ਹਰ ਜਿਲੇ ਵਿੱਚ ਕੋਰ ਕਮੇਟੀ ਦਾ ਇੱਕ ਮੈਂਬਰ ਆਪ ਅਗਵਾਈ ਕਰੇਗਾ।
ਚੰਡੀਗੜ• 19 ਜੂਨ-- ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਡੀਜਲ ਅਤੇ ਪੈਟਰੋਲ ਦੇ ਟੈਕਸ ਘਟਾਉਣ ਲਈ ਮਜਬੂਰ ਕਰਨ ਵਾਸਤੇ 26 ਜੂਨ ਨੂੰ ਜਿਲਾ ਪੱਧਰੀ ਰੋਸ ਵਿਖਾਵੇ ਕਰਨ ਦਾ ਪ੍ਰੋਗਰਾਮ ਉਲੀਕ ਲਿਆ ਗਿਆ ਹੈ। ਜਿਸ ਤਹਿਤ ਸਾਰੇ ਜਿਲਾ ਹੈਡ ਕੁਆਰਟਰਾਂ ਤੇ ਸਮੁੱਚੀ ਜਥੇਬੰਦੀ ਵੱਲੋਂ ਇਕੱਤਰ ਹੋ ਕੇ ਸਬੰਧਤ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਮ ਤੇ ਵਿਸਥਾਰਤ ਮੈਮੋਰੰਡਮ ਪੇਸ਼ ਕੀਤਾ ਜਾਵੇਗਾ। ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕੰਮ ਲਈ ਪਾਰਟੀ ਦੇ ਸਾਰੇ ਕੋਰ ਕਮੇਟੀ ਦੇ ਮੈਬਰਾਂ ਦੀਆਂ ਡਿਉੂਟੀਆਂ ਜਿਲਾ ਵਾਈਜ਼ ਲਗਾ ਦਿੱਤੀਆਂ ਗਈਆਂ ਹਨ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੱਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਬੇਹੱਦ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਪੈਟਰੋਲ ਅਤੇ ਡੀਜਲ ਦੀਆਂ ਵਧੀਆਂ ਹੋਈਆਂ ਕੀਮਤਾਂ ਵਿੱਚ ਸਭ ਤੋਂ ਵੱਡਾ ਬੋਝ ਪੰਜਾਬ ਦੀ ਸਰਕਾਰ ਵੱਲੋਂ ਲਗਾਏ ਗਏ ਟੈਕਸਾਂ ਦਾ ਹੈ। ਉਹਨਾਂ ਕਿਹਾ ਕਿ ਇਸ ਮੌਕੇ ਮੈਮੋਰੰਡਮ ਰਾਹੀਂ ਸੂਬਾ ਸਰਕਾਰ ਨੂੰ ਆਪਣੇ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਲਈ ਮਜਬੂਰ ਕੀਤਾ ਜਾਵੇਗ, ਉਥੇ ਇਹ ਵੀ ਮੰਗ ਰੱਖੀ ਜਾਵੇਗੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਡੀਜਲ ਅਤੇ ਪੈਟਰੋਲ ਨੂੰ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਉਣ ਲਈ ਤੁਰੰਤ ਕੈਬਨਿਟ ਵਿੱਚ ਮਤਾ ਪਾਸ ਕਰਕੇ ਕੈਂਦਰ ਨੂੰ ਭੇਜੇ। ਉਹਨਾਂ ਕਿਹਾ ਕਿ ਇਸ ਦਿਨ ਹਰ ਜਿਲੇ ਦੇ ਪਾਰਟੀ ਦੇ ਆਗੂ ਮਿੱਥੀ ਜਗ•ਾ ਤੇ ਇਕੱਠੇ ਹੋ ਕੇ ਜਲੂਸ ਦੀ ਸ਼ਕਲ ਵਿੱਚ ਨਾਅਰੇ ਮਾਰਦੇ ਹੋਏ ਹੱਥਾਂ ਵਿੱਚ ਤਖਤੀਆਂ ਅਤੇ ਝੰਡੀਆਂ ਫੜ ਕੇ ਅਮਨ ਪੂਰਵਕ ਤਰੀਕੇ ਨਾਲ ਡਿਪਟੀ ਕਮਿਸ਼ਨਰ ਦੇ ਦਫਤਰਾਂ ਵਿੱਚ ਪਹੁੰਚਣਗੇ ਅਤੇ ਮੈਮੋਰੰਡਮ ਪੇਸ਼ ਕਰਨਗੇ।
ਡਿਊਟੀਆਂ ਦਾ ਵਿਸਥਾਰ ਦਿੰਦੇ ਹੋਏ ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ਦੇ ਮੈਬਰਾਂ ਨੂੰ ਹੇਠ ਲਿਖੇ ਅਨੁਸਾਰ ਜਿੰਮੇਵਾਰੀ ਦਿੱਤੀ ਗਈ ਹੈ ਜਿਸ ਅਨੁਸਾਰ ਸ. ਸੁਖਦੇਵ ਸਿੰਘ ਢੀਂਡਸਾ ਨੂੰ ਜਿਲਾ ਸੰਗਰੁਰ, ਸ. ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜਿਲਾ ਤਰਨ ਤਾਰਨ, ਜਥੇਦਾਰ ਤੋਤਾ ਸਿੰਘ ਨੂੰ ਜਿਲਾ ਮੋਗਾ, ਸ. ਬਲਵਿੰਦਰ ਸਿੰਘ ਭੂੰਦੜ ਨੂੰ ਜਿਲਾ ਮਾਨਸਾ, ਸ. ਚਰਨਜੀਤ ਸਿੰਘ ਅਟਵਾਲ ਨੂੰ ਜਿਲਾ ਫਤਿਹਗੜ• ਸਾਹਿਬ, ਸ. ਨਿਰਮਲ ਸਿੰਘ ਕਾਹਲੋਂ ਨੂੰ ਜਿਲਾ ਗੁਰਦਾਸਪੁਰ, ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਜਿਲਾ ਲੁਧਿਆਣਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਿਲਾ ਮੋਹਾਲੀ, ਸ. ਜਨਮੇਜਾ ਸਿੰਘ ਸੇਖੋਂ ਨੂੰ ਜਿਲਾ ਫਾਜਲਿਕਾ, ਸ. ਸਿਕੰਦਰ ਸਿੰਘ ਮਲੂਕਾ ਨੂੰ ਜਿਲਾ ਬਠਿੰਡਾ, ਡਾ. ਦਲਜੀਤ ਸਿੰਘ ਚੀਮਾ ਨੂੰ ਜਿਲਾ ਰੋਪੜ•, ਸ. ਸੇਵਾ ਸਿੰਘ ਸੇਖਵਾਂ ਨੂੰ ਜਿਲਾ ਪਠਾਨਕੋਟ, ਬੀਬੀ ਜਗੀਰ ਕੌਰ ਨੂੰ ਜਿਲਾ ਜਲੰਧਰ, ਡਾ. ਉਪਿੰਦਰਜੀਤ ਕੌਰ ਨੂੰ ਜਿਲਾ ਕਪੂਰਥਲਾ, ਸ. ਗੁਲਜਾਰ ਸਿੰਘ ਰਾਣੀਕੇ ਨੂੰ ਜਿਲਾ ਹੁਸ਼ਿਆਰਪੁਰ, ਜਥੇਦਾਰ ਹਰੀ ਸਿੰਘ ਜੀਰਾ ਨੂੰ ਜਿਲਾ ਫਿਰੋਜਪੁਰ, ਸ. ਬਿਕਰਮ ਸਿੰਘ ਮਜੀਠੀਆ ਨੂੰ ਜਿਲਾ ਅੰਮ੍ਰਿਤਸਰ, ਸ. ਸ਼ਰਨਜੀਤ ਸਿੰਘ ਢਿੱਲੋਂ ਨੂੰ ਜਿਲਾ ਫਰੀਦਕੋਟ, ਸ. ਸੁਰਜੀਤ ਸਿੰਘ ਰੱਖੜਾ ਨੂੰ ਜਿਲਾ ਪਟਿਆਲਾ, ਸ. ਬਲਦੇਵ ਸਿੰਘ ਮਾਨ ਨੂੰ ਜਿਲਾ ਬਰਨਾਲਾ, ਸ. ਸੋਹਣ ਸਿੰਘ ਠੰਡਲ ਨੂੰ ਜਿਲਾ ਨਵਾਂਸ਼ਹਿਰ ਅਤੇ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਜਿੰਮੇਵਾਰੀ ਦਿੱਤੀ ਗਈ ਹੈ।