ਬਿਕਰਮ ਮਜੀਠੀਆ ਨੇ ਕਿਹਾ ਕਿ ਹੈਲਪਲਾਈਨ ਨੇ ਖੁਲਾਸਾ ਕੀਤਾ ਹੈ ਕਿ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਾਂਗਰਸੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ
ਕਿਸਾਨਾਂ ਨੂੰ ਝੋਨਾ ਦੇਰੀ ਨਾਲ ਲਾਉਣ ਲਈ ਮਜ਼ਬੂਰ ਕਰਨ ਵਾਸਤੇ ਨਹਿਰਾਂ ਬੰਦ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ
ਕਿਸਾਨਾਂ ਨੂੰ ਝੋਨਾ ਦੇਰੀ ਨਾਲ ਲਾਉਣ ਲਈ ਮਜ਼ਬੂਰ ਕਰਨ ਵਾਸਤੇ ਨਹਿਰਾਂ ਬੰਦ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ
ਚੰਡੀਗੜ•/15 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਉੱਤੇ ਕਿਸਾਨਾਂ ਦੇ ਬੀਜੇ ਹੋਏ ਝੋਨੇ ਨੂੰ ਜਬਰਦਸਤੀ ਵਾਹੇ ਜਾਣ ਤੋਂ ਰੋਕਣ ਲਈ ਸ਼ੁਰੂ ਕੀਤੀ ਪਾਰਟੀ ਦੀ ਹੈਲਪਲਾਈਨ ਨਾਲ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਜਿਸ ਤਹਿਤ ਝੋਨੇ ਦੇ ਖੇਤਾਂ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਵਾਹੇ ਜਾਣ ਤੋਂ ਰੋਕਣ ਵਾਸਤੇ ਸੈਂਕੜੇ ਥਾਵਾਂ ਉੱਤੇ ਕਿਸਾਨ ਇੱਕਜੁਟ ਹੋ ਰਹੇ ਹਨ।
ਇਸ ਦਾ ਖੁਲਾਸਾ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੱਲ• ਸ਼ਾਮੀਂ ਸ਼ੁਰੂ ਹੋਈ ਹੈਲਪਲਾਈਨ ਦੇ ਨੰਬਰ 9815399333 ਉੱਤੇ 500 ਤੋਂ ਵੱਧ ਫੋਨ ਆ ਚੁੱਕੇ ਹਨ, ਜਿਹਨਾਂ ਵਿਚੋਂ ਬਹੁਤੇ ਫੋਨ ਮਾਲਵਾ ਖੇਤਰ ਵਿਚੋਂ ਆ ਰਹੇ ਹਨ। ਉਹਨਾਂ ਕਿਹਾ ਕਿ ਮੱਦਦ ਲਈ ਫੋਨ ਆਉਣ ਤੋਂ ਬਾਅਦ ਜਿੱਥੇ ਵੀ ਫੌਰੀ ਕਾਰਵਾਈ ਦੀ ਲੋੜ ਸੀ, ਅਕਾਲੀ ਦਲ ਦੀ ਜ਼ਿਲ•ਾ ਲੀਡਰਸ਼ਿਪ ਨੂੰ ਦੱਸ ਦਿੱਤਾ ਗਿਆ ਅਤੇ ਉਹਨਾਂ ਨੇ ਤੁਰੰਤ ਸੰਬੰਧਿਤ ਖੇਤਰਾਂ ਵਿਚ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੇ ਨਾਲ ਡਟ ਕੇ ਖੜ•ਣਗੇ ਅਤੇ ਕਿਸੇ ਨੂੰ ਵੀ ਉਹਨਾਂ ਦੇ ਖੇਤ ਨਹੀਂ ਵਾਹੁਣ ਦੇਣਗੇ। ਅਕਾਲੀ ਆਗੂ ਨੇ ਕਿਹਾ ਕਿ ਇਸ ਕਾਰਵਾਈ ਦਾ ਬਹੁਤ ਹੀ ਚੰਗਾ ਅਸਰ ਹੋਇਆ। ਮਜ਼ਦੂਰਾਂ ਨਾਲ ਠੇਕਾ ਤੈਅ ਕਰ ਚੁੱਕੇ ਅਤੇ ਆਪਣੀ ਫਸਲ ਨੂੰ ਵਧੇਰੇ ਨਮੀ ਤੋਂ ਬਚਾਉਣ ਲਈ ਰਵਾਇਤੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਝੋਨਾ ਲਾ ਰਹੇ ਕਿਸਾਨਾਂ ਦੀਆਂ ਫਸਲਾਂ ਨੂੰ ਵਾਹੁਣ ਦੀ ਅਣਮਨੁੱਖੀ ਅਤੇ ਕਠੋਰ ਕਾਰਵਾਈ ਰੁਕ ਗਈ ਹੈ। ਪਰ ਫਿਰ ਵੀ ਅਕਾਲੀ ਵਰਕਰ ਚੌਕਸ ਰਹਿਣਗੇ ਅਤੇ ਜਿੱਥੇ ਵੀ ਸਾਨੂੰ ਲੱਗਿਆ ਕਿ ਬੀਜੇ ਹੋਏ ਝੋਨੇ ਨੂੰ ਵਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਅਤੇ ਕਿਸੇ ਵੀ ਕੀਮਤ ਉੱਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਪਾਰਟੀ ਦੇ ਮੁੱਖ ਦਫ਼ਤਰ ਵਿਚ ਹੈਲਪਲਾਈਨ ਸ਼ੁਰੂ ਕੀਤੇ ਜਾਣ ਨਾਲ ਕੁੱਝ ਪਰੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਰਕਾਰੀ ਅਧਿਕਾਰੀ ਉਹਨਾਂ ਕਿਸਾਨਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ ਹਨ, ਜਿਹੜੇ ਕਾਂਗਰਸ ਦੇ ਸਮਰਥਕ ਅਤੇ ਆਗੂ ਹਨ, ਜਦਕਿ ਇਹ ਵਿਅਕਤੀ ਸਰਕਾਰ ਦੀ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਹੁਕਮ ਦੀ ਉਲੰਘਣਾ ਕਰਕੇ ਖੇਤਾਂ ਦੇ ਖੇਤ ਝੋਨੇ ਦੇ ਬੀਜ ਚੁੱਕੇ ਹਨ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਇਕ ਮਾਮਲਾ ਨਵਾਂਸ਼ਹਿਰ ਵਿਚ ਪੈਂਦੇ ਪਿੰਡ ਮੂਸਾਪੁਰ ਦੇ ਕੇਵਲ ਖਟਕੜ ਦਾ ਹੈ, ਜੋ ਕਿ 20 ਏਕੜ ਵਿਚ ਝੋਨੇ ਦੀ ਫਸਲ ਬੀਜ ਚੁੱਕਿਆ ਹੈ। ਪਰ ਇਸ ਦੇ ਨਾਲ ਹੀ ਸਰਦਾਰ ਮਜੀਠੀਆ ਨੇ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਹਰ ਕਿਸਾਨ ਦੀ ਮੱਦਦ ਕਰੇਗਾ, ਉਹ ਚਾਹੇ ਕਾਂਗਰਸੀ ਹੋਵੇ ਜਾਂ ਫਿਰ ਆਪ, ਬਸਪਾ ਜਾਂ ਕਮਿਊਨਿਸਟ ਪਾਰਟੀ ਨਾਲ ਜੁੜਿਆ ਹੋਵੇ। ਉਹਨਾਂ ਕਿਹਾ ਕਿ ਸਾਡੇ ਵਾਸਤੇ ਕਿਸਾਨ ਅੰਨਦਾਤਾ ਹਨ। ਅਸੀਂ ਇਸ ਮੁੱਦੇ ਦਾ ਕਾਂਗਰਸ ਵਾਂਗ ਸਿਆਸੀਕਰਨ ਨਹੀਂ ਕਰ ਸਕਦੇ। ਮੈਂ ਸਾਰੀਆਂ ਸਿਆਸੀ ਪਾਰਟੀਆਂ, ਕਿਸਾਨ ਯੂਨੀਅਨਾਂ ਅਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿਆਸੀ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਇਸ ਮੁੱਦੇ ਨੂੰ ਕਿਸਾਨਾਂ ਨਾਲ ਜੁੜੀ ਇੱਕ ਅਹਿਮ ਸਮੱਸਿਆ ਵਜੋਂ ਵੇਖਣ ਅਤੇ ਕਿਸਾਨਾਂ ਵੱਲੋਂ 42 ਤੋਂ 45 ਡਿਗਰੀ ਤਾਪਮਾਨ ਵਿਚ ਪਸੀਨਾ ਵਹਾ ਕੇ ਅਤੇ ਹਜ਼ਾਰਾਂ ਰੁਪਏ ਖਰਚ ਕਰਕੇ ਬੀਜੀ ਝੋਨੇ ਦੀ ਫਸਲ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਵਾਹੇ ਜਾਣ ਤੋਂ ਰੋਕਣ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਝੋਨਾ ਬੀਜ ਕੇ ਆਪਣੇ ਹਿੱਤ ਸੁਰੱਖਿਅਤ ਕਰਨ ਤੋਂ ਰੋਕਣ ਵਾਸਤੇ ਕਾਂਗਰਸ ਵੱਲੋਂ ਇੱਕ ਹਥਕੰਡਾ ਇਹ ਵਰਤਿਆ ਗਿਆ ਹੈ ਕਿ ਮਾਲਵਾ ਖੇਤਰ ਦੀਆਂ ਵੱਖ ਵੱਖ ਨਹਿਰਾਂ ਦਾ ਪਾਣੀ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਔਰੰਗਜ਼ੇਬੀ ਫਰਮਾਨ ਦਾ ਸਭ ਤੋਂਂ ਵੱਧ ਅਸਰ ਮੁਕਤਸਰ ਅਤੇ ਫਰੀਦਕੋਟ ਜ਼ਿਲਿ•ਆਂ ਵਿਚ ਪਿਆ ਹੈ, ਜਿੱਥੇ ਕਿਸਾਨਾਂ ਨੂੰ ਝੋਨੇ ਦੀ ਨਰਸਰੀ ਨੂੰ ਪਾਣੀ ਦੇਣ ਵਾਸਤੇ ਜਨਰੇਟਰਾਂ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਗੱਲ ਪਹਿਲੀ ਵਾਰ ਵਾਪਰੀ ਹੈ ਕਿ ਝੋਨੇ ਬਿਜਾਈ ਦੇ ਸੀਜ਼ਨ ਦੌਰਾਨ ਨਹਿਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਜਿਹੇ ਕਠੋਰ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਝੋਨੇ ਦੀ ਬਿਜਾਈ ਵਾਸਤੇ ਲੋੜੀਂਦੀ ਬਿਜਲੀ ਦਾ ਪ੍ਰਬੰਧ ਕਰਨ ਅਤੇ ਕਿਸਾਨਾਂ ਨੂੰ ਰਿਆਇਤੀ ਦਰਾਂ ਉੱਤੇ ਬਿਜਲੀ ਦੇਣ ਬਾਰੇ ਫੈਸਲਾ ਲੈਣ ਵਿਚ ਸਰਕਾਰ ਨਾਕਾਮ ਹੋ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਉਮੀਦ ਕਰ ਰਹੀ ਹੈ ਕਿ ਇਸ ਮਹੀਨੇ ਦੇ ਆਖਰੀ ਹਫ਼ਤੇ ਮਾਨਸੂਨ ਆ ਜਾਵੇਗੀ ਅਤੇ ਇਸ ਨੂੰ ਸੂਬੇ ਦੇ ਕਿਸਾਨਾਂ ਨੂੰ ਰਿਆਇਤੀ ਦਰਾਂ ਉੱਤੇ ਬਿਜਲੀ ਦੇਣ ਦੀ ਪੇਸ਼ਕਸ਼ ਨਹੀਂ ਕਰਨੀ ਪਵੇਗੀ। ਪਰੰਤੂ ਇਸ ਪ੍ਰਕਿਰਿਆ ਦੌਰਾਨ ਕਾਂਗਰਸ ਸਰਕਾਰ ਨੇ ਕਿਸਾਨਾਂ ਉੱਤੇ ਵਧੀ ਹੋਈ ਮਜ਼ਦੂਰੀ ਲਾਗਤ, ਘੱਟ ਝਾੜ, ਤੀਜੀ ਫਸਲ ਬੀਜਣ ਤੋਂ ਖੁੰਝਾਉਣ ਨਾਲ ਹੋਣ ਵਾਲਾ ਨੁਕਸਾਨ ਅਤੇ ਨਮੀ ਵਾਲੇ ਝੋਨੇ ਦਾ ਬੋਝ ਪਾ ਦਿੱਤਾ ਹੈ। ਸਰਕਾਰ ਦਾ ਇਹ ਕਦਮ ਵਾਤਵਰਣ ਨੂੰ ਵੀ ਨੁਕਸਾਨ ਪਹੁੰਚਾਏਗਾ, ਕਿਉਂਕਿ ਝੋਨਾ ਦੇਰੀ ਨਾਲ ਪੱਕਣ ਕਰਕੇ ਕਿਸਾਨਾਂ ਕੋਲ ਪਰਾਲੀ ਨੂੰ ਹੀਲੇ ਲਾਉਣ ਦਾ ਸਮਾਂ ਨਹੀਂ ਹੋਵੇਗਾ ਅਤੇ ਪਰਾਲੀ ਜਲਾਉਣ ਨਾਲ ਵਾਤਾਵਰਣ ਪਲੀਤ ਹੋਵੇਗਾ।
ਇਹ ਟਿੱਪਣੀ ਕਰਦਿਆਂ ਕਿ ਅਜਿਹੇ ਕਿਸਾਨ-ਵਿਰੋਧੀ ਕਦਮ ਪਹਿਲਾਂ ਕਦੇ ਵੀ ਨਹੀਂ ਚੁੱਕੇ ਗਏ, ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵਾਅਦੇ ਮੁਤਾਬਿਕ ਕਿਸਾਨਾਂ ਦਾ ਰਾਸ਼ਟਰੀ, ਸਹਿਕਾਰੀ ਬੈਕਾਂ ਅਤੇ ਆੜ•ਤੀਆਂ ਕੋਲੋਂ ਲਿਆ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਨਾ ਕੀਤੇ ਜਾਣ ਕਰਕੇ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਉਹਨਾਂ ਕਿਹਾ ਕਿ ਖੁਦਕੁਸ਼ੀਆਂ ਦਾ ਅੰਕੜਾ 450 ਤੋਂ ਉੱਪਰ ਹੋ ਚੁੱਕਿਆ ਹੈ ਅਤੇ ਕਿਸਾਨਾਂ ਦੇ ਝੋਨੇ ਦੇ ਖੇਤ ਵਾਹੁਣ ਵਰਗੀਆਂ ਕਾਰਵਾਈਆਂ ਨਾਲ ਇਹ ਅੰਕੜਾ ਹੋਰ ਉੱਤੇ ਜਾ ਸਕਦਾ ਹੈ