ਚੰਡੀਗੜ੍ਹ/26 ਜੁਲਾਈ:ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਆਪੋ ਆਪਣੇ ਜ਼ਿਲ੍ਹਿਆਂ ਅੰਦਰ 51 ਮੈਂਬਰੀ ਵਰਕਿੰਗ ਕਮੇਟੀਆਂ ਬਣਾਉਣ ਦੀ ਹਦਾਇਤ ਕੀਤੀ ਹੈ।
ਇਸ ਸੰਬੰਧੀ ਅੱਜ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸਰਦਾਰ ਰਣੀਕੇ ਨੇ ਪ੍ਰਧਾਨਗੀ ਹੇਠ ਪੰਜਾਬ ਦੇ ਸਮੂਹ ਜੋਨਲ ਪ੍ਰਧਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਸਮੂਹ ਜ਼ਿਲ੍ਹਿਆਂ ਅਤੇ ਸਰਕਲਾਂ ਅੰਦਰ ਜਥੇਬੰਦੀਆਂ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਅਨੂਸੂਚਿਤ ਜਾਤੀ ਵਿੰਗ ਦੇ ਦਫ਼ਤਰ ਸਕੱਤਰ ਭਗਤ ਸਿੰਘ ਪਵਾਰ ਨੇ ਦੱਸਿਆ ਕਿ ਵਿੰਗ ਪ੍ਰਧਾਨ ਸਰਦਾਰ ਰਣੀਕੇ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ 15 ਅਗਸਤ 2018 ਤੀਕ 51 ਮੈਂਬਰੀ ਵਰਕਿੰਗ ਕਮੇਟੀਆਂ ਕਾਇਮ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਅੱਗੇ ਦੱਸਿਆ ਕਿ ਸਰਦਾਰ ਰਣੀਕੇ ਨੇ ਕਿਹਾ ਹੈ ਕਿ ਸਾਰੇ ਜ਼ਿਲ੍ਹਾ ਪ੍ਰਧਾਨ ਆਪਣੇ ਜੋਨਲ ਪ੍ਰਧਾਨਾਂ ਦੀ ਸਲਾਹ ਨਾਲ ਅਤੇ ਉਹਨਾਂ ਮੌਜੂਦਗੀ ਵਿਚ ਇਹਨਾਂ ਵਰਕਿੰਗ ਕਮੇਟੀਆਂ ਦੀ ਚੋਣ ਕਰਨ ਤਾਂ ਕਿ ਵਿੰਗ ਦੇ ਜਥੇਬੰਦਕ ਢਾਂਚੇ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਸਕੇ।
ਸਰਦਾਰ ਨੇ ਰਣੀਕੇ ਜ਼ਿਲ੍ਹਾ ਪ੍ਰਧਾਨਾਂ ਨੂੰ ਇਹਨਾਂ ਕਮੇਟੀਆਂ ਦੀ ਚੋਣ ਦਾ ਕੰਮ ਮੁਕੰਮਲ ਕਰਕੇ ਸਾਰੀਆਂ ਸੂਚੀਆਂ ਮੁੱਖ ਦਫ਼ਤਰ ਵਿਚ ਭੇਜਣ ਦੀ ਅਪੀਲ ਕਰਦਿਆ ਕਿਹਾ ਹੈ ਕਿ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਦੀ ਇਸ ਕਾਰਵਾਈ ਤਹਿਤ ਜਲਦੀ ਸਰਕਲ ਪ੍ਰਧਾਨਾਂ ਦੀ ਵੀ ਚੋਣ ਕੀਤੀ ਜਾਵੇਗੀ ਅਤੇ ਹਰ ਸਰਕਲ ਅੰਦਰ 31 ਮੈਂਬਰੀਂ ਵਰਕਿੰਗ ਕਮੇਟੀਆਂ ਬਣਾਈਆਂ ਜਾਣਗੀਆਂ।