ਚੰਡੀਗੜ੍ਹ/15 ਮਾਰਚ: ਅੱਜ ਮਿਤੀ 15-03-2018 ਨੂੰ ਸ੍ਰੋਮਣੀ ਅਕਾਲੀ ਦਲ ਦਫਤਰ ਚੰਡੀਗੜ੍ਹ ਵਿਖੇ ਸ੍ਰੋਮਣੀ ਅਕਾਲੀ ਦਲ ਐਸ਼ ਸੀਥ ਵਿੰਗ ਪੰਜਾਬ ਦੀ ਇੱਕ ਅਹਿਮ ਮੀਟਿੰਗ ਸ: ਗੁਲਜਾਰ ਸਿੰਘ ਰਣੀਕੇ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਐਸਸੀ ਵਿੰਗ ਦੇ ਅਹੁਦੇਦਾਰਾਂ ਨੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਗੁਲਜਾਰ ਸਿੰਘ ਰਣੀਕੇ ਨੇ ਕਾਂਗਰਸ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦਾ ਲਗਭਗ ਇੱਕ ਸਾਲ ਪੂਰਾ ਹੋ ਗਿਆ ਹੈ ਪਰ ਕਾਂਗਰਸ ਸਰਕਾਰ ਹਰ ਖੇਤਰ ਵਿੱਚ ਬੁਰੀ ਤਰਾਂ ਫੇਲ ਸਾਬਤ ਹੋਈ ਹੈ। ਜਿੱਥੇ ਕਾਂਗਰਸ ਸਰਕਾਰ ਨੇ ਨੌਜਵਾਨਾਂ, ਕਿਸਾਨਾਂ ਮੁਲਾਜਮ ਵਰਗ ਅਤੇ ਸਕੂਲੀ ਬੱਚਿਆਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਸਨ, ਉੱਥੇ ਪੰਜਾਬ ਦੇ ਦਲਿਤ ਵਰਗ ਨਾਲ ਸਬੰਧਤ ਲੋਕਾਂ ਨਾਲ ਵੀ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਦਲਿਤ ਵਰਗ ਦੀਆਂ ਬੱਚੀਆ ਦੇ ਵਿਆਹ ਮੋਕੇ 51,000 ਸਗਨ ਦੀ ਰਾਸ਼ੀ ਦਿੱਤੀ ਜਾਵੇਗੀ, ਵਿਧਵਾ ਤੇ ਬੁਢਾਪਾ ਪੈਨਸਨ 25,00 ਰੁਪਏ ਮਹੀਨਾ, ਆਟਾ-ਦਾਲ ਦੇ ਨਾਲ ਖੰਡ ਘਿਓ, ਬਿਜਲੀ ਦੇ 200 ਯੂਨਿਟ ਮੁਫਤ ਤੋਂ ਵਧਾ ਕੇ 300 ਯੂਨਿਟ, ਪ੍ਰੀ ਅਤੇ ਪੋਸਟ ਮੈਟ੍ਰਿਕ ਸਕਾਲਰਸਿਪ, ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ, ਗਰੀਬਾਂ ਦੀਆਂ ਬੱਚੀਆਂ ਦੇ ਵਿਆਹ ਲਈ ਸਰਕਾਰ ਵੱਲੋਂ ਇਨੋਵਾ ਗੱਡੀਆਂ ਵਿੱਚ ਬਰਾਤ, ਬੇਰੋਜਗਾਰ ਨੋਜਵਾਨਾਂ ਨੂੰ 25,00 ਬੇਰੋਜਗਾਰੀ ਭੱਤਾ ਧਰਮਸਾਲਾ ਅਤੇ ਗਰੀਬਾਂ ਲਈ 5 ਮਰਲੇ ਦੇ ਪਲਾਟ ਅਤੇ ਮਕਾਨ ਬਣਵਾਉਣ ਦੇ ਵੱਡੇ- ਵੱਡੇ ਵਾਅਦੇ ਕੀਤੇ ਸਨ। ਇਹ ਸਾਰੇ ਵਾਅਦੇ ਪੂਰੇ ਤਾਂ ਕੀ ਕਰਨੇ ਸਨ ਪਰ ਮੋਜੂਦਾ ਸਰਕਾਰ ਪਿਛਲੇ 10 ਸਾਲ ਤੋਂ ਚੱਲਦੀਆਂ ਭਲਾਈ ਸਕੀਮਾਂ ਵੀ ਇਨਕੁਆਰੀਆਂ ਕਰਵਾ ਕੇ ਬੰਦ ਕਰਨ ਜਾ ਰਹੀ ਹੈ।
ਮੋਜੂਦਾ ਕਾਂਗਰਸ ਸਰਕਾਰ ਵੱਲੋਂ ਜਿੱਥੇ ਪੰਜਾਬੀਆਂ ਨੂੰ ਵੱਡੇ ਵੱਡੇ ਲਾਰੇ ਲਾ ਕੇ ਧੋਖਾ ਦਿੱਤਾ ਗਿਆ ਹੈ ਉਥੇ ਸਭ ਤੋਂ ਵੱਡਾ ਧੋਖਾ ਗਰੀਬਾਂ ਨਾਲ ਹੋਇਆ ਹੈ। ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਗਰੀਬਾਂ ਨੂੰ ਧੋਖਾ ਦੇਣਾ ਰੱਬ ਨਾਲ ਧੋਖਾ ਕਰਨ ਦੇ ਬਰਾਬਰ ਹੈ। ਕਾਂਗਰਸ ਦੀ ਲੰਬੇ ਸਮੇਂ ਤੋਂ ਦਲਿਤ ਮਾਰੂ ਸੋਚ ਰਹੀ ਹੈ ਇਸ ਲਈ ਮੈਂ ਸਮੂਹ ਜਿਲਾ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੂੰ ਅਪੀਲ ਕਰਦਾ ਹਾਂ ਕਿ ਜਿੱਥੇ ਤੁਸੀ ਪਿੰਡ, ਵਾਰਡ ਅਤੇ ਯੂਥ ਪੱਧਰ ਤੇ ਜਾ ਕੇ ਐਸਅਥ ਸੀਥ ਵਿੰਗ ਨੂੰ ਮਜਬੂਤ ਕਰਨਾ ਹੈ, ਉਸਦੇ ਨਾਲ ਹੀ ਸੰਗਤਾਂ ਨੂੰ ਸਰਕਾਰ ਦੇ ਫਰਾਡ ਬਾਰੇ ਵੀ ਜਾਗਰੂਕ ਕਰਨਾ ਹੈ ਤਾਂ ਕਿ ਉਹ ਦੁਬਾਰਾ ਕਾਂਗਰਸ ਦੇ ਧੋਖੇ ਵਿਚ ਨਾਂ ਆਉਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਦਿੱਤੇ ਧੋਖੇ ਦਾ ਮੂੰਹ ਤੋੜਵਾਂ ਜਵਾਬ ਦੇਣ ਅਤੇ ਸਮੂਚੇ ਪੰਜਾਬ ਵਿੱਚੋ ਕਾਂਗਰਸ ਦੀ ਜੜ੍ਹ ਮੁੱਦੋ ਪੁਟ ਦੇਣ ਵਿੱਚ ਗਰੀਬ ਵਰਗ ਦਾ ਅਹਿਮ ਰੋਲ ਹੋਵੇਗਾ।
ਸ: ਗੁਲਜਾਰ ਸਿੰਘ ਰਣੀਕੇ ਨੇ ਸ੍ਰੋਮਣੀ ਅਕਾਲੀ ਦਲ ਦੇ ਸਮੂਹ ਵਿਧਾਇਕਾਂ ਨੂੰ ਬੇਨਤੀ ਕੀਤੀ ਕਿ ਆਉਂਦੇ ਵਿਧਾਨ ਸਭਾ ਸੈਸਨ ਵਿੱਚ ਜਿੱਥੇ ਉਹ ਸਮੂਚੇ ਪੰਜਾਬੀਆਂ ਲਈ ਮਸਲੇ ਉਠਾਉਣਗੇ ਉੱਥੇ ਉਹ ਦਲਿਤ ਭਾਈਚਾਰੇ ਨਾਲ ਸੰਬਧਤ ਮਸਲੇ ਵੀ ਪੂਰੇ ਜੋਰ_ਜੋਰ ਨਾਲ ਉਠਾਉਣ ਤਾਂ ਜੋ ਸਮੁੱਚੇ ਪੰਜਾਬੀਆਂ ਨੂੰ ਪਤਾ ਲੱਗੇ ਕਿ ਕਾਂਗਰਸ ਸਰਕਾਰ ਨੇ ਬਹੁਤ ਵੱਡਾ ਝੂਠ ਅਤੇ ਫਰੇਬ ਕਰਕੇ ਸਮੂਹ ਪੰਜਾਬੀਆਂ ਅਤੇ ਦਲਿਤ ਵਰਗ ਨਾਲ ਧੋਖਾ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਦਲਿਤ ਸਮਾਜ ਨੂੰ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਕੇਵਲ ਤੇ ਕੇਵਲ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ। ਕਾਂਗਰਸ ਸਰਕਾਰ ਲੰਬੇ ਸਮੇਂ ਤੋ ਦਲਿਤ ਸਮਾਜ ਨੂੰ ਲਾਰੇ ਲੱਪਿਆਂ ਵਿੱਚ ਹੀ ਰੱਖਦੀ ਆ ਰਹੀ ਹੈ ਅਤੇ ਇੱਕ ਵੀ ਸਕੀਮ ਦਲਿਤਾਂ ਦੇ ਲਾਭ ਵਾਸਤੇ ਨਹੀ ਚਲਾ ਸਕੀ।
ਆਪਣੇ ਸੰਬੋਧਨ ਵਿੱਚ ਰਣੀਕੇ ਨੇ ਕਿਹਾ ਕਿ ਮੋਜੂਦਾ ਸਰਕਾਰ ਵਲੋਂ ਜਿੱਥੇ ਕਿਤੇ ਵੀ ਕਿਸੇ ਵਰਕਰ ਨਾਲ ਵਧੀਕੀ ਕੀਤੀ ਜਾਂਦੀ ਹੈ ਉਹ ਪਾਰਟੀ ਦੇ ਧਿਆਨ ਵਿੱਚ ਲਿਆਉਣ। ਮੈਂ ਆਪ ਜੀ ਨੂੰ ਇਹ ਵਿਸਵਾਸ ਦਿਵਾਉਦਾ ਹਾਂ ਕਿ ਸ੍ਰੋਮਣੀ ਅਕਾਲੀ ਦਲ ਦਲਿਤ ਸਮਾਜ ਨਾਲ ਹਰ ਪੱਖ ਤੇ ਚੱਟਾਨ ਵਾਂਗ ਖੜਾ ਰਹੇਗਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬੀਬੀ ਸਤਵੰਤ ਕੌਰ ਸੰਧੂ, ਮਹਿੰਦਰ ਕੌਰ ਜੋਸ਼, ਸਤਵਿੰਦਰ ਕੌਰ ਧਾਲੀਵਾਲ, ਸੋਹਨ ਸਿੰਘ ਠੰਡਲ, ਦੇਸ ਰਾਹ ਧੁੱੁਗਾ, ਮਨਜੀਤ ਸਿੰਘ ਮੰਨਾ, ਜੋਗਿੰਦਰ ਸਿੰਘ ਜਿੰਦੂ, ਹਰਪ੍ਰੀਤ ਸਿੰਘ ਮਲੌਟ, ਦਰਬਾਰਾ ਸਿੰਘ ਗੁਰੂ, ਜਸਟਿਸ (ਸੇਵਾਮੁਕਤ) ਨਿਰਮਲ ਸਿੰਘ, ਐਸ ਆਰ ਕਲੇਰ, ਦਰਸ਼ਨ ਸਿੰਘ ਕੋਟਫੱਤਾ, ਦਰਸ਼ਨ ਸਿੰਘ ਸ਼ਿਵਾਲਿਕ, ਈਸ਼ਰ ਸਿੰਘ ਮਿਹਰਬਾਨ ਅਤੇ ਮਨਜੀਤ ਸਿੰਘ ਮਹਤੋਂ ਸ਼ਾਮਿਲ ਸਨ।