ਬੀਬੀ ਹਰਸਿਮਰਤ ਬਾਦਲ ਨੇ ਸਿਹਤ ਮੰਤਰੀ ਜੇਪੀ ਨੱਡਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ
ਚੰਡੀਗੜ•/21 ਮਾਰਚ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਦੀ ਕੈਪਸ ਇਮਾਰਤ ਬਣਾਉਣ ਵਾਸਤੇ ਟੈਂਡਰ ਜਾਰੀ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਤਰ•ਾ ਅਪ੍ਰੈਲ 2019 ਵਿਚ ਇੱਥੇ ਡਾਇਗਨੌਸਟਿਕ ਸ਼ੁਰੂ ਜਾਵੇਗਾ ਅਤੇ ਜੁਲਾਈ 2019 ਵਿਚ ਮੈਡੀਕਲ ਸੈਸ਼ਨ ਆਰੰਭ ਹੋ ਜਾਵੇਗਾ।
ਇਹ ਜਾਣਕਾਰੀ ਕੱਲ• ਸ਼ਾਮੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਕਾਰ ਹੋਈ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਇਸ ਸਮੁੱਚੇ ਪ੍ਰਾਜੈਕਟ ਦੀ ਸਮੀਖਿਆ ਕੀਤੀ ਗਈ ਅਤੇ 925 ਕਰੋੜ ਰੁਪਏ ਦੇ 750 ਬਿਸਤਰਿਆਂ ਵਾਲੇ ਇਸ ਵੱਕਾਰੀ ਹਸਪਤਾਲ ਦੇ ਵਿਭਿੰਨ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਨ ਦੀ ਸਮਾਂ ਸੀਮਾ ਤੈਅ ਵੀ ਕੀਤੀ ਗਈ।
ਇੱਕ ਚਿਰੋਕਣਾ ਸੁਫਨਾ ਪੂਰਾ ਹੋਣ ਉੱਤੇ ਸਤੁੰਸ਼ਟੀ ਦਾ ਇਜ਼ਹਾਰ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਕੈਂਪਸ ਇਮਾਰਤ ਦੀ ਉਸਾਰੀ ਦਾ ਠੇਕਾ ਮਈ 2018 ਵਿਚ ਦਿੱਤਾ ਜਾਵੇਗਾ ਅਤੇ ਸਿਹਤ ਮੰਤਰਾਲਾ ਇਸ ਵਾਸਤੇ ਟੈਂਡਰ ਮੰਗਣ ਦੀ ਪ੍ਰਕਿਰਿਆ ਵਿਚੋਂ ਲੰਘ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵੱਕਾਰੀ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਇਸ ਸਾਲ ਜੂਨ ਵਿਚ ਸ਼ੁਰੂ ਹੋ ਜਾਵੇਗਾ ਅਤੇ 2020 ਤਕ ਇਹ ਮੁਕੰਮਲ ਹੋ ਜਾਵੇਗਾ।
ਬੀਬੀ ਬਾਦਲ ਨੇ ਕਿਹਾ ਕਿ ਸਿਹਤ ਮੰਤਰਾਲਾ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਪ੍ਰਤੀਬੱਧ ਹੈ ਅਤੇ ਸ੍ਰੀ ਜੇ ਪੀ ਨੱਡਾ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਪ੍ਰਾਜੈਕਟ ਵਾਸਤੇ ਠੇਕੇਦਾਰ ਦੀ ਚੋਣ ਕਰਨ ਲਈ ਇਸ ਹਫਤੇ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਇਸ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਵਾਉਣ ਲਈ ਸ੍ਰੀ ਨੱਡਾ ਦਾ ਧੰਨਵਾਦ ਕਰਦੀ ਹਾਂ।
ਉਹਨਾਂ ਕਿਹਾ ਕਿ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਬਠਿੰਡਾ ਵਿਚ ਏਮਜ਼ ਪ੍ਰਾਜੈਕਟ ਦੀ ਸਾਈਟ ਉੱਤੇ ਕੀਤੇ ਉਸਾਰੀ ਕਾਰਜਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਕੈਂਪਸ ਦਾ ਡਿਜ਼ਾਇਨ ਅਤੇ ਇਮਾਰਤ ਦੇ ਨਕਸ਼ੇ ਮਨਜ਼ੂਰ ਹੋ ਚੁੱਕੇ ਹਨ। ਵਾਤਾਵਰਣ ਮਨਜ਼ੂਰੀ ਵੀ ਹਾਸਿਲ ਕਰ ਲਈ ਗਈ ਹੈ।
ਬੀਬੀ ਬਾਦਲ ਨੇ ਕਿਹਾ ਕਿ ਏਮਜ਼ ਸਾਇਟ ਉੱਤੇ ਚੱਲ ਰਹੇ ਸਿਵਲ ਕਾਰਜਾਂ ਵਿਚ ਬਾਹਰੀ ਚਾਰਦੀਵਾਰੀ ਮੁਕੰਮਲ ਹੋ ਚੁੱਕੀ ਹੈ। ਇਸ ਜਗ•ਾ ਤੋਂ ਨਿਕਲਣ ਵਾਲੇ ਰਜਵਾਹੇ ਦਾ ਰਾਹ ਬਦਲ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਜਗ•ਾ ਉੱਤੇ ਬਣੀ ਪਾਣੀ ਦੀ ਟੈਂਕੀ ਨੂੰ ਤਬਦੀਲ ਕਰਨਾ ਅਜੇ ਬਾਕੀ ਹੈ, ਪਰ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਇਹ ਕੰਮ ਵੀ ਤੇਜ਼ੀ ਨਾਲ ਕਰ ਦਿੱਤਾ ਜਾਵੇਗਾ।
ਇਹ ਟਿੱਪਣੀ ਕਰਦਿਆਂ ਸੂਬਾ ਸਰਕਾਰ ਵੱਲੋਂ ਲੋੜੀਂਦੀਆਂ ਮਨਜ਼ੂਰੀਆਂ ਲੈਣ ਵਿਚ ਢੇਰ ਸਾਰਾ ਸਮਾਂ ਬਰਬਾਦ ਹੋਣ ਮਗਰੋਂ ਆਖਿਰ ਇਸ ਕੈਂਪਸ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਲੱਗਿਆ ਹੈ, ਬੀਬੀ ਬਾਦਲ ਨੇ ਕਿਹਾ ਕਿ ਮੈਂ ਮਾਲਵਾ ਖੇਤਰ ਨੂੰ ਅਜਿਹਾ ਵੱਕਾਰੀ ਪ੍ਰਾਜੈਕਟ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਦੁਬਾਰਾ ਸ਼ੁਕਰੀਆ ਅਦਾ ਕਰਦੀ ਹਾਂ, ਕਿਉਂਕਿ ਇਸ ਖੇਤਰ ਨੂੰ ਉੱਤਮ ਸਿਹਤ ਸਹੂਲਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ