ਤਬਾਹ ਹੋਈਆਂ ਫਸਲਾਂ ਦੀ ਤੁਰੰਤ ਗਿਰਦਵਾਰੀ ਅਤੇ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ
ਨਿਹਾਲੂਵਾਲ/22 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਾਹਕੋਟ ਬਲਾਕ ਵਿਚ ਗੜ•ੇਮਾਰੀ ਨਾਲ ਬਰਬਾਦ ਹੋਈ ਤਕਰੀਬਨ ਪੰਜ ਹਜ਼ਾਰ ਏਕੜ ਖਰਬੂਜਿਆਂ ਦੀ ਫਸਲ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਪੀੜਤ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਅੱਖਾਂ ਮੁੰਦਣ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ।
ਸਰਦਾਰ ਬਾਦਲ ਨੇ ਇਸ ਪਿੰਡ ਵਿਚ ਗੜ•ੇਮਾਰੀ ਨਾਲ ਬਰਬਾਦ ਹੋਏ ਖਰਬੂਜਿਆਂ ਦੇ ਖੇਤ ਵੇਖਣ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਮਗਰੋਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜ਼ਿਲ•ਾ ਪ੍ਰਸਾਸ਼ਨ ਨੇ ਅਜੇ ਤਕ ਗਿਰਦਵਾਰੀ ਦਾ ਹੁਕਮ ਨਹੀਂ ਦਿੱਤਾ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੇ ਹਾਲ ਉੱਤੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਿਸਾਨ ਇੰਨੀ ਵੱਡੀ ਤਕਲੀਫ ਵਿਚ ਹਨ ਅਤੇ ਮੁੱੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਦੁੱਖਾਂ ਨੂੰ ਨਜ਼ਰਅੰਦਾਜ਼ ਕਰਕੇ ਮਨਾਲੀ ਵਿਚ ਜਨਮ ਦਿਨ ਦੇ ਜਸ਼ਨ ਮਨਾ ਰਹੇ ਹਨ। ਉਹਨਾਂ ਨੇ ਜ਼ਿਲ•ਾ ਪ੍ਰਸਾਸ਼ਨ ਨੂੰ ਤੁਰੰਤ ਗਿਰਦਵਾਰੀ ਕਰਨ ਅਤੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਆਖਿਆ।
ਇਸ ਮੌਕੇ ਕਿਸਾਨ ਭਜਨ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਗੜੇ•ਮਾਰੀ ਨੇ ਫੱਤੂਵਾਲ, ਤਾਸ਼ਪੁਰ, ਸਹਾਵਲ, ਬਦਲੀ, ਬੱਦਾ, ਚੱਕ ਚੇਲਾ, ਸੀਚੇਵਾਲ, ਬਾਦਸ਼ਾਹਪੁਰ, ਮਰੀਦਵਾਲ, ਰੂਪੇਵਾਲ, ਦਾਰਾਪੁਰ, ਇਸਮਾਇਲ ਅਤੇ ਮਹਿਮੋਪੁਰ ਸਮੇਤ ਲਗਭਗ 20 ਤੋਂ 25 ਪਿੰਡਾਂ ਦੀ ਖਰਬੂਜਿਆਂ ਦੀ ਫਸਲ ਪੂਰੀ ਤਰ•ਾਂ ਬਰਬਾਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਨੂੰ ਕੀਤੀਆਂ ਸ਼ਿਕਾਇਤਾਂ ਅਤੇ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਨੂੰ ਕੀਤੀਆਂ ਬੇਨਤੀਆਂ ਦੇ ਬਾਵਜੂਦ ਅਜੇ ਤਕ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ।
ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਖਰਬੂਜਿਆਂ ਦੇ ਬੀਜ 22 ਹਜ਼ਾਰ ਰੁਪਏ ਤੋ ਲੈ ਕੇ 40 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਕੀਮਤ ਉੱਤੇ ਖਰੀਦੇ ਸਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮਜ਼ਦੂਰੀ ਅਤੇ ਹੋਰ ਖਰਚਿਆਂ ਕਰਕੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦੁੱਖ ਦੀ ਗੱਲ ਇਹ ਹੈ ਕਿ ਕਿਸੇ ਨੇ ਵੀ ਉਹਨਾਂ ਦੀ ਮੱਦਦ ਨਹੀਂ ਕੀਤੀ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਤੋਂ ਇਲਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਵਡਾਲਾ ਵੀ ਹਾਜ਼ਿਰ ਸਨ।