ਕਾਂਗਰਸ ਸਰਕਾਰ ਨੂੰ ਫੂਲਕਾ ਦੇ ਮਸ਼ਵਰੇ ਉੱੱਤੇ ਕਾਰਵਾਈ ਕਰਨ ਲਈ ਲਲਕਾਰਿਆ
ਕਿਹਾ ਕਿ ਸਿੱਖਾਂ ਦੀ ਦੁਸ਼ਮਣ ਕਾਂਗਰਸ ਤੋਂ ਪੰਥ ਅਤੇ ਪੰਜਾਬ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਡੀ ਢਾਲ ਹੈ
ਕਿਹਾ ਕਿ ਬੇਅਦਬੀ ਸਭ ਤੋਂ ਵੱਧ ਦੁੱਖ ਦੇਣ ਵਾਲਾ ਅਤੇ ਕਦੇ ਨਾ ਮੁਆਫ ਕੀਤਾ ਜਾਣ ਵਾਲਾ ਪਾਪ ਹੈ
ਚੰਡੀਗੜ•/ਅਬੋਹਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਗੜ• ਵਿਚ ਜਾ ਕੇ ਗਰਜੇ। ਇੱਥੇ ਅਬੋਹਰ ਨੇੜੇ ਪੈਂਦੇ ਕਾਂਗਰਸ ਆਗੂ ਦੇ ਜੱਦੀ ਪਿੰਡ ਪੰਜ ਕੋਸੀ ਵਿਚ ਜਾਖੜ ਦੇ ਘਰ ਦੇ ਬਿਲਕੁੱਲ ਲਾਗੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਜਾਖੜ ਅਤੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਲਲਕਾਰ ਕੇ ਕਹਿੰਦਾ ਹਾਂ ਕਿ ਉਹ ਬਾਹਰ ਆ ਕੇ ਸਿਰਲੱਥ ਅਕਾਲੀ ਯੋਧਿਆਂ ਦਾ ਸਾਹਮਣਾ ਕਰਨ। ਖਾਲਸਾ ਨੂੰ ਜਿੰਨਾ ਕੋਈ ਵੰਗਾਰਦਾ ਹੈ, ਉਹ ਉੰਨ•ਾ ਹੀ ਫਲਦਾ-ਫੈਲਦਾ ਹੈ।
“ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ।
ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।“
ਪੰਜ ਕੋਸੀ ਤੋਂ ਇਲਾਵਾ ਸਰਦਾਰ ਬਾਦਲ ਨੇ ਅਬੋਹਰ ਅਤੇ ਮਲੋਟ ਵਿਖੇ ਵੀ ਭਾਰੀ ਅਕਾਲੀ ਰੈਲੀਆਂ ਕੀਤੀਆਂ, ਜਿੱਥੇ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਵਰਕਰਾਂ ਨੇ ਭਾਗ ਲਿਆ। ਮਲੋਟ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਪਾਰਟੀ ਦਾ ਸਟੈਂਡ ਦੁਹਰਾਇਆ ਕਿ ਕਾਂਗਰਸ ਪਾਰਟੀ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾ ਰਹੀ ਹੈ।
ਇਹ ਆਖਦਿਆਂ ਉਹਨਾਂ ਨੇ ਪਾਰਟੀ ਵਰਕਰਾਂ ਨੂੰ 9 ਸਤੰਬਰ ਨੂੰ ਅਬੋਹਰ ਵਾਲੀ ਰੈਲੀ ਉੱਤੇ ਜੰਗ ਦਾ ਬਿਗਲ ਵਜਾਉਣ ਲਈ ਤਿਆਰ ਰਹਿਣ ਵਾਸਤੇ ਕਿਹਾ। ਇਸ ਸਮਾਗਮ ਵਿਚ ਪਿਛਲੇ ਹਫ਼ਤੇ ਜਾਖੜ ਵੱਲੋਂ ਕੀਤੇ ਦਾਅਵੇ ਕਿ ਅਕਾਲੀ ਆਗੂਆਂ ਖਾਸ ਕਰਕੇ ਬਾਦਲਾਂ ਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾਵੇਗਾ, ਦਾ ਮੋੜਵਾਂ ਜੁਆਬ ਦੇਣ ਵਾਲੀ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਦੀ ਵਿਲੱਖਣ ਛਾਪ ਸਾਫ ਨਜ਼ਰ ਆਈ।
ਇਸ ਮੌਕੇ ਸਰਦਾਰ ਬਾਦਲ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਪੰਜਾਬ ਵਿਚ ਮੁੱਖ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਸਿੱਖ ਸੰਸਥਾਵਾਂ 1ੁੱਤੇ ਕਬਜ਼ੇ ਕਰਨ ਦੀ ਹੈ। ਉਹ ਐਸਜੀਪੀਸੀ, ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਪਵਿੱਤਰ ਸਥਾਨਾਂ ਉੱਤੇ ਕਾਂਗਰਸੀ ਪਿੱਠੂਆਂ ਨੂੰ ਕਾਬਜ਼ ਕਰਨਾ ਚਾਹੁੰਦੇ ਹਨ ਅਤੇ ਅਜਿਹਾ ਕਰਕੇ ਪਵਿੱਤਰ ਗ੍ਰੰਥ ਸ੍ਰੀ ਗੰ੍ਰਥ ਸਾਹਿਬ ਵਿਚ ਦਰਜ ਸਾਡੀਆਂ ਪਰੰਪਰਾਵਾਂ, ਇਤਿਹਾਸ ਅਤੇ ਵਿਰਾਸਤ ਨੂੰ ਮਲੀਆਮੇਟ ਕਰਨਾ ਚਾਹੁੰਦੇ ਹਨ।
ਬੇਅਦਬੀ ਨੂੰ ਸਭ ਤੋਂ ਦੁੱਖ ਦੇਣ ਵਾਲਾ ਅਤੇ ਕਦੇ ਮੁਆਫ ਨਾ ਕੀਤਾ ਜਾਣਾ ਵਾਲਾ ਪਾਪ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹਰ ਨਾਨਕ ਨਾਮ ਲੇਵਾ ਸ਼ਰਧਾਲੂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਪਵਿੱਤਰ ਧਰਮ ਗ੍ਰੰਥ ਤੋਂ ਵੀ ਕਿਤੇ ਵੱਧ ਹਨ। ਇਹ ਤਾਂ ਸਦਾ ਰਹਿਣ ਵਾਲੀ ਜੀਉਂਦੀ ਜਾਗਦੀ ਜੋਤ ਹਨ। ਗੁਰੂ ਸ਼ਬਦ ਸਾਡੀਆਂ ਰਗਾਂ ਵਿਚ ਇੱਕ ਰੂਹਾਨੀ ਤਰੰਗ ਵਾਂਗ ਵਹਿੰਦੇ ਹਨ। ਇਹ ਸਾਡੇ, ਦਿਲ, ਰੂਹ ਅਤੇ ਹਰ ਸਾਹ ਵਿਚ ਵਸਦੇ ਹਨ।
ਸਰਦਾਰ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲਲਕਾਰਦੇ ਹੋਏ ਆਪ ਆਗੂ ਐਚ ਐਸ ਫੂਲਕਾ ਦੇ ਮਸ਼ਵਰੇ ਨੂੰ ਸਵੀਕਾਰ ਕਰਨ ਲਈ ਆਖਦਿਆਂ ਕਿਹਾ ਕਿ ਜਾਂ ਤਾਂ ਕਾਂਗਰਸ ਸਰਕਾਰ ਅਖੌਤੀ ਰਣਜੀਤ ਕਮਿਸ਼ਨ ਰਿਪੋਰਟ ਦੇ ਠੋਸ ਅਤੇ ਕਾਰਵਾਈ ਯੋਗ ਹਿੱਸਿਆਂ ਨੂੰ ਸਾਰਿਆਂ ਨਾਲ ਸਾਂਝਾ ਕਰੇ ਜਾਂ ਫਿਰ ਆਪਣੇ ਸਾਰੇ ਮੰਤਰੀਆਂ ਨੂੰ 15 ਸਤੰਬਰ ਨੂੰ ਇਕੱਠੇ ਅਸਤੀਫੇ ਦੇਣ ਲਈ ਕਹਿ ਦੇਵੇ।
ਉਹਨਾਂ ਕਿਹਾ ਕਿ ਇਹ ਰਿਪੋਰਟ ਗਿੱਲਾ ਪਟਾਕਾ ਹੈ, ਕਿਉਂਕਿ ਇਹ ਇੱਕ ਪੱਖਪਾਤੀ ਅਤੇ ਵਿਤਕਰੇ ਭਰੀ ਮਾਨਿਸਕਤਾ ਨਾਲ ਬੇਬੁਨਿਆਦ ਦੋਸ਼ਾਂ,ਅੰਦਾਜ਼ਿਆਂ, ਅਟਕਲਾਂ ਅਤੇ ਅਨੁਮਾਨਾਂ ਦੇ ਅਧਾਰ ਉੱਤੇ ਗੁੱਝੇ ਹਿੱਤਾਂ ਦੀ ਪੂਰਤੀ ਲਈ ਤਿਆਰ ਕੀਤੀ ਗਈ ਹੈ। ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੀ ਇਹ ਰਿਪੋਰਟ ਵਾਪਸ ਵਕੀਲ ਦੇ ਮੂੰਹ ਉੱਤੇ ਵਗਾਹ ਦੇ ਮਾਰਨ ਦੇ ਯੋਗ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਬੇਅਦਬੀ ਦੀਆਂ ਇਹਨਾਂ ਘਟਨਾਵਾਂ ਅਤੇ ਕਾਂਗਰਸ ਦੇ ਖਾਲਸਾ ਪੰਥ ਨੂੰ ਆਪਣੇ ਰਹਿਮੋ-ਕਰਮ ਉੱਤੇ ਨਿਰਭਰ ਬਣਾਉਣ ਦੇ ਨਾਪਾਕ ਇਰਾਦਿਆਂ ਵਿਚਾਲੇ ਜਰੂਰ ਕੋਈ ਨਾ ਕੋਈ ਕੜੀ ਹੋ ਸਕਦੀ ਹੈ। ਕਾਂਗਰਸ ਨੇ ਹਮੇਸ਼ਾਂ ਵਿਖਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਜਾਂ ਖਤਮ ਕਰਨਾ ਬਹੁਤ ਜਰੂਰੀ ਹੈ, ਕਿ1ੁਂਂਕਿ ਇਹ ਪਾਰਟੀ ਸਿੱਖਾਂ ਦੀ ਰਾਖੀ ਕਰਨ ਲਈ ਸਭ ਤੋਂ ਵੱਡੀ ਢਾਲ ਹੈ। ਅਕਾਲੀ ਦਲ ਉੱਤੇ ਵਾਰ ਪੰਥ ਨੂੰ ਨਿਹੱਥਾ ਕਰਨ ਦੀ ਕਾਂਗਰਸੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਕਾਂਗਰਸ ਜਾਣਦੀ ਹੈ ਕਿ ਜੇਕਰ ਅਕਾਲੀ ਦਲ ਨਾ ਰਿਹਾ ਤਾਂ ਸਿੱਖ ਅਤੇ ਪੰਜਾਬੀ ਨਿਹੱਥੇ ਹੋ ਜਾਣਗੇ ਅਤੇ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਉੱਤੇ ਟੈਂਕ ਚੜਾਉਣ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਜਿੱਥੇ ਚਾਹੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮਾਰ ਕੇ 1984 ਵਰਗੀਆਂ ਨਸਲਕੁਥਸ਼ੀਆਂ ਤੋਂ ਰੋਕਣ ਲਈ ਕੋਈ ਨਹੀਂ ਹੋਵੇਗਾ। ਇਸ ਨੂੰ ਪੰਜਾਬ ਵਿਚ ਦਹਿਸ਼ਤ ਦਾ ਦੌਰ ਚਲਾ ਕੇ ਸਿੱਖ ਨੌਜਵਾਨਾਂ ਨੂੰ ਖ਼ਤਮ ਕਰਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਤੋਂ ਰੋਕਣ ਵਾਲਾ ਕੋਈ ਨਹੀਂ ਹੋਵੇਗਾ। ਅਕਾਲੀਆਂ ਤੋਂ ਬਿਨਾਂ ਸਿੱਖਾਂ ਦੇ ਦੁਸ਼ਮਣਾਂ ਦਾ ਰਾਹ ਕੌਣ ਡੱਕੇਗਾ? ਸਿੱਖਾਂ ਦੀ ਰਾਖੀ ਕੌਣ ਕਰੇਗਾ?
ਸਰਦਾਰ ਬਾਦਲ ਨੇ ਕਿਹਾ ਕਿ ਇਹ ਦੁਸ਼ਮਣ ਸਾਨੂੰ ਲੜਾਈ ਦੇ ਆਧੁਨਿਕ ਹਥਿਆਰਾਂ ਜਿਵੇਂ ਕੂੜ ਪ੍ਰਚਾਰ ਦੀਆਂ ਮੁਹਿੰਮਾਂ ਰਾਂਹੀ ਖ਼ਤਮ ਕਰਨਾ ਚਾਹੁੰਦੇ ਹਨ। ਰਣਜੀਤ ਸਿੰਘ ਕਮਿਸ਼ਨ ਰਿਪੋਰਟ ਕਾਂਗਰਸ ਦੀ ਕੂੜ ਪ੍ਰਚਾਰ ਦੀ ਮੁਹਿੰਮ ਦਾ ਹੀ ਇੱਕ ਹਿੱਸਾ ਹੈ।
ਕੈਪਸ਼ਨਾਂ:
ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਫੂਲਕਾ ਦੇ ਮਸ਼ਵਰੇ ਨੂੰ ਸਵੀਕਾਰ ਕਰਨ ਲਈ ਲਲਕਾਰਿਆ।
ਸੁਖਬੀਰ ਪੰਜ ਕੋਸੀ ਅਤੇ îñ¯à ਵਿਖੇ ਪਾਰਟੀ ਵਰਕਰਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ।