ਸੁਖਬੀਰ ਸਿੰਘ ਬਾਦਲ ਪਾਰਟੀ ਉਮੀਦਵਾਰ ਰਣਜੀਤ ਸਿੰਘ ਗਿੱਲ ਨਾਲ ਰਲ ਕੇ ਖਰੜ ਦੇ ਲੋਕਾਂ ਦੇ ਹੋਏ ਰੂ ਬ ਰੂ
ਚੰਡੀਗੜ੍ਹ, 18 ਜਨਵਰੀ : ਆਪਣੇ ਤਰੀਕੇ ਦੀ ਨਿਵੇਕਲੀ ਪਹਿਲਕਦਮੀ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕÇਾੲਮ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਰਾਹੀਂ ਪਹਿਲਕਦਮੀ ਸ਼ੁਰੂ ਕੀਤੀ ਹੈ ਜਿਸ ਤਹਿਤ ਪਾਰਟੀ ਪਧਾਨ ਸੂਬੇ ਦੇ ਹਰ ਹਲਕੇ ਦੇ ਲੋਕਾਂ ਨਾਲ ਸਥਾਨਕ ਪਾਰਟੀ ਉਮੀਦਵਾਰ ਨਾਲ ਮਿਲ ਕੇ ਗੱਲਬਾਤ ਕਰਨਗੇ।
ਇਹ ਪਹਿਲਕਦਮੀ ਕੱਲ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਖਰੜ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨਾਲ ਰਲ ਕੇ ਖਰੜ ਦੇ ਲੋਕਾਂ ਨਾਲ ਗੱਲਬਾਤ ਕਰਕੇ ਸ਼ੁਰੂ ਕੀਤੀ ਗਈ ਜਿਸ ਤਹਿਤ ਹਲਕੇ ਦੀਆਂ ਤਿੰਨ ਥਾਵਾਂ ’ਤੇ ਲੋਕਾਂ ਨਾਲ ਇਕੋ ਸਮੇਂ ਗੱਲਬਾਤ ਕੀਤੀ ਗਈ।
ਕੱਲ੍ਹ ਦੀ ਗੱਲਬਾਤ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਜਰੀ ਬਲਾਕ ਵਿਚ ਸਿਹਤ ਸਹੂਲਤਾਂ ਤੇ ਪੀਣ ਵਾਲੇ ਪਾਣੀ ਦੀ ਘਾਟ ਸਮੇਤ ਹੋਰ ਮੁੱਦਿਆਂ ਅਤੇ ਨਵਾਂ ਗਾਓਂ ਤੇ ਕਾਂਸਲ ਇਲਾਕਿਆਂ ਵਿਚ ਕਾਂਗਰਸੀ ਸਰਕਾਰ ਵੇਲੇ ਹੋਏ ਵਿਤਕਰੇ ਬਾਰੇ ਚਰਚਾ ਕੀਤੀ।
ਸਰਦਾਰ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਸੂਬੇ ਦੀ ਰਾਜਧਾਨੀ ਦੇ ਨਾਲ ਲੱਗਦੇ ਇਸ ਹਲਕੇ ਨੁੰ ਇੰਨਾ ਅਣਗੌਲਿਆ ਗਿਾ। ਖਰੜ ਦੇ ਲੋਕਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਖਰੜ ਵਿਚ ਬੱਸ ਸਟੈਂਡ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਹਾਲੇ ਤੱਕਸ਼ੁਰੂ ਨਹੀਂ ਹੋਇਆ। ਇਹ ਵੀ ਦੱਸਿਆ ਕਿ ਕਿਵੇਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਟਰਾਂਸਪੋਰਟ ਮੰਤਰ ਰਾਜਾ ਵੜਿੰਗ ਨੇ ਵੀ ਅਜਿਹੇ ਐਲਾਨ ਕੀਤੇ।
ਖਰੜ ਹਲਕੇ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਕਿਸ ਤਰੀਕੇ ਉਹਨਾਂ ਦੇ ਵਿਧਾਇਕ ਤੇ ਆਪ ਦੇ ਆਗੂ ਕੰਵਰ ਸੰਧੂ ਹਲਕੇ ਨੂੰ ਛੱਡ ਕੇ ਭੱਜ ਗਏ ਹਨ। ਲੋਕਾਂ ਨੇ ਦੱਸਿਆ ਕਿ ਭਾਵੇਂ ਉਹਨਾਂ ਨੇ ਆਪ ਵਿਚ ਵਿਸ਼ਵਾਸ ਪ੍ਰਗਟ ਕੀਤਾ ਸੀ ਪਰ ਪਾਰਟੀ ਅਤੇ ਇਸਦੇ ਪ੍ਰਤੀਨਿਧ ਨੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਨਹੀਂ ਸਮਝੀ। ਉਹਨਾਂ ਕਿਹਾ ਕਿ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਪਿਛਲੇ ਪੰਜ ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ਸਾਰ ਲੈ ਰਹੇ ਹਨ ਅਤੇ ਕੋਰੋਨਾ ਮਹਾਮਾਰੀ ਵੇਲੇ ਵੀ ਉਹਨਾਂ ਨੇ 25 ਬੈਡਾਂ ਦਾ ਹਸਪਤਾਲ ਤਿਆਰ ਕੀਤਾ। ਲੋਕਾਂ ਨੇ ਦੱਸਿਆ ਕਿ ਇਸੇ ਤਰੀਕੇ ਜਦੋਂ ਹੜ੍ਹ ਆਏ ਸਨ ਤਾਂ ਸਰਦਾਰ ਗਿੱਲ ਨੇ ਉਹਨਾਂ ਨੁੰ ਖਾਣ ਪੀਣ ਦੀਆਂ ਵਸਤਾਂ ਤੇ ਹੋਰ ਰਾਹਤ ਸਮੱਗਰੀ ਪ੍ਰਦਾਨ ਕੀਤੀ।
ਮਾਜਰੀ ਬਲਾਕ ਵਿਚ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਕੋਲ ਪੀਣ ਦਾ ਸਾਫ ਪਾਣੀ ਨਹੀਂ ਹੈ ਤੇ ਉਹਨਾਂ ਨੁੰ ਖੇਤੀਬਾੜੀ ਜਿਣਸਾਂ ਦੇ ਜੰਗਲੀ ਪਸ਼ੂਆਂ ਤੋਂ ਨੁਕਸਾਨ ਦੀ ਮਾਰ ਝੱਲਣੀ ਪੈਂਦੀ ਹੈ। ਸਰਦਾਰ ਬਾਦਲ ਨੇ ਉਹਨਾਂ ਨੁੰ ਭਰੋਸਾ ਦੁਆਇਆ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਨਾਲ ਨਾਲ ਪਾਰਟੀ ਸਿੰਜਾਂਈ ਸਕੀਮਾਂ ਵੀ ਸ਼ੁਰੂ ਕਰੇਗੀ ਜੋ ਹਾਲੇ ਤੱਕ ਇਲਾਕੇ ਵਿਚ ਸ਼ੁਰੂ ਨਹੀਂ ਹੋਈਆਂ ਤੇ ਇਹ ਸਿੰਜਾਈ ਸਹੂਲਤਾਂ ਦਾ ਲਾਭ ਨਹੀਂ ਮਿਲਿਆ।
ਖਰੜ ਵਿਚ ਲੋਕਾਂ ਨੇ ਦੱਸਿਆ ਕਿ ਕਿਵੇਂ ਅੱਜ ਮਹਾਰਾਜਾ ਦਾ ਮੰਦਿਰ ਅਣਗੌਲਿਆ ਪਿਆ ਹੈ ਤੇ ਉਹਨਾਂ ਨੇ ਅਪੀਲ ਕੀਤੀ ਕਿ ਮੰਦਰ ਦਾ ਸੁੰਦਰੀਕਰਨ ਕਰ ਕੇ ਢੁਕਵੀਂ ਯਾਦਗਾਰ ਸਥਾਪਿਤ ਕੀਤੀ ਜਾਵੇ। ਸਰਦਾਰ ਬਾਦਲ ਨੇ ਉਹਨਾਂ ਦਾ ਸੁਝਾਅ ਪ੍ਰਵਾਨ ਕੀਤਾ ਤੇ ਕਿਹਾ ਕਿ ਇਸ ਠਿਕਾਣੇ ਦਾ ਸੁੰਦਰੀਕਰਨ ਕੀਤਾ ਜਾਵੇਗਾ ਤੇ ਇਸਨੁੰ ਰਾਮ ਤੀਰਥ ਸਥਲ ਤੇ ਦੁਰਗਿਆਣਾ ਮੰਦਿਰ ਵਾਂਗੂ ਸੁੰਦਰ ਬਣਾਇਆ ਜਾਵੇਗਾ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸਿੱਖਿਆ ਤੇ ਸਿਹਤ ਖੇਤਰ ’ਤੇ ਜ਼ੋਰ ਦੇਵੇਗੀ। ਉਹਨਾਂ ਕਿਹਾ ਕਿ ਅਸੀਂ ਹਰ ਬਲਾਕ ਵਿਚ ਮੈਗਾ ਸਕੂਲ ਸਥਾਪਿਤ ਕਰਾਂਗੇ ਤਾਂ ਜੋ ਹਰ ਬੱਚੇ ਨੁੰ ਮਿਆਰੀ ਸਿੱਖਿਆ ਮਿਲਣੀ ਯਕੀਨੀ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਕੀਤੀਆਂ ਜਾਣਗੀਆਂ ਤੇ ਵਿਦਿਆਰਥੀਆਂ ਨੁੰ 10 ਲੱਖ ਰੁਪਏ ਦਾ ਸਟੂਡੈਂਟ ਲੋਨ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਿਵੇਂ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਜ਼ਿਲਿ੍ਹਆਂ ਵਿਚ ਮੈਡੀਕਲ ਕਾਲਜ ਖੋਲ੍ਹੇਗੀ। ਉਹਨਾਂ ਦੱਸਿਆ ਕਿ ਅਸੀਂ ਸਾਰੇ ਜ਼ਿਲਿ੍ਹਆਂ ਵਿਚ 500 ਬੈਡਾਂ ਦੇ ਹਸਪਤਾਲ ਖੋਲ੍ਹਾਂਗੇ ਅਤੇ ਹਰ ਕਿਸੇ ਲਈ ਮਿਆਰੀ ਸਿਹਤ ਸਹੂਲਤਾਂ ਉਸਦੀ ਪਹੁੰਚ ਵਿਚ ਮਿਲਣੀਆਂ ਯਕੀਨੀ ਬਣਾਵਾਂਗੇ।