ਚੰਡੀਗੜ•/27 ਮਾਰਚ: ਨਾਰਾਜ਼ ਭਰਾਵਾਂ ਮਨਪ੍ਰੀਤ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਚੱਲ ਰਿਹਾ ਸ਼ਾਨਦਾਰ ਮੁਕਾਬਲਾ ਅੱਜ ਉਸ ਸਮੇਂ ਇਕਦਮ ਮੁੱਕ ਗਿਆ ਜਦੋਂ ਵਿੱਤ ਮੰਤਰੀ ਅਧਵਾਟੇ ਹੀ ਮੈਦਾਨ ਛੱਡ ਕੇ ਪਾਸੇ ਹੋ ਗਏ। ਇਹ ਮੁਕਾਬਲਾ ਵਿੱਤ ਮੰਤਰੀ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਨੂੰ ਦਿੱਤੀ ਇਸ ਚੁਣੌਤੀ ਨਾਲ ਸ਼ੁਰੂ ਹੋਇਆ ਸੀ ਕਿ ਸੁਖਬੀਰ ਪੂਰੇ ਸੈਸ਼ਨ ਵਿਚ ਬੈਠਣ ਦਾ ਹੌਂਸਲਾ ਵਿਖਾਏ ਅਤੇ ਆਪਣੀ ਤਕਰੀਰ ਦਾ ਮਨਪ੍ਰੀਤ ਕੋਲੋਂ ਮੋੜਵਾਂ ਜੁਆਬ ਸੁਣੇ।
ਇਸ ਤੋਂ ਪਹਿਲਾਂ ਇੱਕ ਅਕਾਲੀ ਦਲ ਦੇ ਬੁਲਾਰੇ ਨੇ ਸੁਖਬੀਰ ਵੱਲੋਂ ਬਜਟ ਅਤੇ ਮਨਪ੍ਰੀਤ ਉੱੇਤੇ ਕੀਤੇ ਤਾਬੜਤੋੜ ਹਮਲੇ ਦਾ ਜ਼ਿਕਰ ਕੀਤਾ ਸੀ, ਜਿਸ ਵਿਚ ਅਕਾਲੀ ਆਗੂ ਨੇ ਮਨਪ੍ਰੀਤ ਨੂੰ ਇੱਕ ਮਾੜਾ ਅਕਾਊਟੈਂਟ ਆਖਿਆ ਸੀ, ਜਿਸਨੇ ਪੰਜਾਬ ਦੀ ਤਰੱਕੀ ਲਈ ਨਵੇਂ ਵਿਚਾਰ ਦੇਣ ਦੀ ਥਾਂ ਸਿਰਫ ਅੰਕੜੇ ਦਿੱਤੇ ਹਨ।
ਮਨਪ੍ਰੀਤ ਇਹ ਸਭ ਸੁਣ ਕੇ ਤੈਸ਼ ਵਿਚ ਆ ਗਿਆ, ਕਿਉਂਕਿ ਸੁਖਬੀਰ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਇਹ ਕਹਿੰਦਿਆਂ ਤਨਜ਼ ਕਸੀ ਸੀ ਕਿ ਮੁੱਖ ਮੰਤਰੀ ਇੱਕ ਪਾਸੇ ਰਾਜ ਕਵੀ ਅਤੇ ਦੂਜੇ ਪਾਸੇ ਇੱਕ ਮਸਖ਼ਰੇ ਦੇ ਵਿਚਕਾਰ ਘਿਰਿਆ ਬੈਠਾ ਹੈ। ਸੁਖਬੀਰ ਨੇ ਮਨਪ੍ਰੀਤ ਉੱਤੇ ਬਜਟ ਵਿਚ ਡਾਕਟਰ ਇਕਬਾਲ ਦੇ ਹਵਾਲੇ ਦੇਣ ਲਈ ਝਾੜ ਪਾਈ ਸੀ। ਉਹਨਾਂ ਕਿਹਾ ਕਿ ਇਕਬਾਲ ਇੱਕ ਗਿਰਗਿਟ ਸੀ, ਜਿਸ ਨੇ ਪਹਿਲਾਂ 'ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ' ਲਿਖਿਆ ਅਤੇ ਫਿਰ ਹਿੰਦੂ- ਮੁਸਲਿਮ ਭਰਾਵਾਂ ਨੂੰ ਆਪਸ ਵਿਚ ਲੜਣ ਲਈ ਭੜਕਾਇਆ, ਜਿਸ ਨਾਲ ਦੇਸ਼ ਦੀ ਵੰਡ ਵਰਗਾ ਦੁਖਾਂਤ ਵਾਪਰਿਆ। ਸੁਖਬੀਰ ਨੇ ਇੱਥੇ ਹੀ ਬੱਸ ਨਹੀਂ ਕੀਤੀ, ਸਗੋਂ ਅਸਿੱਧੇ ਤੌਰ ਤੇ ਮਨਪ੍ਰੀਤ ਨੂੰ ਇਕਬਾਲ ਵਾਂਗ ਭਰਾਵਾਂ ਨੂੰ ਆਪਸ ਵਿਚ ਲੜਾਉਣ ਵਾਲਾ ਮਾਹਿਰ ਵੀ ਆਖਿਆ। ਉਹਨਾਂ ਦਾ ਇਸ਼ਾਰਾ ਸ਼ਾਇਦ ਪਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਵੱਲ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਤੈਸ਼ ਵਿਚ ਆ ਕੇ ਮਨਪ੍ਰੀਤ ਨੇ ਸੁਖਬੀਰ ਨੂੰ ਚੁਣੌਤੀ ਦੇ ਦਿੱਤੀ।
ਪਰ ਸੁਖਬੀਰ ਨੇ ਤੁਰੰਤ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਅਤੇ ਉਹ ਸਦਨ ਵਿਚ ਬੈਠ ਕੇ ਮਨਪ੍ਰੀਤ ਵੱਲੋਂ ਤਕਰੀਰ ਸ਼ੁਰੂ ਕੀਤੇ ਜਾਣ ਦੀ ਉਡੀਕ ਕਰਨ ਲੱਗੇ। ਪਰ ਮਨਪ੍ਰੀਤ ਨੇ ਮੈਦਾਨ ਛੱਡਦੇ ਹੋਏ ਆਪਣੀ ਤਕਰੀਰ ਕੱਲ• ਤਕ ਮੁਲਤਵੀ ਕਰ ਦਿੱਤੀ।
ਇੱਥੇ ਜ਼ਿਕਰਯੋਗ ਹੈ ਕਿ ਸੁਖਬੀਰ ਪਹਿਲਾਂ ਹੀ ਮੀਡੀਆ ਨੂੰ ਦੱਸ ਚੁੱਕੇ ਸਨ ਕਿ ਉਹ ਇੱਕ ਅਹਿਮ ਪਾਰਟੀ ਮੀਟਿੰਗ ਦੇ ਸਿਲਸਿਲੇ ਵਿਚ ਕੱਲ• ਨੂੰ ਸ਼ਾਹਕੋਟ ਵਿੱਚ ਹੋਣਗੇ। ਇਸ ਤਰ•ਾਂ ਮਨਪ੍ਰੀਤ ਨੇ ਚਲਾਕੀ ਨਾਲ ਸੁਖਬੀਰ ਨਾਲ ਸਿੱਧੀ ਬਹਿਸਬਾਜ਼ੀ ਵਿਚ ਪੈਣ ਤੋਂ ਕਿਨਾਰਾ ਕਰ ਲਿਆ।