ਕਿਹਾ ਕਿ ਨਵਜੋਤ ਸਿੱਧੂ ਨੇ ਸਿਆਸਤ ਵਿਚ 18 ਸਾਲਾਂ ਦੌਰਾਨ ਇਕ ਵੀ ਪ੍ਰਾਪਤੀ ਨਹੀਂ ਕੀਤੀ ਤੇ ਅੰਮ੍ਰਿਤਸਰ ਪੂਰਬੀ ਲਈ ਕੱਖ ਨਹੀਂ ਕੀਤਾ
ਮਜੀਠਾ, 30 ਜਨਵਰੀ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਦਿੱਲੀ ਤੋਂ ਪੰਜਾਬ ਨੁੰ ਕਦੇ ਨਿਆਂ ਨਹੀਂ ਮਿਲਿਆ ਤੇ ਲੋਕ ਇਸ ਵਾਰ ਆਮ ਆਦਮੀ ਪਾਰਟੀ (ਆਪ) ਤੋਂ ਨਿਆਂ ਹੀ ਆਸ ਨਹੀਂ ਕਰ ਸਕਦੇ ਕਿਉਂਕਿ ਉਸਨੇ ਪੰਜਾਬ ਵਿਚ ਕੀਤੇ ਵਾਅਦਿਆਂ ਵਿਚੋਂ ਇਕ ਵੀ ਦਿੱਲੀ ਵਿਚ ਲਾਗੂ ਨਹੀਂ ਕੀਤਾ।
ਸੀਨੀਅਰ ਅਕਾਲੀ ਆਗੂ ਇਥੇ ਇਕ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸ ਜਿਸ ਦੌਰਾਨ ਉਹਨਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਇਯ ਹਲਕੇ ਵਿਚ ਮੁਹਿੰਮ ਆਪਣੇ ਹੱਥਾਂ ਵਿਚ ਲੈ ਲੈਣ ਤਾਂ ਜੋ ਉਹ ਅੰਮ੍ਰਿਤਸਰ ਪੂਰਬੀ ਜਾ ਸਕਣ ਤੇ ਹੰਗਾਰੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਸਬਕ ਸਿਖਾਉਣ ਦੀ ਵੋਟਰਾਂ ਦੀ ਇੱਛਾ ਪੂਰੀ ਕਰ ਸਕਣ।
ਇਸ ਮੌਕੇ ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੀ 18 ਸਾਲਾਂ ਦੀ ਰਾਜਨੀਤੀ ਵਿਚ ਇਕ ਵੀ ਪ੍ਰਾਪਤੀ ਨਹੀਂ ਹੈ। ਉਹਨਾਂ ਕਿਹਾ ਕਿ 18 ਸਾਲਾਂ ਦੌਰਾਨ ਸਿੱਧੂ ਤੇ ਉਹਨਾਂ ਦੀ ਪਤਨੀ ਅਕਾਲੀ ਦਲ ਤੇ ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ਦਾ ਹਿੱਸਾ ਰਹੇ ਪਰ ਉਹਨਾਂ ਅੰਮ੍ਰਿਤਸਰ ਪੂਰਬੀ ਲਈ ਕੱਖ ਨਹੀਂ ਕੀਤਾ। ਇਹੀ ਕਾਰਨ ਹੈ ਕਿ ਉਹਨਾਂ ਨੂੰ ਲੋਕਾਂ ਨੇ ਅਪੀਲ ਕੀਤੀ ਕਿ ਇਥੋਂ ਚੋਣਾਂ ਲੜਨ ਅਤੇ ਇਸ ਹੰਕਾਰੀ ਤੇ ਆਪਣੇ ਵਾਸਤੇ ਹੀ ਕੰਮ ਕਰਨ ਵਾਲੇ ਨੁੰ ਸਬਕ ਸਿਖਾਉਣ।
ਆਪ ਦੇ ਦਿੱਲੀ ਮਾਡਲ ਦੀ ਗੱਲ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਜਿਹਾ ਕੋਈ ਮਾਡਲ ਨਹੀਂ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਅਸਫਲਤਾਵਾਂ ਨਾਲ ਭਰੀ ਹੋਈ ਹੈ। ਉਹ ਦਿੱਲੀ ਦੇ ਲੋਕਾਂ ਨੁੰ ਪੀਣ ਵਾਲਾ ਪਾਣੀ ਵੀ ਪ੍ਰਦਾਨ ਨਹੀਂ ਕਰ ਸਕੀ। ਇਹ ਇਕ ਵੀ ਕਾਲਜ ਜਾਂ ਹਸਪਤਾਲ ਨਹੀਂ ਖੋਲ੍ਹ ਸਕੀ। ਇਸਨੇ ਸੱਤਾ ਵਿਚ ਹੁੰਦਿਆਂ ਕੇਵਲ 414 ਨੌਕਰੀਆਂ ਦਿੱਤੀਆਂ ਹਨ ਤੇ ਠੇਕੇ ’ਤੇ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਸਮੇਤ ਜੋ ਵਾਅਦੇ ਇਹ ਪੰਜਾਬ ਵਿਚ ਕਰ ਰਹੀ ਹੈ, ਉਹ ਦਿੱਲੀ ਵਿਚ ਲਾਗੂ ਨਹੀਂ ਕੀਤੇ ਗਏ।
ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਕਿਵੇਂ ਮਾਸੂਮ ਜਿਹੇ ਬਣ ਕੇ ਇਹ ਆਖ ਰਹੇ ਹਨ ਕਿ ਉਹਨਾਂ ਨੁੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮ ਪੈਂਡਿੰਗ ਹੋਣ ਬਾਰੇ ਕੁਝ ਨਹੀਂ ਪਤਾ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਸ੍ਰੀ ਕੇਜਰੀਵਾਲ ਹਨ ਜਿਹਨਾਂ ਨੇ ਤਿੰਨ ਵਾਰ ਪ੍ਰੋ. ਭੁੱਲਰ ਦੀ ਰਿਹਾਈ ਦੇ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਉਹਨਾਂ ਦੀ ਰਿਹਾਈ ਦੀ ਸਪਸ਼ਟ ਸਿਫਾਰਸ਼ ਕੀਤੀ ਗਈ ਸੀ।
ਇਸ ਹਲਕੇ ਵਿਚ ਸਿਆਸੀ ਵਿਰੋਧੀਆਂ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਦੋ ਸਕੇ ਭਰਾ ਕਾਂਗਰਸ ਤੇ ਆਪ ਵੱਲੋਂ ਚੋਣਾਂ ਲੜ ਰਹੇ ਹਨ, ਉਸ ਤੋਂ ਉਹਨਾਂ ਦੀ ਆਪਣੀਆਂ ਪਾਰਟੀਆਂ ਪ੍ਰਤੀ ਸੰਜੀਦਗੀ ਸਾਬਤ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਹ ਆਪ ਤੇ ਕਾਂਗਰਸ ਵੱਲੋਂ ਰਲ ਕੇ ਖੇਡਣ ਦੀ ਰਣਨੀਤੀ ਦਾ ਹਿੱਸਾ ਹੈ।
ਕਾਂਗਰਸ ਸਰਕਾਰ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਲੋਕ ਅੱਜ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਨੁੰ ਕਾਂਗਰਸ ਪਾਰਟੀ ਨੇ ਝੁਠੇ ਵਾਅਦੇ ਕਰ ਕੇ ਠੱਗ ਲਿਆ ਹੈ। ਉਹਨਾਂ ਨੂੰ ਪੂਰਨ ਕਰਜ਼ਾ ਮੁਆਫੀ ਜਾਂ ਘਰ ਘਰ ਨੌਕਰੀ, 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਜਾਂ ਮੋਬਾਈਲ ਫੋਨ ਆਦਿ ਕੁਝ ਨਹੀਂ ਮਿਲਿਆ।
ਉਹਨਾਂ ਕਿਹਾ ਕਿ ਕਾਂਗਰਸ ਨੇ ਤਾਂ ਕਮਜ਼ੋਰ ਵਰਗਾਂ ਨਾਲ ਵੀ ਬੁਢਾਪਾ ਪੈਨਸ਼ਨ 2100 ਰੁਪਏ ਕਰਨ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 51000 ਰੁਪਏ ਕਰਨ ਦਾ ਵਾਅਦਾ ਕਰ ਕੇ ਠੱਗੀ ਮਾਰੀ ਹੈ। ਇਹਨਾਂ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਹੋਇਆ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਐਸ ਸੀ ਵਰਗ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਕਾਂਗਰਸ ਪਾਰਟੀ ਨੇ ਉਹਨਾਂ ਨੁੰ ਐਸ ਸੀ ਸਕਾਲਰਸ਼ਿਪ ਨਾ ਦੇ ਕੇ ਤਬਾਹ ਕਰ ਦਿੱਤਾ।
ਸਰਦਾਰ ਮਜੀਠੀਆ ਨੇ ਕਾਂਗਰਸ ਸਰਕਾਰ ਵੱਲੋਂ ਉਹਨਾਂ ਨੁੰ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਲਗਾਈ ਪੂਰੀ ਵਾਹ ਬਾਰੇ ਵੀ ਗੱਲ ਕੀਤੀ ਤੇ ਦੱਸਿਆ ਕਿ ਜਦੋਂ ਦੋ ਡੀ ਜੀ ਪੀਜ਼ ਨੇ ਉਹਨਾਂ ਖਿਲਾਫ ਝੁਠਾ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਕਾਂਗਰਸ ਸਰਕਾਰ ਨੇ ਅਯੋਗ ਵਿਅਕਤੀ ਸਿਧਾਰਥ ਚਟੋਪਾਧਿਆਏ ਨੁੰ ਡੀ ਜੀ ਪੀ ਬਣਾ ਦਿੱਤਾ ਜਿਸਨੇ ਉਹਨਾਂ ਖਿਲਾਫ ਝੂਠਾ ਕੇਸ ਦਰਜ ਕੀਤਾ। ਵੁਹਨਾਂ ਕਿਹਾ ਕਿ ਭਾਵੇਂ ਚਟੋਪਾਧਿਆਏ ਦੇ ਕਹਿਣ ’ਤੇ ਉਹਨਾਂ ਖਿਲਾਫ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਹੈ ਪਰ ਅਫਸਰ ਨੁੰ ਹੁਣ ਕਈ ਗੱਲਾਂ ਦੇ ਜਵਾਬ ਦੇਣਗੇ ਪੈਣਗੇ ਕਿਉਂਕਿ ਉਸਦੀਆਂ ਆਡੀਓ ਟੇਪਾਂ ਲੀਕ ਹੋ ਗਈਆਂ ਹਨ ਜਿਹਨਾਂ ਵਿਚ ਉਹ ਇਕ ਭਗੌੜੇ ਤੇ ਨਸ਼ਾ ਤਸਕਰ ਤੋਂ ਹੁਕਮ ਲੈਂਦੇ ਫੜਿਆ ਗਿਆ ਹੈ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਚਟੋਪਾਧਿਆਏ ਨੁੰ ਆਪਣੇ ਗੁਨਾਹਾਂ ਕਾਰਨ ਜੇਲ੍ਹ ਜਾਣਾ ਪਵੇਗਾ।