ਚੰਡੀਗੜ੍ਹ/02
ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਹੈ ਕਿ ਇਸ ਵੱਲੋਂ ਹਰਿਆਣਾ ਵਿਧਾਨ
ਸਭਾ ਚੋਣਾਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਗਠਜੋੜ ਕਰਕੇ ਲੜੀਆਂ ਜਾਣਗੀਆਂ।
ਅਕਾਲੀ
ਦਲ ਕਾਲਾਂਵਾਲੀ, ਰਤੀਆ ਅਤੇ ਗੁਹਲਾ ਚੀਕਾ ਸੀਟਾਂ ਉੱਤੇ ਇਨੈਲੋਂ ਨਾਲ ਮਿਲ ਕੇ ਚੋਣਾਂ
ਲੜੇਗਾ। ਕਾਲਾਂਵਾਲੀ ਤੋਂ ਪਾਰਟੀ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਹਨ, ਜਦਕਿ ਰਤੀਆ
ਹਲਕੇ ਤੋਂ ਪਾਰਟੀ ਵੱਲੋਂ ਕੁਲਵਿੰਦਰ ਸਿੰਘ ਕੁਨਾਲ ਅਤੇ ਗੁਹਲਾ ਚੀਕਾ ਤੋਂ ਰਾਜ ਕੁਮਾਰ
ਰਾਵਾਰਜਗੀਰ ਚੋਣ ਲੜਣਗੇ।
ਇਸ
ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ
ਪਾਰਟੀ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਇਨੈਲੋ ਮੁਖੀ ਚੌਧਰੀ ਓਮ ਪ੍ਰਕਾਸ਼
ਚੌਟਾਲਾ ਕੱਲ੍ਹ ਨੂੰ ਵਿਧਾਨ ਸਭਾ ਹਲਕਿਆਂ ਕਾਲਾਂਵਾਲੀ ਅਤੇ ਰਤੀਆ ਲਈ ਦੋ ਅਕਾਲੀ
ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਭਰਵਾਉਣ ਲਈ ਜਾਣਗੇ।
ਸਰਦਾਰ ਬਾਦਲ ਨੇ ਦੱਸਿਆ ਕਿ ਇਨੈਲੋ ਨਾਲ ਮਿਲ ਕੇ ਲੜੀਆਂ ਜਾਣ ਵਾਲੀਆਂ ਬਾਕੀ ਸੀਟਾਂ ਦਾ ਐਲਾਨ ਕੱਲ੍ਹ ਨੂੰ ਕੀਤਾ ਜਾਵੇਗਾ।