ਚੰਡੀਗੜ•/12 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਹਰਿਆਣਾ ਅੰਦਰ ਆਪਣੀ ਦੂਜੀ ਰੈਲੀ 2 ਦਸੰਬਰ ਨੂੰ ਫਤਿਹਬਾਦ ਜ਼ਿਲ•ੇ ਦੇ ਕਸਬੇ ਰਤੀਆ ਵਿਖੇ ਕਰੇਗਾ। ਇਸ ਤੋਂ ਪਹਿਲਾਂ ਪਾਰਟੀ ਨੇ ਪਹਿਲੀ ਰੈਲੀ ਅਗਸਤ ਵਿਚ ਪਿਪਲੀ ਵਿਖੇ ਕੀਤੀ ਸੀ, ਜੋ ਕਿ ਬੇਹੱਦ ਕਾਮਯਾਬ ਰਹੀ ਸੀ।
ਇਸ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਹਰਿਆਣਾ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਸ ਬਾਰੇ ਫੈਸਲਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਰਦਾਰ ਸਿਕੰਦਰ ਸਿੰਘ ਮਲੂਕਾ ਅਤੇ ਪਾਰਟੀ ਦੇ ਹਰਿਆਣਾ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ ਸਮੇਤ ਸੀਨੀਅਰ ਆਗੂਆਂ ਦੀ ਹੋਈ ਇੱਕ ਮੀਟਿੰਗ ਵਿਚ ਲਿਆ ਗਿਆ।
ਸਰਦਾਰ ਭੂੰਦੜ ਨੇ ਕਿਹਾ ਕਿ 2 ਦਸੰਬਰ ਨੂੰ ਕੀਤੀ ਜਾਣ ਵਾਲੀ ਰੈਲੀ ਫਤਿਹਬਾਦ, ਸਿਰਸਾ, ਹਿਸਾਰ ਅਤੇ ਜੀਂਦ ਜ਼ਿਲਿ•ਆਂ ਵਿਚ ਅਕਾਲੀ ਦਲ ਦੀ ਹਰਿਆਣਾ ਇਕਾਈ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਭ ਤਿਆਰੀਆਂ ਪਾਰਟੀ ਵੱਲੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਲੜਣ ਵਾਸਤੇ ਕੀਤੀਆਂ ਜਾ ਰਹੀਆਂ ਹਨ।
ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ 2 ਦਸੰਬਰ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਪਾਰਟੀ ਨੇ ਮੀਟਿੰਗਾਂ ਕਰਨ ਵਾਸਤੇ ਇੱਕ ਸੂਚੀ ਵੀ ਬਣਾ ਲਈ ਹੈ, ਜਿਸ ਤਹਿਤ ਫਤਿਹਬਾਦ ਅਤੇ ਸਿਰਸਾ ਵਿਚ ਮੀਟਿੰਗਾਂ ਨੂੰ ਸਰਦਾਰ ਸਿਕੰਦਰ ਸਿੰਘ ਮਲੂਕਾ ਸੰਬੋਧਨ ਕਰਨਗੇ ਜਦਕਿ ਜੀਂਦ ਅਤੇ ਹਿਸਾਰ ਵਿਚ ਇਹਨਾਂ ਮੀਟਿੰਗਾਂ ਨੂੰ ਕ੍ਰਮਵਾਰ ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੁਆਰਾ ਸੰਬੋਧਿਤ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਕੌਰ ਸਿੰਘ ਐਮ ,ਐਲ ,ਏ ਕਿੱਲਿਆਂਵਾਲੀ, ਵੀਰ ਭਾਨ ਮਹਿਤਾ, ਸੁਖਵਿੰਦਰ ਸਿੰਘ ਗਿੱਲ, ਬਲਦੇਵ ਸਿੰਘ ਖਾਲਸਾ ਅਤੇ ਬਾਬਾ ਗੁਰਮੀਤ ਸਿੰਘ ਤਿਰਲੋਕਵਾਲਾ ਵੀ ਸ਼ਾਮਿਲ ਸਨ।