ਭਾਰਤ ਵਿੱਚ ਕਿਸੇ ਵੀ ਹੋਰ ਸੂਬੇ ਨੇ ਹਰਿਤ ਬਿਜਲੀ ਨੂੰ ਅੱਗੇ ਲਿਆਉਣ ਲਈ ਪੰਜਾਬ ਜਿੰਨਾ ਕੰਮ ਨਹੀਂ ਕੀਤਾ। ਇਸ ਦਾ ਸਿਹਰਾ ਦੂਰਦ੍ਰਿਸ਼ਟੀ ਵਾਲੀ ਸੋਚ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਜਾਂਦਾ ਹੈ। ਡੇਰਾ ਬਿਆਸ, ਅੰਮ੍ਰਿਤਸਰ ਵਿਖੇ ਸੰਸਾਰ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦੀ ਸਥਾਪਨਾ ਕੀਤੀ ਗਈ। 21 ਏਕੜ ਤੋਂ ਵੱਧ ਜ਼ਮੀਨ ਉੱਤੇ ਫੈਲਿਆ, ਇਹ ਸੰਸਾਰ ਦੇ ਸਭ ਤੋਂ ਵੱਡੇ ਛੱਤ ਵਾਲੇ ਸੂਰਜੀ ਊਰਜਾ ਪਲਾਂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸੂਬੇ ਦੀਆਂ ਬਿਜਲੀ ਅਤੇ ਊਰਜਾ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੌਰ ਊਰਜਾ ਪਲਾਂਟ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ। ਜਿਹੜਾ ਪਲਾਂਟ ਕੁੱਲ 9 ਮੈਗਾਵਾਟ ਉਤਪਾਦਨ ਸਮਰੱਥਾ ਰੱਖਦਾ ਸੀ, ਉਸਦੀ ਉਤਪਾਦਨ ਸਮਰੱਥਾ 1000 ਮੈਗਾਵਾਟ ਤੱਕ ਵਧਾ ਦਿੱਤੀ ਗਈ, ਜੋ ਪਹਿਲੀ ਬਿਜਲੀ ਉਤਪਾਦਨ ਸਮਰੱਥਾ ਨਾਲੋਂ 172 ਗੁਣਾ ਜ਼ਿਆਦਾ ਹੈ।