ਐਲਾਨ ਕੀਤਾ ਕਿ ਗਡਕਰੀ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋ ਅੰਮ੍ਰਿਤਸਰ-ਦਿੱਲੀ ਅਤੇ ਜਲੰਧਰ-ਅਜਮੇਰ ਸ਼ਾਹਮਾਰਗ ਬਣਾਉਣ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਹੈ
ਗੋਨਿਆਨਾ (ਬਠਿੰਡਾ)/14 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਨਡੀਏ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੇ ਪ੍ਰਾਜੈਕਟਾਂ ਲਈ ਕੇਂਦਰੀ ਆਵਾਜਾਈ ਅਤੇ ਸ਼ਾਹਮਾਰਗ ਮੰਤਰੀ ਸ੍ਰੀ
ਨਿਤਿਨ ਗਡਕਰੀ ਜੀ ਦਾ ਧੰਨਵਾਦ ਕੀਤਾ। ਇਹਨਾਂ ਵਿਚੋਂ ਦੋ ਪ੍ਰਾਜੈਕਟਾਂ ਜ਼ੀਰਕਪੁਰ-ਬਠਿੰਡਾ ਅਤੇ ਅੰਮ੍ਰਿਤਸਰ-ਬਠਿੰਡਾ ਦਾ ਉਦਘਾਟਨ ਅੱਜ ਕੀਤਾ ਜਾਣਾ ਸੀ।
ਕੇਂਦਰੀ ਮੰਤਰੀ ਦਾ ਧੰਨਵਾਦ ਕਰਨ ਲਈ ਕੀਤੇ ਆਯੋਜਿਤ ਕੀਤੇ ਸਮਾਗਮ ਦੌਰਾਨ ਇੱਕ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਗਡਕਰੀ ਨੇ ਲਗਭਗ 50 ਹਜ਼ਾਰ ਕਰੋੜ ਦੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਹਨਾਂ ਵਿਚੋਂ ਕੁੱਝ ਦੀ ਪ੍ਰਕਿਰਿਆ ਅਜੇ ਮੁਕੰਮਲ ਨਹੀਂ ਹੋਈ ਜਦਕਿ ਬਾਕੀਆਂ ਉੱਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਖਰਾਬ ਮੌਸਮ ਦੀ ਵਜ•ਾ ਕਰਕੇ ਕੇਂਦਰੀ ਮੰਤਰੀ ਇਸ ਸਮਾਗਮ ਵਿਚ ਸ਼ਾਮਿਲ ਨਹੀਂ ਹੋ ਸਕੇ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਨੂੰ ਇੱਕ ਹੋਰ ਤੋਹਫਾ ਦਿੰਦਿਆਂ ਕੇਂਦਰੀ ਮੰਤਰੀ ਨੇ ਹਾਲ ਹੀ ਵਿਚ ਉਹਨਾਂ ਨੂੰ ਦੱਸਿਆ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਜਿਹਨਾਂ ਦੋ ਵੱਕਾਰੀ ਪ੍ਰਾਜੈਕਟਾਂ ਲਈ ਬੇਨਤੀ ਕੀਤੀ ਗਈ ਸੀ, ਉਹਨਾਂ ਨੂੰ ਵੀ ਸ੍ਰੀ ਗਡਕਰੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਪ੍ਰਾਜੈਕਟਾਂ ਵਿਚ ਅੰਮ੍ਰਿਤਸਰ-ਦਿੱਲੀ ਐਕਸਪ੍ਰੈਸ ਵੇਅ ਸ਼ਾਮਿਲ ਹੈ, ਜਿਹੜਾ ਕਿ ਦੋਵੇਂ ਸ਼ਹਿਰਾਂ ਵਿਚਲੇ ਫਾਸਲੇ ਨੂੰ 100 ਕਿਲੋਮੀਟਰ ਘਟਾ ਦੇਵੇਗਾ। ਇਸ ਤੋਂ ਇਲਾਵਾ ਜਲੰਧਰ-ਅਜਮੇਰ ਐਕਸਪ੍ਰੈਸ ਵੇਅ ਸ਼ਾਮਿਲ ਹੈ, ਜਿਹੜਾ ਕਿ ਬਠਿੰਡਾ ਵਿਚੋਂ ਦੀ ਹੋ ਕੇ ਨਿਕਲੇਗਾ, ਜਿਸ ਨਾਲ ਮਾਲਵਾ ਖੇਤਰ ਵਿਚ ਕਾਰੋਬਾਰ ਅਤੇ ਵਪਾਰ ਨੂੰ ਹੁਲਾਰਾ ਮਿਲੇਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦੋ ਹੋਰ ਪ੍ਰਾਜੈਕਟ ਜਿਹਨਾਂ ਨੂੰ ਅਕਾਲੀ-ਭਾਜਪਾ ਕਾਰਜਕਾਲ ਵੇਲੇ ਸ਼ੁਰੂ ਕੀਤਾ ਗਿਆ ਸੀ, ਹੁਣ ਮੁਕੰਮਲ ਹੋਣ ਦੇ ਕੰਢੇ ਹਨ। ਉਹਨਾਂ ਕਿਹਾ ਕਿ ਇਹਨਾਂ ਪ੍ਰਾਜੈਕਟਾਂ ਵਿਚ ਹੁਸ਼ਿਆਰਪੁਰ-ਬਰਨਾਲਾ ਸ਼ਾਹਮਾਰਗ ਅਤੇ 10 ਮਾਰਗੀ ਚੰਡੀਗੜ•-ਲੁਧਿਆਣਾ ਸ਼ਾਹਮਾਰਗ ਸ਼ਾਮਿਲ ਹਨ। ਉਹਨਾਂ ਕਿਹਾ ਕਿ ਫਗਵਾੜਾ ਨੂੰ ਢੁੱਕਵੇਂ ਤਰੀਕੇ ਨਾਲ ਜਲੰਧਰ ਨਾਲ ਜੋੜਿਆ ਜਾ ਰਿਹਾ ਹੈ।
ਮੂਣਕ ਵਿਚੋਂ ਨਿਕਲਣ ਵਾਲੇ ਭੀਖੀ-ਪਾਤੜਾਂ ਸ਼ਾਹਮਾਰਗ, ਜਿਸ ਦਾ ਨੀਂਹ-ਪੱਥਰ ਸ੍ਰੀ ਗਡਕਰੀ ਵੱਲੋਂ ਰੱਖਿਆ ਜਾਣਾ ਸੀ,ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਪ੍ਰਾਜੈਕਟ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਅਣਥੱਕ ਯਤਨਾਂ ਸਦਕਾ ਸਿਰੇ ਚੜਿ•ਆ ਹੈ।
ਇਸ ਮੌਕੇ ਉੱਤੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਇਸ ਤਰ•ਾਂ ਵੇਖਿਆ ਜਾ ਸਕਦਾ ਹੈ ਕਿ 2014 ਤੋਂ ਪਹਿਲਾਂ ਇੱਥੇ ਸਿਰਫ 13 ਰਾਸ਼ਟਰੀ ਸ਼ਾਹਮਾਰਗ ਸਨ ਅਤੇ ਇਹਨਾਂ ਸੜਕਾਂ ਦਾ ਘੇਰਾ 1500 ਕਿਲੋਮੀਟਰ ਸੀ। ਇਸ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਦੇ ਅਗਲੇ ਤਿੰਨ ਸਾਲਾਂ ਦੌਰਾਨ ਇਹਨਾਂ ਸ਼ਾਹਮਾਰਗਾਂ ਦੀ ਗਿਣਤੀ ਵਧ ਕੇ 36 ਹੋ ਗਈ ਅਤੇ ਸੜਕਾਂ ਦੀ ਲੰਬਾਈ ਵੀ ਵਧ ਕੇ ਤਿੰਨ ਗੁਣਾ ਹੋ ਗਈ।
ਬੀਬੀ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਬਠਿੰਡਾ ਵਿਚ ਏਮਜ਼ ਦੀ ਉਸਾਰੀ ਵਿਚ ਪਾਏ ਜਾ ਰਹੇ ਅੜਿੱਕਿਆਂ ਬਾਰੇ ਵੀ ਵਿਸਥਾਰ ਵਿਚ ਚਾਨਣਾ ਪਾਇਆ। ਉਹਨਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਉਤੇ ਵਰ•ਦਿਆਂ ਕਿਹਾ ਕਿ ਮਨਪ੍ਰੀਤ ਵੱਲੋਂ ਇਹ ਦਾਅਵਾ ਕਰਨਾ ਗਲਤ ਹੈ ਕਿ ਬਠਿੰਡਾ ਏਮਜ਼ ਇੱਕ ਕੇਂਦਰੀ ਪ੍ਰਾਜੈਕਟ ਹੈ, ਇਸ ਲਈ ਸੂਬੇ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਸਾਰੇ ਇਤਰਾਜ਼ਹੀਣਤਾ ਸਰਟੀਫਿਕੇਟ ਸੂਬੇ ਵੱਲੋਂ ਦਿੱਤੇ ਜਾਣੇ ਹਨ। ਰਜਵਾਹਿਆਂ ਸਮੇਤ ਕੁੱਝ ਸਹੂਲਤਾਂ ਉੱਥੋਂ ਤਬਦੀਲ ਕੀਤੀਆਂ ਜਾਣੀਆਂ ਹਨ। ਇਸ ਸੰਸਥਾਨ ਲਈ ਸਰਕਾਰ ਨੇ 66 ਕੇਵੀਏ ਦਾ ਗਰਿੱਡ ਲਗਾਉਣਾ ਹੈ। ਕਿੰਨੇ ਅਫਸੋਸ ਦੀ ਗੱਲ ਹੈ ਕਿ ਕੇਂਦਰ ਵੱਲੋਂ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਵਾਸਤੇ ਦਿਖਾਈ ਜਾ ਰਹੀ ਫੁਰਤੀ ਦੇ ਬਾਵਜੂਦ ਸੂਬਾ ਸਰਕਾਰ ਵੱਲੋ ਇਸ ਪ੍ਰਾਜੈਕਟ ਨੂੰ ਪਛਾੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਸਾਲ ਵਿਚ ਹੀ ਇਸ ਪ੍ਰਾਜੈਕਟ ਨੂੰ ਚਾਲੂ ਕਰਨਾ ਚਾਹੁੰਦੀ ਸੀ। ਉਹਨਾਂ ਨੇ ਇਸ ਮੌਕੇ ਪ੍ਰਸਤਾਵਿਤ ਪ੍ਰਾਜੈਕਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਸਿਕੰਦਰ ਸਿੰਘ ਮਲੂਕਾ, ਸਰਦਾਰ ਜੀਤ ਮੋਹਿੰਦਰ ਸਿੰਘ ਸਿੱਧੂ ਅਤੇ ਸ੍ਰੀ ਸਰੂਪ ਚੰਦ ਸਿੰਗਲਾ ਨੇ ਵੀ ਸੰਬੋਧਨ ਕੀਤਾ।