ਪ੍ਰਦੇਸ਼ ਕਾਂਗਰਸ ਪ੍ਰਧਾਨ ਜਾਖੜ ਨੁੰ ਕਿਹਾ ਕਿ ਉਹ ਚੋਣਾਂ ਵਿਚ ਜਿੱਤ ਲਈ ਡੀ ਜੀ ਪੀ ਦਿਨਕਰ ਗੁਪਤਾ ਤੇ ਮੁੱਖ ਸਕੱਤਰ ਵਿਨੀ ਮਹਾਜਨ ਦਾ ਧੰਨਵਾਦ ਕਰਨ
ਅੰਮ੍ਰਿਤਸਰ, 17 ਫਰਵਰੀ : ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਿਉਂਸਪਲ਼ ਚੋਣਾਂ ਵਿਚ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਵਿਚਾਲੇ ਸਿੱਧਾ ਮੁਕਾਬਲਾ ਹੋਣਗੀਆਂ।
ਉਹਨਾਂ ਕਿਹਾ ਕਿ ਬੀਤੇ ਸਮੇਂ ਦਾ ਇਤਿਹਾਸ ਦੱਸਦਾ ਹੈ ਕਿ ਜਿਹੜੀ ਵੀ ਪਾਰਟੀ ਮਿਉਂਸਪਲ ਚੋਣਾਂ ਵਿਚ ਦੂਜੇ ਨੰਬਰ ’ਤੇ ਰਹਿੰਦੀ ਹੈ, ਉਹ ਹਮੇਸ਼ਾ ਵਿਧਾਨ ਸਭਾ ਚੋਣਾਂ ਜਿੱਤਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਿਉਂਸਪਲ ਚੋਣਾਂ ਤੋਂ ਬਾਅਦ ਸੂਬੇ ਵਿਚ ਪ੍ਰਮੁੱਖ ਵਿਰੋਧੀ ਪਾਰਟੀ ਵਜੋਂ ਉਭਰੇਗੀ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਮਾਝੇ ਦੇ ਲੋਕਾਂ ਦਾ ਕਾਂਗਰਸ ਪਾਰਟੀ ਤੇ ਇਹਨਾਂ ਦੀ ਸਰਕਾਰ ਵੱਲੋਂ ਵਿੱਢੇ ਸਰਕਾਰੀ ਦਮਨ ਵਿਰੁੱਧ ਡੱਟ ਕੇ ਖੜ੍ਹਨ ਲਈ ਧੰਨਵਾਦ ਕਰਦਿਆਂ ਜੇਕਰ ਕਾਂਗਰਸ ਪਾਰਟੀ ਚੋਣ ਜਿੱਤ ਲਈ ਕਿਸੇ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਤਾਂ ਉਸਨੁੰ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਤੇ ਸੂਬੇ ਦੇ ਮੁੱਖ ਸਕੱਤਰ ਵਿਨੀ ਮਹਾਜਨ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਉਹਨਾਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਉਹਨਾਂ ਦਾ ਧੰਨਵਾਦ ਕਰਨਗੇ ਕਿ ਉਹਨਾਂ ਨੇ ਰਲ ਕੇ ਮਿਉਂਸਪਲ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰਾਂ, ਭਾਰ ਤੋਲਣ ਦੀ ਜਾਂਚ ਵਾਲੇ ਇੰਸਪੈਕਟਰਾਂ, ਪੀ ਐਸ ਪੀ ਸੀ ਐਲ ਤੇ ਪ੍ਰਦੁਸ਼ਣ ਕੰਟਰੋਲ ਵਿਭਾਗ ਸਮੇਤ ਸਿਵਲ ਅਫਸਰਾਂ ਨਾਲ ਤਾਲਮੇਲ ਬਿਠਾ ਕੇ ਕੰਮ ਕੀਤਾ ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਤੇ ਉਹਨਾਂ ਦੇ ਹਮਾਇਤਾਂ ਨੁੰ ਡਰਾਇਆ ਧਮਕਾਇਆ। ਉਹਨਾਂ ਕਿਹਾ ਕਿ ਇਹੀ ਇਕਲੌਤਾ ਕਾਰਨ ਹੈ ਕਿ ਕਾਂਗਰਸ ਦੀ ਅੱਜਜਿੱਤ ਹੋਈ। ਉਹਨਾਂ ਕਿਹਾÇ ਕ ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਵੀ ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਕਿਸੇ ਵੀ ਰਿਪੋਰਟ ’ਤੇ ਕੋਈ ਕਾਰਵਾਈ ਨਾ ਕਰ ਕੇ ਇਸ ਜਿੱਤ ਵਿਚ ਆਪਣਾ ਯੋਗਦਾਨ ਪਾਇਆ ।
ਸ੍ਰੀ ਮਜੀਠੀਆ ਨੇ ਕਿਹਾ ਕਿ 40 ਫੀਸਦੀ ਸੀਟਾਂ ’ਤੇ ਚੋਣਾਂ ਨਹੀਂ ਹੋਈਆਂ ਜਿਥੇ ਵਿਰੋਧੀ ਧਿਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਤੇ ਕਾਂਗਰਸ ਦੇ ਗੁੰਡਿਆਂ ਨੇ ਵੱਡੀ ਪੱਧਰ ’ਤੇ ਹਿੰਸਾ ਕੀਤੀ, ਜਾਅਲੀ ਵੋਟਾਂ ਭੁਗਤਾਈਆਂ ਤੇ ਵੱਖ ਵੱਖ ਥਾਵਾਂ ’ਤੇ ਬੂਥਾਂ ’ਤੇ ਵੀ ਕਬਜ਼ਾ ਕੀਤਾ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਾਝੇ ਵਿਚ ਡੱਟ ਕੇ ਖੜ੍ਹੇ ਰਹੇ ਤੇ ਇਸ ਲਈ ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ।
ਉਹਨਾਂ ਕਿਹਾ ਕਿ ਮਜੀਠਾ ਹਲਕੇ ਦੇ ਵੋਟਰਾਂ ਨੇ ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ’ਤੇ ਭਰੋਸਾ ਪ੍ਰਗਟਾਇਆ 13 ਵਿਚੋਂ 10 ਸੀਟਾਂ ’ਤੇ ਪਾਰਟੀ ਦੇ ਉਮੀਦਵਾਰ ਜਿਤਾਏ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹਲਕੇ ਦੇ ਕੀਤੇ ਗਏ ਵਿਕਾਸ ਦਾ ਮੁੱਲ ਪਾਇਆ।
ਉਹਨਾਂ ਕਿਹਾ ਕਿ ਇਸੇ ਤਰੀਕੇ ਅਜਨਾਲਾ ਵਿਚ ਕੁੱਲ 15 ਵਿਚੋਂ 8 ਸੀਟਾਂ ’ਤੇ ਪਾਰਟੀ ਦੀ ਜਿੱਤ ਹੋਈ ਤੇ ਪਾਰਟੀ ਨੇ ਹੋਰ ਹਲਕਿਆਂ ਤੋਂ ਇਲਾਵਾ ਕਾਦੀਆਂ ਤੇ ਸ੍ਰੀ ਹਰਿਗੋਬਿੰਦਪੁਰ ਵਿਚ ਵੀ ਬਹੁਤ ਹਾਸਲ ਕਰ ਲਿਆ। ਉਹਨਾਂ ਨੇ ਭਿਖੀਵਿੰਡ ਦੀ ਵੀ ਉਦਾਹਰਣ ਦਿੱਤੀ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਇਰਾਦਾਾ ਕਤਲ ਦੇ ਕੇਸਾਂ ਵਿਚ ਜ਼ਮਾਨਤਾਂ ਹਾਸਲ ਕਰਨ ਤੋਂ ਬਾਅਦ ਚੋਣਾਂ ਲੜੀਆਂ ਤੇ ਕੁਝ ਸੀਟਾਂ ’ਤੇ ਜਿੱਤਾਂ ਵੀ ਦਰਜ ਕੀਤੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਚੋਣਾਂ ਲੇ ਕੁਝ ਆਗੂਆਂ ਤੇ ਪਾਰਟੀਆਂ ਦੀ ਲੋਕਪ੍ਰਿਅਤਾ ਬਾਰੇ ਮਜ਼ਬੂਤ ਸੰਕੇਤ ਦਿੱਤੇ ਹਨ। ਉਹਨਾਂ ਕਿਹਾ ਕਿ ਆਪ ਦਾ ਸਫਾਇਆ ਹੋ ਗਿਆ ਜਦਕਿ ਮੋਗਾ ਦੇ ਵਿਧਾਇਕ ਦੀ ਪਤਨੀ ਵੀ ਚੋਣਾਂ ਹਾਰ ਗਈ। ਇਸੇ ਤਰੀਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਵੀ ਚੋਣਾਂ ਹਾਰ ਗਈ।
ਸ੍ਰੀ ਮਜੀਠੀਆ ਨੇ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ’ਤੇ ਚੁਟਕੀ ਲੈਂਦਿਆਂ ਪੁੱਛਿਆ ਕਿ ਕਾਂਗਰਸ ਪਾਰਟੀ ਨੇ ਚੋਣ ਮੁਹਿੰਮ ਦੌਰਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਂ ਦੀ ਵਰਤੋਂ ਕਿਉਂ ਨਹੀਂ ਕੀਤੀ। ਉਹਨਾਂ ਨੇ ਸ੍ਰੀ ਜਾਖੜ ਨੂੰ ਪੁੱਛਿਆ ਕਿ ਉਹ ਅਬੋਹਰ ਵਿਚ ਲੋਕਾਂ ਦੀਆਂ ਭਾਵਨਾਵਾਂ ਨੂੰ ਦਰੜ ਕੇ ਦਰਜ ਕੀਤੀ ਗਈ ਜਿੱਤ ਮਗਰੋਂ ਕੀ ਹੁਣ ਅਬੋਹਰ ਤੋਂ ਵਿਧਾਨ ਸਭਾ ਚੋਣਾਂ ਲੜਨਗੇ। ਉਹਨਾਂ ਕਿਹਾ ਕਿ ਬਜਾਏ ਆਪਣੀ ਛਾਤੀ ਠੋਕਣ ਦੇ ਜਾਖੜ ਨੂੰ ਇਹ ਦੰਸਣਾ ਚਾਹੀਦਾ ਹੈ ਕਿ ਕੀ ਉਹ ਆਜ਼ਾਦ ਤੇ ਨਿਰਪੱਖ ਚੋਣਾਂ ਵਿਚ ਆਪਣੀ ਲੋਕਪ੍ਰਿਅਤਾ ਪਰਖਣ ਲਈ ਤਿਆਰ ਹਨ ?