ਚੰਡੀਗੜ•/04 ਅਗਸਤ:ਸੂਬਾ ਸਰਕਾਰ ਦੇ ਲਾਪਰਵਾਹ ਵਤੀਰੇ ਅਤੇ ਪ੍ਰਾਈਵੇਟ ਪੇਸ਼ਾਵਰ ਕਾਲਜਾਂ ਦੇ ਪ੍ਰਬੰਧਕਾਂ ਦੇ ਸੰਵੇਦਨਹੀਣ ਰਵੱਈਏ ਕਰਕੇ ਵੱਖ ਵੱਖ ਕਾਲਜਾਂ ਖਾਸ ਕਰਕੇ ਨਿੱਜੀ ਪੇਸ਼ਾਵਰ ਕਾਲਜਾਂ ਅੰਦਰ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਆਈ ਭਾਰੀ ਗਿਰਾਵਟ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਇਸ ਗੱਲ ਯਕੀਨੀ ਬਣਾਏ ਕਿ ਅਜਿਹੇ ਵਿਦਿਆਰਥੀ ਕਿਸੇ ਵੀ ਸੂਰਤ ਵਿਚ ਉੱਚ ਵਿੱਦਿਆ ਤੋਂ ਵਾਂਝੇ ਨਾ ਰਹਿਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਸੀ, ਪਰੰਤੂ ਇਹਨਾਂ ਭਾਈਚਾਰਿਆਂ ਦੀ ਭਲਾਈ ਲਈ ਇਸ ਨੇ ਕੋਈ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਲਿਤ ਵਿਦਿਆਰਥੀਆਂ ਨੂੰ ਸਮੇਂ ਸਿਰ ਵਜ਼ੀਫੇ ਦੇਣ, ਜਿਸ ਨਾਲ ਉਹਨਾਂ ਨੂੰ ਉੱਚ ਵਿੱਦਿਆ ਜਾਰੀ ਰੱਖਣ ਵਿਚ ਕੋਈ ਦਿੱਕਤ ਨਾ ਆਵੇ, ਵਿਚ ਪੂਰੀ ਤਰ•ਾਂ ਨਾਕਾਮ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਐਸੀਸੀ ਅਤੇ ਬੀਸੀ ਵਰਗਾਂ ਦੇ ਆਰਥਿਕ ਤੌਰ ਤੇ ਪਛੜੇ ਵਿਦਿਆਰਥੀ ਆਪਣੀ ਪੜ•ਾਈ ਜਾਰੀ ਰੱਖਣ ਲਈ ਵਜ਼ੀਫਿਆਂ ਉੱਤੇ ਨਿਰਭਰ ਕਰਦੇ ਹਨ, ਪਰੰਤੂ ਜੇਕਰ ਇਹ ਫੰਡ ਸਮੇਂ ਸਿਰ ਜਾਰੀ ਨਹੀਂ ਕੀਤੇ ਜਾਂਦੇ ਹਨ ਤਾਂ ਇਹ ਵਿਦਿਆਰਥੀ ਜਾਂ ਤਾਂ ਆਪਣੀ ਪੜ•ਾਈ ਅਧਵਾਟੇ ਛੱਡ ਦਿੰਦੇ ਹਨ ਜਾਂ ਫਿਰ ਪੜ•ਾਈ ਦਾ ਖਰਚਾ ਚਲਾਉਣ ਲਈ ਛੋਟੇ ਮੋਟੇ ਕੰਮ ਕਰਦੇ ਹਨ, ਜਿਸ ਨਾਲ ਉਹਨਾਂ ਦੀ ਪੜ•ਾਈ ਉਤੇ ਮਾੜਾ ਅਸਰ ਪੈਂਦਾ ਹੈ।
ਉਹਨਾਂ ਕਿਹਾ ਕਿ ਕਿਉਂਕਿ ਇਹ ਵਜ਼ੀਫਿਆਂ ਲਈ ਰਾਸ਼ੀ ਸਮੇਂ ਸਿਰ ਜਾਰੀ ਨਹੀਂ ਕੀਤੀ ਜਾ ਰਹੀ ਹੈ, ਇਸ ਲਈ ਇਹ ਵਿਦਿਆਰਥੀ ਕਾਲਜਾਂ ਵਿਚ ਦਾਖ਼ਲੇ ਨਹੀਂ ਲੈਂਦੇ, ਜਿਸ ਦੀ ਝਲਕ ਇਸ ਸਾਲ ਅੰਡਰ-ਗਰੈਜੂਏਟ ਕਾਲਜਾਂ ਅਤੇ ਖਾਸ ਕਰਕੇ ਪੇਸ਼ਾਵਰ ਕਾਲਜਾਂ ਦੇ ਦਾਖਲਿਆਂ ਵਿਚ ਆਈ ਗਿਰਾਵਟ ਤੋਂ ਵੇਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪਿਛਲੇ ਅਕਾਦਮਿਕ ਵਰ•ੇ ਦੀ ਤੁਲਨਾ ਵਿਚ ਇਸ ਸਾਲ ਸੂਬੇ ਅੰਦਰ ਸਾਰੇ ਕੋਰਸਾਂ ਵਾਸਤੇ ਹੋਏ ਦਾਖਲਿਆਂ ਵਿਚ ਔਸਤਨ 20 ਫੀਸਦੀ ਦੀ ਕਮੀ ਵੇਖੀ ਗਈ ਹੈ।
ਪੰਜਾਬ ਸਰਕਾਰ ਨੂੰ ਇਸ ਸੰਬੰਧੀ ਫੌਰੀ ਲੋੜੀਂਦੇ ਕਦਮ ਚੁੱਕਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਖ਼ੁਦ ਇਸ ਮਾਮਲੇ ਵਿਚ ਰੁਚੀ ਲੈਣੀ ਚਾਹੀਦੀ ਹੈ ਕਿ ਸਾਰੇ ਯੋਗ ਐਸਸੀ/ਬੀਸੀ ਵਿਦਿਆਰਥੀਆਂ ਦੇ ਵਿੱਦਿਅਕ ਸੰਸਥਾਵਾਂ ਵਿਚ ਦਾਖ਼ਲੇ ਹੋਣ ਅਤੇ ਕੋਈ ਵੀ ਵਿਦਿਆਰਥੀ ਫੰਡਾਂ ਦੀ ਕਮੀ ਕਰਕੇ ਉੱਚੀ ਵਿੱਦਿਆ ਤੋਂ ਵਾਂਝਾ ਨਾ ਰਹੇ।