ਕਿਹਾ ਕਿ ਕਾਂਗਰਸ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾਉਣ ਤੋਂ ਇਨਕਾਰ ਕਰਕੇ ਅਤੇ ਨਾਲੋ ਨਾਲ ਤੇਲ ਦੀਆਂ ਕੀਮਤਾਂ ਖ਼ਿਲਾਫ ਧਰਨੇ ਦੇ ਕੇ ਪੰਜਾਬੀਆਂ ਨੂੰ ਧੋਖਾ ਨਾ ਦੇਵੇ
ਕਿਹਾ ਕਿ ਮਨਪ੍ਰੀਤ ਬਾਦਲ ਆਮ ਆਦਮੀ ਪ੍ਰਤੀ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਹੋ ਰਹੇ ਹਨ
ਚੰਡੀਗੜ•/02 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਵਰਤਾਏ ਜਾਂਦੇ ਲੰਗਰ ਦੀ ਰਸਦ ਉੱਤੇ ਜੀਐਸਟੀ ਹਟਾਉਣ ਸੰਬੰਧੀ ਵਿਧਾਨ ਸਭਾ ਵਿਚ ਕੀਤੀ ਆਪਣੀ ਵਚਬੱਧਤਾ ਨੂੰ ਪੂਰਾ ਨਾ ਕਰਕੇ ਧੋਖਾ ਦੇਣ ਦੀ ਬਜਾਇ ਕੇਂਦਰ ਸਰਕਾਰ ਵਾਂਗ ਸਾਰੇ ਧਾਰਮਿਕ ਅਸਥਾਨਾਂ ਅਤੇ ਚੈਰੀਟੇਬਲ ਸੰਗਠਨਾਂ ਦੀ ਲੰਗਰ ਰਸਦ ਉੱਤੇ ਸੂਬੇ ਵੱਲੋਂ ਲਾਏ ਜਾਂਦੇ ਜੀਐਸਟੀ ਨੂੰ ਮੁਆਫ ਕਰ ਦੇਵੇ।
ਇਸ ਸੰਬੰਧੀ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਤੇ ਇਸ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਵਾਸਤੇ ਖਰੀਦੀ ਜਾਂਦੀ ਲੰਗਰ ਦੀ ਰਸਦ ਉੱਤੋਂ ਜੀਐਸਟੀ ਹਟਾਉਣ ਦੇ ਮੁੱਢਲੇ ਵਾਅਦੇ ਨੂੰ ਵੀ ਪੂਰਾ ਕਰਨ ਵਿਚ ਨਾਕਾਮ ਸਾਬਿਤ ਹੋਏ ਹਨ। ਕੇਂਦਰ ਵਾਂਗ ਇਹ ਛੋਟ ਸਾਰੇ ਧਾਰਮਿਕ ਅਸਥਾਨਾਂ ਅਤੇ ਚੈਰੀਟੇਬਲ ਸੰਸਥਾਵਾਂ ਨੂੰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ।
ਇਸ ਸਮੁੱਚੇ ਮੁੱਦੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੇ ਵਿਧਾਨ ਸਭਾ ਵਿਚ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਸਰਕਾਰ ਸ੍ਰੀ ਦਰਬਾਰ ਸਾਹਿਬ ਲਈ ਖਰੀਦੀ ਜਾਂਦੀ ਲੰਗਰ ਦੀ ਰਸਦ ਉੱਤੋਂ ਸੂਬੇ ਦਾ ਜੀਐਸਟੀ ਹਟਾਉਣ ਬਾਰੇ ਥੋੜੀ ਵੀ ਸੰਜੀਦਗੀ ਵਿਖਾਉਂਦੀ ਹੈ ਤਾਂ ਪਾਰਟੀ ਕੇਂਦਰ ਤੋਂ ਇਹ ਛੋਟ ਦਿਵਾਏਗੀ। ਉਹਨਾਂ ਕਿਹਾ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਔਖਾ ਕੰਮ ਆਪਣੇ ਜ਼ਿੰਮੇ ਲਿਆ ਅਤੇ ਇਸ ਮੁੱਦੇ ਉੱਤੇ ਸਹਿਮਤੀ ਬਣਾਉਣ ਲਈ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ ਵੀ ਇਸ ਮਸਲੇ ਉੱਤੇ ਸਿੱਖਾਂ ਦੀ ਭਾਵਨਾਵਾਂ ਤੋਂ ਜਾਣੂ ਕਰਵਾਇਆ। ਸਿੱਟੇ ਵਜੋਂ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ,ਦੁਰਗਿਆਣਾ ਮੰਦਿਰ, ਰਾਮ ਤੀਰਥ, ਮਸਜਿਦਾਂ ਅਤੇ ਚਰਚਾਂ ਸਮੇਤ ਸਾਰੇ ਧਾਰਮਿਕ ਅਸਥਾਨਾਂ ਅਤੇ ਚੈਰੀਟੇਬਲ ਸੰਗਠਨਾਂ ਨੂੰ ਕੇਂਦਰੀ ਜੀਐਸਟੀ ਤੋਂ ਛੋਟ ਦੇ ਦਿੱਤੀ ਗਈ ਹੈ।
ਜੀਐਸਟੀ ਛੋਟ ਦਾ ਵਾਅਦਾ ਕਰਕੇ ਇਸ ਤੋਂ ਭੱਜ ਜਾਣ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਅਕਾਲੀ ਆਗੂ ਨੇ ਪੰਜਾਬ ਸਰਕਾਰ ਨੂੰ ਸਾਰੇ ਧਾਰਮਿਕ ਅਸਥਾਨਾਂ ਅਤੇ ਚੈਰੀਟੇਬਲ ਸੰਗਠਨਾਂ ਉੱਤੇ ਸੂਬੇ ਵੱਲੋਂ ਲਾਏ ਜਾਂਦੇ ਜੀਐਸਟੀ ਨੂੰ ਤੁਰੰਤ ਮੁਆਫ ਕਰਨ ਲਈ ਆਖਿਆ।
ਸਰਦਾਰ ਢੀਂਡਸਾ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਮੌਕਾਪ੍ਰਸਤ ਰਾਜਨੀਤੀ ਦੀ ਉੱਘੜਵੀਂ ਮਿਸਾਲ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾਉਣ ਤੋਂ ਇਨਕਾਰ ਕਰਕੇ, ਜੋ ਕਿ ਉੱਤਰੀ ਭਾਰਤ ਵਿਚ ਸਭ ਤੋਂ ਜ਼ਿਆਦਾ ਹੈ ਅਤੇ ਦੂਜੇ ਪਾਸੇ ਪੈਟਰੋਲੀਅਮ ਵਸਤਾਂ ਉੱਤੇ ਕੇਂਦਰੀ ਐਕਸਾਈਜ਼ ਡਿਊਟੀ ਘਟਾਉਣ ਦੀ ਮੰਗ ਨੂੰ ਲੈ ਕੇ ਧਰਨੇ ਦੇ ਕੇ , ਪੰਜਾਬੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਤਾਂ ਫਿਰ ਵੀ ਪੈਟਰੋਲ ਅਤੇ ਡੀਜ਼ਲ ਉੱਤੇ ਐਕਸਾਈਜ਼ ਡਿਊਟੀ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ ਜਦਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਪੱਸ਼ਟ ਕਹਿ ਚੁੱਕੇ ਹਨ ਕਿ ਉਹ ਸੂਬੇ ਵੱਲੋਂ ਦੋਵੇਂ ਪੈਟਰੋਲੀਅਮ ਵਸਤਾਂ ਉੱਤੇ ਲਾਏ ਜਾ ਰਹੇ ਵੈਟ ਨੂੰ ਘਟਾਉਣ ਦੀ ਆਗਿਆ ਨਹੀਂ ਦੇਣਗੇ।
ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਇਹ ਪੁੱਛਦਿਆਂ ਕਿ ਉਹ ਕਿਸ ਨੂੰ ਮੂਰਖ ਬਣਾ ਰਹੇ ਹਨ, ਸਰਦਾਰ ਢੀਂਡਸਾ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਸਪੱਸ਼ਟ ਰੂਪ ਵਿਚ ਦੱਸਣਾ ਚਾਹੀਦਾ ਹੈ ਕਿ ਉਹ ਆਮ ਆਦਮੀ ਨੂੰ ਰਾਹਤ ਦੇਣ ਤੋਂ ਕਿ1ੁਂ ਇਨਕਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਰਲਾ ਨੇ ਤੇਲ ਦੀ ਕੀਮਤ ਇੱਕ ਰੁਪਏ ਪ੍ਰਤੀ ਲੀਟਰ ਘਟਾਉਣ ਵਾਸਤੇ ਵੈਟ ਘਟਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਤਰ•ਾਂ ਭਾਜਪਾ ਸਾਸ਼ਿਤ 6 ਰਾਜਾਂ ਨੇ ਵੈਟ ਘਟਾ ਕੇ ਪੈਟਰੋਲ ਦੀ ਕੀਮਤ 26 ਫੀਸਦੀ ਅਤੇ ਡੀਜ਼ਲ ਦੀ ਕੀਮਤ 15 ਫੀਸਦੀ ਥੱਲੇ ਲੈ ਆਂਦੀ ਹੈ। ਚੰਡੀਗੜ• ਪ੍ਰਸਾਸ਼ਨ ਨੇ ਵੀ ਵੈਟ ਘਟਾ ਕੇ ਪੈਟਰੋਲ ਦੀ ਕੀਮਤ 19 ਫੀਸਦੀ ਅਤੇ ਡੀਜ਼ਲ ਦੀ ਕੀਮਤ 11 ਫੀਸਦੀ ਥੱਲੇ ਲਿਆਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਉੱਤੇ ਕ੍ਰਮਵਾਰ 37ਥ54 ਰੁਪਏ ਅਤੇ 17ਥ78 ਰੁਪਏ ਵੈਟ ਹੈ।
ਮਨਪ੍ਰੀਤ ਬਾਦਲ ਨੂੰ ਖਾਲੀ ਖਜ਼ਾਨੇ ਦੀ ਹਾਲ ਦੁਹਾਈ ਮਚਾਉਣ ਦੀ ਥਾਂ ਪ੍ਰਸਾਸ਼ਨ ਚਲਾਉਣ ਉੱਤੇ ਧਿਆਨ ਦੇਣ ਲਈ ਆਖਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਲੋਕ ਉਹਨਾਂ ਤੋਂ ਕਾਰਗੁਜ਼ਾਰੀ ਚਾਹੁੰਦੇ ਹਨ, ਬਹਾਨੇ ਨਹੀਂ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਧਾਰਮਿਕ ਅਤੇ ਆਰਥਿਕ ਮੁੱਦਿਆਂ ਜਿਵੇਂ ਲੰਗਰ ਤੋਂ ਜੀਐਸਟੀ ਘਟਾਉਣਾ ਅਤੇ ਪੈਟਰੋਲ-ਡੀਜ਼ਲ ਤੋਂ ਵੈਟ ਘਟਾਉਣਾ ਬਾਰੇ ਹਮਦਰਦੀ ਭਰੀ ਪਹੁੰਚ ਅਪਣਾ ਕੇ ਪੰਜਾਬੀਆਂ ਦੀ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਘੱਟੋ ਘੱਟ ਉਹਨਾਂ ਨੂੰ ਕੇਰਲਾ ਵਾਂਗ ਪੈਟਰੋਲ-ਡੀਜ਼ਲ ਤੋਂ ਵੈਟ ਘਟਾ ਕੇ ਜਾਂ ਪੈਟਰੋਲੀਅਮ ਵਸਤਾਂ ਨੂੰ ਜੀਐਸਟੀ ਅਧੀਨ ਲਿਆ ਕੇ ਆਮ ਆਦਮੀ ਦੀ ਤਕਲੀਫ ਦੂਰ ਕਰਨੀ ਚਾਹੀਦੀ ਹੈ।