ਰੰਧਾਵਾ ਜੇਲ੍ਹ ਪ੍ਰਸ਼ਾਸਨ ਢਹਿ ਢੇਰੀ ਹੋਣ ਲਈ ਜ਼ਿੰਮੇਵਾਰ ਸੈਂਟਰਲ ਜੇਲ੍ਹ ਦੇ ਇਕ ਕੈਦੀ ਦਾ ਕਤਲ ਹੁੰਦਿਆਂ ਵੇਖਿਆ ਜਾਣਾ ਇਸਦਾ ਸਬੂਤ: ਵਿਰਸਾ ਸਿੰਘ ਵਲਟੋਹਾ
ਅੰਮ੍ਰਿਤਸਰ, 8 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੁੰ ਤੁਰੰਤ ਬਰਖ਼ਾਸਤ ਕਰਨ ਕਿਉਂਕਿ ਉਹ ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਜਿਸ ਕਾਰਨ ਸੂਬੇ ਵਿਚ ਜੇਲ੍ਹ ਪ੍ਰਸ਼ਾਸਨ ਢਹਿ ਢੇਰੀ ਹੋ ਗਿਆ ਹੈ ਤੇ ਸੈਂਟਰਲ ਜੇਲ੍ਹ ਵਿਚ ਇਕ ਕੈਦੀ ਦਾ ਕਤਲ ਹੁੰਦਿਆਂ ਵੇਖਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜੇਲ੍ਹ ਮੰਤਰੀ ਅੰਡਰ ਵਰਲਡ ਡਾਨ ਤੇ ਗੈਂਗਸਟਰਾਂ ਨੁੰ ਵੀ ਪੰਜ ਤਾਰਾ ਸਹੂਲਤਾਂ ਦੇਣ ਵਿਚ ਸਭ ਤੋਂ ਅੱਗੇ ਹਨ ਜਿਵੇਂ ਕਿ ਅਸੀਂ ਮੁਖਤਿਆਰ ਅੰਸਾਰੀ ਤੇ ਜੱਗੂ ਭਗਵਾਨਪੁਰੀਆ ਨੁੰ ਵੀ ਵੀ ਆਈ ਪੀ ਸਹੂਲਤਾਂ ਮਿਲਦੇ ਵੇਖਿਆ ਹੈ।
ਉਹਨਾਂ ਕਿਹਾ ਕਿ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਕਾਰਨ ਹੀ ਪੰਜਾਬ ਦੀਆਂ ਜੇਲ੍ਹਾਂ ਅਗਵਾਕਾਰੀ, ਫਿਰੌਤੀਆਂ ਤੇ ਮਿੱਥ ਕੇ ਕੀਤੇ ਕਤਲਾਂ ਦੀ ਪਨਾਹਗਾਹ ਬਣ ਗਈ ਹੈ। ਉਹਨਾਂ ਕਿਹਾ ਕਿ ਗੈਂਗਸਟਰ ਜੇਲ੍ਹਾਂ ਵਿਚ ਆਪਣਾ ਜਨਮ ਦਿਨ ਆਮ ਮਨਾਉਂਦੇ ਵੇਖੇ ਜਾ ਸਕਦੇ ਹਨ ਤੇ ਉਹਨਾਂ ਨੂੰ ਮੋਬਾਈਲ ਫੋਨ ਤੇ ਹੋਰ ਸਹੂਲਤਾਂ ਉਪਲਬਧ ਹਨ।
ਸਰਦਾਰ ਵਲਟੋਹਾ ਨੇ ਕਿਹਾ ਕਿ ਇਸੇ ਸਭਿਆਚਾਰ ਦੀ ਪੁਸ਼ਤ ਪਨਾਹੀ ਕਾਰਨ ਹੀ ਗੈਂਗਸਟਰ ਹੋਰ ਦਲੇਰ ਹੋ ਗਏ ਹਨ ਅਤੇ ਹੁਣ ਜੇਲ੍ਹਾਂ ਵਿਚ ਹਥਿਆਰ ਵੀ ਲਿਜਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਲ੍ਹ ਕੈਦੀ ਸੁਖਜਿੰਦਰ ਸਿੰਘ ਦਾ ਸੈਂਟਰਲ ਜੇਲ੍ਹ ਵਿਚ ਕਤਲ ਹੋ ਗਿਆ ਸੀ ਤੇ ਜਿਹੜੇ ਹਥਿਆਰਾਂ ਨਾਲ ਉਸਦਾ ਕਤਲ ਕੀਤਾ ਗਿਆ, ਉਹ ਆਮ ਤੌਰ ’ਤੇ ਸਰਹੱਦ ਪਾਰੋਂ ਨਸ਼ਿਆਂ ਤੇ ਮੋਬਾਈਲ ਫੋਨਾਂ ਨਾਲ ਪੰਜਾਬ ਦੀਆਂ ਜੇਲ੍ਹਾਂ ਵਿਚ ਆ ਰਹੇ ਹਨ। ਉਹਨਾਂ ਕਿਹਾ ਕਿ ਹੁਣ ਗੈਂਗਸਟਰ ਜੇਲ੍ਹ ਵਿਚ ਸੁਰੱਖਿਅਤ ਮਹਿਸੂਸ ਕਰ ਰਹੇ ਹਨਅ ਤੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਜੇਲ੍ਹ ਦੇ ਅੰਦਰੋਂ ਹੀ ਚਲਾ ਰਹੇ ਹਨ ਜਿਸ ਲਈ ਉਹ ਜੇਲ੍ਹ ਮੰਤਰੀ ਦੀ ਪੁਸ਼ਤ ਪਨਾਹੀ ਦਾ ਧੰਨਵਾਦ ਕਰ ਰਹੇ ਹਨ।
ਸਰਦਾਰ ਵਲਟੋਹਾ ਨੇ ਮੁੱਖ ਮੰਤਰੀ ਨੂੰ ਪੁੱਛਿਆÇ ਕ ਉਹ ਸੁਖਜਿੰਦਰ ਸਿੰਘ ਰੰਧਾਵਾ ਨੁੰ ਜੇਲ੍ਹ ਪ੍ਰਸ਼ਾਸਨ ਢਹਿ ਢੇਰੀ ਹੋਣ ਦਾ ਜ਼ਿੰਮੇਵਾਰ ਕਿਉਂ ਨਹੀਂ ਬਣਾਉਂਦੇ ਜਦੋਂ ਕਿ ਵਾਰ ਵਾਰ ਜੇਲ੍ਹ ਤੋੜ ਕੇ ਕੈਦੀ ਭੱਜ ਰਹੇ ਹਨ ਅਤੇ ਦੰਗੇ ਹੋ ਰਹੇ ਹਨ ਤੇ ਜੇਲ੍ਹ ਸਟਾਫ ਫਿਰੌਤੀਆਂ ਵਸੂਲ ਰਿਹਾ ਹੈ।
ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਮੰਤਰੀ ਕੋਲ ਆਪਣੇ ਮੰਤਰਾਲੇ ਦਾ ਕੰਮ ਵੇਖਣ ਵਾਸਤੇ ਸਮਾਂ ਨਹੀਂ ਹੈ ਤੇ ਉਹ ਕਾਂਗਰਸ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਵਿਚ ਧੜੇਬੰਦੀ ਵਾਸਤੇ ਦਿੱਲੀ ਵਿਚ ਬੈਠਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਉਹਨਾਂ ਤੋਂ ਜੇਲ੍ਹ ਮਹਿਕਮਾ ਵਾਪਸ ਲੈਣਾ ਚਾਹੀਦਾ ਹੈ ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ ਅਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਹੋਣੇ ਚਾਹੀਦੇ ਹਨ ਤਾਂਜੋ ਸੂਬਿਆਂ ਦੀਆਂ ਜੇਲ੍ਹਾਂ ਸਾਫ ਹੋ ਸਕਣ।