• ਸਾਡੇ ਬਾਰੇ
    • ਸ਼੍ਰੋਮਣੀ ਅਕਾਲੀ ਦਲ ਬਾਰੇ
      • ਇਤਿਹਾਸ
      • ਦ੍ਰਿਸ਼ਟੀ / ਮਿਸ਼ਨ
      • ਟਾਈਮਲਾਈਨ
      • ਸਾਡੇ ਨਾਲ ਸੰਪਰਕ ਕਰੋ
    • ਸੰਸਥਾਗਤ ਢਾਂਚਾ
      • ਕੋਰ ਕਮੇਟੀ
      • ਦਫ਼ਤਰੀ ਅਹੁਦੇਦਾਰ
      • ਬੁਲਾਰੇ
      • ਵਿਧਾਇਕ
      • ਵਿੰਗ
      • ਵਿਧਾਨ ਸਭਾ ਚੋਣਾਂ 2022
      • ਸਲਾਹਕਾਰ ਬੋਰਡ
      • ਵਪਾਰੀ ਅਤੇ ਉਦਯੋਗ ਸਲਾਹਕਾਰ ਬੋਰਡ
    • ਪ੍ਰਧਾਨ
      • ਸਰਪ੍ਰਸਤ
      • ਪ੍ਰਧਾਨ
      • ਸਾਬਕਾ ਪ੍ਰਧਾਨ
      • ਮੁੱਖ ਮੰਤਰੀ
  • ਮੀਡੀਆ ਸੈਂਟਰ
    • ਪ੍ਰੈਸ ਰੀਲੀਜ਼
    • ਸਮਾਚਾਰ
    • ਨਿਊਜ਼ਲੈਟਰਸ
    • ਵੀਡੀਓ
    • ਫੋਟੋ ਗੈਲਰੀ
    • 9 ਸਾਲਾਂ ਦੀਆਂ ਉਪਲਬਧੀਆਂ
    • ਐਸਏਡੀ ਵੀਡੀਓ
  • ਅਕਾਲੀ ਬਣੋ
    • ਵਲੰਟੀਅਰ ਬਣੋ
    • ਸਾਡੇ ਨਾਲ ਕੰਮ ਕਰੋ
    • ਮੈਂਬਰ ਬਣੋ
    • ਸਹਿਯੋਗ ਕਰੋ
  • ਚੋਣਾਂ
    • ਉਮੀਦਵਾਰ 2022
    • ਉਪ-ਚੋਣਾਂ 2023
  • ਮੈਂਬਰ ਬਣੋ
  • ਲੋਗਿਨ ਕਰੋ
Back
  • Eng / ਅੰਗਰੇਜ਼ੀ ਪੰਜਾਬੀ / Punjabi

Press Release

ਕਾਂਗਰਸ ਸਰਕਾਰ ਨੇ 12ਵੀਂ ਕਲਾਸ ਦੀ ਕਿਤਾਬ ਵਿਚੋਂ ਪੰਜਾਬ ਦੇ ਸੰਤਾਂ ਦਾ ਇਤਿਹਾਸ ਵੀ ਛਾਂਗਿਆ: ਸੁਖਬੀਰ ਬਾਦਲ

Updated: 08-05-2018
  • Share
  • Tweet

ਕੈਪਟਨ ਅਮਰਿੰਦਰ ਨੂੰ ਗਲਤੀ ਮੰਨਣ ਜਾਂ ਅੰਦੋਲਨ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ ਲਈ ਕਿਹਾ


ਪ੍ਰੋਫੈਸਰ ਚੰਦੂਮਾਜਰਾ ਨੇ ਸੰਸਦ ਅਤੇ ਆਪਣੇ ਹਲਕੇ ਵਿਚ ਉਹਨਾਂ ਵੱਲੋਂ ਕੀਤੇ ਕੰਮਾਂ ਬਾਰੇ ਪੇਸ਼ਕਾਰੀ ਦਿੱਤੀ


ਮੋਹਾਲੀ/07 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿਰਫ ਦਸਗੁਰੂ ਸਾਹਿਬਾਨਾਂ ਦਾ ਸਮੁੱਚਾ ਇਤਿਹਾਸ ਹੀ ਮਨਫੀ ਨਹੀਂ ਕੀਤਾ, ਸਗੋਂ ਗੁਰੂ ਰਵੀਦਾਸ ਅਤੇ ਸੰਤ ਨਾਮਦੇਵ ਸਮੇਤ ਬਹੁਤ ਸਾਰੇ ਸੰਤਾਂ ਦੇ ਇਤਿਹਾਸ ਨੂੰ ਵੀ ਛਾਂਗ ਦਿੱਤਾ ਹੈ।


ਮੋਹਾਲੀ ਵਿਖੇ ਇੱਕ ਸਮਾਗਮ ਮੌਕੇ,ਜਿੱਥੇ ਆਨੰਦਪੁਰ ਸਾਹਿਬ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹਨਾਂ ਵੱਲੋਂ ਸੰਸਦ ਅਤੇ ਲੋਕ ਸਭਾ ਹਲਕੇ ਵਿਚ ਕੀਤੇ ਕੰਮਾਂ ਬਾਰੇ ਇੱਕ ਪੇਸ਼ਕਾਰੀ ਦਿੱਤੀ ਸੀ, ਇੱਕ ਚੋਣਵੇਂਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਇੱਕ ਚੁਣੀ ਹੋਈ ਸਰਕਾਰ ਸੂਬਾਈ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਦਸ ਸਿੱਖਗੁਰੂ ਸਾਹਿਬਾਨਾਂ ਬਾਰੇ 23 ਚੈਪਟਰਾਂ ਉੱਤੇ ਲੀਕ ਫੇਰ ਦਿੰਦੀ ਹੈ ਅਤੇ ਇਸ ਦੀ ਥਾਂ 24 ਪੰਕਤੀਆਂ ਦਾ ਇੱਕ ਸੰਖੇਪ ਵੇਰਵਾ ਪਾ ਦਿੰਦੀ ਹੈ। ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਸਿੱਖ ਇਤਿਹਾਸ ਦੀ ਥਾਂ ਕਾਂਗਰਸਪਾਰਟੀ ਅਤੇ  ਅਹਿਮਦ ਸ਼ਾਹ ਅਬਦਾਲੀ, ਔਰੰਗਜ਼ੇਬ ਵਰਗਿਆਂ ਦੇ ਇਤਿਹਾਸ ਨੂੰ ਸ਼ਾਮਿਲ ਕਰਨ ਵਾਲੀ ਇਤਿਹਾਸ ਦੀ ਨਵੀਂ ਕਿਤਾਬ ਵਿਚ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਸਿੱਖ ਜਰਨੈਲ ਬਾਰੇ ਵੇਰਵਾ ਵੀ ਸਿਰਫਦੋ ਪੰਕਤੀਆਂ ਵਿੱਚ ਦਿੱਤਾ ਗਿਆ ਹੈ।


ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇੱਥੋਂ ਤਕ ਕਿ ਭਗਤੀ ਲਹਿਰ ਅਤੇ ਗੁਰੂ ਰਵੀਦਾਸ ਅਤੇ ਸੰਤ ਨਾਮਦੇਵ ਵਰਗੇ ਸਮਾਜ ਸੁਧਾਰਕਾਂ ਵੱਲੋਂ ਕੀਤੇ ਕੰਮਾਂ ਨੂੰ ਕੱਟ ਵੱਢ ਕੇ ਬਹੁਤ ਸੰਖੇਪ ਰੂਪ ਵਿਚ ਪੇਸ਼ ਕੀਤਾ ਗਿਆ ਹੈਜਦਕਿ 12ਵੀਂ ਕਲਾਸ ਦੀ ਪੁਰਾਣੀ ਕਿਤਾਬ ਵਿਚ ਇਹਨਾਂ ਸੰਤਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਸੀ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਆਪਣੀ ਗਲਤੀ ਮੰਨਣ ਅਤੇ ਇਤਿਹਾਸ ਦੀ ਨਵੀਂ ਕਿਤਾਬ ਦੀ ਥਾਂ ਪੁਰਾਣੀ ਕਿਤਾਬ ਨੂੰ ਦੁਬਾਰਾ ਸਿਲੇਬਸ ਵਿਚ ਲਾਉਣ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿਜੇਕਰ ਸਰਕਾਰ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਪੰਜਾਬੀਆਂ ਦੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਸਰਕਾਰ ਨੂੰ ਉਹਨਾਂ ਦੀਆਂ ਭਾਵਨਾਵਾਂ ਦਾ ਆਦਰ ਕਰਨ ਵਾਸਤੇਮਜ਼ਬੂਰ ਕਰਨ ਲਈ ਇੱਕ ਰਾਜ ਪੱਧਰੀ ਲੋਕ-ਅੰਦੋਲਨ ਸ਼ੁਰੂ ਕਰੇਗਾ।


ਇਸ ਮੁੱਦੇ ਉੱਤੇ ਬੋਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਪੰਜਾਬ-ਵਿਰੋਧੀ ਕਦਮ ਖਿਲਾਫ ਪਿੰਡਾਂ ਵਿਚ ਲੋਕਾਂ ਅੰਦਰ ਕਾਫੀ ਗੁੱਸਾ ਫੈਲ ਰਿਹਾ ਹੈ। ਉਹਨਾਂ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿਪੰਜਾਬ ਸਰਕਾਰ ਵੱਲੋਂ ਤੁਰੰਤ ਆਪਣੀ ਗਲਤੀ ਨਾ ਸੁਧਾਰੇ ਜਾਣ ਦੀ ਸੂਰਤ ਵਿਚ ਪਿੰਡ ਦੀਆਂ ਪੰਚਾਇਤਾਂ ਆਪਣੇ ਬੱਚਿਆਂ ਨੂੰ ਨਵਾਂ ਇਤਿਹਾਸ ਪੜ•ਾਏ ਜਾਣ ਤੋਂ ਰੋਕਣ ਲਈ ਮਤਾ ਪਾਸ ਕਰਨਾ ਚਾਹੁੰਦੀਆਂ ਹਨ।ਉਹਨਾਂ ਨੇ ਮੋਹਾਲੀ ਨੂੰ ਵਿਕਾਸ ਦੀਆਂ ਲੀਹਾਂ ਉੱਤੇ ਤੋਰਨ ਸੰਬੰਧੀ ਉਹਨਾਂ ਵੱਲੋਂ ਪਾਏ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣਾ, ਸ਼ਹਿਰ ਨੂੰ ਦੂਜੇ ਕਸਬਿਆਂ ਅਤੇ ਸ਼ਹਿਰਾਂਨਾਲ ਜੋੜਣ ਲਈ ਨਵਾਂ ਸ਼ਾਹਮਾਰਗ ਬਣਾਉਣਾ, ਵਧੀਆ ਰੇਲਵੇ ਸੰਪਰਕ ਕਾਇਮ ਕਰਨਾ ਅਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨਾ  ਆਦਿ ਕਦਮ ਸ਼ਾਮਿਲ ਹਨ।


ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਸਾਂਸਦ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਨੇ ਪ੍ਰੋਫੈਸਰ ਚੰਦੂਮਾਜਰਾ ਵੱਲੋਂ ਕੀਤੇ ਕੰਮਾਂ ਦੀ ਤਾਰੀਫ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਪੰਜਾਬੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਖਲੋਣ। ਉਹਨਾਂ ਨੇ ਪੰਜਾਬੀਆਂ ਨੂੰ ਕਾਂਗਰਸ ਸਰਕਾਰ ਦੀ ਸਿੱਖ ਗੁਰੂਆਂ ਦੇ ਇਤਿਹਾਸ ਉੱਤੇ ਲੀਕ ਫੇਰ ਕੇ ਸੂਬੇ ਦਾਮੁੜ ਤੋਂ ਇਤਿਹਾਸ ਲਿਖਣ ਦੀ ਨਾਪਾਕ ਕੋਸ਼ਿਸ਼ ਨੂੰ ਅਸਫਲ ਬਣਾਉਣ ਦਾ ਵੀ ਸੱਦਾ ਦਿੱਤਾ।


ਅਕਾਲੀ ਦਲ ਦੇ ਸਕੱਤਰ ਜਨਰਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਸਮਾਗਮ ਵਿਚ ਸਾਰੀਆਂ ਲੋਕ ਭਲਾਈ ਸੰਸਥਾਵਾਂ, ਚੈਂਬਰ ਆਫਕਾਮਰਸ ਐਂਡ ਇੰਡਸਟਰੀ ਅਤੇ ਮੋਹਾਲੀ ਦੇ ਪਤਵੰਤੇ ਨਾਗਰਿਕਾਂ ਨੇ ਹਿੱਸਾ ਲਿਆ।


Recent Post
ਆਪ ਪੰਜਾਬ ਅਤੇ ਪੰਜਾਬੀਆਂ ਨੂੰ ਧੋਖਾ ਦੇਣ ਵਾਲੇ ਇਕ ਗੁਲਾਮ ਅਤੇ ਬਗੈਰ ਕਿਸੇ ਸਟੈਂਡ ਦੇ ਮੁੱਖ ਮੰਤਰੀ ਦੀ ਤੁਲਨਾ ਪੰਜਾਬ ਦੇ ਬੱਬਰ ਸ਼ੇਰ ਮਹਾਰਾਜਾ ਰਣਜੀਤ ਸਿੰਘ ਨਾਲ ਕਰੇ: ਅਕਾਲੀ ਦਲ
ਮੰਤਰੀ ਕਟਾਰੂਚੱਕ ਵੱਲੋਂ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੀ ਐਸ ਆਈ ਟੀ ਅਤੇ ਪੀੜਤ ਨੂੰ ਡਰਾਉਣ ਵਾਲਿਆਂ ਖਿਲਾਫ ਜਾਂਚ ਦੇ ਹੁਕਮ ਦੇਣ ਰਾਜਪਾਲ: ਬਿਕਰਮ ਸਿੰਘ ਮਜੀਠੀਆ
ਮੁੱਖ ਮੰਤਰੀ ਵੱਲੋਂ ਗ੍ਰਹਿ ਮੰਤਰਾਲਾ ਸੰਭਾਲਿਆ ਨਹੀਂ ਜਾ ਰਿਹਾ ਤਾਂ ਹੀ ਰੋਜ਼ਾਨਾ ਆਧਾਰ ’ਤੇ ਕਰੋੜਾਂ ਰੁਪਏ ਦੇ ਡਾਕੇ ਪੈ ਰਹੇ ਹਨ: ਸੁਖਬੀਰ ਸਿੰਘ ਬਾਦਲ
ਪੰਜਾਬ ਦੇ ਰਾਜਪਾਲ ਤੇ ਕੇਂਦਰ ਸਰਕਾਰ ਨਾਲ ਟਕਰਾਅ ਕਰ ਕੇ ਮੁੱਖ ਮੰਤਰੀ ਨੇ ਸੂਬੇ ਦਾ ਸੈਂਕੜੇ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ: ਅਕਾਲੀ ਦਲ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਚੰਡੀਗੜ੍ਹ ਪੁਲਿਸ ਨੂੰ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਕੇਸ ਦਰਜ ਕਰ ਕੇ ਤੁਰੰਤ ਗ੍ਰਿਫਤਾਰ ਕਰਨ ਦੀ ਹਦਾਇਤ ਦੇਣ: ਬਿਕਰਮ ਸਿੰਘ ਮਜੀਠੀਆ
ਮੁੱਖ ਮੰਤਰੀ ਵੱਲੋਂ ਆਪਣੇ ਮਹਿਮਾ ਗਾਨ ਦੀ ਜ਼ਿੱਦ ਪੰਜਾਬ ਨੂੰ 800 ਕਰੋੜ ਰੁਪਏ ’ਚ ਪਈ: ਅਕਾਲੀ ਦਲ

ਫੇਸਬੁੱਕ ਨੂੰ ਫਾਲੋਅ ਕਰੋ

ਟਵਿੱਟਰ ਨੂੰ ਫਾਲੋਅ ਕਰੋ

Tweets by @Akali_Dal_
  • Follow @Akali_Dal
  • ਮੁੱਖ ਮੁੱਦੇ

    • ਵਿਕਾਸ
    • ਸੁਰੱਖਿਆ
    • ਚੰਗਾ ਪ੍ਰਸ਼ਾਸਨ
    • ਰਾਸ਼ਟਰ-ਪਹਿਲ

    • ਸਾਡੇ ਬਾਰੇ

    • ਇਤਿਹਾਸ
    • ਟਾਈਮਲਾਈਨ
    • ਉਦੇਸ਼ / ਟੀਚਾ
  • ਮੀਡੀਆ ਸਰੋਤ

    • ਪ੍ਰੈਸ ਰਿਲੀਜ਼
    • ਨਿਊਜ਼
    • ਫੋਟੋ ਗੈਲੇਰੀ
    • ਵੀਡੀਓਜ਼

    • ਪਾਰਟੀ

    • ਲੀਡਰਸ਼ਿਪ
    • ਸੰਗਠਨ
    • ਪ੍ਰਾਪਤੀਆਂ
    • ਦਸਤਾਵੇਜ਼
  • ਸੰਪਰਕ ਕਰੋ

    ਸ਼੍ਰੋਮਣੀ ਅਕਾਲੀ ਦਲ ਦਫਤਰ
    ਬਲਾਕ 6, ਸੈਕਟਰ 28 ਬੀ, ਮੱਧ ਮਾਰਗ ਚੰਡੀਗੜ੍ਹ, ਭਾਰਤ

    0172-2746383
    info@shiromaniakalidal.com

ਡਾਊਨਲੋਡ ਕਰੋ
© 2022 ਸ਼੍ਰੋਮਣੀ ਅਕਾਲੀ ਦਲ. ਸਾਰੇ ਹੱਕ ਰਾਖਵੇਂ ਹਨ. . Privacy Policy.Sitemap.