ਮਾਨ ਇਕ ਪ੍ਰੋਕਸੀ ਸਰਕਾਰ ਦੀ ਅਗਵਾਈ ਕਰ ਰਹੇ ਹਨ
ਪ੍ਰੋ. ਚੰਦੂਮਾਜਰਾ ਨੇ ਸਲਾਹਕਾਰੀ ਕਮੇਟੀ ਨੂੰ ਸਿਆਸੀ ਤੇ ਸੰਵਿਧਾਨਕ ਧੋਖਾ ਕਰਾਰ ਦਿੱਤਾ
ਚੰਡੀਗੜ੍ਹ, 9 ਜੁਲਾਈ : ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਲਾਹਕਾਰ ਕਮੇਟੀ ਦੇ ਰੂਪ ਵਿਚ ਸਰਕਾਰ ਦੇ ਉਪਰ ਸਰਕਾਰ ਨਿਯੁਕਤ ਕਰਨ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਵਿਚ ਆਮ ਨੇ ਸਰਕਾਰ ਆਪਣੇ ਅਸਲ ਮਾਲਕਾਂ ਅਧੀਨ ਕਰ ਦਿੱਤੀ ਹੈ।
ਪ੍ਰੋ. ਚੰਦੂਮਾਜਰਾ ਨੇ ਸਲਾਹਕਾਰ ਕਮੇਟੀ ਬਣਾਉਣ ਦੇ ਫੈਸਲੇ ਨੂੰ ਗੈਰ ਸੰਵਿਧਾਨਕ, ਅਨੈਤਿਕ ਅਤੇ ਸਿਆਸੀ ਬੇਈਮਾਨੀ ਕਰਾਰ ਦਿੱਤਾ ਜਿਸਦਾ ਮਕਸਦ ਲੋਕਾਂ ਦੇ ਫਤਵੇ ਨੁੰ ਅਧੀਨ ਕਰਨਾ ਹੈ। ਉਹਨਾਂ ਕਿਹਾ ਕਿ ਆਰਜ਼ੀ ਸਲਾਹਕਾਰੀ ਪੈਨਲ ਵਰਗੇ ਹੇਰਫੇਰ ਵਾਲੇ ਸ਼ਬਦਾਂ ਦੀ ਵਰਤੋਂ ਨਾਲ ਹੋਰ ਕਿਸੇ ਨਹੀਂ ਬਲਕਿ ਰਾਜ ਨਾਲ ਧੋਖਾ ਕੀਤਾ ਜਾ ਰਿਹਾ ਹੈ ਤੇ ਬਿੱਲੀ ਪਹਿਲਾਂ ਹੀ ਥੈਲਿਓਂ ਬਾਹਰ ਆ ਚੁੱਕੀ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਪੰਜਾਬ ਤੋਂ ਨਹੀਂ ਚੱਲ ਸਕੀ, ਇਹ ਸੂਬੇ ਤੇ ਦੇਸ਼ ਦਾ ਸਭ ਤੋਂ ਮਾੜਾ ਭੇਦ ਹੈ।
ਅਕਾਲੀ ਆਗੂ ਨੇ ਹੋਰ ਕਿਹਾ ਕਿ ਸਲਾਹਕਾਰ ਕਮੇਟੀ ਦੇ ਫੈਸਲੇ ਨਾਲ ਸਿਰਫ ਪ੍ਰਬੰਧ ’ਤੇ ਰਸਮੀ ਮੋਹਰ ਲੱਗੇਗੀ ਜੋ ਨਵੀਂ ਸਰਕਾਰ ਆਉਣ ਦੇ ਪਹਿਲੇ ਦਿਨ ਤੋਂ ਚਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਪ੍ਰਬੰਧ ਮੁਤਾਬਕ ਭਗਵੰਤ ਮਾਨ ਇਕ ਪ੍ਰੋਕਸੀ ਸਰਕਾਰ ਚਲਾ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬਰੀ ਜਿਹਨਾਂ ਨੇ ਬਹੁਤ ਉਤਸ਼ਾਹ ਤੇ ਚਾਅ ਨਾਲ ਆਮ ਆਦਮੀ ਪਾਰਟੀ ਲਈ ਵੋਟਾਂ ਪਾਈਆਂ ਸਨ, ਹੁਣ ਠੱਗੇ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਬਹੁਤ ਉਦਾਸ ਹਨ ਕਿ ਜਿਸ ਪਾਰਟੀ ਨੂੰ ਉਹਨਾਂ ਨੇ ਅਣਕਿਆਸਾ ਫਤਵਾ ਦਿੱਤਾ, ਉਸ ਕੋਲ ਨਾ ਤਾਂ ਆਪਣੀ ਸਮਰਥਾ ਹੈ ਤੇ ਨਾ ਦਿਮਾਗ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਮਾੜੀ ਗੱਲ ਹੈ ਕਿ ਇਸ ਪਾਰਟੀ ਵਿਚ ਸਰਕਾਰ ਚਲਾਉਣ ਅਤੇ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਸ਼ਕਤੀ ਹੀ ਨਹੀਂ ਹੈ। ਇਹ ਸਿਰਫ ਦਿੱਲੀ ਤੋਂ ਪੰਜਾਬ ਚਲਾਉਣ ਦੇ ਕੰਮ ’ਤੇ ਪਰਦਾ ਪਾਉਣ ਦਾ ਕੰਮ ਕਰ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਆਗੂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਪੰਜਾਬ ਦੇ ਲੋਕ ਇਸ ਸੰਵਿਧਾਨਕ ਤੇ ਸਿਆਸੀ ਧੋਖੇ ਤੋਂ ਬਹੁਤ ਔਖੇ ਹਨ ਕਿਉਂਕਿ ਇਸ ਨਾਲ ਪੰਜਾਬ ਦਾ ਮਾਣ ਸਨਮਾਨ ਤੇ ਅਹਿਮ ਹਿੱਤ ਸਰੰਡਰ ਹੋ ਜਾਣਗੇ ਅਤੇ ਅਕਾਲੀ ਦਲ ਕਦੇ ਵੀ ਇਸ ਧੋਖੇ ਨੂੰ ਚੁਣੌਤੀ ਦਿੱਤੇ ਬਗੈਰ ਨਹੀਂ ਰਹੇਗਾ।
ਪ੍ਰੋ. ਚੰਦੂਮਾਜਰਾ ਨੇ ਸਲਾਹਕਾਰ ਕਮੇਟੀ ਬਣਾਉਣ ਪਿੱਛੇ ਚਾਰ ਮੁੱਖ ਕਾਰਨ ਦੱਸੇ ਕਿ ਇਸ ਸਿਆਸੀ ਤੇ ਸੰਵਿਧਾਨ ਪਿੱਛੇ ਮਾੜੀ ਸਲਾਹ ਤੇ ਛਲਕਪਟ ਹੈ।
ਉਹਨਾਂ ਕਿਹਾ ਕਿ ਪਹਿਲਾਂ ਤਾਂ ਇਹ ਸਲਾਹਕਾਰੀ ਕਮੇਟੀ ਪੰਜਾਬ ਦੇ ਲੋਕਾਂ ਦੀ ਇੱਛਾ ਦਾ ਵੱਡਾ ਅਪਮਾਨ ਹੈ, ਜਿਹਨਾਂ ਨੇ ਆਪਣੇ ਵਿਧਾਇਕਾਂ ’ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਸਰਕਾਰ ਚਲਾਉਣ ਲਈ ਫਤਵਾ ਦਿੱਤਾ। ਉਹਨਾਂ ਕਿਹਾ ਕਿ ਲੋਕਾਂ ਨੇ ਇਹਨਾਂ ਅਣਚੁਣੇ ਤੇ ਗੈਰ ਪ੍ਰਤੀਨਿਧ ਮੁਖੀ ਨਹੀਂ ਸੁਣੇ ਸਨ ਜੋ ਉਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਉਹਨਾਂ ਕਿਹਾ ਕਿ ਇਸ ਲਈ ਸਲਾਹਕਾਰ ਕਮੇਟੀ ਦਾ ਫੈਸਲਾ ਉਹਨਾਂ ਲੋਕਾਂ ਦੇ ਫਤਵੇ ਨਾਲ ਧੋਖਾ ਤੇ ਇਸਦਾ ਅਪਮਾਨ ਹੈ ਜਿਹਨਾਂ ਨੇ ਵਿਸ਼ਵਾਸ ਕਰ ਕੇ ਇਹਨਾਂ ਵਿਧਾਇਕਾਂ ਤੇ ਸਰਕਾਰ ਲਈ ਵੋਟਾਂ ਪਾਈਆਂ ਤਾਂ ਜੋ ਇਹ ਚੰਗਾ ਕੰਮ ਕਰ ਸਕਣ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੂਜੀ ਗੱਲ ਇਹ ਹੈ ਕਿ ਇਹ ਫੈਸਲਾ ਪੂਰਨ ਤੌਰ ’ਤੇ ਗੈਰ ਸੰਵਿਧਾਨਕ ਹੈ ਕਿਉਂਕਿ ਇਸ ਨਾਲ ਸਮਾਂਨਾਂਤਰ ਅਤੇ ਅਣਚੁਣਿਆ ਅਥਾਰਟੀ ਕੇਂਦਰ ਬਣ ਜਾਵੇਗਾ ਜੋ ਸੰਵਿਧਾਨ ਵਿਚ ਅੰਕਿਤ ਲੋਕਤੰਤਰੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਜਿਹੜੀ ਸਰਕਾਰ ਆਪਣਾ ਫਤਵਾ ਸਰੰਡਰ ਕਰ ਦਿੰਦੀ ਹੈ ਤੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਜਾਂਦੀ ਹੈ, ਉਸਨੂੰ ਸੱਤਾ ਵਿਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਤੀਜੀ ਗੱਲ ਕਿ ਇਹ ਫੈਸਲਾ ਸਾਡੀ ਚੁਣੀ ਹੋਈ ਸਰਕਾਰ ਨੂੰ ਗੈਰ ਪੰਜਾਬੀ ਆਕਾਵਾਂ ਅੱਗੇ ਸਰੰਡਰ ਕਰਨ ਦੀ ਗੱਲ ਰਸਮੀ ਤੌਰ ’ਤੇ ਪ੍ਰਵਾਨ ਕਰਨ ਵਾਲਾ ਹੈ ਕਿ ਸੂਬੇ ਦੇ ਲੋਕਾਂ ਦੇ ਅਹਿਮ ਤੇ ਸੰਵੇਦਨਸ਼ੀਲ ਹਿੱਤ ਉਹਨਾਂ ਹਵਾਲੇ ਕਰਨ ਵਾਲਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਹਾਲੇ ਕਮੇਟੀ ਦੀ ਬਣਤਰ ਦਾ ਐਲਾਨ ਨਹੀਂ ਹੋਇਆ ਪਰ ਆਪ ਸਰਕਾਰ ਵਿਚਲੇ ਦਬਿਆ ਹੋਇਆ ਮਹਿਸੂਸ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਸ ਕਿਸ ਬਾਰੇ ਹੈ। ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਛੋਟਾ ਅਤੇ ਅਪਮਾਨਤ ਮਹਿਸੂਸ ਕਰ ਰਹੇ ਹਨ ਕਿ ਸਰਕਾਰ ਦੇ ਹਰ ਵਿਭਾਗ ਦੇੇ ਅਫਸਰਾਂ ਦੀਆਂ ਤਾਇਨਾਤੀਆਂ ਤੇ ਤਬਾਦਲਿਆਂ ਸਮੇਤ ਸਾਰੇ ਫੇਸਲੇ ਸਬੰਧਤ ਮੰਤਰੀਆਂ ਵੱਲੋਂ ਨਹੀਂ ਬਲਕਿ ਉਹਨਾਂ ਤੋਂ ਉਪਰਲਿਆਂ ਵੱਲੋਂ ਲਏ ਜਾ ਰਹੇ ਹਨ। ਇਹ ਕਮੇਟੀ ਇਸ ਪ੍ਰਬੰਧ ਨੂੰ ਰਸਮੀ ਰੂਪ ਦੇਣ ਦਾ ਕੰਮ ਕਰੇਗੀ।
ਅਕਾਲੀ ਆਗੂ ਨੇ ਕਿਹਾ ਕਿ ਅਖੀਰ ਵਿਚ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਲਈ ਵੀ ਨਮੋਸ਼ੀ ਵਾਲਾ ਹੈ ਕਿਉਂਕਿ ਇਹ ਫੈਸਲਾਕੁੰਨ ਜਨਤਕ ਐਲਾਨ ਹੈ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਨੇੜਲੇ ਆਗੂ ਇਹ ਸਮਝਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਹੋਰ ਆਪ ਆਗੂ ਸਰਕਾਰ ਚਲਾਉਣ ਵਿਚ ਅਯੋਗ ਤੇ ਅਸਮਰਥ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਲਾਹਕਾਰ ਰੱਖਣਾ ਕੋਈ ਖਾਸ ਗੱਲ ਨਹੀਂ ਤੇ ਇਸ ਮੁੱਖ ਮੰਤਰੀ ਤੇ ਇਸਦੀ ਸਰਕਾਰ ਦੇ ਵੀ ਕਈ ਸਲਾਹਕਾਰ ਹਨ। ਉਹਨਾਂ ਕਿਹਾ ਕਿ ਫਿਰ ਇਸ ਕਮੇਟੀ ਦੀ ਲੋੜ ਕਿਉਂ ਪਈ ਜੋ ਬੀਤੇ ਸਮੇਂ ਵਿਚ ਕਦੇ ਨਹੀਂ ਬਣੀ ਤੇ ਨਾ ਹੀ ਦਿੱਲੀ ਵਿਚ ਆਪ ਸਰਕਾਰ ਨੇ ਇਸਦੀ ਕੋਈ ਲੋੜ ਮਹਿਸੂਸ ਕੀਤੀ। ਪੰਜਾਬ ਇਕਾਈ ਵਿਚ ਹਰ ਕੋਈ ਜਾਣਦਾ ਹੈ ਕਿ ਇਹ ਕਮੇਟੀ ਕਿਸ ਵਾਸਤੇ ਬਣੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਪੰਜਾਬ ਦੀਆਂ ਗਲੀਆਂ ਵਿਚ ਘੁੰਮਦੇ ਬੱਚਿਆਂ ਲਈ ਵੀ ਇਕ ਖੁਲ੍ਹਾ ਭੇਦ ਹੈ ਕਿ ਇਹ ਸਲਾਹ ਕਿਥੋਂ ਆ ਰਹੀ ਹੈ ਤੇ ਇਹ ਸਲਾਹ ਚੁਣੀ ਹੋਈ ਸਰਕਾਰ ਦੇ ਹੁਕਮਾਂ ਨੂੰ ਨਿਰਸਤ ਕਰ ਕੇ ਅਸਲ ਹੁਕਮ ਬਣ ਜਾਂਦੀ ਹੈ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਤੇ ਦਰਬਾਰਾ ਸਿੰਘ ਦੇ ਵੇਲੇ ਤੋਂ ਪੰਜਾਬ ਵਿਚ ਚੁਣੇ ਹੋਏ ਆਗੂਆਂ ਨੇ ਕਦੇ ਇਸ ਤਰੀਕੇ ਜਨਤਕ ਜਲਾਲਤ ਮਹਿਸੂਸ ਨਹੀਂ ਕੀਤੀ ਜਿਵੇਂ ਆਪ ਦੀ ਕੌਮੀ ਲੀਡਰਸ਼ਿਪ ਪੰਜਾਬ ਦੇ ਆਪ ਆਗੂਆਂ ਤੇ ਸਰਕਾਰ ਨੁੰ ਜ਼ਲੀਲ ਕਰ ਰਹੇ ਹਨ।