• ਸਾਡੇ ਬਾਰੇ
    • ਸ਼੍ਰੋਮਣੀ ਅਕਾਲੀ ਦਲ ਬਾਰੇ
      • ਇਤਿਹਾਸ
      • ਦ੍ਰਿਸ਼ਟੀ / ਮਿਸ਼ਨ
      • ਟਾਈਮਲਾਈਨ
      • ਸਾਡੇ ਨਾਲ ਸੰਪਰਕ ਕਰੋ
    • ਸੰਸਥਾਗਤ ਢਾਂਚਾ
      • ਕੋਰ ਕਮੇਟੀ
      • ਦਫ਼ਤਰੀ ਅਹੁਦੇਦਾਰ
      • ਬੁਲਾਰੇ
      • ਵਿਧਾਇਕ
      • ਵਿੰਗ
      • ਵਿਧਾਨ ਸਭਾ ਚੋਣਾਂ 2022
      • ਸਲਾਹਕਾਰ ਬੋਰਡ
      • ਵਪਾਰੀ ਅਤੇ ਉਦਯੋਗ ਸਲਾਹਕਾਰ ਬੋਰਡ
      • ਕਾਨੂੰਨੀ ਵਿੰਗ
      • ਸੰਸਦੀ ਬੋਰਡ
      • ਵਰਕਿੰਗ ਕਮੇਟੀ
      • ਅਨੁਸ਼ਾਸਨੀ ਕਮੇਟੀ
      • ਪੰਥਕ ਸਲਾਹਕਾਰ ਬੋਰਡ
      • ਜਿਲ੍ਹਾ ਜਥੇਦਾਰ ਸਾਹਿਬਾਨ
    • ਪ੍ਰਧਾਨ
      • ਸਰਪ੍ਰਸਤ
      • ਪ੍ਰਧਾਨ
      • ਸਾਬਕਾ ਪ੍ਰਧਾਨ
      • ਮੁੱਖ ਮੰਤਰੀ
  • ਮੀਡੀਆ ਸੈਂਟਰ
    • ਪ੍ਰੈਸ ਰੀਲੀਜ਼
    • ਸਮਾਚਾਰ
    • ਨਿਊਜ਼ਲੈਟਰਸ
    • ਵੀਡੀਓ
    • ਫੋਟੋ ਗੈਲਰੀ
    • 9 ਸਾਲਾਂ ਦੀਆਂ ਉਪਲਬਧੀਆਂ
    • ਐਸਏਡੀ ਵੀਡੀਓ
  • ਅਕਾਲੀ ਬਣੋ
    • ਵਲੰਟੀਅਰ ਬਣੋ
    • ਸਾਡੇ ਨਾਲ ਕੰਮ ਕਰੋ
    • ਮੈਂਬਰ ਬਣੋ
    • ਸਹਿਯੋਗ ਕਰੋ
  • ਯੂਥ ਮੈਂਬਰਸ਼ਿਪ
  • ਚੋਣਾਂ
    • ਉਮੀਦਵਾਰ 2022
    • ਉਪ-ਚੋਣਾਂ 2023
  • ਮੈਂਬਰ ਬਣੋ
  • ਪੰਜਾਬ ਬਚਾਓ ਯਾਤਰਾ
  • ਲੋਗਿਨ ਕਰੋ
Back
  • Eng / ਅੰਗਰੇਜ਼ੀ ਪੰਜਾਬੀ / Punjabi

Press Release

ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਹਮਲੇ ਦੇ ਮਾਮਲੇ ਵਿਚ ਕੀ ਕਾਰਵਾਈ ਕੀਤੀ : ਅਕਾਲੀ ਦਲ

Updated: 03-02-2021
  • Share
  • Tweet

ਡਾ. ਦਲਜੀਤ ਸਿੰਘ ਚੀਮਾ ਨੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੋਸ਼ੀਆਂ ਨੂੰ ਸਿਆਸੀ ਸ਼ਹਿ ਦੇਣ ਦੀ ਕੀਤੀ ਨਿਖੇਧੀ

ਚੰਡੀਗੜ੍ਹ 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਹਥਿਆਰਬੰਦ ਹਮਲਾਵਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਕੱਲ੍ਹ ਜਲਾਲਾਬਾਦ ਵਿਚ ਕੀਤੇ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਕੀ ਕਾਰਵਾਈ ਕੀਤੀ ਹੈ ਅਤੇ ਪਾਰਟੀ ਨੇ ਦੋਸ਼ੀਆਂ ਦੇ ਬਚਾਅ ਵਿਚ ਆਉਣ ’ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਜ਼ੋਰਦਾਰ ਨਿਖੇਧੀ ਕੀਤੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੱਲ੍ਹ ਸਰਬ ਪਾਰਟੀ ਮੀਟਿੰਗ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਦਖਲ ਦਿੰਦਿਆਂ ਮੁੱਖ ਮੰਤਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਜਲਾਲਾਬਾਦ ਵਿਚ ਹਮਲੇ ਦੀ ਜਾਣਕਾਰੀ ਦਿੱਤੀ ਸੀ ਜਿਸ ਮਗਰੋਂ ਮੁੱਖ ਮੰਤਰੀ ਨੇ ਮਾਮਲੇ ਵਿਚ ਢੁਕਵੀਂ ਕਾਰਵਾਈ ਦਾ ਭਰੋਸਾ ਦੁਆਇਆ ਸੀ।

ਉਹਨਾਂ ਕਿਹਾ ਕਿ ਪਾਰਟੀ ਇਸ ਗੱਲੋਂ ਹੈਰਾਨ ਹੈ ਕਿ ਕੈਬਨਿਟ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ  ’ਤੇ ਖੁਦ ਹਮਲਾ ਕਰਵਾਇਆ ਹੈ।

ਡਾ. ਚੀਮਾ ਨੇ ਕਿਹਾ ਕਿ ਸੂਬੇ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਵਿਅਕਤੀ ਜੋ ਉਪ ਮੁੱਖ ਮੰਤਰੀ ਰਿਹਾ ਹੋਵੇ ਤੇ ਪਾਰਟੀ ਦਾ ਪ੍ਰਧਾਨ ਹੋਵੇ, ਉਸ ’ਤੇ ਇਸ ਤਰੀਕੇ ਦਾ ਕਾਤਲਾਨਾ ਹਮਲਾ ਕੀਤਾ ਗਿਆ ਹੋਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵੀ ਕੱਲ੍ਹ ਮਾਮਲੇ ਦੀ ਗੰਭੀਰਤਾ ਨੂੰ ਸਮਝ ਲਿਆ ਸੀ ਪਰ ਹੁਣ ਇਕ ਕੈਬਨਿਟ ਮੰਤਰੀ ਸ਼ਰ੍ਹੇਆਮ ਦੋਸ਼ੀਆਂ ਦੀ ਪੁਸ਼ਤ ਪਨਾਹੀ ’ਤੇ ਉਤਰ ਆਇਆ ਹੈ। ਉਹਨਾਂ ਕਿਹਾ ਕਿ ਲੋਕਤੰਤਰ ਵਿਚ ਅਜਿਹਾ ਵਿਵਹਾਰ ਚੰਗਾ ਨਹੀਂ ਹੈ ਤੇ ਮੁੱਖ ਮੰਤਰੀ ਨੂੰ ਕੱਲ੍ਹ ਇਸ ਮਾਮਲੇ ’ਤੇ ਦਿੱਤੇ ਗਏ ਭਰੋਸੇ ਦੇ  ਬਾਰੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। 

Recent Post
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਕੀਤਾ ਪ੍ਰਵਾਨ, ਪਾਰਟੀ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ
ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ, ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਫੈਸਲੇ ’ਤੇ ਕਰੇਗੀ ਵਿਚਾਰ
ਚੰਡੀਗੜ੍ਹ ਦੇ ਮੁੱਖ ਸਕੱਤਰ ਬਾਰੇ ਫੈਸਲਾ ਵਾਪਸ ਲਵੋ: ਸੁਖਬੀਰ ਸਿੰਘ ਬਾਦਲ
ਦੇਸ਼ ’ਚ ਡੂੰਘੇ ਹੋ ਰਹੇ ਖੇਤੀਬਾੜੀ ਸੰਕਟ ਲਈ ਕੇਂਦਰ ਤੇ ਆਪ ਸਰਕਾਰ ਦੋਵੇਂ ਬਰਾਬਰ ਦੀਆਂ ਜ਼ਿੰਮੇਵਾਰ: ਅਕਾਲੀ ਦਲ
ਯੂਥ ਅਕਾਲੀ ਦਲ ਮਾਘੀ ਰੈਲੀ ਨੂੰ ਸ਼ਾਨਦਾਰ ਤਰੀਕੇ ਨਾਲ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ: ਯੂਥ ਪ੍ਰਧਾਨ ਸਰਬਜੀਤ ਝਿੰਜਰ
ਸ਼੍ਰੋਮਣੀ ਅਕਾਲੀ ਦਲ ਮਾਘੀ ਮੇਲੇ ’ਤੇ ਵਿਸ਼ਾਲ ਕਾਨਫਰੰਸ ਕਰੇਗਾ

ਫੇਸਬੁੱਕ ਨੂੰ ਫਾਲੋਅ ਕਰੋ

ਟਵਿੱਟਰ ਨੂੰ ਫਾਲੋਅ ਕਰੋ

Tweets by @Akali_Dal_
  • Follow @Akali_Dal

ਸਾਡੇ ਮੈਂਬਰ ਬਣੋ ਅਤੇ ਤੁਹਾਡੇ ਇਨਬੌਕਸ ਵਿੱਚ ਅਪਡੇਟਸ ਪ੍ਰਾਪਤ ਕਰੋ

ਤੁਹਾਡਾ ਈ-ਮੇਲ ਸਾਡੇ ਨਾਲ ਸੁਰੱਖਿਅਤ ਹੈ ਅਸੀਂ ਸਪੈਮ ਨਹੀਂ ਕਰਾਂਗੇ

  • ਮੁੱਖ ਮੁੱਦੇ

    • ਵਿਕਾਸ
    • ਸੁਰੱਖਿਆ
    • ਚੰਗਾ ਪ੍ਰਸ਼ਾਸਨ
    • ਰਾਸ਼ਟਰ-ਪਹਿਲ

    • ਸਾਡੇ ਬਾਰੇ

    • ਇਤਿਹਾਸ
    • ਟਾਈਮਲਾਈਨ
    • ਉਦੇਸ਼ / ਟੀਚਾ
  • ਮੀਡੀਆ ਸਰੋਤ

    • ਪ੍ਰੈਸ ਰਿਲੀਜ਼
    • ਨਿਊਜ਼
    • ਫੋਟੋ ਗੈਲੇਰੀ
    • ਵੀਡੀਓਜ਼

    • ਪਾਰਟੀ

    • ਲੀਡਰਸ਼ਿਪ
    • ਸੰਗਠਨ
    • ਪ੍ਰਾਪਤੀਆਂ
    • ਦਸਤਾਵੇਜ਼
  • ਸੰਪਰਕ ਕਰੋ

    ਸ਼੍ਰੋਮਣੀ ਅਕਾਲੀ ਦਲ ਦਫਤਰ
    ਬਲਾਕ 6, ਸੈਕਟਰ 28 ਬੀ, ਮੱਧ ਮਾਰਗ ਚੰਡੀਗੜ੍ਹ, ਭਾਰਤ

    0172-2746383
    info@shiromaniakalidal.com

ਡਾਊਨਲੋਡ ਕਰੋ
© 2022 ਸ਼੍ਰੋਮਣੀ ਅਕਾਲੀ ਦਲ. ਸਾਰੇ ਹੱਕ ਰਾਖਵੇਂ ਹਨ. . Privacy Policy.Sitemap.