• ਸਾਡੇ ਬਾਰੇ
    • ਸ਼੍ਰੋਮਣੀ ਅਕਾਲੀ ਦਲ ਬਾਰੇ
      • ਇਤਿਹਾਸ
      • ਦ੍ਰਿਸ਼ਟੀ / ਮਿਸ਼ਨ
      • ਟਾਈਮਲਾਈਨ
      • ਸਾਡੇ ਨਾਲ ਸੰਪਰਕ ਕਰੋ
    • ਸੰਸਥਾਗਤ ਢਾਂਚਾ
      • ਕੋਰ ਕਮੇਟੀ
      • ਦਫ਼ਤਰੀ ਅਹੁਦੇਦਾਰ
      • ਬੁਲਾਰੇ
      • ਵਿਧਾਇਕ
      • ਵਿੰਗ
    • ਪ੍ਰਧਾਨ
      • ਸਰਪ੍ਰਸਤ
      • ਪ੍ਰਧਾਨ
      • ਸਾਬਕਾ ਪ੍ਰਧਾਨ
      • ਮੁੱਖ ਮੰਤਰੀ
  • ਮੀਡੀਆ ਸੈਂਟਰ
    • ਪ੍ਰੈਸ ਰੀਲੀਜ਼
    • ਸਮਾਚਾਰ
    • ਨਿਊਜ਼ਲੈਟਰਸ
    • ਵੀਡੀਓ
    • ਫੋਟੋ ਗੈਲਰੀ
    • 9 ਸਾਲਾਂ ਦੀਆਂ ਉਪਲਬਧੀਆਂ
  • ਅਕਾਲੀ ਬਣੋ
    • ਵਲੰਟੀਅਰ ਬਣੋ
    • ਸਾਡੇ ਨਾਲ ਕੰਮ ਕਰੋ
    • ਮੈਂਬਰ ਬਣੋ
    • ਸਹਿਯੋਗ ਕਰੋ
  • ਮੈਂਬਰ ਬਣੋ
  • ਲੋਗਿਨ ਕਰੋ
  • Eng / ਅੰਗਰੇਜ਼ੀ ਪੰਜਾਬੀ / Punjabi

Press Release

ਹਰਸਿਮਰਤ ਬਾਦਲ ਨਿਤੀਸ਼ ਨੂੰ ਮਿਲੇ ਅਤੇ ਲੰਗਰ ਨੂੰ ਜੀਐਸਟੀ ਤੋਂ ਛੋਟ ਦਿਵਾਉਣ ਲਈ ਸਮਰਥਨ ਦੇਣ ਲਈ ਕਿਹਾ।

Updated: 13-04-2018
  • Share
  • Tweet

ਨਿਤੀਸ਼ ਨੇ ਇਹ ਮਾਮਲਾ ਸੈਂਟਰ ਕੋਲ ਉਠਾਉਣ ਸੰਬੰਧੀ ਸਹਿਮਤੀ ਜਤਾਈ। ਉਹਨਾਂ ਆਪਣੇ ਵਿੱਤ ਮੰਤਰੀ ਨੂੰ ਵੀ ਜੀਐਸਟੀ ਕੌਂਸਲ ਵਿਚ ਇਹ ਮਾਮਲਾ ਉਠਾਉਣ ਲਈ ਕਿਹਾ
ਇਸ ਤੋਂ ਬਾਅਦ ਹਰਸਿਮਰਤ ਫੜਨਵੀਸ ਨੂੰ ਮਿਲਣਗੇ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜੀਐਸਟੀ ਕੌਂਸਲ ਵਿਚ ਇਸ ਮਾਮਲੇ ਉੱਤੇ ਸਹਿਮਤੀ ਬਣਾਉਣ 'ਚ ਨਾਕਾਮ ਹੋ ਗਈ ਹੈ, ਇਸ ਲਈ ਉਹਨਾਂ ਨੇ ਇਹ ਜ਼ਿੰਮੇਵਾਰੀ ਚੁੱਕੀ ਹੈ। 
ਚੰਡੀਗੜ੍ਹ/12 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਬਿਹਾਰ ਦੇ  ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਿਲੇ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਦੇਸ਼ ਦੇ ਸਾਰੇ ਗੁਰਦੁਆਰਿਆਂ ਵਿਚ ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਛੋਟ ਦਿਵਾਉਣ ਲਈ ਕੀਤੀ ਜਾ ਰਹੀ ਉਹਨਾਂ ਦੀ ਮੰਗ ਦਾ ਉਹ ਜੀਐਸਟੀ ਕੌਂਸਲ ਵਿਚ ਸਮਰਥਨ ਕਰਨ।
ਬਿਹਾਰ ਦੇ ਮੁੱਖ ਮੰਤਰੀ ਨੂੰ ਦਿੱਲੀ ਵਿਚ ਮਿਲਣ ਮਗਰੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਸ੍ਰੀ ਨਿਤੀਸ਼ ਕੁਮਾਰ ਨੇ ਆਪਣੇ ਵਿੱਤ ਮੰਤਰੀ ਨੂੰ ਕਹਿ ਦਿੱਤਾ ਹੈ ਕਿ ਉਹ ਜੀਐਸਟੀ ਕੌਂਸਲ ਵਿਚ ਇਸ ਮੁੱਦੇ ਨੂੰ ਸਹੀ ਢੰਗ ਨਾਲ ਉਠਾਉਣ। ਉਹਨਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਮੰਗ ਦਾ ਸਮਰਥਨ ਕਰਦੇ ਹੋਏ ਜੀਐਸਟੀ ਤੋਂ ਛੋਟ ਦੀ ਮੰਗ ਕਰਨ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਨਿੱਜੀ ਤੌਰ ਤੇ ਕੇਂਦਰ ਸਰਕਾਰ ਕੋਲ ਇਜ਼ਹਾਰ ਕਰਕੇ  ਇਸ ਮੁੱਦੇ ਉੱਤੇ ਸਹਿਮਤੀ ਬਣਾਉਣ ਵਾਸਤੇ ਕੰਮ ਕਰਨ ਦਾ ਵੀ ਭਰੋਸਾ ਦਿਵਾਇਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਤਕ ਪਹੁੰਚ ਕਰਨ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਇਸ ਮੁੱਦੇ ਨੂੰ ਛੇਤੀ ਸੁਲਝਾਇਆ ਜਾ ਸਕੇ। ਉਹਨਾਂ ਕਿਹਾ ਕਿ ਜਲਦੀ ਹੀ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਮਿਲਣਗੇ ਅਤੇ  ਉਹਨਾਂ ਨੂੰ ਇਸ ਨੇਕ ਕਾਰਜ ਵਾਸਤੇ ਸਮਰਥਨ ਦੇਣ ਲਈ ਬੇਨਤੀ ਕਰਨਗੇ।
ਬੀਬੀ ਬਾਦਲ ਨੇ ਕਿਹਾ ਕਿ ਉਹ ਇਹ ਕਦਮ ਇਸ ਲਈ ਚੁੱਕ ਰਹੇ ਹਨ, ਕਿਉਂਕਿ ਪੰਜਾਬ ਵਿਚ ਕਾਂਗਰਸ ਸਰਕਾਰ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਤਿੰਨੇ ਤਖ਼ਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਾਸਤੇ ਲੰਗਰ ਰਸਦ ਖਰੀਦਣ ਉੱਤੇ ਸ਼੍ਰੋਮਣੀ ਕਮੇਟੀ ਨੂੰ ਵੈਟ ਤੋਂ ਛੋਟ ਦਿੱਤੀ ਸੀ, ਕਾਂਗਰਸ ਸਰਕਾਰ ਨੇ ਨਵੇਂ ਜੀਐਸਟੀ ਪ੍ਰਬੰਧ ਤਹਿਤ ਅਜਿਹੀ ਛੋਟ ਲੈਣ ਲਈ ਕੋਈ ਯਤਨ ਨਹੀਂ ਕੀਤੇ। ਉਹਨਾਂ ਕਿਹਾ ਕਿ ਹੁਣ ਇੱਕ ਸਾਲ ਤੋਂ ਵਧੇਰੇ ਸਮਾਂ ਹੋ ਚੁੱਕਿਆ ਹੈ ਪਰ ਅਜੇ ਵੀ ਪੰਜਾਬ ਦੇ ਵਿੱਤ ਮੰਤਰੀ ਨੇ ਜੀਐਸਟੀ ਕੌਂਸਲ ਵਿਚ ਇਸ ਮੁੱਦੇ ਉੱਤੇ ਕੋਈ ਸਹਿਮਤੀ ਬਣਾਉਣ ਦੀ ਕੋਸ਼ਿਸ਼ ਨਹੀ ਕੀਤੀ ਹੈ। ਮੈਂ ਹੁਣ ਇਹ ਕਾਰਜ ਆਪਣੇ ਜ਼ਿੰਮੇ ਲੈ ਲਿਆ ਹੈ , ਕਿਉਂਕਿ ਇਹ ਮਸਲਾ ਪੂਰੀ ਦੁਨੀਆਂ ਵਿਚ ਵਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ , ਇਸ ਲਈ ਇਸ ਨੂੰ ਹੱਲ ਕਰਨਾ ਮੈਨੂੰ ਆਪਣਾ ਫਰਜ਼ ਜਾਪਦਾ ਹੈ।  
ਇਸ ਮੌਕੇ ਬਠਿੰਡਾ ਸਾਂਸਦ ਨੇ ਖੁਲਾਸਾ ਕੀਤਾ ਕਿ ਲੰਗਰ ਉੱਤੇ ਜੀਐਸਟੀ ਹਟਾਏ ਜਾਣ ਦੇ ਮਸਲੇ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਉਠਾਇਆ ਸੀ ਅਤੇ ਹਾਲ ਹੀ ਵਿਚ ਸਮਾਪਤ ਹੋਏ ਬਜਟ ਸੈਸ਼ਨ ਦੌਰਾਨ ਉਹਨਾਂ ਨੇ ਇਹ ਮੁੱਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਵੀ ਉਠਾਇਆ ਸੀ। ਉਹਨਾਂ ਕਿਹਾ ਕਿ  ਜਿਉਂ ਹੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਠੀਕ ਹੋ ਕੇ ਆਉਂਦੇ ਹਨ, ਮੈਂ ਇਹ ਮੁੱਦਾ ਉਹਨਾਂ ਕੋਲ ਵੀ ਉਠਾਵਾਂਗੀ।ਮੈਂ ਉਹਨਾਂ ਨੂੰ ਦੇਸ਼ ਦੇ ਸਾਰੇ ਗੁਰਦੁਆਰਿਆਂ ਵਿਚ ਲੰਗਰ ਨੂੰ ਜੀਐਸਟੀ ਤੋਂ ਛੋਟ ਦਿਵਾਉਣ ਲਈ ਕਹਾਂਗੀ। ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ ਪੰਜਾਬ ਵਿਚ ਸਾਰੇ ਗੁਰਦੁਆਰਿਆਂ ਉੱਤੇ ਜੀਐਸਟੀ ਵਿਚੋਂ ਮਿਲਦੇ ਆਪਣੇ ਅੱਧੇ ਹਿੱਸੇ ਨੂੰ ਮੁਆਫ ਕਰ ਦੇਵੇ।
ਬੀਬੀ ਬਾਦਲ ਨੇ ਕਿਹਾ ਕਿ ਸਦੀਆਂ ਪਹਿਲਾਂ ਲੰਗਰ ਦੀ ਪ੍ਰਥਾ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਧਰਮ, ਜਾਤ ਅਤੇ ਨਸਲ ਤੋਂ ਰਹਿਤ ਇੱਕ ਬਰਾਬਰੀ ਵਾਲੇ ਸਮਾਜ ਦਾ ਪ੍ਰਚਾਰ ਕਰਨ ਲਈ ਸ਼ੁਰੂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਚੱਲਦੀ ਹੈ, ਜਿੱਥੇ ਸਾਰਾ ਸਾਲ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਆਉਂਦੇ ਲੱਖਾਂ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇਸੀ ਘਿਓ, ਚੀਨੀ ਅਤੇ ਦਾਲਾਂ ਦੀ ਖਰੀਦ ਉੱਤੇ ਸਾਲਾਨਾ 75 ਕਰੋੜ ਰੁਪਏ ਖਰਚ ਕਰਦੀ ਹੈ। ਹੁਣ ਇਸ ਨੂੰ ਇਸ ਰਸਦ ਦੀ ਖਰੀਦ ਉੱਤੇ ਵਾਧੂ ਵਿੱਤੀ ਬੋਝ ਝੱਲਣਾ ਪਵੇਗਾ, ਕਿਉਂਕਿ ਇਹ ਸਾਰੀਆਂ ਵਸਤਾਂ 5 ਤੋਂ 18 ਫੀਸਦੀ ਜੀਐਸਟੀ ਦੇ ਘੇਰੇ ਵਿਚ ਆਉਂਦੀਆਂ ਹਨ। ਇਸ ਨੂੰ ਜਲਦੀ ਹਟਾਉਣਾ ਚਾਹੀਦਾ ਹੈ। 

Recent Post
ਯੂਥ ਅਕਾਲੀ ਦਲ ਪੰਜਾਬੀ ਨੌਜਵਾਨਾਂ ਨੂੰ ਚੁਣ ਚੁਣ ਕੇ ਗ੍ਰਿਫਤਾਰ ਕਰਨ ਖਿਲਾਫ ਦਿੱਲੀ ਪੁਲਿਸ ਅਮਲੇ ਦਾ ਘਿਰਾਓ ਕਰੇਗਾ
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਵਾਸਤੇ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਫੈਸਲਾ ਰੱਦ ਕਰਨ ਲਈ ਪੇਸ਼ ਕੀਤਾ ਠੋਸ ਮਤਾ
ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵਿਚ ਫੇਲ੍ਹ ਹੋਣ ’ਤੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਇਕ ਏਕੜ ਦੇ ਮਾਲਕ ਪਿਤਾ ਪੁੱਤਰ ਵੱਲੋਂ ਆਤਮ ਹੱਤਿਆ ਕਰਨ ਨੇ ਕਾਂਗਰਸ ਸਰਕਾਰ ਦੇ ਦਾਅਵੇ ਲੀਰੋ ਲੀਰ ਕੀਤੇ : ਬਿਕਰਮ ਸਿੰਘ ਮਜੀਠੀਆ
ਨਨਕਾਣਾ ਸਾਹਿਬ ਜਾਣ ਲਈ ਸਿੱਖ ਜੱਥੇ ਨੂੰ ਆਗਿਆ ਦੇਣ ਤੋਂ ਨਾਂਹ ਕਰਨਾ ਸਿੱਖ ਕੌਮ ’ਤੇ ਹਮਲੇ ਬਰਾਬਰ : ਸੁਖਬੀਰ ਸਿੰਘ ਬਾਦਲ
ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਆਗਿਆ ਨਾ ਦੇ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਅਪਮਾਨ ਕੀਤਾ : ਬਿਕਰਮ ਸਿੰਘ ਮਜੀਠੀਆ
ਜੱਥੇ ਨੂੰ ਆਗਿਆ ਦੇਣ ਤੋਂ ਨਾਂਹ ਕਰਨ ਦੀ ਥਾਂ ਕੇਂਦਰ ਪਾਕਿਸਤਾਨ ਕੋਲ ਚੁੱਕੇ ਸਿੱਖ ਜਥੇ ਦੀ ਸੁਰੱਖਿਆ ਨੁੰ ਖ਼ਤਰੇ ਦਾ ਮਾਮਲਾ : ਅਕਾਲੀ ਦਲ

ਫੇਸਬੁੱਕ ਨੂੰ ਫਾਲੋਅ ਕਰੋ

ਟਵਿੱਟਰ ਨੂੰ ਫਾਲੋਅ ਕਰੋ

Tweets by @Akali_Dal_
  • Follow @Akali_Dal
  • ਮੁੱਖ ਮੁੱਦੇ

    • ਵਿਕਾਸ
    • ਸੁਰੱਖਿਆ
    • ਚੰਗਾ ਪ੍ਰਸ਼ਾਸਨ
    • ਰਾਸ਼ਟਰ-ਪਹਿਲ

    • ਸਾਡੇ ਬਾਰੇ

    • ਇਤਿਹਾਸ
    • ਟਾਈਮਲਾਈਨ
    • ਉਦੇਸ਼ / ਟੀਚਾ
  • ਮੀਡੀਆ ਸਰੋਤ

    • ਪ੍ਰੈਸ ਰਿਲੀਜ਼
    • ਨਿਊਜ਼
    • ਫੋਟੋ ਗੈਲੇਰੀ
    • ਵੀਡੀਓਜ਼

    • ਪਾਰਟੀ

    • ਲੀਡਰਸ਼ਿਪ
    • ਸੰਗਠਨ
    • ਪ੍ਰਾਪਤੀਆਂ
    • ਦਸਤਾਵੇਜ਼
  • ਸੰਪਰਕ ਕਰੋ

    ਸ਼੍ਰੋਮਣੀ ਅਕਾਲੀ ਦਲ ਦਫਤਰ
    ਬਲਾਕ 6, ਸੈਕਟਰ 28 ਬੀ, ਮੱਧ ਮਾਰਗ ਚੰਡੀਗੜ੍ਹ, ਭਾਰਤ

    0172-2746383
    info@shiromaniakalidal.com

© 2018-2019 ਸ਼੍ਰੋਮਣੀ ਅਕਾਲੀ ਦਲ. ਸਾਰੇ ਹੱਕ ਰਾਖਵੇਂ ਹਨ. . Sitemap.