ਕਿਹਾ ਕਿ ਪੰਜਾਬ ਵਿਚ ਇੱਕ ਸਿਆਸੀ ਧਿਰ ਵਜੋਂ ਆਪ ਦੀ ਹੋਂਦ ਖ਼ਤਮ ਹੋਈ
ਚੰਡੀਗੜ•/31 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਾਹਕੋਟ ਜ਼ਿਮਨੀ ਚੋਣ ਵਿਚ ਪਾਰਟੀ ਦੀ ਵੋਟ ਹਿੱਸੇਦਾਰੀ ਬਰਕਰਾਰ ਰੱਖਣ ਲਈ ਕੀਤੀ ਅਣਥੱਕ ਮਿਹਨਤ ਵਾਸਤੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਇਸ ਚੋਣ ਵਿਚ ਅਕਾਲੀ ਦਲ ਮੁੱਖ ਵਿਰੋਧੀ ਪਾਰਟੀ ਵਜੋਂ ਮਜ਼ਬੂਤ ਹੋ ਕੇ ਉੱਭਰਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨੇ 2017 ਵਿਧਾਨ ਸਭਾ ਚੋਣਾਂ ਦੌਰਾਨ ਪਈਆਂ 46,913 ਵੋਟਾਂ ਦੇ ਮੁਕਬਾਲੇ ਜ਼ਿਮਨੀ ਚੋਣ ਵਿਚ 43,944 ਵੋਟਾਂ ਹਾਸਿਲ ਕਰਕੇ ਆਪਣੀ ਵੋਟ ਹਿੱਸੇਦਾਰੀ ਨੂੰ ਬਰਕਰਾਰ ਰੱਖਿਆ ਹੈ। ਉਹਨਾਂ ਕਿਹਾ ਕਿ ਇਸ ਦੇ ਉਲਟ 'ਆਪ' ਦਾ ਜ਼ਿਮਨੀ ਚੋਣ ਵਿਚ ਪੂਰੀ ਤਰ•ਾਂ ਸਫਾਇਆ ਹੋ ਗਿਆ ਹੈ। ਸਿਰਫ 1900 ਵੋਟਾਂ ਪੈਣ ਨਾਲ ਇਸ ਪਾਰਟੀ ਦੀ ਵੋਟ ਹਿੱਸੇਦਾਰੀ ਮਹਿਜ਼ 1ਥ5 ਫੀਸਦੀ ਤੇ ਅਟਕ ਗਈ ਹੈ, ਜੋ ਕਿ ਨੋਟਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਮਿਲੀ ਵੋਟ ਹਿੱਸੇਦਾਰੀ ਤੋਂ ਮਾਮੂਲੀ ਜਿਹੀ ਵੱਧ ਹੈ। ਉਹਨਾਂ ਕਿਹਾ ਕਿ ਆਪ ਦੀ ਹਾਲਤ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਪਿੰਡਾਂ ਵਿਚ ਤਾਂ ਇਹ ਖਾਤਾ ਵੀ ਖੋਲ• ਪਾਈ। ਇਸ ਤਰ•ਾਂ ਇੱਕ ਸਿਆਸੀ ਧਿਰ ਵਜੋਂ ਪੰਜਾਬ ਵਿਚ ਆਪ ਦੀ ਹੋਂਦ ਖ਼ਤਮ ਹੋ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼ਾਹਕੋਟ ਚੋਣ ਬਹੁਤ ਹੀ ਚੁਣੌਤੀਪੂਰਨ ਹਾਲਾਤਾਂ ਵਿਚ ਲੜੀ ਗਈ ਸੀ, ਕਿਉਂਕਿ ਕਾਂਗਰਸ ਸਰਕਾਰ ਐਕਸਾਈਜ਼, ਸੇਲਜ਼ ਟੈਕਸ, ਪੰਚਾਇਤ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਇਸਤੇਮਾਲ ਕਰਕੇ ਸਾਰੇ ਲੋਕਤੰਤਰੀ ਸਿਧਾਂਤਾਂ ਨੂੰ ਪੈਰਾਂ ਥੱਲੇ ਕੁਚਲ ਰਹੀ ਸੀ ਅਤੇ ਪੁਲਿਸ ਅਧਿਕਾਰੀਆਂ ਰਾਂਹੀ ਵੋਟਰਾਂ ਨੂੰ ਧਮਕਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਲੋਕਾਂ ਵੱਲੋਂ ਦਿੱਤੇ ਭਾਰੀ ਸਮਰਥਨ ਸਦਕਾ ਅਕਾਲੀ ਦਲ ਨੇ ਸਖ਼ਤ ਮੁਕਾਬਲਾ ਦਿੱਤਾ ਹੈ। ਉਹਨਾਂ ਕਿਹਾ ਕਿ ਚੋਣ ਨਤੀਜਾ ਸਾਡੇ ਵੱਲੋਂ ਕੀਤੀ ਕੋਸ਼ਿਸ਼ ਮੁਤਾਬਿਕ ਢੁੱਕਵਾਂ ਨਹੀਂ ਆਇਆ, ਕਿਉਂਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਕਾਂਗਰਸ ਨੂੰ ਜਿਤਾਉਣ ਵਾਸਤੇ ਪੂਰੀ ਵਾਹ ਲਾਈ ਹੋਈ ਸੀ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਹਲਕੇ ਅੰਦਰ ਟਰੱਕਾਂ ਦੇ ਟਰੱਕ ਗੈਰਕਾਨੂੰਨੀ ਸ਼ਰਾਬ ਦੇ ਲਿਜਾ ਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ, ਪਰ ਅਧਿਕਾਰੀਆਂ ਨੇ ਇਸ ਪੂਰੀ ਤਰ•ਾਂ ਨਜ਼ਰਅੰਦਾਜ਼ ਕਰ ਦਿੱਤਾ ਸੀ।
ਜ਼ਿਮਨੀ ਚੋਣ ਵਿਚ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਵਾਸਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ ਸੰਭਾਲਿਆਂ ਮਸੀਂ ਇਕ ਸਾਲ ਪੂਰਾ ਹੋਣ ਦੇ ਬਾਵਜੂਦ ਵੀ ਅਕਾਲੀ ਵੋਟ ਬੈਂਕ ਰਤੀ ਭਰ ਨਹੀਂ ਹਿੱਲਿਆ। ਉਹਨਾਂ ਕਿਹਾ ਕਿ ਇਸ ਦੇ ਉਲਟ ਅਕਾਲੀ ਭਾਜਪਾ ਸਰਕਾਰ ਦੌਰਾਨ ਕਾਂਗਰਸ ਜ਼ਿਮਨੀ ਚੋਣਾਂ 47 ਹਜ਼ਾਰ ਤੋਂ ਲੈ ਕੇ 67 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰੀ ਸੀ। ਉਹਨਾਂ ਕਿਹਾ ਕਿ ਉਸ ਸਮੇਂ ਆਪ ਮੁਕਾਬਲੇ ਵਿਚ ਹੀ ਨਹੀਂ ਸੀ। ਜੇ ਕੋਈ ਸਥਾਪਤੀ ਵਿਰੋਧੀ ਲਹਿਰ ਕਰਕੇ ਕਾਂਗਰਸ ਨੂੰ ਪਈ ਆਪ ਵਾਲੀ ਵੋਟ ਦਾ ਵੀ ਹਿਸਾਬ ਲਗਾਏ ਤਾਂ ਨਤੀਜਾ ਹੋਰ ਵੀ ਵਧੀਆ ਨਜ਼ਰ ਆਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵੱਡੀ ਪੱਧਰ ਉੱਤੇ ਹੋਈਆਂ ਬੇਨਿਯਮੀਆਂ ਦੇ ਬਾਵਜੂਦ ਅਕਾਲੀ ਦਲ ਇਸ ਫਤਵੇ ਨੂੰ ਸਵੀਕਾਰ ਕਰਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਸੂਬੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜੀਅ ਜਾਨ ਨਾਲ ਕੰਮ ਕਰੇਗਾ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦੇਵਾਂਗੇ ਅਤੇ ਉਹਨਾਂ ਨੂੰ ਬਹਾਨੇ ਬਣਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿਆਂਗੇ।