ਬਿਕਰਮ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ 1984 ਸਿੱਖ ਕਤਲੇਆਮ ਵਿਚ ਆਪਣੇ ਪਰਿਵਾਰ ਨੂੰ ਇਲਜ਼ਾਮ ਤੋਂ ਬਚਾਉਣ ਲਈ ਕਾਂਗਰਸੀ ਰਾਜਨੀਤੀ ਅੰਦਰ ਟਾਈਟਲਰ ਅਤੇ ਸੱਜਣ ਨੂੰ ਅਹਿਮ ਸਥਾਨ ਦੇ ਰਿਹਾ ਹੈ
ਚੰਡੀਗੜ•/10 ਸਤੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਉੱਤੇ ਰੋਸ ਪ੍ਰਦਰਸ਼ਨ ਕਰਕੇ ਸਿੱਖ ਭਾਈਚਾਰੇ ਦੇ ਜ਼ਖ਼ਮਾਂ ਉੱਤੇ ਲੂਣ ਛਿੜਕ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਨੇ ਸਿੱਖ ਭਾਈਚਾਰੇ ਵੱਲੋਂ ਸਭ ਤੋ ਪਵਿੱਤਰ ਮੰਨੇ ਜਾਂਦੇ ਦਿਨਾਂ ਵਿਚੋਂ ਇੱਕ ਯਾਨੀ ਅੱਜ ਦੇ ਦਿਨ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕਰਨ ਦੀ ਯੋਜਨਾ ਉਲੀਕੀ ਹੈ, ਉਹ ਸਾਬਿਤ ਕਰਦੀ ਹੈ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਸਿੱਖ ਧਰਮ, ਵਿਰਾਸਤ ਅਤੇ ਸੰਵੇਦਨਾਵਾਂ ਦਾ ਕਿੰਨਾ ਕੁ ਸਨਮਾਨ ਕਰਦੇ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਗੱਲ ਹੋਰ ਵੀ ਦੁਖਦਾਈ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੀ ਅਗਵਾਈ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗਿਆਂ ਨੇ ਕੀਤੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਥੱਲੇ ਟਾਈਟਲਰ ਨੂੰ ਮੁੱਖ ਧਾਰਾ ਵਾਲੀ ਰਾਜਨੀਤੀ ਅੰਦਰ ਲੈ ਕੇ ਆ ਰਹੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਟਾਈਟਲਰ ਅਤੇ ਸੱਜਣ ਦੀ ਪੁਸ਼ਤਪਨਾਹੀ ਕਰਨ ਦਾ ਲੰਬਾ ਇਤਿਹਾਸ ਹੈ। ਉਹਨਾਂ ਕਿਹਾ ਕਿ ਤਾਜ਼ਾ ਇਤਿਹਾਸ ਦੇ ਸਭ ਤੋਂ ਭਿਆਨਕ ਕਤਲੇਆਮ ਦੇ ਇਹਨਾਂ ਦੋਵੇਂ ਦੋਸ਼ੀਆਂ ਨੂੰ ਵੱਡੇ ਅਹੁਦੇ ਦਿੱਤੇ ਗਏ ਹਨ। ਟਾਈਟਲਰ ਵੱਲੋਂ ਸ਼ਰੇਆਮ ਇਹ ਖੁਲਾਸਾ ਕੀਤੇ ਜਾਣ ਕਿ ਉਸ ਨੇ 100 ਸਿੱਖਾਂ ਨੂੰ ਮਾਰਿਆ ਸੀ, ਤੋਂ ਬਾਅਦ ਵੀ ਉਸ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਤਰ•ਾਂ ਲੱਗਦਾ ਹੈ ਕਿ ਜਿਵੇਂ ਕਾਂਗਰਸ ਪਾਰਟੀ ਅਤੇ ਖਾਸ ਕਰਕੇ ਗਾਂਧੀ ਪਰਿਵਾਰ ਇਸ ਗੱਲੋਂ ਡਰਦਾ ਹੈ ਕਿ ਇਹ ਦੋਵੇਂ ਸੁਪਰੀਮ ਕੋਰਟ ਦੁਆਰਾ ਬਣਾਈ ਸਿਟ ਅੱਗੇ ਸਾਰੇ ਭੇਤ ਖੋਲ• ਦੇਣਗੇ ਅਤੇ ਅਜਿਹੀ ਗਵਾਹੀ ਦੇ ਦੇਣਗੇ, ਜਿਹੜੀ ਗਾਂਧੀ ਪਰਿਵਾਰ ਨੂੰ 1984 ਕਤਲੇਆਮ ਦੇ ਕੇਸ ਵਿਚ ਫਸਾ ਦੇਵੇਗੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਸਭ ਕੁੱਝ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਵਿਚ ਸਿੱਖਾਂ ਦੇ ਹੋਏ ਯੋਜਨਾਬੱਧ ਕਤਲੇਆਮ ਵਿਚ ਕਾਂਗਰਸ ਦੀ ਭੂਮਿਕਾ ਨੂੰ ਖਾਰਿਜ ਕਰਨ ਦੀ ਕੀਤੀ ਕੋਸ਼ਿਸ਼ ਤੋਂ ਕੁੱਝ ਦਿਨਾਂ ਮਗਰੋਂ ਹੀ ਵਾਪਰ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਸਿੱਖਾਂ ਦੇ ਕਤਲੇਆਮ ਵਿਚ ਪਾਰਟੀ ਦਾ ਨਹੀਂ, ਸਗੋਂ ਕੁੱਝ ਵਿਅਕਤੀਆਂ ਦਾ ਹੱਥ ਸੀ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਸਭ ਟਾਈਟਲਰ ਅਤੇ ਸੱਜਣ ਨੂੰ ਬਚਾਉਣ ਲਈ ਰਚਿਆ ਡਰਾਮਾ ਸੀ ਅਤੇ ਰਾਹੁਲ ਗਾਂਧੀ ਇਹ ਸਭ ਇਸ ਲਈ ਕਰ ਰਿਹਾ ਹੈ ਤਾਂ ਕਿ ਅਦਾਲਤ ਅੱਗੇ ਇਹ ਖੁਲਾਸਾ ਨਾ ਹੋ ਜਾਵੇ ਕਿ 1984 ਦੇ ਸਿੱਖ ਕਤਲੇਆਮ ਵਿਚ ਉਸ ਦੇ ਪਰਿਵਾਰ ਦੀ ਭੂਮਿਕਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਦੀ 1984 ਸਿੱਖ ਕਤਲੇਆਮ ਵਿਚ ਭੂਮਿਕਾ ਬਾਰੇ ਦਸਤਾਵੇਜ਼ੀ ਸਬੂਤ ਸਾਹਮਣੇ ਆ ਚੁੱਕੇ ਹਨ ਅਤੇ ਸਾਬਕਾ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਦੀ ਮੁਆਫੀ ਵੀ ਮੰਗ ਚੁੱਕੇ ਹਨ, ਪਰ ਇਸ ਦੇ ਬਾਵਜੂਦ ਰਾਹੁਲ ਗਾਂਧੀ ਇਹ ਸਭ ਕੁੱਝ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਰਾਹੁਲ ਗਾਂਧੀ ਟਾਈਟਲਰ ਅਤੇ ਸੱਜਣ ਦੇ ਦਬਾਅ ਥੱੱਲੇ ਇਤਿਹਾਸ ਨੂੰ ਦੁਬਾਰਾ ਤੋਂ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੀ ਵਜ•ਾ ਹੈ ਕਿ ਇਹਨਾਂ ਦੋਵੇ ਵਿਅਕਤੀਆਂ ਨੂੰ ਅੱਜ ਪੈਟਰੋਲੀਅਮ ਵਸਤਾਂ ਦੇ ਮੁੱਦੇ ਉੱਤੇ ਰੋਸ ਪ੍ਰਦਰਸ਼ਨਾਂ ਵਿਚ ਭਾਗ ਲੈਣ ਅਤੇ ਅਗਵਾਈ ਕਰਨ ਦੀ ਆਗਿਆ ਦੇ ਕੇ ਉਹਨਾਂ ਨੂੰ ਪਾਰਟੀ ਅੰਦਰ ਅਹਿਮ ਥਾਂ ਦਿੱਤੀ ਜਾ ਰਹੀ ਹੈ।
ਇਹ ਕਹਿੰਦਿਆਂ ਕਿ ਅਕਾਲੀ ਦਲ ਇਸ ਸਾਜ਼ਿਸ਼ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗਾ, ਸਰਦਾਰ ਮਜੀਠੀਆ ਨੇ ਕਿਹਾ ਕਿ ਪਾਰਟੀ ਟਾਈਟਲਰ, ਸੱਜਣ ਅਤੇ ਸਿੱਖ ਕਤਲੇਆਮ ਦੇ ਬਾਕੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਉਹਨਾਂ ਨੂੰ ਇਸ ਘਿਣਾਉਣੇ ਅਪਰਾਧ ਲਈ ਸਜ਼ਾ ਦਿਵਾ ਕੇ ਹੀ ਦਮ ਲਵੇਗੀ।