ਚੰਡੀਗੜ੍ਹ/20 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੀ ਦੋ ਮੈਂਬਰੀ ਕਮੇਟੀ, ਜਿਸ ਵਿਚ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਿਲ ਹਨ, ਕੱਲ੍ਹ ਨੂੰ ਮੱਧ ਪ੍ਰਦੇਸ਼ ਜਾ ਕੇ ਉਹਨਾਂ ਸਿੱਖਾਂ ਦੀ ਮੱਦਦ ਕਰੇਗੀ, ਜਿਹਨਾਂ ਨੂੰ ਘਰਾਂ ਅਤੇ ਜ਼ਮੀਨਾਂ ਤੋਂ ਬੇਦਖ਼ਲ ਕਰ ਦਿੱਤਾ ਗਿਆ ਹੈ।
ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕਮੇਟੀ ਨੂੰ ਮੱਧ ਪ੍ਰਦੇਸ਼ ਵਿਚ ਸ਼ਿਓਪੁਰ ਦੇ ਉਹਨਾਂ ਸਿੱਖਾਂ ਪਰਿਵਾਰਾਂ ਦੀ ਤੁਰੰਤ ਮੱਦਦ ਕਰਨ ਦਾ ਜ਼ਿੰਮੇਵਾਰੀ ਲਾਈ ਗਈ ਹੈ, ਜਿਹਨਾਂ ਨੂੰ ਉਹਨਾਂ ਦੀਆਂ ਕਰੀਬ 200 ਏਕੜ ਜ਼ਮੀਨਾਂ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਜਿਹਨਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਹੈ।
ਕਮੇਟੀ ਇਹਨਾਂ ਸਿੱਖਾਂ ਕੋਲੋਂ ਖੋਹੀਆਂ ਜ਼ਮੀਨਾਂ ਉਹਨਾਂ ਨੂੰ ਵਾਪਸ ਦਿਵਾਉਣ ਲਈ ਪੂਰੀ ਵਾਹ ਲਾਵੇਗੀ। ਇਹ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਉਹਨਾਂ ਸਿੱਖਾਂ ਨੂੰ ਮੁਆਵਜ਼ਾ ਦੇਣ ਲਈ ਕਹੇਗੀ, ਜਿਹਨਾਂ ਦੇ ਘਰਾਂ ਨੂੰ ਨਜਾਇਜ਼ ਤਰੀਕੇ ਨਾਲ ਢਾਹਿਆ ਗਿਆ ਹੈ।