• ਸਾਡੇ ਬਾਰੇ
    • ਸ਼੍ਰੋਮਣੀ ਅਕਾਲੀ ਦਲ ਬਾਰੇ
      • ਇਤਿਹਾਸ
      • ਦ੍ਰਿਸ਼ਟੀ / ਮਿਸ਼ਨ
      • ਟਾਈਮਲਾਈਨ
      • ਸਾਡੇ ਨਾਲ ਸੰਪਰਕ ਕਰੋ
    • ਸੰਸਥਾਗਤ ਢਾਂਚਾ
      • ਕੋਰ ਕਮੇਟੀ
      • ਦਫ਼ਤਰੀ ਅਹੁਦੇਦਾਰ
      • ਬੁਲਾਰੇ
      • ਵਿਧਾਇਕ
      • ਵਿੰਗ
      • ਵਿਧਾਨ ਸਭਾ ਚੋਣਾਂ 2022
      • ਸਲਾਹਕਾਰ ਬੋਰਡ
      • ਵਪਾਰੀ ਅਤੇ ਉਦਯੋਗ ਸਲਾਹਕਾਰ ਬੋਰਡ
    • ਪ੍ਰਧਾਨ
      • ਸਰਪ੍ਰਸਤ
      • ਪ੍ਰਧਾਨ
      • ਸਾਬਕਾ ਪ੍ਰਧਾਨ
      • ਮੁੱਖ ਮੰਤਰੀ
  • ਮੀਡੀਆ ਸੈਂਟਰ
    • ਪ੍ਰੈਸ ਰੀਲੀਜ਼
    • ਸਮਾਚਾਰ
    • ਨਿਊਜ਼ਲੈਟਰਸ
    • ਵੀਡੀਓ
    • ਫੋਟੋ ਗੈਲਰੀ
    • 9 ਸਾਲਾਂ ਦੀਆਂ ਉਪਲਬਧੀਆਂ
    • ਐਸਏਡੀ ਵੀਡੀਓ
  • ਅਕਾਲੀ ਬਣੋ
    • ਵਲੰਟੀਅਰ ਬਣੋ
    • ਸਾਡੇ ਨਾਲ ਕੰਮ ਕਰੋ
    • ਮੈਂਬਰ ਬਣੋ
    • ਸਹਿਯੋਗ ਕਰੋ
  • ਉਮੀਦਵਾਰ 2022
  • ਮੈਂਬਰ ਬਣੋ
  • ਲੋਗਿਨ ਕਰੋ
Back
  • Eng / ਅੰਗਰੇਜ਼ੀ ਪੰਜਾਬੀ / Punjabi

Press Release

ਏਮਜ਼ ਦੀ ਉਸਾਰੀ ਸ਼ੁਰੂ ਹੋਣ ਲੱਗੀ, 2019 ਤਕ ਕੰਮਕਾਜ ਚਾਲੂ ਹੋ ਜਾਵੇਗਾ

Updated: 22-03-2018
  • Share
  • Tweet

ਬੀਬੀ ਹਰਸਿਮਰਤ ਬਾਦਲ ਨੇ ਸਿਹਤ ਮੰਤਰੀ ਜੇਪੀ ਨੱਡਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ


ਚੰਡੀਗੜ•/21 ਮਾਰਚ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਦੀ ਕੈਪਸ ਇਮਾਰਤ ਬਣਾਉਣ ਵਾਸਤੇ ਟੈਂਡਰ ਜਾਰੀ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਤਰ•ਾ ਅਪ੍ਰੈਲ 2019 ਵਿਚ ਇੱਥੇ ਡਾਇਗਨੌਸਟਿਕ ਸ਼ੁਰੂ ਜਾਵੇਗਾ ਅਤੇ ਜੁਲਾਈ 2019 ਵਿਚ ਮੈਡੀਕਲ ਸੈਸ਼ਨ ਆਰੰਭ ਹੋ ਜਾਵੇਗਾ।


ਇਹ ਜਾਣਕਾਰੀ ਕੱਲ• ਸ਼ਾਮੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਕਾਰ ਹੋਈ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਇਸ ਸਮੁੱਚੇ ਪ੍ਰਾਜੈਕਟ ਦੀ ਸਮੀਖਿਆ ਕੀਤੀ ਗਈ ਅਤੇ 925 ਕਰੋੜ ਰੁਪਏ ਦੇ 750 ਬਿਸਤਰਿਆਂ ਵਾਲੇ ਇਸ ਵੱਕਾਰੀ ਹਸਪਤਾਲ ਦੇ ਵਿਭਿੰਨ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਨ ਦੀ ਸਮਾਂ ਸੀਮਾ ਤੈਅ ਵੀ ਕੀਤੀ ਗਈ।


ਇੱਕ ਚਿਰੋਕਣਾ ਸੁਫਨਾ ਪੂਰਾ ਹੋਣ ਉੱਤੇ ਸਤੁੰਸ਼ਟੀ ਦਾ ਇਜ਼ਹਾਰ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਕੈਂਪਸ ਇਮਾਰਤ ਦੀ ਉਸਾਰੀ ਦਾ ਠੇਕਾ ਮਈ 2018 ਵਿਚ ਦਿੱਤਾ ਜਾਵੇਗਾ ਅਤੇ ਸਿਹਤ ਮੰਤਰਾਲਾ ਇਸ ਵਾਸਤੇ ਟੈਂਡਰ ਮੰਗਣ ਦੀ ਪ੍ਰਕਿਰਿਆ ਵਿਚੋਂ ਲੰਘ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵੱਕਾਰੀ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਇਸ ਸਾਲ ਜੂਨ ਵਿਚ ਸ਼ੁਰੂ ਹੋ ਜਾਵੇਗਾ ਅਤੇ 2020 ਤਕ ਇਹ ਮੁਕੰਮਲ ਹੋ ਜਾਵੇਗਾ।


ਬੀਬੀ ਬਾਦਲ ਨੇ ਕਿਹਾ ਕਿ ਸਿਹਤ ਮੰਤਰਾਲਾ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਪ੍ਰਤੀਬੱਧ ਹੈ ਅਤੇ ਸ੍ਰੀ ਜੇ ਪੀ ਨੱਡਾ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਪ੍ਰਾਜੈਕਟ ਵਾਸਤੇ ਠੇਕੇਦਾਰ ਦੀ ਚੋਣ ਕਰਨ ਲਈ ਇਸ ਹਫਤੇ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਇਸ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਵਾਉਣ ਲਈ ਸ੍ਰੀ ਨੱਡਾ ਦਾ ਧੰਨਵਾਦ ਕਰਦੀ ਹਾਂ।


ਉਹਨਾਂ ਕਿਹਾ ਕਿ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਬਠਿੰਡਾ ਵਿਚ ਏਮਜ਼ ਪ੍ਰਾਜੈਕਟ ਦੀ ਸਾਈਟ ਉੱਤੇ ਕੀਤੇ ਉਸਾਰੀ ਕਾਰਜਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਕੈਂਪਸ ਦਾ ਡਿਜ਼ਾਇਨ ਅਤੇ ਇਮਾਰਤ ਦੇ ਨਕਸ਼ੇ ਮਨਜ਼ੂਰ ਹੋ ਚੁੱਕੇ ਹਨ। ਵਾਤਾਵਰਣ ਮਨਜ਼ੂਰੀ ਵੀ ਹਾਸਿਲ ਕਰ ਲਈ ਗਈ ਹੈ।


ਬੀਬੀ ਬਾਦਲ ਨੇ ਕਿਹਾ ਕਿ ਏਮਜ਼ ਸਾਇਟ ਉੱਤੇ ਚੱਲ ਰਹੇ ਸਿਵਲ ਕਾਰਜਾਂ ਵਿਚ ਬਾਹਰੀ ਚਾਰਦੀਵਾਰੀ ਮੁਕੰਮਲ ਹੋ ਚੁੱਕੀ ਹੈ। ਇਸ ਜਗ•ਾ ਤੋਂ ਨਿਕਲਣ ਵਾਲੇ ਰਜਵਾਹੇ ਦਾ ਰਾਹ ਬਦਲ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਜਗ•ਾ ਉੱਤੇ ਬਣੀ ਪਾਣੀ ਦੀ ਟੈਂਕੀ ਨੂੰ ਤਬਦੀਲ ਕਰਨਾ ਅਜੇ ਬਾਕੀ ਹੈ, ਪਰ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਇਹ ਕੰਮ ਵੀ ਤੇਜ਼ੀ ਨਾਲ ਕਰ ਦਿੱਤਾ ਜਾਵੇਗਾ।


ਇਹ ਟਿੱਪਣੀ ਕਰਦਿਆਂ ਸੂਬਾ ਸਰਕਾਰ ਵੱਲੋਂ ਲੋੜੀਂਦੀਆਂ ਮਨਜ਼ੂਰੀਆਂ ਲੈਣ ਵਿਚ ਢੇਰ ਸਾਰਾ ਸਮਾਂ ਬਰਬਾਦ ਹੋਣ ਮਗਰੋਂ ਆਖਿਰ ਇਸ ਕੈਂਪਸ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਲੱਗਿਆ ਹੈ, ਬੀਬੀ ਬਾਦਲ ਨੇ ਕਿਹਾ ਕਿ ਮੈਂ ਮਾਲਵਾ ਖੇਤਰ ਨੂੰ ਅਜਿਹਾ ਵੱਕਾਰੀ ਪ੍ਰਾਜੈਕਟ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਦੁਬਾਰਾ ਸ਼ੁਕਰੀਆ ਅਦਾ ਕਰਦੀ ਹਾਂ, ਕਿਉਂਕਿ ਇਸ ਖੇਤਰ ਨੂੰ ਉੱਤਮ ਸਿਹਤ ਸਹੂਲਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ 

Recent Post
ਭਗਵੰਤ ਮਾਨ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਰਹਿਣ ਲਈ ਉਸਨੂੰ ਬਰਖ਼ਾਸਤ ਕੀਤਾ ਜਾਵੇ: ਅਕਾਲੀ ਦਲ ਨੇ ਰਾਜਪਾਲ ਨੂੰ ਕੀਤੀ ਅਪੀਲ
ਐਡਵੋਕੇਟ ਜਨਰਲ ਦੇ ਦਫਤਰ ਵਿਚ ਨਿਯੁਕਤੀਆਂ ਵਿਚ ਅਨੁਸੂਚਿਤ ਜਾਤੀ ਦੇ ਵਕੀਲਾਂ ਨਾਲ ਵਿਤਕਰਾ ਕਿਉਂ ? ਅਕਾਲੀ ਦਲ ਆਪ ਸਰਕਾਰ ਨੂੰ ਕੀਤਾ ਸਵਾਲ
ਅਕਾਲੀ ਦਲ ਵੱਲੋਂ ਪੰਜਾਬੀ ਭਾਸ਼ਾ ਦੀਆਂ ਅਖਬਾਰਾਂ ਤੇ ਹੋਰ ਮੀਡੀਆ ਘਰਾਣਿਆਂ ਦੇ ਪੱਤਰਕਾਰਾਂ ਨੂੰ ਵਿਧਾਨ ਸਭਾ ’ਚ ਦਾਖਲ ਹੋਣ ਤੋਂ ਰੋਕਣ ’ਤੇ ਆਪ ਸਰਕਾਰ ਦੀ ਕੀਤੀ ਜ਼ੋਰਦਾਰ ਨਿਖੇਧੀ
ਆਪ ਸਰਕਾਰ ਵੱਲੋਂ ਕੋਟਕਪੁਰਾ ਫਾਇਰਿੰਗ ਕੇਸ ਵਿਚ ਐਸਆਈ ਟੀ ਰਿਪੋਰਟ ਵਿਚੋਂ ਚੋਣਵੇਂ ਹਿੱਸੇ ਲੀਕ ਕਰਨਾ ਹਾਈ ਕੋਰਟ ਦੇ ਅਪ੍ਰੈਲ 2021 ਦੇ ਹੁਕਮਾਂ ਦੀ ਉਲੰਘਣਾ: ਅਕਾਲੀ ਦਲ
ਗੁਰਦੁਆਰਾ ਸਾਹਿਬ ਵਿਚ ਗੋਲਕਾਂ ਤੇ ਦਫਤਰਾਂ ਦੇ ਤਾਲੇ ਤੋੜਨੇ ਸਿੱਖ ਕੌਮ ਦੇ ਇਤਿਹਾਸ ਵਿਚ ਕਾਲਾ ਦਿਨ: ਸ. ਸੁਖਬੀਰ ਸਿੰਘ ਬਾਦਲ
ਅਕਾਲੀ ਦਲ ਨੇ ਦੋ ਮਾਫੀਆ ਕਿੰਗ ਰਾਕੇਸ਼ ਚੌਧਰੀ ਤੇ ਅਸ਼ੋਕ ਚੰਢਕ ਦੇ ਆਪ ਨਾਲ ਹੋਏ ਸਮਝੌਤੇ ਦੇ ਦਸਤਾਵੇਜ਼ ਜਾਰੀ ਕਰ ਕੇ ਮੁੱਖ ਮੰਤਰੀ ਦੇ ਮਾਇਨਿੰਗ ਮਾਫੀਆ ਬਾਰੇ ਦਾਅਵੇ ਕੀਤੇ ਬੇਨਕਾਬ

ਫੇਸਬੁੱਕ ਨੂੰ ਫਾਲੋਅ ਕਰੋ

ਟਵਿੱਟਰ ਨੂੰ ਫਾਲੋਅ ਕਰੋ

Tweets by @Akali_Dal_
  • Follow @Akali_Dal
  • ਮੁੱਖ ਮੁੱਦੇ

    • ਵਿਕਾਸ
    • ਸੁਰੱਖਿਆ
    • ਚੰਗਾ ਪ੍ਰਸ਼ਾਸਨ
    • ਰਾਸ਼ਟਰ-ਪਹਿਲ

    • ਸਾਡੇ ਬਾਰੇ

    • ਇਤਿਹਾਸ
    • ਟਾਈਮਲਾਈਨ
    • ਉਦੇਸ਼ / ਟੀਚਾ
  • ਮੀਡੀਆ ਸਰੋਤ

    • ਪ੍ਰੈਸ ਰਿਲੀਜ਼
    • ਨਿਊਜ਼
    • ਫੋਟੋ ਗੈਲੇਰੀ
    • ਵੀਡੀਓਜ਼

    • ਪਾਰਟੀ

    • ਲੀਡਰਸ਼ਿਪ
    • ਸੰਗਠਨ
    • ਪ੍ਰਾਪਤੀਆਂ
    • ਦਸਤਾਵੇਜ਼
  • ਸੰਪਰਕ ਕਰੋ

    ਸ਼੍ਰੋਮਣੀ ਅਕਾਲੀ ਦਲ ਦਫਤਰ
    ਬਲਾਕ 6, ਸੈਕਟਰ 28 ਬੀ, ਮੱਧ ਮਾਰਗ ਚੰਡੀਗੜ੍ਹ, ਭਾਰਤ

    0172-2746383
    info@shiromaniakalidal.com

ਡਾਊਨਲੋਡ ਕਰੋ
© 2022 ਸ਼੍ਰੋਮਣੀ ਅਕਾਲੀ ਦਲ. ਸਾਰੇ ਹੱਕ ਰਾਖਵੇਂ ਹਨ. . Privacy Policy.Sitemap.