ਰਣਜੀਤ ਬ੍ਰਹਮਪੁਰਾ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਸ ਨੇ ਦੋਹਰੇ ਮਾਪਦੰਡ ਅਪਣਾਉਂਦਿਆਂ ਮਾਈਨਿੰਗ ਮਾਫੀਆ ਦੇ ਸਰਗਨੇ ਨੂੰ ਪਾਰਟੀ ਟਿਕਟ ਕਿਉਂ ਦਿੱਤੀਕਿਹਾ ਕਿ ਐਸਐਚਓ ਉੱਤੇ ਦਬਾਅ ਬਣਾ ਕੇ ਲਾਡੀ ਖ਼ਿਲਾਫ ਕੇਸ ਵਾਪਸ ਕਰਵਾਉਣ ਨਾਲ ਕਾਂਗਰਸ ਦੀ ਮਾਈਨਿੰਗ ਮਾਫੀਆ ਨਾਲ ਮਿਲੀ-ਭੁਗਤ ਸਾਹਮਣੇ ਆਈ
ਕਿਹਾ ਕਿ ਐਸਐਚਓ ਉੱਤੇ ਦਬਾਅ ਬਣਾ ਕੇ ਲਾਡੀ ਖ਼ਿਲਾਫ ਕੇਸ ਵਾਪਸ ਕਰਵਾਉਣ ਨਾਲ ਕਾਂਗਰਸ ਦੀ ਮਾਈਨਿੰਗ ਮਾਫੀਆ ਨਾਲ ਮਿਲੀ-ਭੁਗਤ ਸਾਹਮਣੇ ਆਈ
ਚੰਡੀਗੜ•/04 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼ਾਹਕੋਟ ਜ਼ਿਮਨੀ ਚੋਣ ਵਾਸਤੇ ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਇੱਕ ਗੈਰ ਜ਼ਮਾਨਤੀ ਅਪਰਾਧਿਕ ਮਾਮਲਾ ਦਰਜ ਹੋਣ ਮਗਰੋਂ ਉਸ ਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਿਆ ਹੈ ਕਿ ਉਹਨਾਂ ਨੇ ਕਿਸ ਮਜ਼ਬੂਰੀ ਵਿਚ ਇੱਕ ਮਾਈਨਿੰਗ ਮਾਫੀਆ ਦੇ ਸਰਗਨੇ ਨੂੰ ਜ਼ਿਮਨੀ ਚੋਣ ਦੀ ਟਿਕਟ ਦਿੱਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲਾਡੀ ਖਿਲਾਫ ਦਰਜ ਕੀਤੇ ਕੇਸ ਮੁਤਾਬਿਕ ਕਾਂਗਰਸੀ ਆਗੂ ਧਾਰਾ 379 ਤਹਿਤ ਕੁਦਰਤੀ ਸਰੋਤਾਂ ਦੀ ਚੋਰੀ ਵਿਚ ਦੋਸ਼ੀ ਪਾਇਆ ਜਾ ਚੁੱਕਿਆ ਹੈ ਜੋ ਕਿ ਆਪਣੇ ਆਪ 'ਚ ਇੱਕ ਨੈਤਿਕ ਗਿਰਾਵਟ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਲਾਡੀ ਖ਼ਿਲਾਫ ਇਹ ਦੋਸ਼ ਉਹਨਾਂ ਦੀ ਆਪਣੀ ਸਰਕਾਰ ਵੱਲੋਂ ਲਾਇਆ ਗਿਆ ਹੈ ਅਤੇ ਇਹ ਕਾਂਗਰਸ ਪਾਰਟੀ ਦੇ ਮਾਈਨਿੰਗ ਮਾਫੀਆ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਦੋਹਰੇ ਮਾਪਦੰਡਾਂ ਦੀ ਪੋਲ• ਖੋਲ•ਦਾ ਹੈ।
ਸਰਦਾਰ ਬ੍ਰਹਮਪੁਰਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਇੱਕ ਪਾਸੇ ਰਾਹੁਲ ਗਾਂਧੀ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਮੰਤਰੀ ਮੰਡਲ ਤੋਂ ਹਟਾਉਣ ਦਾ ਸਿਹਰਾ ਲੈਣਾ ਚਾਹੁੰਦਾ ਸੀ ਅਤੇ ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕਰਨਾਟਕ ਵਿਚ ਰੈਡੀ ਭਰਾਵਾਂ ਨੂੰ ਪਾਰਟੀ ਟਿਕਟ ਦੇਣ ਤੋਂ ਇਨਕਾਰ ਕਰਨ ਸਮੇਂ ਉਸ ਨੇ ਉਹੀ ਪੈਰਾਮੀਟਰ ਅਪਣਾਏ ਸਨ। ਉਹਨਾਂ ਕਿਹਾ ਕਿ ਪਰ ਹਰਦੇਵ ਲਾਡੀ ਦੀ ਗੈਰ ਕਾਨੂੰਨੀ ਮਾਈਨਿੰਗ ਵਿਚ ਭੂਮਿਕਾ ਬਾਰੇ ਸਬੂਤ ਵਜੋਂ ਵੀਡਿਓ ਆ ਜਾਣ ਦੇ ਬਾਵਜੂਦ ਵੀ ਰਾਹੁਲ ਗਾਂਧੀ ਨੇ ਉਸ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਇਸ ਮੁੱਦੇ ਉੱਤੇ ਪਾਰਟੀ ਹਾਈਕਮਾਂਡ ਕੋਲ ਲਿਖਤੀ ਸ਼ਿਕਾਇਤਾਂ ਪਹੁੰਚਣ ਦੇ ਬਾਵਜੂਦ ਇੱਕ ਮਾਫੀਆ ਸਰਗਨਾ ਉੱਤੇ ਅਜਿਹੀ ਮਿਹਰਬਾਨੀ ਕਿਉਂ ਵਿਖਾਈ ਗਈ ਹੈ?
ਅਕਾਲੀ ਆਗੂ ਨੇ ਕਿਹਾ ਕਿ ਇਹ ਮੁੱਦਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਨੇ ਇੱਕ ਮਾਈਨਿੰਗ ਮਾਫੀਆ ਦੇ ਸਰਗਨੇ ਨੂੰ ਪਾਰਟੀ ਉਮੀਦਵਾਰ ਬਣਾਇਆ। ਫਿਰ ਇਸ ਨੇ ਕਾਂਗਰਸ ਆਗੂ ਖ਼ਿਲਾਫ ਦਰਜ ਐਫਆਈਆਰ ਵਾਪਸ ਕਰਵਾਉਣ ਲਈ ਮਹਿਤਪੁਰ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਧਮਕਾਉਣ ਦੀ ਕੋਸ਼ਿਸ ਕਰਕੇ ਆਪਣੀ ਗਲਤੀ ਨੂੰ ਹੋਰ ਵੱਡਾ ਕਰ ਲਿਆ। ਉਹਨਾਂ ਕਿਹਾ ਕਾਂਗਰਸ ਦੇ ਮਾਈਨਿੰਗ ਮਾਫੀਆ ਨਾਲ ਨੇੜਲੇ ਸੰਬੰਧਾਂ ਅਤੇ ਪੁਲਿਸ ਅਧਿਕਾਰੀ ਉੱਤੇ ਪਏ ਦਬਾਅ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਹਿਤਪੁਰ ਦੇ ਐਸਐਚਓ ਨੇ ਦੁਖੀ ਹੋ ਕੇ ਅੱਜ ਅਸਤੀਫਾ ਦੇ ਦਿੱਤਾ ਸੀ, ਪਰ ਉਸ ਉੱਤੇ ਦਬਾਅ ਪਾ ਕੇ ਅਸਤੀਫਾ ਵੀ ਵਾਪਸ ਕਰਵਾ ਦਿੱਤਾ। ਜਿਹੜੇ ਪੁਲਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਾਂਗਰਸ ਦੇ ਰਾਜ ਵਿਚ ਉਹਨਾਂ ਨਾਲ ਇਹ ਵਰਤਾਓ ਕੀਤਾ ਜਾ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਸਾਰੀਆਂ ਘਟਨਾਵਾਂ ਦੀ ਲੜੀ ਨੇ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਦੇ ਦੋਗਲੇਪਣ ਦਾ ਭਾਂਡਾ ਭੰਨ ਦਿੱਤਾ ਹੈ ਅਤੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਾਂਗਰਸ ਸਰਕਾਰ ਦੇ ਮਾਈਨਿੰਗ ਮਾਫੀਆ ਨਾਲ ਨੇੜਲੇ ਸੰਬੰਧ ਹਨ , ਜਿਸ ਨੂੰ ਸੀਨੀਅਰ ਕਾਂਗਰਸੀਆਂ ਅਤੇ ਵਿਧਾਇਕਾਂ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਸੂਬਾ ਸਰਕਾਰ ਦੋਵੇਂ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਸ਼ਾਹਕੋਟ ਦੇ ਲੋਕਾਂ ਨੂੰ ਮੂੰਹ ਨਹੀਂ ਵਿਖਾ ਸਕਦੇ, ਜਿਹਨਾਂ ਦੀ ਵਿਧਾਨ ਸਭਾ ਵਿਚ ਨੁੰਮਾਇਦਗੀ ਕਰਨ ਲਈ ਇੱਕ ਕਥਿਤ ਅਪਰਾਧੀ ਨੂੰ ਉਹਨਾਂ ਦੇ ਸਿਰ ਮੜ• ਦਿੱਤਾ ਗਿਆ ਹੈ। ਕਾਂਗਰਸ ਸਰਕਾਰ ਨੂੰ ਲਾਡੀ ਦੀ ਟਿਕਟ ਤੁਰੰਤ ਰੱਦ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਗਿਰਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਲਈ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਹੈ। ਨਹੀਂ ਤਾਂ ਫਿਰ ਰਾਹੁਲ ਅਤੇ ਸੂਬਾ ਸਰਕਾਰ ਦੋਵਾਂ ਦਾ ਹੀ ਪੰਜਾਬੀਆਂ ਅਤੇ ਦੇਸ਼ ਦੇ ਲੋਕਾਂ ਅੱਗੇ ਪਰਦਾਫਾਸ਼ ਹੋ ਜਾਵੇਗਾ।