'ਕਤਲ ਦੇ ਦੋਸ਼ੀ ਨੂੰ ਪੰਜਾਬ ਮੰਤਰੀ ਮੰਡਲ 'ਚ ਰੱਖਣ ਦੀ ਤੁਲਣਾ ਰਾਜੀਵ ਵਲੋਂ ਸਿੱਖਾਂ ਦੇ ਕਤਲੇਆਮ ਨਾਲ ਕੀਤੀ
ਚੰਡੀਗੜ੍ਹ, 14 ਅਪ੍ਰੈਲ ()-ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਤਲ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਨਵਜੋਤ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਵਿਚ ਸ਼ਾਮਲ ਰੱਖਣ ਦੇ ਐਨਿਤਿਕ ਅਤੇ ਗੈਰ ਸੰਵਿਧਾਨਕ ਮਾਮਲੇ 'ਤੇ ਸੋਨੀਆ ਅਤੇ ਰਾਹੁਲ ਗਾਂਧੀ ਵਲੋਂ ਚੁੱਪੀ ਧਾਰਨ 'ਤੇ ਸਵਾਲ ਕੀਤਾ ਅਤੇ ਉਨ੍ਹਾਂ ਪੁੱਛਿਆ ਕਿ ਉਹ ਸਿੱਧੂ ਦੇ ਗੁੱਸੇ ਦੇ ਕਾਰਨ ਆਪਣੀ ਜਾਨ ਗੁਆਉਣ ਵਾਲੇ 65 ਸਾਲਾ ਦੇ ਬਜੁਰਗ ਦੇ ਪਰਿਵਾਰ ਵਿਸ਼ੇਸ਼ ਕਰਕੇ ਉਸ ਦੀਆਂ ਧੀਆਂ ਦੇ ਦੁੱਖ ਪ੍ਰਤੀ ਅਸੰਵੇਦਨਸ਼ੀਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਤਲ ਦੇ ਦੋਸ਼ੀ ਨੂੰ ਪ੍ਰਸ਼ਾਸਕੀ ਦਰਜਬੰਦੀ ਦੇ ਸਿਖਰ ਵਿਚ ਸ਼ਾਮਲ ਕਰਨਾ ਅਤੇ ਮ੍ਰਿਤਕ ਦੇ ਪਰਿਵਾਰ ਅਤੇ ਬੱਚਿਆਂ ਨਾਲ ਹੋਏ ਘੋਰ ਅਨਿਆਂ ਪ੍ਰਤੀ ਚੁੱਪੀ ਧਾਰਨ ਕਰਨਾ ਕਾਂਗਰਸ ਪਾਰਟੀ ਵਿਚ ਨੇਤਿਕ ਕਦਰਾਂ ਕੀਮਤਾਂ ਦੇ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਦਾ ਸੰਕੇਤ ਹੈ।
ਉਨ੍ਹਾਂ ਕਿਹਾ ਕਿ ਤੁਸੀ ਕਠੂਆ ਅਤੇ ਉਨਾਨਾਓ ਕੇਸਾਂ ਦੇ ਗਰੀਬ ਅਤੇ ਮਾਸੂਮ ਪੀੜਤਾਂ ਨੂੰ ਨਿਆਂ ਦਿਵਾਉਣ ਵਾਸਤੇ ਅੱਧੀਰਾਤ ਨੂੰ ਮਾਰਚ ਕੱਢਿਆ ਤੇ ਉਨ੍ਰਾ ਦੋਵਾਂ ਕੇਸ਼ਾਂ ਵਿਚ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ਼ ਕਾਨੂੰਨੀ ਅਤੇ ਸਿਆਸੀ ਤੌਰ 'ਤੇ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ। ਪ੍ਰਧਾਨ ਮੰਤਰੀ ਨੇ ਖੁਦ ਇਹ ਸ਼ਪਸ਼ੱਟ ਕੀਤਾ ਹੈ ਕਿ ਕਾਨੂੰਨ ਦੇ ਲਾਗੂ ਕਰਨ ਦੇ ਮਾਮਲੇ ਵਿਚ ਕਿਸੇ ਨੂੰ ਵੀ ਅੜਿਕਾ ਨਹੀਂ ਬਣਨ ਦਿੱਤਾ ਜਾਵੇਗਾ ਪਰ ਪੰਜਾਬ ਵਿਚ ਤੁਹਾਡੀ ਪਾਰਟੀ ਦੀ ਸਰਕਾਰ ਵਿਚ ਅਜਿਹਾ ਮੰਤਰੀ ਹੈ ਜਿਸ ਨੂੰ ਕਤਲ ਦੇ ਮਾਮਲੇ ਵਿਚ ਕਾਨੂੰਨੀ ਤਰ 'ਤੇ ਦੋਸੀ ਕਰਾਰ ਦਿੰਤਾ ਜਾ ਚੁੱਕਾ ਹੈ।
ਰਾਹੁਲ ਗਾਂਧੀ ਨੂੰ ਨੈਤਿਕਤਾ ਦੇ ਮਾਮਲੇ ਵਿਚ ਸਵਾਲ ਕਰਦਿਆਂ ਸ੍ਰੀ ਮਜੀਠੀਆ ਨੇ ਇਹ ਜਾਨਣਾ ਚਾਹਿਆ ਕਿ ਕੀ ਉਨ੍ਹਾਂ ਨੂੰ ਉਨਨਾਓ ਤੇ ਕਠੂਆ ਪੀੜਤਾਂ ਲਈ ਨਿਆਂ ਦੀ ਮੰਗ ਕਰਦਿਆਂ 30 ਸਾਲ ਪਹਿਲਾਂ ਸਿੱਧੂ ਦੇ ਹੱਥੋਂ ਕਤਲ ਹੋਏ ਬਜੁਰਗ ਦੇ ਪਰਿਵਾਰ ਵਿਸ਼ੇਸ ਕਰਕੇ ਉਸ ਦੀਆਂ ਧੀਆਂ ਨੂੰ ਨਿਆਂ ਦਿਵਾਉਣ ਦਾ ਚੇਤਾ ਨਹੀਂ ਆਇਆ ਤੇ ਕੀ ਉਨ੍ਹਾਂ ਨੂੰ ਇਹ ਨਿਆਂ ਦੇਣ ਤੋ ਇਨਕਾਰ ਕਰਨ ਵਿਚ ਉਨ੍ਹਾਂ ਨੁੰ ਆਪਦਾ ਦੋਗਲਾਪਣ ਨਹੀਂ ਦਿਸਿਆ। ਉਨ੍ਹਾਂ ਰਾਹੁਲ ਗਾਂਧੀ ਨੂੰ ਕਿਹਾ ਕਿ ਕੀ ਦੇਸ਼ ਵਿਚ ਇਕ ਸਮਾਨ ਕਾਨੂੰਨ ਦੀ ਮੰਗ ਕਰਦਆਿਂ ਉਨ੍ਹਾਂ ਨੁੰ ਕਾਂਗਰਸ ਸਰਕਾਰ ਵਿਚ ਕਤਲ ਦੇ ਦੋਸ਼ੀ ਮੰਤਰੀ ਵਲੋਂ ਕੈਬਨਿਟ ਬੈਠਕਾਂ ਵਿਚ ਸ਼ਾਮਲ ਹੋਣਾ ਸਹਿਜ ਲੱਗਿਆ।
ਉਨ੍ਹਾਂ ਕਿਹਾ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਨੈਤਿਕਤਾ ਦੇ ਮਾਮਲੇ ਵਿਚ ਪੰਜਾਬ ਉਨ੍ਹਾਂ ਦੀ ਅੰਤਰ ਆਤਮਾ ਵਿਚ ਕਿਤੇ ਵੀ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕੀ ਉਹ ਅਜਿਹੀ ਪਾਰਟੀ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਸਹਿਜ ਮਹਿਸੂਸ ਕਰਦੇ ਹਨ ਜਿਸ ਵਲੋਂ ਦੋਸੀਆਂ ਨੂੰ ਉਚ ਪੱਧਰ ਦੇ ਸਰਕਾਰੀ ਅਤੇ ਸੰਵਿਧਾਨਕ ਅਹੁਦੇ ਦੇਕ ੇਨਿਵਾਜਿਆ ਜਾਂਦਾ ਹੈ।
ਅਕਾਲੀ ਨੇਤਾ ਨੇ ਕਾਂਗਰਸੀ ਆਗੂ ਨੂੰ ਕਿਹਾ ਕਿ ਉਹ ਪੰਜਾਬ ਵਿਚ ਵੀ ਆਪਣੀ ਨੈਤਿਕਤਾ ਦੀ ਗੱਲ 'ਤੇ ਕਾਇਮ ਰਹਿਣ।