ਚੰਡੀਗੜ•, 6 ਅਕਤੂਬਰ : ਕੇਂਦਰੀ ਫੂਡ ਪ੍ਰੋਸੈਸਿਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਵਿਚ ਬਣਾਏ ਜਾ ਰਹੇ ਆਈ ਆਈ ਐਮ ਨੂੰ ਗੁਰੂ ਸਾਹਿਬ ਨੂੰ ਸਮਰਪਿਤ ਕਰਦਿਆਂ ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ 550ਵੀਂ ਜਨਮ ਸ਼ਤਾਬਦੀ ਆਈ ਆਈ ਐਮ ਵਜੋਂ ਰੱਖਿਆ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀਮਤੀ ਬਾਦਲ ਨੇ ਆਈ ਆਈ ਐਮ ਅੰਮ੍ਰਿਤਸਰ ਦੇ ਕੈਂਪਸ ਦੀ ਇਮਾਰਤ ਦਾ ਕੱਲ• ਨੀਂਹ ਪੱਥਰ ਰੱਖੇ ਜਾਣ ਦੇ ਯਤਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਈ ਆਈ ਐਮ ਨੂੰ ਗੁਰੂ ਸਾਹਿਬ ਦੇ ਨਾਮ 'ਤੇ ਸਮਰਪਿਤ ਕਰਨਾ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੰਜਾਬ ਵਿਚ ਬਣ ਰਹੀ ਇਸ ਸੰਸਥਾ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
ਏਮਜ਼ ਬਠਿੰਡਾ ਤੋਂ ਬਾਅਦ ਇਕ ਹੋਰ ਵਿਸ਼ਵ ਪੱਧਰੀ ਸੰਸਥਾ ਸਥਾਪਿਤ ਹੋਣ 'ਤੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਆਈ ਆਈ ਐਮ ਐਨ ਡੀ ਏ ਦੇ ਪਹਿਲੇ ਕਾਰਜਕਾਲ ਦੇ ਪਹਿਲੇ ਬਜਟ ਵਿਚ ਪਾਸ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਯੂ ਪੀ ਏ ਸਰਕਾਰ ਦੇ 10 ਸਾਲਾਂ ਦੇ ਲੰਬੇ ਕਾਰਜਕਾਲ ਦੌਰਾਨ ਅਣਗੌਲਿਆ ਕੀਤੇ ਜਾਣ ਤੋਂ ਬਾਅਦ ਆਖਿਰਕਾਰ ਪੰਜਾਬ ਇਕ ਤਰਜੀਹੀ ਰਾਜ ਬਣਿਆ ਹੈ ਜਿਥੇ ਆਈ ਆਈ ਐਮ ਅਤੇ ਏਮਜ਼ ਵਰਗੇ ਪ੍ਰਾਜੈਕਟ ਲੱਗ ਰਹੇ ਹਨ। ਉਹਨਾਂ ਕਿਹਾ ਕਿ ਮੈਂ ਸ੍ਰੀ ਅਰੁਣ ਜੇਤਲੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਹਨਾਂ ਨੇ ਚੋਣ ਨਤੀਜਿਆਂ ਦੇ ਬਾਵਜੂਦ ਮੇਰੀ ਬੇਨਤੀ ਪ੍ਰਵਾਨ ਕੀਤੀ। ਉਹਨਾਂ ਕਿਹਾ ਕਿ ਇਹ ਅੰਮ੍ਰਿਤਸਰ ਅਤੇ ਪੰਜਾਬ ਪ੍ਰਤੀ ਉਹਨਾਂ ਦੇ ਪਿਆਰ ਦੀ ਪ੍ਰਤੱਖ ਉਦਾਹਰਣ ਹੈ।
ਇਹ ਵੱਡੇ ਪ੍ਰਾਜੈਕਟ ਪੰਜਾਬ ਨੂੰ ਦੇਣ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਇਸ ਪ੍ਰਾਜੈਕਟ ਨੂੰ ਏਮਜ਼ ਬਠਿੰਡਾ ਵਾਂਗੂ ਲਟਕਾਉਣ ਦੀ ਕੋਸ਼ਿਸ਼ ਨਹੀਂ ਕਰੇਗੀ ਅਤੇ ਲੋੜੀਂਦੀਆਂ ਪ੍ਰਵਾਨਗੀਅ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਆਈ ਆਈ ਐਮ ਅੰਮ੍ਰਿਤਸਰ
ਰਿਕਾਰਡ ਸਮੇਂ ਵਿਚ ਪੂਰਾ ਹੋਵੇਗਾ ਅਤੇ ਪੰਜਾਬ ਸਰਕਾਰ ਦੇ ਕਿਸੇ ਵੀ ਵਿਰੋਧ ਦਾ ਸਾਹਮਣਾ ਨਹੀਂ ਕਰੇਗਾ।