ਕਿਹਾ ਕਿ ਇਸ ਸੰਬੰਧੀ ਜੇਪੀ ਨੱਡਾ ਵੀ ਪਿਛਲੇ ਮਹੀਨੇ ਮੁੱਖ ਮੰਤਰੀ ਨੂੰ ਲਿਖ ਚੁੱਕੇ ਹਨ ਕਿ ਪ੍ਰਾਜੈਕਟ ਵਿਚ ਹੋਰ ਦੇਰੀ ਮਾਲਵਾ ਖੇਤਰ ਦੇ ਗਰੀਬ ਮਰੀਜ਼ਾਂ ਲਈ ਨੁਕਸਾਨਦਾਇਕ ਹੋਵੇਗੀ
ਕਿਹਾ ਕਿ ਕੇਂਦਰ ਵੱਲੋਂ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਤੇਜ਼ੀ ਲਿਆਂਦੀ ਜਾ ਰਹੀ ਹੈ। ਉਸਾਰੀ ਦਾ ਠੇਕਾ ਅਗਲੇ ਮਹੀਨੇ ਦੇ ਦਿੱਤਾ ਜਾਵੇਗਾ
ਚੰਡੀਗੜ/ 18 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਬਠਿੰਡਾ ਵਿਚ ਬਣ ਰਹੇ ਏਮਜ਼ ਪ੍ਰਾਜੈਕਟ ਵੱਲ ਜਾਂਦੀ ਸੜਕ ਬਣਾਉਣ, ਪਾਵਰ ਗਰਿਡ ਸਟੇਸ਼ਨ ਲਗਵਾਉਣ ਅਤੇ ਹੋਰ ਉਸਾਰੀ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਤਾਂ ਕਿ ਇਸ ਵੱਕਾਰੀ ਪ੍ਰਾਜੈਕਟ ਨੂੰ ਮੁਕੰਮਲ ਕਰਨ ਵਿਚ ਹੋਰ ਦੇਰੀ ਨਾ ਹੋਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ ਪੀ ਨੱਡਾ ਪਿਛਲੇ ਮਹੀਨੇ ਇਹ ਸਾਰੇ ਮੁੱਦੇ ਮੁੱਖ ਮੰਤਰੀ ਦੇ ਧਿਆਨ ਵਿਚ ਪਹਿਲਾਂ ਹੀ ਲਿਆ ਚੁੱਕੇ ਹਨ। ਉਹਨਾਂ ਕਿਹਾ ਕਿ ਸੂਬੇ ਨੂੰ ਇਹਨਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਦਿਆਂ ਸਮਾਂ ਵਿਅਰਥ ਨਹੀਂ ਗੁਆਉਣਾ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹਨਾਂ ਪ੍ਰਾਜੈਕਟਾਂ ਵਿਚ ਹੋਰ ਦੇਰੀ ਹੋਣ ਨਾਲ ਮਾਲਵਾ ਖੇਤਰ ਦੇ ਗਰੀਬ ਮਰੀਜ਼ਾਂ ਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰਾਜੈਕਟ ਵਾਲੀ ਥਾਂ ਤੋਂ ਸੂਇਆਂ/ਖਾਲਾਂ ਨੂੰ ਤਬਦੀਲ ਕਰਨ ਵਾਸਤੇ ਦੇਰੀ ਨਾਲ ਦਿੱਤੀਆਂ ਮਨਜ਼ੂਰੀਆਂ ਕਰਕੇ ਇਹ ਪ੍ਰਾਜੈਕਟ ਪਹਿਲਾਂ ਹੀ ਕਾਫੀ ਪਛੜ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿਚ ਕੀਤੀ ਹੋਰ ਦੇਰੀ ਮਾਲਵਾ ਦੇ ਲੋਕਾਂ ਲਈ ਤਕਲੀਫਦੇਹ ਹੋਵੇਗੀ। ਕੇਂਦਰ ਨੇ ਅਗਲੇ ਸਾਲ ਅਪ੍ਰੈਲ ਤੋਂ ਇੱਥੇ ਡਾਇਗਨੌਸਟਿਕਸ ਅਤੇ ਜੁਲਾਈ 2019 ਵਿਚ ਇੱਥੇ ਮੈਡੀਕਲ ਸੈਸ਼ਨ ਸ਼ੁਰੂ ਕਰਨ ਦਾ ਖਾਕਾ ਉਲੀਕ ਰੱਖਿਆ ਹੈ। ਇਸ ਨੂੰ ਸੰਭਵ ਬਣਾਉਣ ਲਈ ਸੂਬੇ ਨੂੰ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਵੱਲੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਜਾ ਚੁੱਕੀ ਹੈ ਕਿ ਸੂਬੇ ਨੂੰ ਨੈਸ਼ਨਲ ਹਾਈਵੇਅ ਤੋਂ ਏਮਜ਼ ਦੇ ਗੇਟ ਤਕ ਜਾਂਦੀ ਸੜਕ ਦੀ ਉਸਾਰੀ ਮੁਕੰਮਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰ•ਾਂ ਕੈਂਪਸ ਵਿਚ 66/11 ਕੇਵੀ ਸਬਸਟੇਸ਼ਨ ਸਥਾਪਤ ਕੀਤੇ ਜਾਣ ਦੀ ਲੋੜ ਹੈ। ਇਸ ਤੋਂ ਇਲਾਵਾ ਸੀਵਰੇਜ ਅਤੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਲਾਂਘੇ ਬਣਾਏ ਜਾਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੂੰ ਸ਼ਹਿਰ ਦੀ ਤਰਫੋਂ ਏਮਜ਼ ਤਕ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਵਾਸਤੇ ਰੇਲਵੇ ਲਾਇਨ ਦੇ ਪੁਲ ਉੱਤੇ ਵੀ ਸੜਕ ਬਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ਵੱਲ ਵੱਖਰਾ ਰਸਤਾ ਕੱਢਣ ਲਈ ਇੱਕ ਹੋਰ ਦਰਵਾਜ਼ਾ ਬਣਾਏ ਜਾਣ ਦੀ ਲੋੜ ਹੈ।
ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸਾਰੇ ਲੋੜੀਂਦੇ ਸਿਵਲ ਕਾਰਜਾਂ ਨੂੰ ਮੁਕੰਮਲ ਕਰਵਾਉਣ ਲਈ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦੇਣ ਤਾਂ ਬਠਿੰਡਾ ਵਿਚ ਏਮਜ਼ ਨੂੰ ਸਮੇ ਸਿਰ ਤਿਆਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸ 925 ਕਰੋੜ ਰੁਪਏ ਦੀ ਲਾਗਤ ਵਾਲੇ 750 ਬਿਸਤਰਿਆਂ ਦੇ ਹਸਪਤਾਲ ਲਈ ਇੱਕ ਕਾਰਜਕਾਰੀ ਏਜੰਸੀ ਵੀ ਨਿਯੁਕਤ ਕੀਤੀ ਜਾ ਚੁੱਕੀ ਹੈ। ਇਸ ਕਾਰਜਕਾਰੀ ਏਜੰਸੀ ਦੁਆਰਾ ਮਾਸਟਰ ਪਲੈਨ ਅਤੇ ਕੰਨਸੈਪਟ ਪਲੈਨ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ ਅਤੇ ਕੈਂਪਸ ਇਮਾਰਤ ਦੀ ਉਸਾਰੀ ਦਾ ਠੇਕਾ ਅਗਲੇ ਮਹੀਨੇ ਦਿੱਤੇ ਜਾਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਜਦੋਂ ਕੇਂਦਰ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਤਾਂ ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਵੀ ਸਾਰੇ ਜਰੂਰੀ ਸਿਵਲ ਕਾਰਜ ਸਮੇਂ ਸਿਰ ਮੁਕੰਮਲ ਕਰਵਾਏ ਤਾਂ ਕਿ ਇਹ ਪ੍ਰਾਜੈਕਟ ਹੋਰ ਨਾ ਪਛੜੇ।
ਬੀਬੀ ਬਾਦਲ ਨੇ ਕਿਹਾ ਕਿ ਇਹ ਪ੍ਰਾਜੈਕਟ ਉੱਚ-ਕੋਟੀ ਦੀਆਂ ਸਿਹਤ ਸਹੂਲਤਾਂ ਕਰਕੇ ਸਿਰਫ ਇਸ ਖੇਤਰ ਲਈ ਹੀ ਨਹੀਂ, ਸਗੋਂ ਸਮੁੱਚੇ ਸੂਬੇ ਲਈ ਇੱਕ ਵਰਦਾਨ ਸਾਬਿਤ ਹੋਵੇਗਾ। ਜਿਸ ਤਰ•ਾਂ ਬਠਿੰਡਾ ਥਰਮਲ ਪਲਾਂਟ ਸ਼ੁਰੂ ਹੋਣ ਨਾਲ ਇਸ ਖੇਤਰ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਖੁੱਲ•ੇ ਸਨ, ਏਮਜ਼ ਵੀ ਬਠਿੰਡਾ ਦੇ ਲੋਕਾਂ ਨੂੰ ਭਾਰੀ ਮਾਤਰਾ ਵਿਚ ਰੁਜ਼ਗਾਰ ਮੁਹੱਈਆ ਕਰਵਾਏਗਾ। ਉਹਨਾਂ ਕਿਹਾ ਕਿ ਇੱਥੇ ਮੈਡੀਕਲ ਕਾਲਜ , ਨਰਸਿੰਗ ਕਾਲਜ, ਰਿਹਾਇਸ਼ੀ ਹੋਸਟਲ ਅਤੇ ਖੋਜ ਕੇਂਦਰ ਅਤੇ ਹਸਪਤਾਲ ਆਦਿ ਖੁੱਲ•ਣ ਨਾਲ ਬਠਿੰਡਾ ਦੇ ਲੋਕਾਂ ਦਾ ਭਵਿੱਖ ਸੰਵਰ ਜਾਵੇਗਾ। ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਲਈ ਮੈਨੂੰ ਵਾਰ ਵਾਰ ਸੂਬਾ ਸਰਕਾਰ ਨੂੰ ਯਾਦ ਕਰਵਾਉਣਾ ਪੈ ਰਿਹਾ ਹੈ। ਇਹ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸੂਬੇ ਦੇ ਲੋਕਾਂ ਦੀ ਸਿਹਤ ਅਤੇ ਰੁਜ਼ਗਾਰ ਨਾਲ ਜੁੜੇ ਇਸ ਪ੍ਰਾਜੈਕਟ ਨੂੰ ਪਛਾੜਣ ਦੀ ਥਾਂ ਪਹਿਲ ਦੇ ਕੇ ਮੁਕੰਮਲ ਕਰਵਾਏ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦੀ ਗੈਰਸੰਜੀਦਗੀ ਅਤੇ ਲੋਕ ਵਿਰੋਧੀ ਪਹੁੰਚ ਏਮਜ਼ ਵਰਗੇ ਵੱਕਾਰੀ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੇ ਰਾਹ ਵਿਚ ਰੋੜੇ ਅਟਕਾ ਰਹੀ ਹੈ।