ਪਾਰਟੀ 31 ਮਾਰਚ ਤੋਂ ਜਨਤਕ ਰੈਲੀਆਂ ਸ਼ੁਰੂ ਕਰੇਗੀ
ਚੰਡੀਗੜ•/23 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੱਸਿਆ ਕਿ ਪਾਰਟੀ ਵੱਲੋਂ ਪਹਿਲੀ ਅਪ੍ਰੈਲ ਤੋਂ ਇੱਕ ਹਫਤਾ ਲੰਬੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਦੌਰਾਨ ਪਾਰਟੀ ਦਫ਼ਤਰ ਦੇ ਅਹੁਦੇਦਾਰ ਰਾਜ ਭਰ ਵਿਚ ਜਾ ਕੇ ਨਵੇਂ ਮੈਂਬਰਾਂ ਦੀ ਭਰਤੀ ਕਰਨਗੇ।
ਇੱਥੇ ਇੱਕ ਪਾਰਟੀ ਮੀਟਿੰਗ ਦੌਰਾਨ ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦਫ਼ਤਰ ਦੇ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਮੈਂਬਰਸ਼ਿਪ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਘਰ ਘਰ ਜਾਣ। ਉਹਨਾਂ ਕਿਹਾ ਕਿ ਉਹ ਖੁਦ ਵੀ ਇਸ ਮੁਹਿੰਮ ਵਿਚ ਭਾਗ ਲੈਣਗੇ ਅਤੇ ਜਲਾਲਾਬਾਦ ਵਿਚ ਨਵੇਂ ਮੈਬਰਾਂ ਦੀ ਭਰਤੀ ਕਰਨਗੇ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਉਹ ਆ ਰਹੀਆਂ ਲੋਕ ਸਭਾ ਚੋਣਾਂ ਵਾਸਤੇ ਪਾਰਟੀ ਦੀ ਚੋਣ ਮੁਹਿੰਮ ਲਈ 31 ਮਾਰਚ ਤੋਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹਨਾਂ ਕਿਹਾ ਕਿ 31 ਮਾਰਚ ਨੂੰ ਉਹ ਰੋਪੜ, ਗੜ•ਸ਼ੰਕਰ ਅਤੇ ਬਲਾਚੌਰ ਵਿਖੇ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਬਾਕੀ ਬਚਦੇ ਉਮੀਦਵਾਰਾਂ ਦੀ ਸੂਚੀ ਇੱਕ ਹਫ਼ਤੇ ਵਿਚ ਜਾਰੀ ਕਰ ਦਿੱਤੀ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦਾ 'ਵਰਕਰਾਂ ਨਾਲ ਮਿਲਣੀ' ਲਗਭਗ ਸਮਾਪਤ ਹੋਣ ਕੰਢੇ ਹਨ, ਜਿਸ ਦੌਰਾਨ ਉਹਨਾਂ ਨੇ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਦੌਰਾਨ 90 ਹਲਕਿਆਂ ਅੰਦਰ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਹੈ।ਉਹਨਾਂ ਕਿਹਾ ਕਿ ਵਰਕਰ ਬਹੁਤ ਹੀ ਉਤਸ਼ਾਹ ਵਿਚ ਹਨ ਅਤੇ ਇਸ ਭ੍ਰਿਸ਼ਟ ਅਤੇ ਨਿਕੰਮੀ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲੈਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਮੈਂ ਜਿੱਥੇ ਵੀ ਗਿਆ, ਵਰਕਰਾਂ ਨੇ ਦੱਸਿਆ ਕਿ ਲੋਕ ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ ਖ਼ਿਲਾਫੀ ਲਈ ਇਸ ਨੂੰ ਕਰਾਰਾ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਲੋਕ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਨਿਕੰਮੀ ਸਰਕਾਰ ਦੀ ਤੁਲਨਾ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਲੋਕ ਪੱਖੀ ਲੀਡਰਸ਼ਿਪ ਨਾਲ ਕਰ ਰਹੇ ਹਨ, ਜਦੋ ਸਮਾਜ ਦੇ ਹਰ ਵਰਗ ਨੂੰ ਲਾਭ ਮਿਲਦਾ ਸੀ। ਉਹਨਾਂ ਕਿਹਾ ਕਿ ਇਹੀ ਵਜ•ਾ ਹੈ ਕਿ ਕਾਂਗਰਸ ਨੂੰ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੂਰੇ ਸੂਬੇ ਅੰਦਰ,ਖਾਸ ਕਰਕੇ ਮੁੱਖ ਮੰਤਰੀ ਦੇ ਜ਼ੱਦੀ ਸ਼ਹਿਰ ਪਟਿਆਲਾ ਵਿਚ ਇਸ ਦੀ ਲੋਕਪ੍ਰਿਅਤਾ ਬਿਲਕੁੱਲ ਥੱਲੇ ਜਾ ਡਿੱਗੀ ਹੈ।