ਬਿਕਰਮ ਮਜੀਠੀਆ ਨੇ ਵਾਧਾ ਵਾਪਸ ਲੈਣ ਦੀ ਮੰਗ ਕੀਤੀ।
ਕਾਂਗਰਸ ਸਰਕਾਰ ਨੂੰ ਕਿਹਾ ਕਿ ਵਾਅਦੇ ਅਨੁਸਾਰ ਉਦਯੋਗਿਕ ਸੈਕਟਰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵੇ
ਚੰਡੀਗੜ•/20 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿਚ ਵਾਰ ਵਾਰ ਵਾਧਾ ਕਰਕੇ ਆਮ ਆਦਮੀ ਉੱਤੇ ਪਾਏ ਅਸਹਿ ਅਤੇ ਗੈਰਮਨੁੱਖੀ ਬੋਝ ਦੀ ਨਿਖੇਧੀ ਕਰਦਿਆਂ ਤੁਰੰਤ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਸਾਰੇ ਲੁਕਵੇਂ ਖਰਚੇ ਹਟਾ ਕੇ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਘਰੇਲੂ ਬਿਜਲੀ ਦਰਾਂ ਵਿਚ 2ਥ17 ਫੀਸਦੀ ਪ੍ਰਤੀ ਯੂਨਿਟ ਦੇ ਕੀਤੇ ਤਾਜ਼ਾ ਵਾਧੇ ਅਤੇ ਪੱਕੇ ਖਰਚਿਆਂ ਵਿਚ 10 ਰੁਪਏ ਪ੍ਰਤੀ ਕਿਲੋਵਾਟ ਦੇ ਵਾਧੇ ਨਾਲ ਆਮ ਆਦਮੀ ਦਾ ਲੱਕ ਟੁੱਟ ਜਾਵੇਗਾ। ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ, ਬਿਜਲੀ ਦਰਾਂ ਵਿਚ ਕੀਤੇ ਵੱਡੇ ਵਾਧਿਆਂ ਨੇ ਆਮ ਆਦਮੀ ਦਾ ਬੁਰਾ ਹਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਉਦਯੋਗਿਕ ਸੈਕਟਰ ਲਈ ਬਿਜਲੀ ਦੀਆਂ ਦਰਾਂ ਵਿਚ 2 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਪੱਕੇ ਖਰਚਿਆਂ ਵਿਚ 10 ਤੋਂ 15 ਰੁਪਏ ਪ੍ਰਤੀ ਯੂਨਿਟ ਵਾਧਾ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਨੇ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕਰਕੇ ਉਦਯੋਗਪਤੀਆਂ ਨਾਲ ਤਰਕੀਬ ਨਾਲ ਝੂਠ ਬੋਲਿਆ ਅਤੇ ਉਹਨਾਂ ਨੂੰ ਠੱਗਿਆ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਬਿਜਲੀ ਦਰਾਂ ਵਿਚ ਵਾਰ ਵਾਰ ਕੀਤੇ ਵਾਧਿਆਂ ਸਦਕਾ ਘਰੇਲੂ ਬਿਜਲੀ ਦੀਆਂ ਦਰਾਂ ਵਿਚ 15 ਤੋਂ 18 ਫੀਸਦੀ ਵਾਧਾ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਅਕਤੂਬਰ ਵਿਚ ਸਰਕਾਰ ਨੇ ਘਰੇਲੂ ਬਿਜਲੀ ਦੀਆਂ ਦਰਾਂ ਵਿਚ ਇੱਕੋ ਵਾਰੀ 9 ਤੋਂ 12 ਫੀਸਦੀ ਵਾਧਾ ਕਰ ਦਿੱਤਾ ਸੀ, ਜੋ ਕਿ ਅਪ੍ਰੈਲ 2017 ਤੋਂ ਲਾਗੂ ਹੋ ਗਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਹੀ ਮਿਉਂਸੀਪਲ ਟੈਕਸ ਦੇ ਬਰਾਬਰ ਬਿਜਲੀ ਬਿਲ ਉੱਤੇ 2 ਫੀਸਦੀ ਟੈਕਸ ਲਗਾ ਦਿੱਤਾ ਗਿਆ ਸੀ। ਪਿਛਲੇ ਮਹੀਨੇ ਬਿਜਲੀ ਡਿਊਟੀ ਵਿਚ ਵੀ 2 ਫੀਸਦੀ ਵਾਧਾ ਕੀਤਾ ਜਾ ਚੁੱਕਿਆ ਹੈ।
ਸਰਦਰ ਮਜੀਠੀਆ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਹੈ। ਘਰੇਲੂ ਖਪਤਕਾਰਾਂ ਉੱਤੇ ਬਿਜਲੀ ਵਰਤਣ ਲਈ ਪੱਕੇ ਖਰਚੇ ਥੋਪੇ ਜਾ ਰਹੇ ਹਨ, ਭਾਵੇਂ ਉਹ ਬਿਜਲੀ ਵਰਤਣ ਜਾਂ ਨਾ ਵਰਤਣ? ਉਹਨਾਂ ਕਿਹਾ ਕਿ ਦਲਿਤ ਖਪਤਕਾਰਾਂ ਨੂੰ ਬਿਜਲੀ ਦੇ ਮੋਟੇ ਬਿੱਲ ਤਾਰਨ ਵਾਸਤੇ ਤੰਗ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕਿਉਂਕਿ ਦਲਿਤਾਂ ਨੂੰ ਦਿੱਤੀ ਗਈ ਅੰਸ਼ਿਕ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਗਈ ਹੈ।
ਉਦਯੋਗਿਕ ਸੈਕਟਰ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਕਾਂਗਰਸ ਸਰਕਾਰ ਲਈ ਕੁੱਝ ਵੀ ਪਵਿੱਤਰ ਨਹੀਂ ਹੈ। ਉਹਨਾਂ ਕਿਹਾ ਕਿ ਇਹ ਕੈਬਨਿਟ ਦੇ ਫੈਸਲਿਆਂ ਅਤੇ ਵਿਧਾਨ ਸਭਾ ਵਿਚ ਕੀਤੇ ਐਲਾਨਾਂ ਤੋਂ ਮੁਕਰ ਚੁੱਕੀ ਹੈ। ਇਹ ਸਰਕਾਰ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਵਿਚ ਪੂਰੀ ਤਰ•ਾਂ ਨਾਕਾਮ ਹੋ ਚੁੱਕੀ ਹੈ। ਇਹ ਲਗਾਤਾਰ ਬਿਜਲੀ ਦਰਾਂ ਅਤੇ ਪੱਕੇ ਖਰਚਿਆਂ ਵਿਚ ਵਾਧਾ ਕਰੀ ਜਾਂਦੀ ਹੈ, ਜਿਸ ਨਾਲ ਪਹਿਲਾਂ ਹੀ ਚੁਣੌਤੀਪੂਰਨ ਹਾਲਾਤਾਂ ਵਿਚੋਂ ਲੰਘ ਰਹੇ ਛੋਟੇ ਉਦਯੋਗ ਖਤਮ ਹੋ ਜਾਣਗੇ।
ਸਰਦਾਰ ਮਜੀਠੀਆ ਨੇ ਕਿਹਾ ਕਿ 4 ਨਵੇਂ ਟੈਕਸ ਲੱਗਣ ਮਗਰੋਂ ਆਉਣ ਵਾਲੇ ਮਹੀਨਿਆਂ ਵਿਚ ਬਿਜਲੀ ਦਰਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਬਜਟ ਸੈਸ਼ਨ ਦੇ ਅਖੀਰ ਵਿਚ ਚੁੱਪ ਚੁਪੀਤੇ ਪਾਸ ਕੀਤੇ ਪੰਜਾਬ ਸੋਸ਼ਲ ਸਕਿਊਰਿਟੀ ਬਿਲ 2018 ਨੇ ਮਾਸਿਕ ਬਿਜਲੀ ਬਿਲਾਂ ਉੱਤੇ 5 ਫੀਸਦੀ ਸਰਚਾਰਜ ਲਗਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸੋਸ਼ਲ ਸਕਿਊਰਿਟੀ ਬਿਲ 2018 ਨਾਲ ਪੈਟਰੋਲ ਅਤੇ ਡੀਜ਼ਲ ਉੱਤੇ 2 ਫੀਸਦੀ ਸਰਚਾਰਜ ਲੱਗੇਗਾ, ਨਵੇਂ ਵਾਹਨ ਦੀ ਕੀਮਤ ਦਾ ਇੱਕ ਫੀਸਦੀ ਸਰਚਾਰਜ ਲੱਗੇਗਾ ਅਤੇ ਐਕਸਾਈਜ਼ ਡਿਊਟੀ ਵਿਚ 10 ਫੀਸਦੀ ਵਾਧਾ ਹੋਵੇਗਾ। ਇਸ ਤੋਂ ਇਲਾਵਾ ਸ਼ਰਾਬ ਅਤੇ ਅਹਾਤਿਆਂ ਦੀ ਲਾਇਸੰਸ ਫੀਸ ਵਿਚ ਵੀ ਵਾਧਾ ਹੋਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਆਮ ਆਦਮੀ ਦਾ ਲੱਕ ਤੋੜਣ ਵਾਲੇ ਇਹਨਾਂ ਸਾਰੇ ਟੈਕਸਾਂ ਖ਼ਿਲਾਫ ਲੜਾਈ ਲੜੇਗਾ ਅਤੇ ਜਲਦੀ ਹੀ ਇਸ ਸੰਬੰਧੀ ਇਕ ਅੰਦੋਲਨ ਵਿੱਢੇਗਾ।