ਪਾਰਟੀ ਨਾਲ ਜੁੜੇ ਮਿਹਨਤੀ ਕਿਸਾਨ ਆਗੂਆਂ ਨੂੰ ਬਣਾਇਆ ਜਿਲਾ ਪ੍ਰਧਾਨ। ਬਾਕੀ ਅਹੁਦੇਦਾਰਾਂ ਦੀ ਲਿਸਟ ਜਲਦ ਹੀ ਐਲਾਨ ਦਿੱਤੀ ਜਾਵੇਗੀ- ਮਲੁਕਾ।
ਚੰਡੀਗੜ• 3 ਅਗਸਤ-- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ 16 ਜਿਲਿਆਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਦੱਸਿਆ ਕਿ ਪਿਛਲੇ ਸਮਿਆਂ ਵਿੱਚ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਅਤੇ ਕਿਸਾਨਾਂ ਦੇ ਮਸਲਿਆਂ ਲਈ ਹੰਭਲਾ ਮਾਰਨ ਵਾਲੇ ਆਗੂਆਂ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ. ਬਾਦਲ ਨੇ ਦੱਸਿਆ ਕਿ ਅੱਜ ਜਿਹਨਾਂ ਕਿਸਾਨ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁਰਜੀਤ ਸਿੰਘ ਗੜੀ ਮੈਂਬਰ ਐਸ.ਜੀ.ਪੀ.ਸੀ ਨੂੰ ਜਿਲਾ ਪਟਿਆਲਾ, ਮਾਸਟਰ ਜੋਗਿੰਦਰ ਸਿੰਘ ਦਬੁਰਜੀ ਨੂੰ ਜਿਲਾ ਰੋਪੜ•, ਸ. ਸਰਬਜੀਤ ਸਿੰਘ ਕਾਦੀਮਾਜਰਾ ਨੂੰ ਜਿਲਾ ਮੋਹਾਲੀ, ਸ. ਹਰਜਿੰਦਰ ਸਿੰਘ ਲੱਲੀਆਂ ਸਾਬਕਾ ਮੈਂਬਰ ਐਸ.ਜੀ.ਪੀ.ਸੀ ਨੂੰ ਜਿਲਾ ਜਲੰਧਰ, ਸ. ਜਸਵੀਰ ਸਿੰਘ ਧੰਮੀ ਨੂੰ ਜਿਲਾ ਬਰਨਾਲਾ, ਸ. ਗੁਰਬਖਸ਼ ਸਿੰਘ ਧੂਰਕੋਟ ਨੂੰ ਜਿਲਾ ਫਰੀਦਕੋਟ, ਸ. ਇਕਬਾਲ ਸਿੰਘ ਜੌਹਲ ਨੂੰ ਜਿਲਾ ਹੁਸ਼ਿਆਰਪੁਰ, ਸ. ਸਤਿਨਾਮ ਸਿੰਘ ਲਾਦੀਆਂ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ, ਸ. ਸਤਿਨਾਮ ਸਿੰਘ ਢਿੱਪਾਂਵਾਲੀ ਨੂੰ ਜਿਲਾ ਫਾਜਲਿਕਾ, ਸ. ਅਮਰਜੀਤ ਸਿੰਘ ਲੰਢੇਕੇ ਨੂੰ ਜਿਲਾ ਮੋਗਾ, ਸ. ਭਗਵੰਤ ਸਿੰਘ ਕਸੇਲ ਨੂੰ ਜਿਲਾ ਤਰਨ ਤਾਰਨ, ਸ.ਜੋਗਾ ਸਿੰਘ ਮੁਰਕਾਵਾਲਾ ਨੂੰ ਜਿਲਾ ਫਿਰੋਜਪੁਰ, ਸ. ਕਰਨੈਲ ਸਿੰਘ ਡਡਿਆਣਾ ਨੂੰ ਜਿਲਾ ਫਤਿਹਗੜ• ਸਾਹਿਬ, ਸ. ਦਲਜੀਤ ਸਿੰਘ ਮਾਹੀ ਚੱਕ ਨੂੰ ਜਿਲਾ ਪਠਾਨਕੋਟ, ਸ. ਕਰਮਜੀਤ ਸਿੰਘ ਗਰੇਵਾਲ ਖਾਸੀ ਕਲਾਂ ਨੂੰ ਜਿਲਾ ਲੁਧਿਆਣਾ ਅਤੇ ਸ. ਹਰਿੰਦਰਜੀਤ ਸਿੰਘ ਫਤਿਹਗੜ• ਨੂੰ ਜਿਲਾ ਸੰਗਰੂਰ ਦ ਪ੍ਰਧਾਨ ਬਣਾਇਆ ਗਿਆ ਹੈ।
ਕਿਸਾਨ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੁਕਾ ਨੇ ਦੱਸਿਆ ਕਿ ਕਿਸਾਨ ਵਿੰਗ ਦੇ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਆਉਂਦੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।