ਕਾਂਗਰਸ ਸਰਕਾਰ ਨੂੰ ਪੁੱਿਛਆ ਕਿ ਭਾਸ਼ਣ ਵਿਚ ਗਿਣਾਈਆਂ ਪ੍ਰਾਪਤੀਆਂ ਵਿਚੋਂ ਇੱਕ ਪ੍ਰਾਪਤੀ ਅਜਿਹੀ ਦੱਸੇ, ਜਿਸ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਲਾਗੂ ਨਹੀਂ ਸੀ ਕੀਤਾ ਗਿਆ
ਕਿਹਾ ਕਿ ਰਾਜਪਾਲ ਦਾ ਭਾਸ਼ਣ ਭਵਿੱਖਵਾਦੀ ਯੋਜਨਾ ਤੋਂ ਸੱਖਣਾ ਇੱਕ ਦ੍ਰਿਸ਼ਟੀਹੀਣ ਦਸਤਾਵੇਜ਼ ਸੀ। ਇਸ ਵਿਚ 1984 ਪੀੜਤਾਂ ਲਈ ਇਨਸਾਫ, ਚੰਡੀਗੜ• ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਤਬਾਦਲੇ ਉੱਤੇ ਸੂਬੇ ਦੇ ਸਟੈਂਡ ਨੂੰ ਛੱਡ ਦਿੱਤਾ ਗਿਆ
ਚੰਡੀਗੜ•/21 ਮਾਰਚ:ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਗੱਲ ਵਾਪਰੀ ਹੈ ਕਿ ਇੱਕ ਮੌਜੂਦਾ ਸਰਕਾਰ ਨੇ ਪਿਛਲੇ ਸਰਕਾਰ ਦੇ ਕੰਮਾਂ ਨੂੰ ਮਾਨਤਾ ਦਿੱਤੀ ਹੈ। ਕਾਂਗਰਸ ਸਰਕਾਰ ਵੱਲੋਂ ਰਾਜਪਾਲ ਦੇ ਭਾਸ਼ਣ ਵਿਚ ਇਹੀ ਸਭ ਕੁੱਝ ਕੀਤਾ ਗਿਆ ਹੈ।
ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ ਵਿਚ ਗਿਣਾਈਆਂ ਗਈਆਂ ਸਾਰੀਆਂ ਪ੍ਰਾਪਤੀਆਂ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੇਲੇ ਦੀਆਂ ਹਨ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਧੰਨਵਾਦੀ ਹਾਂ , ਕਿਉਂਕਿ ਇਸ ਸਾਲ ਰਾਜਪਾਲ ਦਾ ਭਾਸ਼ਣ ਪਿਛਲੇ 10 ਸਾਲਾਂ ਦੌਰਾਨ 2007-17 ਤਕ ਰਹੀ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ, ਫੈਸਲਿਆਂ ਅਤੇ ਪ੍ਰਾਪਤੀਆਂ ਦੀ ਜ਼ੋਰਦਾਰ ਤਸਦੀਕ ਕਰਦਾ ਹੈ।
ਕਾਂਗਰਸ ਸਰਕਾਰ ਨੂੰ ਦਸਤਾਵੇਜ਼ ਵਿਚ ਸ਼ਾਮਿਲ ਕੋਈ ਇੱਕ ਪ੍ਰਾਪਤੀ, ਜਿਸ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਵਲੋਂ ਨਾ ਲਾਗੂ ਕੀਤਾ ਗਿਆ ਹੋਵੇ, ਗਿਣਾਉਣ ਲਈ ਆਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਭਾਸ਼ਣ ਵਿਚ ਦੋ ਚੀਜ਼ਾਂ ਗਲਤ ਜਾਪਦੀਆਂ ਸਨ, ਉਹ ਸਨ ਤਾਰੀਕਾਂ ਅਤੇ ਮੁੱਖ ਮੰਤਰੀ ਦਾ ਨਾਂ, ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਪਰਕਾਸ਼ ਸਿੰਘ ਬਾਦਲ ਹੋਣਾ ਸੀ।
ਸਰਦਾਰ ਬਾਦਲ ਨੇ ਇਸ ਭਾਸ਼ਣ ਨੂੰ ਇੱਕ ਦ੍ਰਿਸ਼ਟੀਹੀਣ ਦਸਤਾਵੇਜ਼ ਆਖਦਿਆਂ ਕਿਹਾ ਕਿ ਇਸ ਵਿਚ ਭਵਿੱਖ ਵਾਸਤੇ ਇੱਕ ਵੀ ਯੋਜਨਾ ਦਾ ਜ਼ਿਕਰ ਨਹੀਂ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਰਾਜਪਾਲ ਦੇ ਇਸ ਭਾਸ਼ਣ ਵਿਚ 1984 ਪੀੜਤਾਂ ਲਈ ਇਨਸਾਫ, ਚੰਡੀਗੜ• ਅਤੇ ਪੰਜਾਬੀ ਬੋਲਦਿਆਂ ਇਲਾਕਿਆਂ ਦਾ ਤਬਾਦਲਾ ਆਦਿ ਦੇ ਹਵਾਲੇ ਉੱਤੇ ਲੀਕ ਮਾਰ ਕੇ ਇਹਨਾਂ ਅਹਿਮ ਮੁੱਦਿਆਂ ਉੱਤੇ ਪੰਜਾਬ ਦੇ ਦਾਅਵੇ ਨੂੰ ਪੂਰੀ ਤਰ•ਾਂ ਛੱਡ ਦਿੱਤਾ ਹੈ।
ਰਾਜਪਾਲ ਦੇ ਭਾਸ਼ਣ ਦੇ ਖੋਖਲੇਪਣ ਦਾ ਖੁਲਾਸਾ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਟਰਾਂਸਪੇਰੈਂਸੀ ਐਂਡ ਆਕਊਂਟਬਿਲਟੀ ਇਨ ਡਿਲੀਵਰੀ ਇਨ ਪਬਲਿਕ ਸਰਵਿਸਜ਼ ਐਕਟ ਨੂੰ ਆਪਣੀ ਪ੍ਰਾਪਤੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਇਹ ਅਕਾਲੀ-ਭਾਜਪਾ ਸਰਕਾਰ ਦੁਆਰਾ ਲਾਗੂ ਕੀਤੇ ਰਾਈਟ ਟੂ ਸਰਵਿਸ ਐਕਟ ਦੀ ਨਾਂ-ਬਦਲੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸੇ ਤਰ•ਾਂ ਸਰਕਾਰ ਅੰਤਰਰਾਜੀ ਦਰਿਆਈ ਪਾਣੀਆਂ ਦੇ ਝਗੜਿਆਂ ਨੂੰ ਕਾਮਯਾਬੀ ਨਾਲ ਨਿਪਟਾਉਣ ਦਾ ਦਾਅਵਾ ਕਰ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ ਐਸਵਾਈਐਲ ਨਹਿਰ ਲਈ ਗ੍ਰਹਿਣ ਕੀਤੀ ਜ਼ਮੀਨ ਕਿਸਾਨਾਂ ਨੂੰ ਮੋੜਣ ਵਾਲਾ ਐਕਟ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਿਛਲੀ ਅਸੰਬਲੀ ਨੇ ਪਾਸ ਕੀਤਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਇਸੇ ਤਰ•ਾਂ ਸ਼ਾਹਪੁਰ ਕੰਡੀ ਪ੍ਰਾਜੈਕਟ ਨੂੰ ਕਾਂਗਰਸ ਦੀ ਪ੍ਰਾਪਤੀ ਵਜੋਂ ਦਿਖਾਇਆ ਜਾ ਰਿਹਾ ਹੈ, ਜਦਕਿ ਇਹ ਪ੍ਰਾਜੈਕਟ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿੰਜਾਈ ਦੇ ਮੋਰਚੇ ਉੱਤੇ ਕੁੱਝ ਨਹੀਂ ਕੀਤਾ ਹੈ, ਪਰ ਭਾਸ਼ਣ ਵਿਚ ਇਸ ਦਾ ਵੀ ਜ਼ਿਕਰ ਸੀ ਜਦਕਿ ਸੱਚਾਈ ਇਹ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸਿੰਜਾਈ ਦੀਆਂ ਸਹੂਲਤਾਂ ਸੁਧਾਰਨ ਲਈ 3070 ਕਰੋੜ ਰੁਪਏ ਖਰਚ ਕੀਤੇ ਸਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਵੀ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਸਾਰੇ ਜਾਣਦੇ ਹਨ ਕਿ ਇਹ ਸਕੀਮ ਅਕਾਲੀ-ਭਾਜਪਾ ਸਰਕਾਰ ਵੇਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੁਪਕਾ ਸਿੰਜਾਈ ਵਾਸਤੇ ਸਬਸਿਡੀ ਬਾਰੇ ਵੀ ਗੱਲਾਂ ਕਰ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਇਸ ਨੇ ਕੋਈ ਸਬਸਿਡੀ ਨਹੀਂ ਦਿੱਤੀ ਹੈ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਸਕੀਮ ਤਹਿਤ ਕਿਸਾਨਾਂ ਨੂੰ ਦਿੱਤੇ 300 ਕਰੋੜ ਰੁਪਏ ਦਾ ਜ਼ਿਕਰ ਤਕ ਨਹੀਂ ਕੀਤਾ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਭਿੰਨ ਐਕਟਾਂ ਦਾ ਸਿਹਰਾ ਲੈਣ ਲਈ ਇੰਨੀ ਹਤਾਸ਼ ਸੀ ਕਿ ਇਸ ਨੇ ਸਹਿਕਾਰੀ ਸਭਾਵਾਂ ਐਕਟ ਦੀ ਧਾਰਾ 67 ਨੂੰ ਖਤਮ ਕਰਨ ਦਾ ਪੂਰਾ ਢੋਲ ਵਜਾਇਆ ਹੈ ਜਦਕਿ ਸੱਚਾਈ ਇਹ ਹੈ ਕਿ ਪਿਛਲੇ 20 ਸਾਲਾਂ ਦੌਰਾਨ ਕਰਜ਼ੇ ਦੀ ਵਸੂਲੀ ਵਾਸਤੇ ਕਿਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਇਸੇ ਤਰ•ਾਂ ਕਾਂਗਰਸ ਸਰਕਾਰ ਨੇ 'ਖੇਤੀਬਾੜੀ ਸੈਕਟਰ ਨੂੰ ਮੁਫਤ ਬਿਜਲੀ ਅਤੇ ਐਸਸੀ, ਬੀਸੀ ਅਤੇ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਪਰਿਵਾਰਾਂ ਲਈ ਅੰਸ਼ਿਕ ਮੁਫਤ ਬਿਜਲੀ ਨੂੰ ਜਾਰੀ ਰੱਖਣ' ਨੂੰ ਆਪਣੀ ਇੱਕ ਪ੍ਰਾਪਤੀ ਵਜੋਂ ਗਿਣਾਇਆ ਹੈ। ਇਹ ਟਿੱਪਣੀ ਕਰਦਿਆਂ ਕਿ ਅਜਿਹੀਆਂ ਪ੍ਰਾਪਤੀਆਂ ਨੇ ਭਾਸ਼ਣ ਦਾ ਮਜ਼ਾਕ ਬਣਾ ਦਿੱਤਾ ਹੈ, ਉਹਨਾਂ ਕਿਹਾ ਕਿ ਇਹ ਗੱਲ ਵੀ ਪੂਰੀ ਤਰ•ਾਂ ਸੱਚੀ ਨਹੀਂ ਹੈ, ਕਿਉਂਕਿ ਕਾਂਗਰਸ ਸਰਕਾਰ ਦੁਆਰਾ ਬੀਸੀ ਵਰਗਾਂ ਨੂੰ ਦਿੱਤੀ ਅੰਸ਼ਿਕ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਗਈ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਨਵੀਂ ਉਦਯੋਗਿਕ ਅਤੇ ਵਪਾਰ ਨੀਤੀ ਨੂੰ ਵੀ ਆਪਣੀ ਪ੍ਰਾਪਤੀ ਵਜੋਂ ਗਿਣਾਇਆ ਹੈ, ਜਦਕਿ ਇਹ ਭੁੱਲ ਗਈ ਹੈ ਕਿ ਨਿਵੇਸ਼ ਪੰਜਾਬ ਵਿਭਾਗ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਇਆ ਗਿਆ ਸੀ। ਉਹਨਾਂ ਪੰਜਾਬ ਸਰਕਾਰ ਨੂੰ ਇਕ ਅਜਿਹਾ ਪ੍ਰਾਜੈਕਟ ਗਿਣਾਉਣ ਲਈ ਆਖਿਆ ,ਜਿਹੜਾ ਪਿਛਲੇ ਇੱਕ ਸਾਲ ਦੌਰਾਨ ਸ਼ੁਰੂ ਕੀਤਾ ਗਿਆ ਹੋਵੇ। ਉਹਨਾਂ ਕਿਹਾ ਕਿ ਸੋਨਾਲੀਕਾ ਅਤੇ ਆਈਟੀਸੀ ਦੋਵੇਂ ਪ੍ਰਾਜੈਕਟਾਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਮਨਜੂਰੀ ਦਿੱਤੀ ਗਈ ਸੀ।
ਉਹਨਾਂ ਕਿਹਾ ਕਿ ਇਸੇ ਤਰ•ਾਂ ਕਾਂਗਰਸ ਨੂੰ ਕਿਸੇ ਇੱਕ ਲੋਕ ਭਲਾਈ ਸਕੀਮ ਬਾਰੇ ਦੱਸਣਾ ਚਾਹੀਦਾ ਹੈ, ਜਿਹੜੀ ਇਸ ਨੇ ਸ਼ੁਰੂ ਕੀਤੀ ਹੋਵੇ। ਉਹਨਾਂ ਕਿਹਾ ਮੁਫਤ ਬਿਜਲੀ, ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ ਸਾਰੀਆਂ ਹੀ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ।