ਚੰਡੀਗੜ•/22 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਅੰਮ੍ਰਿਤਸਰ 'ਚ ਵਾਪਰੇ ਦੁਸਹਿਰਾ ਹਾਦਸੇ ਨੂੰ ਮਾਮੂਲੀ ਕਰਾਰ ਦੇਣ ਜਾਰੀ ਕੀਤੇ ਬਿਆਨ ਉੱਤੇ ਬਹੁਤ ਹੀ ਜ਼ਿਆਦਾ ਹੈਰਾਨੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਇਸ ਬਾਰੇ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਖਹਿਰਾ ਵੱਲੋਂ ਅੰਮ੍ਰਿਤਸਰ ਹਾਦਸੇ ਦੀ ਤੁਲਨਾ 'ਆਵਾਰਾ ਪਸ਼ੂਆਂ ਦੇ ਮਾਰੇ ਜਾਣ ਨਾਲ ਕਰਨਾ' ਅਤੇ ਇਸ ਨੂੰ 'ਇੱਕ ਮਾਮੂਲੀ ਘਟਨਾ' ਕਰਾਰ ਦੇਣਾ ਸਾਬਿਤ ਕਰਦਾ ਹੈ ਕਿ ਆਪ ਆਗੂ ਕਿੰਨਾ ਬੇਰਹਿਮ ਹੈ ਅਤੇ ਆਪਣੇ ਕਾਂਗਰਸੀ ਦੋਸਤਾਂ ਨੂੰ ਬਚਾਉਣ ਲਈ ਕਿੰਨਾ ਉਤਾਵਲਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਇਹ ਬਿਆਨ ਸਾਬਿਤ ਕਰਦਾ ਹੈ ਕਿ ਸਾਰੇ ਲੋਕ ਵਿਰੋਧੀ ਮੁੱਦਿਆਂ ਉੱਤੇ ਆਪ ਅਤੇ ਕਾਂਗਰਸ ਆਪਸ ਵਿਚ ਰਲੀਆਂ ਹੋਈਆਂ ਹਨ।