ਕਿਹਾ ਕਿ ਅਮਰਿੰਦਰ ਦਾ ਬਿਆਨ ਸਿਆਸੀ ਤੇ ਕਾਨੁੰਨੀ ਦੋਗਲੀ ਘਬਰਾਹਟ ਦਾ ਨਤੀਜਾ
ਕਿਹਾ ਕਿ ਲੋਕ ਹੰਕਾਰੀ ਤੇ ਨਿਮਾਣੇ ਵਿਅਕਤੀ ਦਾ ਫਰਕ ਜਾਣਦੇ ਹਨ
ਜੇਕਰ ਤੁਹਾਨੁੰ ਹਾਈ ਕੋਰਟ ਦੇ ਫੈਸਲੇ ਬਾਰੇ ਕੁਝ ਨਹੀਂ ਪਤਾ ਤਾਂ ਤੁਸੀਂ ਸੁਪਰੀਮ ਕੋਰਟ ਵਿਚ ਕਿਸਨੂੰ ਚੁਣੌਤੀ ਦੇਣ ਦਾ ਦਾਅਵਾ ਕੀਤਾ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 11 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਮਾਮਲੇ ਵਿਚ ਹਾਈ ਕੋਰਟ ਦੇ ਫੈਸਲੇ ’ਤੇ ਇਕ ਮਾਯੂਸ ਤੇ ਵਿਗੜੇ ਵਿਦਿਆਰਥੀ ਵਾਂਗ ਰੋਲਾ ਪਾ ਰਹੇ ਹਨ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੇ ਹਾਈ ਕੋਰਟ ਦੇ ਫੈਸਲੇ ਵਿਚ ਹਾਰ ਤੋਂ ਘਬਰਾਹਟ ਦੇ ਕਾਰਨ ਮੁੱਖ ਮੰਤਰੀ ਦਾ ਇਹ ਰਵੱਈਆ ਗਰਮੀ ਵਿਚ ਪਾਗਲ ਹੋ ਜਾਣ ਵਰਗਾ ਹੈ। ਮੁੱਖ ਮੰਤਰੀ ਬੇਤੁਕੀਆਂ ਤੇ ਆਪਾ ਵਿਰੋਧੀ ਗੱਲਾਂ ਕਰਰਹੇ ਹਨ ਜਿਸ ਤੋਂ ਉਹਨਾਂ ਦੀ ਦੂਹਰੀ ਘਬਰਾਹਟ ਸਪਸ਼ਟ ਨਜ਼ਰ ਆ ਰਹੀ ਹੈ।
ਸ੍ਰੀ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਸਾਹਮਣੇ ਲਈ ਸ਼ਾਂਤੀਪੂਰਨ ਤੇ ਬਿਨਾਂ ਘਬਰਾਹਟ ਦਾ ਚੇਹਰਾ ਵਿਖਾਉਣ। ਉਹਨਾਂ ਕਿਹਾ ਕਿ ਤੁਸੀਂ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਸਰਕਾਰੀ ਬਿਆਨਾਂ ਰਾਹੀਂ ਆਪਣੀ ਗੱਲ ਰੱਖ ਸਕਦੇ ਹੋ ਪਰ ਲੋਕਾਂ ਨੁੰ ਉਚੀਆਵਾਜ਼ ਵਿਚ ਬੋਲਣ ਵਾਲੇ ਹੰਕਾਰੀ ਤੇ ਇਕ ਨਿਮਰ ਵਿਅਕਤੀ ਵਿਚਲਾ ਫਰਕ ਪਤਾ ਹੁੰਦਾ ਹੈ।
ਅਮਰਿੰਦਰ ਸਿੰਘ ਦੇ ਬਿਆਨ ਕਿ ਅਕਾਲੀ ਦਲ ਦੇ ਪ੍ਰਧਾਨ ਖੁਸ਼ੀਆਂ ਮਨਾ ਰਹੇ ਹਨ, ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਹ ਸਹੀ ਅਰਥਾਂ ਵਿਚ ਬਕਵਾਸ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਵਰਗਾ ਵਿਅਕਤੀ ਹੀ ਐਸ਼ੋ ਈਸ਼ਰਤ ਦੀ ਜ਼ਿੰਦਗੀ ਜਿਉਂ ਸਕਦਾ ਹੈ ਤੇ ਅਜਿਹੇ ਗੰਭੀਰ ਮਾਹੌਲ ਵਿਚ ਕੋਈ ਖੁਸ਼ੀਆਂ ਨਹੀਂ ਮਨਾ ਸਕਦਾ।
ਅਕਾਲੀ ਦਲ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਦੀਆਂ ਉਹ ਟਿੱਪਣੀਆਂ ਵੀ ਹਾਸੋਹੀਣੀਆਂ ਤੇ ਬੇਤੁਰੀਆਂ ਕਰਾਰ ਦਿੱਤੀਆਂ ਜਿਹਨਾਂ ਵਿਚ ਮੁੱਖ ਮੰਤਰੀ ਨੇ ਸ੍ਰੀ ਬਾਦਲ ਵੱਲੋਂ ਹਾਈ ਕੋਰਟ ਦੇ ਵਿਸਥਾਰਿਤ ਫੈਸਲਾ ਆਉਣ ਤੋਂਪਹਿਲਾਂ ਹੀ ਖੁਸ਼ੀ ਮਨਾਉਣ ਦਾ ਦਾਅਵਾ ਕੀਤਾ ਸੀ। ਉਹਨਾਂ ਕਿਹਾ ਕਿ ਕੀ ਤੁਸੀਂ ਮੰਨ ਸਕਦੇ ਹੋ ਕਿ ਅਜਿਹਾ ਬਿਆਨ ਉਸ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਹੈ ਜਿਸਨੇ ਪਹਿਲਾਂ ਹੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ ?
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਹਾਈ ਕੋਰਟ ਦੇ ਫੈਸਲੇ ਦੀ ਜਾਣਕਾਰੀ ਨਹੀਂ ਹੈ, ਉਹ ਤੇ ਉਹਨਾਂ ਦੀ ਸਰਕਾਰ ਸੁਪਰੀਮ ਕੋਰਟ ਵਿਚ ਕਿਸਨੂੰ ਚੁਣੌਤੀ ਦੇਣਗੇ ?
ਸ੍ਰੀ ਬਾਦਲ ਨੇ ਮੁੜ ਦੁਹਰਾਇਆਕਿ ਉਹ ਤੇ ਉਹਨਾਂ ਦੀ ਪਾਰਟੀ ਨੁੰ ਦੇਸ਼ ਦੀ ਨਿਆਂਪਾਲਿਕਾ ’ਤੇ ਪੂਰਾ ਵਿਸ਼ਵਾਸ ਹੈ ਅਤੇ ਹਾਈ ਕੋਰਟ ਦੇ ਸ਼ੁੱਕਰਵਾਰ ਦੇ ਫੈਸਲੇ ਬਾਰੇ ਮੀਡੀਆ ਰਿਪੋਰਟਾਂ ਨੇ ਉਹਨਾਂ ਦੇ ਫੈਸਲੇ ਨੁੰ ਸਹੀ ਠਹਿਰਾਇਆ ਹੈ।