ਚੰਡੀਗੜ•/10 ਮਈ/ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਫਰੀਦਕੋਟ ਦਾ ਕਾਂਗਰਸੀ ਵਿਧਾਇਕ ਇਹ ਝੂਠਾ ਦਾਅਵਾ ਕਰ ਰਿਹਾ ਹੈ ਕਿ ਗੈਰ-ਕਾਨੂੰਨੀ ਰੇਤ ਦੀ ਖੁਦਾਈ ਕਰਨ ਵਾਲਾ ਬਦਨਾਮ ਬਲਵਿੰਦਰ ਸਿੰਘ ਉਸ ਦਾ ਕਰਮਚਾਰੀ ਨਹੀਂ ਹੈ। ਸੱਚਾਈ ਇਹ ਹੈ ਕਿ ਬਲਵਿੰਦਰ ਕੁਸ਼ਲਦੀਪ ਦਾਅਮਿਤ ਬਹਾਦਰ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਜਿਸ ਤਰ•ਾਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਖਾਨਸਾਮਾ ਰੇਤ ਦੀ ਖੱਡਾਂ ਲੈਣ ਵਾਸਤੇ ਰਾਣੇ ਦਾ ਨੁੰਮਾਇਦਾ ਬਣਿਆ ਸੀ, ਉਸੇ ਤਰ•ਾਂ ਬਲਵਿੰਦਰ ਵੀ ਕੁਸ਼ਲਦੀਪ ਢਿੱਲੋਂਦਾ ਕਰਮਚਾਰੀ ਅਤੇ ਨੁੰਮਾਇਦਾ ਹੈ।
ਕੁਸ਼ਲਦੀਪ ਨੂੰ ਇਸ ਬਾਰੇ ਸੱਚ ਬੋਲਣ ਲਈ ਆਖਦਿਆਂ ਸਰਦਾਰ ਰੋਮਾਣਾ ਨੇ ਕਿਹਾ ਕਿ ਇਹ ਸਾਬਿਤ ਕਰਨ ਲਈ ਕਿ ਬਲਵਿੰਦਰ ਕੁਸ਼ਲਦੀਪ ਢਿੱਲੋਂ ਦੀ ਬੱਸ ਕੰਪਨੀ ਵਿਚ ਇੱਕ ਛੋਟੇ ਮੁਲਾਜ਼ਮ ਵਜੋਂ ਕੰਮ ਕਰਦਾ ਸੀ, ਅਕਾਲੀ ਦਲ ਜਲਦੀ ਹੀ ਇਸ ਦੇ ਦਸਤਾਵੇਜੀ ਸਬੂਤ ਪੇਸ਼ ਕਰੇਗਾ।
ਰੋਮਾਣਾ ਨੇ ਕਿਹਾ ਕਿ ਮੋਗਾ ਵਿਚ ਪੈਂਦੇ ਪਿੰਡ ਚੱਕ ਤਰਵਾਰਾ ਵਿਚ ਬਲਵਿੰਦਰ ਦੇ ਨਾਂ ਉੱਤੇ ਲਈ ਗਈ ਇੱਕ ਰੇਤ ਦੀ ਖੱਡ ਬਾਰੇ ਵਿਸਥਾਰ ਵਿਚ ਜਾਣਕਾਰੀ ਦੇ ਕੇ ਕੁਸ਼ਲਦੀਪ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਖੱਡਾਂ ਬਲਵਿੰਦਰ ਦੇ ਨਾਂ ਉੱਤੇ ਉਸ ਨੇ ਲਈਆਂ ਸਨ। ਉਹਨਾਂ ਕਿਹਾ ਕਿ ਕੁਸ਼ਲਦੀਪ ਦੀਇਹ ਦਲੀਲ ਕਿ ਬਲਵਿੰਦਰ ਨੇ ਮੋਗਾ ਵਿਚ ਰੇਤ ਦੀ ਖੱਡ ਲਈ ਸੀ, ਇਸ ਲਈ ਉਸ ਖਿਲਾਫ ਸ਼ਾਹਕੋਟ ਵਿਚ ਕੇਸ ਦਰਜ ਨਹੀਂ ਕੀਤਾ ਜਾ ਸਕਦਾ, ਵੀ ਪੂਰੀ ਤਰ•ਾਂ ਤਰਕਹੀਣ ਹੈ। ਉਹਨਾਂ ਕਿਹਾ ਕਿ ਬਲਵਿੰਦਰ ਨੁੰ ਕਲੀਨ ਚਿੱਟ ਦੇ ਕੇ ਕੁਸ਼ਲਦੀਪ ਨੂੰ ਇੱਕ ਅਪਰਾਧਿਕ ਮਾਮਲੇ ਬਾਰੇ ਫੈਸਲਾਸੁਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਸ ਕੇਸ ਦੇ ਤੱਥਾਂ ਅਨੁਸਾਰ ਬਲਵਿੰਦਰ ਸ਼ਾਹਕੋਟ ਵਿਚ ਗੈਰ ਕਾਨੂੰਨੀ ਮਾਈਨਿੰਗ ਕਰਨ ਦਾ ਦੋਸ਼ੀ ਹੈ ਅਤੇ ਇਹ ਗੱਲ ਸਾਫ ਹੈ ਕਿ ਕਿਸ ਦੀ ਸਿਆਸੀ ਛੱਤਰ ਛਾਇਆ ਥੱਲੇ ਉਹ ਗੈਰ ਕਾਨੂੰਨੀ ਮਾਈਨਿੰਗ ਰਾਹੀਂ ਦੌਲਤ ਇਕੱਠੀ ਕਰਦਾਰਿਹਾ ਹੈ।
ਇਸ ਸਮੁੱਚੇ ਮਾਮਲੇ ਵਿਚ ਇੱਕ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਬਲਵਿੰਦਰ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਰੇਤ ਖੱਡ ਦੀ ਬੋਲੀ ਲਈ ਕਿਸ ਕੋਲੋਂ ਪੈਸੇ ਲਏ ਸਨ। ਉਹਨਾਂ ਕਿਹਾ ਕਿ ਇਸੇ ਤਰ•ਾਂ ਬਲਵਿੰਦਰਦੀ ਜਾਇਦਾਦ ਅਤੇ ਉਸ ਦੀ ਆਮਦਨ ਦੇ ਸਰੋਤਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੇ ਜਾਣ ਦੀ ਲੋੜ ਹੈ ਕਿ ਕੀ ਬਲਵਿੰਦਰ ਕੁਸ਼ਲਦੀਪ ਦਾ ਕਰਮਚਾਰੀ ਹੈ?