ਚੰਡੀਗੜ• 4 ਜੁਨ-- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ• (ਯੂ.ਟੀ) ਇਕਾਈ ਦੇ ਪ੍ਰਧਾਨ ਸ. ਹਰਦੀਪ ਸਿੰਘ ਬੁਟੇਰਲਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਚੰਡੀਗੜ• ਇਕਾਈ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਚੰਡੀਗੜ ਇਕਾਈ (ਯੂ.ਟੀ) ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਪਾਰਟੀ ਵਿੱਚ ਕੰਮ ਕਰਨ ਵਾਲੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਬਣਦਾ ਮਾਨ- ਸਨਮਾਨ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੁਆਂ ਨੂੰ ਅੱਜ ਚੰਡੀਗੜ• ਇਕਾਈ (ਯੂ.ਟੀ) ਦੀ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਜਿਹਨਾਂ ਆਗੂਆਂ ਨੂੰ ਸਰਪ੍ਰਸਤ ਬਣਾਇਆ ਗਿਆ ਹੈ ਉਹਨਾਂ ਵਿੱਚ ਮੇਜਰ ਕਰਨੈਲ ਸਿੰਘ ਅਤੇ ਸ. ਕਾਕਾ ਸਿੰਘ ਦੇ ਨਾਮ ਸ਼ਾਮਲ ਹਨ।
ਇਸੇ ਤਰਾਂ ਸੀਨੀਅਰ ਮੀਤ ਪ੍ਰਧਾਨਾਂ ਵਿੱਚ ਸ. ਅਮਰ ਸਿੰਘ ਸੈਕਟਰ 43, ਸ. ਬਾਰਾ ਸਿੰਘ ਸੈਕਟਰ 44, ਸ. ਸੁੰਦਰ ਸਿੰਘ ਸੰਗੂਫਾ ਅਤੇ ਸ. ਗੁਲਾਬ ਸਿੰਘ ਮਨੀਮਾਜਰਾ ਦੇ ਨਾਮ ਸ਼ਾਮਲ ਹਨ।
ਜਿਹਨਾਂ ਆਗੂਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਹਨਾਂ ਵਿੱਚ ਸ. ਬਲਵਿੰਦਰ ਸਿੰਘ ਸੈਕਟਰ 27, ਸ. ਜਬਰਜੰਗ ਸਿੰਘ, ਕੈਪਟਨ ਕੁਲਵੰਤ ਸਿੰਘ ਅਤੇ ਸ. ਹਰਚਰਨ ਸਿੰਘ ਸਾਹਨੀ ਦੇ ਨਾਮ ਸ਼ਾਮਲ ਹਨ।
ਸ. ਚਰਨਜੀਤ ਸਿੰਘ ਵਿੱਲੀ ਅਤੇ ਸ. ਸੁਖਵਿੰਦਰ ਸਿੰਘ ਭਾਟੀਆ ਨੂੰ ਚੰਡੀਗੜ• ਇਕਾਈ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।
ਜਿਹਨਾਂ ਆਗੂਆਂ ਨੂੰ ਚੰਡੀਗੜ• ਇਕਾਈ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁਖਦੇਵ ਸਿੰਘ ਕਾਹਲੋਂ, ਸ. ਮਹਿੰਦਰ ਸਿੰਘ ਬਾਗੀ ਧਨਾਸ, ਸ. ਕਮਲਜੀਤ ਸਿੰਘ ਧਨਾਸ, ਸ. ਗੁਰਪ੍ਰੀਤ ਸਿੰਘ ਖੁੱਡਾ ਅਲੀਸ਼ੇਰ ਅਤੇ ਸ. ਕੁਲਦੀਪ ਸਿੰਘ ਸੈਕਟਰ 45 ਦੇ ਨਾਮ ਸਾਮਲ ਹਨ।
ਉਹਨਾਂ ਦੱÎਸਿਆ ਕਿ ਸ਼੍ਰੀ ਸ਼ਿਵ ਕੁਮਾਰ ਨੂੰ ਸਲਾਹਕਾਰ, ਸ.ਅਵਤਾਰ ਸਿੰਘ ਮਨੀਮਜਾਰਾ ਅਤੇ ਸ. ਸੁਰਜੀਤ ਸਿੰਘ ਰਾਜਾ ਮਨੀਮਾਜਰਾ ਨੂੰ ਸਕੱਤਰ, ਸ. ਅਵਤਾਰ ਸਿੰਘ ਮਹਿਤਪੁਰੀ ਨੂੰ ਪ੍ਰੈਸ ਸਕੱਤਰ, ਸ਼੍ਰੀ ਮੋਹਨ ਲਾਲ ਅਤੇ ਯੋਗੇਸ਼ ਸ਼ਰਮਾ ਨੂੰ ਜਥੇਬੰਦਕ ਸਕੱਰ ਅਤੇ ਸ. ਸੁਰਜੀਤ ਸਿੰਘ ਬੁਟੇਰਲਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ ਹੈ।
ਜਿਹਨਾਂ ਆਗੂਆਂ ਨੂੰ ਚੰਡੀਗੜ• ਇਕਾਈ ਦਾ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ ਉੁਹਨਾਂ ਵਿੱਚ ਸ. ਪ੍ਰਿਤਪਾਲ ਸਿੰਘ ਧਨਾਸ, ਸ. ਸਤਿੰਦਰ ਸਿੰਘ ਸੱਤੀ, ਸ. ਨਵਰਾਜ ਸਿੰਘ ਮਨੀਮਾਜਰਾ, ਸ. ਦਿਲਬਾਗ ਸਿੰਘ ਮਨੀਮਾਜਰਾ, ਸ. ਕੁਲਦੀਪ ਸਿੰਘ ਸੈਣੀ ਮਨੀਮਾਜਰਾ, ਸ. ਜਸਪਾਲ ਸਿੰਘ ਸੈਣੀ ਮਨੀਮਾਜਰਾ, ਸ. ਹਰਮੇਸ਼ ਸਿੰਘ ਕਜਹੇੜੀ, ਸ. ਧਰਮਿੰਦਰ ਸਿੰਘ ਕਜਹੇੜੀ, ਐਡਵੋਕੇਟ ਦਿਲਰਾਜ ਸਿੰਘ ਸੈਕਟਰ 51, ਸ. ਗੁਰਚਰਨ ਸਿੰਘ ਖੁੱਡਾ ਅਲੀਸ਼ੇਰ, ਸ. ਮਨੋਹਰ ਸਿੰਘ ਖੁੱਡਾ ਅਲੀਸ਼ੇਰ, ਸ. ਅਵਤਾਰ ਸਿੰਘ ਬੁਟੇਰਲਾ, ਸ. ਕਮਲਜੀਤ ਸਿੰਘ ਕਾਲਾ ਬੁਟੇਰਲਾ, ਮਾਸਟਰ ਮੋਹਨ ਸਿੰਘ ਡੱਡੂਮਾਜਰਾ, ਸ. ਗੁਰਰਾਜ ਸਿੰਘ ਡੱਡੂਮਾਜਰਾ, ਸ. ਸਮਸ਼ੇਰ ਸਿੰਘ ਡੱਡੂਮਾਜਰਾ, ਗਿਆਨੀ ਰੇਵਤ ਸਿੰਘ ਅਟਾਵਾ, ਸ. ਇਕਬਾਲ ਸਿੰਘ ਸੈਕਟਰ 41, ਸ. ਤਰਨਜੀਤ ਸਿੰਘ ਸੈਕਟਰ 41, ਸ. ਤਰਲੋਕ ਸਿੰਘ ਸੈਕਟਰ 37, ਸ. ਗੁਰਬਖਸ਼ ਸਿੰਘ ਸੈਕਟਰ 41, ਸ. ਪਰਜਿੰਦਰ ਸਿੰਘ ਸੈਕਟਰ 44, ਸ. ਸੀਤਾ ਸਿੰਘ ਸੈਕਟਰ 56, ਸ. ਗੁਰਦੀਪ ਸਿੰਘ ਸੈਕਟਰ 56, ਸ਼ੀ੍ਰ ਦਵਿੰਦਰ ਸਿਆਣ ਪਲਸੌਰਾ, ਸ਼੍ਰੀ ਉਮ ਪ੍ਰਕਾਸ਼ ਕਾਕਾ ਬੁਟੇਰਲਾ, ਸ. ਬਲਜੀਤ ਸਿੰਘ ਸੈਕਟਰ 40, ਡਾ. ਜਸਪਾਲ ਸਿੰਘ ਸੈਕਟਰ 40, ਸ. ਹਰਵਿੰਦਰ ਸਿੰਘ ਸੈਕਟਰ 7, ਸ. ਸਰਬਜੀਤ ਸਿੰਘ ਸੈਕਟਰ 40, ਸ. ਟਹਿਲ ਸਿੰਘ ਸੈਕਟਰ 40 ਅਤੇ ਸ਼੍ਰੀ ਵਿਜੈ ਕੁਮਾਰ ਸੈਕਟਰ 41 ਦੇ ਨਾਮ ਸ਼ਾਮਲ ਹਨ।
ਉਹਨਾ ਦੱਸਿਆ ਕਿ ਚੰਡੀਗੜ• ਇਕਾਈ ਦੀ ਦੁਜੀ ਸੁਚੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।