਖੋਰੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਾਰੀਆਂ ਘਿਨੌਣੀਆਂ ਘਟਲਾਵਾਂ ਦੀ ਤੇਜ਼ ਰਫਤਾਰ ਜਾਂਚ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਇਹ ਵਾਰ ਵਾਰ ਕਿਹਾ ਹੈ ਕਿ ਜਿਸਨੇ ਵੀ ਬੇਅਦਬੀ ਕੀਤੀ ਤੇ ਜਿਸਨੇ ਵੀ ਬੇਅਦਬੀ ਦੇ ਨਾਂ ’ਤੇ ਰਾਜਨੀਤੀ ਕੀਤੀ, ਉਸਦਾ ਕੱਖ ਨਾ ਰਹੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਜ਼ਿੰਮੇਵਾਰ ਅਨਸਰਾਂ ਦਾ ਪਤਾ ਲਾਉਣ ਦੀ ਥਾਂ ਕਾਂਗਰਸ ਸਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੁੰ ਮੇਰੇ ਖਿਲਾਫ ਵਰਤ ਕੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ।