ਸੰਤ ਸੀਚੇਵਾਲ ਨੇ ਕਿਹਾ ਕਿ ਕੋਈ ਚਾਹੇ ਕਿੰਨਾ ਵੀ ਰਸੂਖਵਾਨ ਕਿਉਂ ਨਾ ਹੋਵੇ, ਪਰ ਕਿਸੇ ਨੂੰ ਦਰਿਆਵਾਂ ਨੂੰ ਪਲੀਤ ਕਰਨ ਦੀ ਇਜਾਜ਼ਤ ਨਹੀਂ ਦਿੱਤੀਜਾਣੀ ਚਾਹੀਦੀ
ਸੀਚੇਵਾਲ/23 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਵੱਲੋਂ ਬਿਆਸ ਦਰਿਆ ਨੂੰ ਪਲੀਤ ਕਰਕੇ ਪਾਣੀਦੇ ਜੀਵ ਜੰਤੂਆਂ ਅਤੇ ਮਨੁੱਖੀ ਜ਼ਿੰਦਗੀਆਂ ਨੂੰ ਪਹੁੰਚਾਏ ਨੁਕਸਾਨ ਬਾਰੇ ਚਰਚਾ ਕੀਤੀ।
ਕੱਲ• ਸ਼ਾਮੀ ਇੱਥੇ ਨਿਰਮਲ ਕੁਟੀਆ ਦੇ ਮੁਖੀ ਸੰਤ ਸੀਚੇਵਾਲ ਤੋਂ ਆਸ਼ੀਰਵਾਦ ਲੈਣ ਲਈ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਨੇ ਸੰਤ ਜੀ ਦੱਸਿਆ ਕਿ ਕਿਸਤਰ•ਾ ਸਰਨਾ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਇਹ ਕਹਿਣਲਈ ਆਖਿਆ ਜਾ ਰਿਹਾ ਹੈ ਕਿ ਸਭ ਕੁੱਝ ਠੀਕ ਹੈ ਜਦਕਿ ਸਾਨੂੰ ਸਭ ਨੂੰ ਦਿਸ ਰਿਹਾ ਹੈ ਕਿ ਬਿਆਸ ਦਰਿਆ ਅਤੇ ਵਾਤਾਵਰਣ ਨੂੰ ਕਿੰਨਾ ਭਾਰੀ ਨੁਕਸਾਨਪਹੁੰਚਿਆ ਹੈ।
ਸੰਤ ਸੀਚੇਵਾਲ ਨੇ ਸਹਿਮਤੀ ਜਤਾਉਂਦਿਆਂ ਇਸ ਨੂੰ ਮੰਦਭਾਗਾ ਦੱਸਿਆ। ਉਹਨਾਂ ਕਿਹਾ ਕਿ ਬਿਆਸ ਦਰਿਆ ਦਾ ਪਾਣੀ ਇੰਨਾ ਜ਼ਿਆਦਾ ਪਲੀਤ ਕਰ ਦਿੱਤਾਕਿ ਹਜ਼ਾਰਾਂ ਟਨ ਮੱਛੀਆਂ ਮਰ ਗਈਆਂ ਅਤੇ ਮਾਲਵਾ ਖੇਤਰ ਅਤੇ ਰਾਜਸਥਾਨ ਦੇ ਕੁੱਝ ਹਿੱਸਿਆਂ ਨੂੰ ਜਾਂਦਾ ਪੀਣ ਵਾਲਾ ਪਾਣੀ ਵੀ ਬੁਰੀ ਪਲੀਤ ਹੋ ਚੁੱਕਿਆਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕੋਈ ਚਾਹੇ ਕਿੰਨਾ ਵੀ ਰਸੂਖਵਾਨ ਕਿਉਂ ਨਾ ਹੋਵੇ, ਪਰ ਕਿਸੇ ਨੂੰ ਸਾਡੇ ਦਰਿਆਵਾਂ ਨੂੰ ਪਲੀਤ ਕਰਨ ਦੀ ਇਜਾਜ਼ਤ ਨਹੀਂਦਿੱਤੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਸਾਰੀਆਂ ਸਰਕਾਰਾਂ ਨੂੰ ਵਾਤਾਵਰਣ ਦੀ ਰਾਖੀ ਲਈ ਪ੍ਰਤੀਬੱਧ ਹੋਣਾ ਚਾਹੀਦਾ ਹੈ।
ਸਰਨਾ ਪਰਿਵਾਰ ਦੀ ਖੰਡ ਮਿਲ ਵੱਲੋਂ ਵਾਤਾਵਰਣ ਦੀ ਕੀਤੀ ਤਬਾਹੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਨਿਰਮਲ ਕੁਟੀਆ ਦੇਮੁਖੀ ਨੂੰ ਦੱਸਿਆ ਕਿ ਮਿਲ ਪ੍ਰਬੰਧਕਾਂ ਵੱਲੋਂ ਜਾਣਬੁੱਝ ਕੇ ਰਸਾਇਣ ਬਿਆਸ ਦਰਿਆ ਵਿਚ ਛੱਡੇ ਗਏ ਸਨ। ਉਹਨਾਂ ਕਿਹਾ ਕਿ ਭਾਰੀ ਮਾਤਰਾ ਵਿਚ ਜਲਜੀਵਾਂ ਦਾ ਨੁਕਸਾਨ ਕਰਨ ਅਤੇ ਪੀਣ ਦੇ ਪਾਣੀ ਲਈ ਬਿਆਸ ਦਰਿਆ ਉੱਤੇ ਨਿਰਭਰ ਕਰਦੀਆਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਪਾਉਣ ਦੇਬਾਵਜੂਦ ਅਜੇ ਤਕ ਸਿਰਫ ਇਸ ਕਰਕੇ ਸਰਨਾ ਪਰਿਵਾਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਉਂਕਿ ਪਰਮਜੀਤ ਸਰਨਾ ਮੁੱਖ ਮੰਤਰੀ ਦਾ ਨਿੱਜੀਦੋਸਤ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸੰਤ ਸੀਚੇਵਾਲ ਨੂੰ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਖੰਡ ਮਿਲ ਦੇ ਮਾਲਕਾਂ ਦੀ ਹਿਫਾਜ਼ਤ ਕਰ ਰਹੀ ਹੈਅਤੇ ਕਾਨੂੰਨ ਮੁਤਾਬਿਕ ਉਹਨਾਂ ਖ਼ਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਇੱਕ ਬਹੁਤ ਹੀਖਤਰਨਾਕ ਪਿਰਤ ਪੈ ਚੱਲੀ ਹੈ। ਉਹਨਾਂ ਕਿਹਾ ਕਿ ਹੁਣ ਵਾਤਾਵਰਣ ਦਾ ਘਾਣ ਕਰਨ ਵਾਲਿਆਂ ਨੂੰ ਪ੍ਰਸਾਸ਼ਨਕ ਕਾਰਵਾਈ ਦਾ ਕੋਈ ਡਰ ਨਹੀਂ ਰਹੇਗਾ,ਕਿਉਂਕਿ ਕਾਂਗਰਸ ਸਰਕਾਰ ਨੇ ਖੰਡ ਮਿਲ ਦੇ ਮਾਲਕਾਂ ਦੀ ਗਿਰਫਤਾਰੀ ਸਮੇਤ ਉਹਨਾਂ ਖ਼ਿਲਾਫ ਕੋਈ ਵੀ ਨਾ ਕਾਰਵਾਈ ਕਰਕੇ ਬਾਕੀਆਂ ਦੇ ਮਨਾਂ ਵਿਚੋਂ ਵੀਕਾਨੂੰਨ ਦਾ ਡਰ ਚੱਕ ਦਿੱਤਾ ਹੈ।