ਹਰਚਰਨ ਬੈਂਸ ਨੇ ਸਿੱਖ ਮਾਮਲਿਆਂ ’ਤੇ ਭਗਵੰਤ ਮਾਨ ਨੁੰ ਲਿਖਿਆ ਖੁੱਲ੍ਹਾ ਪੱਤਰ
ਚੰਡੀਗੜ੍ਹ, 8 ਫਰਵਰੀ: ਸ਼੍ਰੋਮਣੀ ਅਕਾਲੀ ਦਲ ਲੇ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਵਰਕਰਾਂ ਨੁੰ ਕੀਤੀ ਅਪੀਲ ਨੁੰ ‘ਆਤਮ ਸਮਰਪਣ ਵਾਲਾ ਭਾਸ਼ਣ’ ਕਰਾਰ ਦਿੰਦਿਆਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਸਵੀਕਾਰ ਕਰ ਲਿਆ ਹੈ ਕਿ ਇਕ ਮੌਕਾ ਦੇਣ ਦੀ ਉਹਨਾਂ ਦੀ ਅਪੀਲ ਪੰਜਾਬੀਆਂ ਨੇ ਠੁਕਰਾ ਦਿੱਤੀ ਹੈ ਜਿਸ ਕਾਰਨ ਉਹ ਆਪਣੇ ਦੁਸ਼ਮਣ ਸੈਨਿਕਾਂ ਨੁੰ ਉਹਨਾਂ ਨੁੰ ਬਚਾਉਣ ਦੀ ਅਪੀਲ ਕਰਨ ਲਈ ਮਜਬੂਰ ਹੋਏ ਹਨ।ਪਾਰਟੀ ਨੇ ਪੰਜਾਬੀਆਂ ਨੁੰ ਇਹ ਵੀ ਚੇਤਾ ਕਰਵਾਇਆ ਕਿ ਕੇਜਰੀਵਾਲ ਵਾਂਗ ਹੀ ਅੰਗਰੇਜ਼ਾ ਨੇ ਵੀ ਇਹ ਕਹਿ ਕੇ ਇਕ ਮੌਕਾ ਮੰਗਿਆ ਸੀ ਕਿ ਭਾਰਤੀ ਲੋਕਾਂ ਨੇ ਹੋਰ ਸ਼ਾਸਕਾਂ ਦਾ ਰਾਜ ਵੇਖ ਲਿਆ ਹੈ ਤੇ ਉਹ ਅੰਗਰੇਜ਼ਾਂ ਨੁੰ ਇਕ ਮੌਕਾ ਦੇਣ ਤਾਂ ਉਹ ਉਹੀ ਸਹੂਲਤਾਂ ਲੋਕਾਂ ਨੁੰ ਦੇਣਗੇ ਜਿਹੜੀਆਂ ਉਹਨਾਂ ਨੇ ਆਪਣੇ ਮੁਲਕ ਵਿਚ ਲੋਕਾਂ ਨੁੰ ਦਿੱਤੀਆਂ ਹਲ। ਉਹਨਾਂ ਕਿਹਾ ਕਿ ਇਸ ਮੌਕੇ ਦੇ ਕਾਰਨ ਅਸੀਂ 200 ਸਾਲ ਗੁਲਾਮ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਗੁਆਇਆ। ਉਹਨਾਂ ਕਿਹਾ ਕਿ ਤੁਸੀਂ ਪੰਜਾਬੀਆਂ ਤੋਂ ਮੁੜ ਉਹੀ ਗਲਤੀ ਕਰਨ ਦੀ ਆਸ ਨਹੀਂ ਕਰ ਸਕਦੇ। ਇਹ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕੀਤਾ ਹੈ।
ਅੱਜ ਦੁਪਹਿਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬੈਂਸ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਪੱਤਰ ਵੀ ਜਾਰੀ ਕੀਤਾ ਜਿਸ ਵਿਚ ਉਹਨਾਂ ਨੁੰ ਆਖਿਆ ਕਿ ਉਹ ਕੇਜਰੀਵਾਲ ਵੱਲੋਂ ਦਿੱਲੀ ਦੇ ਸਕੂਲਾਂ ਵਿਚ ਪੰਜਾਬੀ ’ਤੇ ਪਾਬੰਦੀ ਲਾਉਣ, ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ਨੁੰ ਭਾਰੀ ਜ਼ੁਰਮਾਨੇ ਕਰਨ ਲਈ ਸੁਪਰੀਮ ਕੋਰਟ ਵਿਚ ਕੀਤੀ ਅਪੀਲ ਤੇ ਸਿੱਖ ਮਾਰਸ਼ਲ ਆਰਟ ਗਤਕੇ ਨੁੰ ਦਿੱਲੀ ਵਿਚ ਸਪੋਰਟਸ ਕੋਟੇ ਵਿਚ ਸ਼ਾਮਲ ਨਾ ਕਰਨ ਦੇ ਫੈਸਲਿਆਂ ’ਤੇ ਆਪਣਾ ਸਪਸ਼ਟੀਕਰਨ ਦੇਣ।
ਸ੍ਰੀ ਬੈਂਸ ਨੇ ਭਗਵੰਤ ਮਾਨ ਨੁੰ ਇਹ ਵੀ ਕਿਹਾ ਕਿ ਉਹ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵਿਚੋਂ ਪੰਜਾਬੀਆਂ ਨੁੰ ਪੂਰੀ ਤਰ੍ਹਾਂ ਬਾਹਰ ਕਰਨ ਅਤੇ ਇਸਦੇ ਬਾਵਜੂਦ ਪੰਜਾਬੀਆਂ ਤੋਂ ਮੌਕਾ ਮੰਗਣ ਬਾਰੇ ਵੀ ਸਪਸ਼ਟ ਕਰਨ। ਉਹਨਾਂ ਨੇ ਭਗਵੰਤ ਮਾਨ ਨੁੰ ਸਵਾਲ ਕੀਤਾ ਕਿ ਕੀ ਉਹ ਕੇਜਰੀਵਾਲ ਨੁੰ ਇਹ ਪੁੁੱਛਣਗੇ ਕਿ ਉਹਨਾਂ ਦੀ ਵਜ਼ਾਰਤ ਵਿਚ ਕੋਈ ਸਿੱਖ ਜਾਂ ਪੰਜਾਬੀ ਕਿਉਂ ਹੈ, ਦਿੱਲੀ ਵਿਚ ਕਿਸੇ ਵੀ ਬੋਰਡ ਦਾ ਚੇਅਰਮੈਨ ਜਾਂ ਡਾਇਰੈਕਟਰ ਪੰਜਾਬੀ ਕਿਉਂ ਹੈ ਤੇ ਕੋਈ ਵੀ ਸਿਵਲ ਸਰਵਿਸ ਵਾਲਾ ਪੰਜਾਬੀ ਅਫਸਰ ਕੇਜਰੀਵਾਲ ਨੇ ਤਾਇਨਾਤ ਕਿਉਂ ਨਹੀਂ ਕੀਤਾ ?
ਸ੍ਰੀ ਬੈਂਸ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਤੇ ਉਹਨਾਂ ਦਾ ਸੂਬੇਦਾਰ ਰਾਘ ਚੱਢਾ ਨੇ ਪੰਜਾਬ ਵਿਚ ਆ ਕੇ ਪੰਜਾਬੀ ਨਾ ਬੋਲਣ ’ਤੇ ਪੰਜਾਬੀਆਂ ਦੇ ਉਹਨਾਂ ਪ੍ਰਤੀ ਗੁੱਸੇ ਦਾ ਸੇਕ ਮਹਿਸੂਸ ਕਰ ਲਿਆ ਹੈ। ਇਸੇ ਲਈ ਉਹ ਟੈਲੀਪ੍ਰੋਮਪਟਰਜ਼ ਦੀ ਵਰਤੋਂ ਕਰ ਕੇ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪੰਜਾਬੀ ਨੁੰ ਨਫਰਤ ਕਰਨ ਵਾਲੇ ਇਹਨਾਂ ਲੋਕਾਂ ਨੁੰ ਝੁਕਣ ਲਈ ਮਜਬੂਰ ਕਰਨ ਦੀ ਵਧਾਈ ਦਿੰਦੇ ਹਨ।
ਆਪਣੀ ਚਿੱਠੀ ਵਿਚ ਸ੍ਰੀ ਬੈਂਸ ਨੇ ਭਗਵੰਤ ਮਾਨ ਨੁੰ ਪੁੱਛਿਆ ਕਿ ਜਦੋਂ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕਰ ਕੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਹਿੱਸਾ ਮੰਗਿਆ ਸੀ ਤਾਂ ਉਹ ਚੁੱਪ ਕਿਉਂ ਰਹੇ?
ਅਕਾਲੀ ਆਗੂ ਨੇ ਕੇਜਰੀਵਾਲ ਵੱਲੋਂ ਚੁਣੇ ਜਾਣ ’ਤੇ ਅਕਾਲੀ ਵਰਕਰਾਂ ਲਈ ਵੀ ਆਪਣੇ ਵਾਅਦੇ ਨਿਭਾਉਣ ਦੇ ਕੀਤੇ ਇਕਰਾਰ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਇਹ ਬੰਦਾ ਆਈ ਆਰ ਐਸ ਅਫਸਰ ਰਿਹਾ ਹੈ ਤੇ 10 ਸਾਲਾਂ ਤੋਂ ਮੁੱਖ ਮੰਤਰੀ ਹਾਲੇ ਵੀ ਉਸਨੁੰ ਇਹ ਨਹੀਂ ਪਤਾ ਕਿ ਸਾਰੀਆਂ ਸਰਕਾਰੀ ਨੀਤੀਆਂ ਹਮੇਸ਼ਾ ਹਰ ਨਾਗਰਿਕ ਲਈ ਹੁੰਦੀਆਂ ਹਨ ਤੇ ਇਸ ਲਈ ਸਿਆਸੀ ਜੁੜਾਅ ਮਾਅਨੇ ਨਹੀਂਂ ਰੱਖਦਾ।
ਉਹਨਾਂ ਸਵਾਲ ਕੀਤਾ ਕਿ ਕੀ ਪੰਜਾਬ ਵਿਚ ਮੁਫਤ ਬਿਜਲੀ ਸਿਰਫ ਅਕਾਲੀ ਕਿਸਾਨਾਂ ਲਈ ਹੈ ? ਕੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਆਰੰਭੀਆਂ ਸ਼ਗਨ ਤੇ ਪੈਨਸ਼ਨ ਸਕੀਮਾਂ, ਮੈਰੀਟੋਰੀਅਸ ਸਕੂਲਾਂ, ਸਰਪਲੱਸ ਬਿਜਲੀ, ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਤੇ ਦਲਿਤਾਂ ਲਈ ਮੁਫਤ ਬਿਜਲੀ ਯੂਨਿਟਾਂ ਦਾ ਲਾਭ ਨਹੀਂ ਲੈ ਰਹੇ।
ਕੀ ਸਿਰਫ ਅਕਾਲੀ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਦੂਰਅੰਦੇਸ਼ੀ ਸੋਚ ਤੇ ਯਤਨਾਂ ਨਾਲ ਬਣਾਈਆਂ ਚਾਰ ਅਤੇ ਛੇ ਮਾਰਗੀ ਸੜਕਾਂ ’ਤੇ ਸਫਰ ਕਰਦੇ ਹਨ ? ਕੀ ਕੇਜਰੀਵਾਲ ’ਤੇ ਸਰਦਾਰ ਬਾਦਲ ਦੇ ਕਾਰਜਕਾਲ ਵੇਲੇ ਬਣੇ ਹਵਾਈ ਅੱਡਿਆਂ ਦੀ ਵਰਤੋਂ ਕਰਨ ’ਤੇ ਪਾਬੰਦੀ ਹੈ ? ਇਹ ਸਾਬਕਾ ਅਫਸਰ ਜਾਂ ਤਾਂ ਕੁਝ ਜਾਣਦਾ ਹੀ ਨਹੀਂ ਜਾਂ ਫਿਰ ਮੁੱਖ ਮੰਤਰੀ ਹੋ ਕੇ ਡਰਾਮੇ ਕਰ ਰਿਹਾ ਹੈ। ਉਹ ਸਮਝਦਾ ਹੈ ਕਿ ਸਿਆਸੀ ਵਿਰੋਧੀਆਂ ਨੁੰ ਸਰਕਾਰੀ ਨੀਤੀਆਂ ਦਾ ਲਾਭ ਦੇਣਾ, ਉਹਨਾਂ ਦਾ ਫਾਇਦਾ ਕਰਨਾ ਹੈ।