ਅਬੋਹਰ/ਬਠਿੰਡਾ/ਚੰਡੀਗੜ•/09 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਆਪਣੀ ਜੁਬਾਨ ਫਿਸਲ ਜਾਣ ਕਾਰਣ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵਾਸਤੇ ਵਰਤੇ ਸ਼ਬਦ 'ਬਾਦਸ਼ਾਹ ਦਰਵੇਸ਼' ਵਾਸਤੇ ਸਮੁੱਚੀ ਸਿੱਖ ਸੰਗਤ ਤੋਂ ਮੁਆਫੀ ਮੰਗੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਉਹ ਸਰਦਾਰ ਬਾਦਲ ਨੂੰ 'ਦਰਵੇਸ਼ ਸਿਆਸਤਦਾਨ' ਕਹਿਣਾ ਚਾਹੁੰਦੇ ਸਨ, ਪਰ ਗਲਤੀ ਨਾਲ ਉਹਨਾਂ ਦੇ ਮੂੰਹੋ 'ਬਾਦਸ਼ਾਹ ਦਰਵੇਸ਼' ਸ਼ਬਦ ਨਿਕਲ ਗਿਆ। ਉਹਨਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਣਜਾਣੇ ਵਿਚ ਹੋਈ ਇਸ ਭੁੱਲ ਵਾਸਤੇ ਉਹ ਬੜੀ ਹਲੀਮੀ ਨਾਲ ਮੁਆਫੀ ਮੰਗਦੇ ਹਨ।