ਚੰਡੀਗੜ•/ ਜੁਲਾਈ 20- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਮੂਹ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ “ਕਾਂਗਰਸ ਪਾਰਟੀ ਅਤੇ ਕੁਝ ਹਤਾਸ਼ ਅੰਸਰਾਂ ਵਲੋਂ ਪੰਜਾਬ ਵਿਚ ਅਮਨ ਅਤੇ ਭਾਈ ਚਾਰਕ ਸਾਂਝ ਨੂੰ ਲਾਂਬੂ ਲਾਉਣ ਅਤੇ ਸਿਖ ਪੰਥ ਅਤੇ ਪੰਜਾਬ ਵਿਰੁਧ ਇਕ ਵੱਡੇ ਦੁਖਾਂਤ ਦੀ ਗਹਿਰੀ ਸ਼ਾਜ਼ਿਸ਼ ਰਚੀ ਗਈ ਹੈ”।
ਪਾਰਟੀ ਨੇ ਐਲਾਨ ਕੀਤਾ ਕਿ ਪੰਜਾਬ ਅਤੇ ਖਾਲਸਾ ਪੰਥ ਅੰਦਰ ਭਰਾ-ਮਾਰੂ ਜੰਗ ਅਤੇ ਕਤਲੋਗਾਰਤ ਦਾ ਭਿਆਨਕ ਦੌਰ ਮੁੜ ਸ਼ੁਰੂ ਕਰਵਾਉਣ ਦੀ ਵੱਡੀ ਸਾਜ਼ਿਸ਼ ਨੂੰ ਬੇਨਕਾਬ ਅਤੇ ਫੇਲ ਕੀਤਾ ਜਾਵੇਗਾ ।
ਪਾਰਟੀ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਕ ਮੁਠ ਹੋ ਕੇ ਅਮਨ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਦਾ ਸਾਹਮਣਾ ਕੀਤਾ ਜਾਏ ।
ਅਕਾਲੀ ਦਲ ਨੇ ਇਹ ਭੀ ਕਿਹਾ ਕਿ ਜਿਹੜੀ ਪਾਰਟੀ ਨੈ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰ ਕੇ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਪਾਵਨ ਸਰੂਪਾਂ ਨੂੰ ਅਗਨੀ ਭੇਂਟ ਕਰ ਕੇ ਸ਼ਹੀਦ ਕੀਤਾ ਅਤੇ ਕਈ ਹੋਰ ਪਾਵਨ ਗ੍ਰੰਥਾਂ ਦੇ ਸਰੂਪਾਂ ਦੀ ਬੇ ਅਦਬੀ ਕੀਤੀ, ੳਜ ਉਹੀ ਪਾਰਟੀ ਬਰਗਾੜੀ ਵਿਚ ਡਰਾਮੇਬਾਗ਼ੀ ਕਰਕੇ ਸਿਖ ਕੌਮ ਨੂੰ ਗੁਮਾਹ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ।
ਪਾਰਟੀ ਦੀ ਕੋਰ ਕਮੇਟੀ ਦੀ ਇਕ ਹੰਗਾਮੀ ਮੀਟਿੰਗ ਬੀਤੀ ਰਾਤ ਦਿਲੀ ਵਿਚ ਹੋਈ ਜਿਸ ਵਿਚ ਪਾਸ ਮਤੇ ਵਿਚ ਕਿਹਾ ਗਿਆ ਹੈ “ ਕਾਂਗਰਸ ਪਾਰਟੀ ਵਲੋਂ ਪੰਜਾਬ ਅਤੇ ਪੰਥ ਨੂੰ ਇਕ ਇੱਕ ਨਵੀਂ ਅੱਗ ਦੀਆਂ ਲਪਟਾਂ ਵਿਚ ਸੁੱਟਣ ਦਆਂਿ ਤਿਅਰੀਆਂ ਕੀਤੀਆਂ ਜਾ ਚੁਕੀਆਂ ਹਨ। ਜੇ ਇਸ ਸਾਜ਼ਿਸ਼ ਨੂੰ ਨੰਗਿਆਂ ਕਰਕੇ ਫੇਲ ਨਾ ਕੀਤਾ ਗਿਆ ਤਾਂ ਪੰਥ ਅਤੇ ਪੰਜਾਬ ਨੂੰ ਮੁੜ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।“
ਕੋਰ ਕਮੇਟੀ ਦੀ ਮੀਟਿੰਗ ਸਬੰਧੀ ਮੀਡੀਆ ਨੂੰ ਜਾਣਕਾਰੀ ਇੰਦੇ ਪਾਰਟੀ ਦੇ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਇਹ ਗੰਭੀਰ ਚੇਤਾਵਨੀ ਦਿੰਦਿਆਂ ਕੋਰ ਕਮੇਟੀ ਨੇ ਇਹ ਭੀ ਕਿਹਾ ਹੈ ਕਿ ਇਸ ਮੰਤਵ ਲਈ ਧਾਰਮਿਕ ਭਾਵਨਾਂਵਾਂ ਭੜਕਾਉਣ ਅਤੇ ਸਿਖਾਂ ਅੰਦਰ ਭਰਾ ਮਾਰੂ ਜੰਗ ਕਰਵਾਉਣ ਅਤੇ ਪੰਜਾਬ ਵਿਦ ਫਿਰਕੂ ਸਦਭਾਨਾ ਨੂੰਅਗ ਲਾਉਣ ਦੀ ਵਡੀ ਸਾਜ਼ਿਸ਼ ਉਤੇ ਅਮਲ ਅਧੀਨ ਤਰਾਂ ਤਰਾਂ ਦੇ ਹਥਕੰਡੇ ਵਰਤੇ ਜਾ ਰਹੇ ਹਨ। ਪਾਰਟੀ ਨੇ ਕਿਹਾ ਹੈ ਕਿ ਇਸ ਮੰਤਵ ਲਈ ਵਿਦੇਸ਼ੀ ਫੰਡਾ ਦਾ ਭੀ ਇਸਤੇਮਾਲ ਕੀਤਾ ਜਾ ਰਿਹਾ ਹੈ।
ਸ਼੍ਰੀ ਬੈਂਸ ਅਨੁਸਾਰ ਕੋਰ ਕਮੇਟੀ ਦੇ ਮਤੇ ਵਿਚ ਅਮਨ ਭੰਗ ਕਰਵਾਉਣ ਦੀ ਇਸ ਸਾਜ਼ਿਸ਼ ਵਿਚ ਕਾਂਗਰਸ ਪਾਰਟੀ ਵਲੋਂ ਭੀ ਫੰਡ ਦਿਤੇ ਜਾਣ ਦਾ ਗਲ ਕਰਦਿਆਂ ਲਾਉਂਦਿਆਂ ਸ਼ੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਕਿ ਇਹਨਾਂ ਫੰਡਾਂ ਦੇ ਸਬੰਧ ਵਿਚ ਅਖਬਾਰਾ ਵਿਚ ਪਹਿਲੋਂ ਹੀ ਛਪੀਆਂ ਖਬਰਾਂ ਉਤੇ ਉਸਨੇ ਮੁਕੰਮਲ ਅਤੇ ਸਾਜ਼ਿਸ਼ੀ ਚੁਪ ਧਾਰੀ ਹੋਈ ਹੈ। ਅਜਿਹਾ ਕਿਉਂ ਹੈ?”
ਮਤੇ ਵਿਚ ਸ਼ੋ ਅ ਦ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਪਾਰਟੀ ਬਰਗਾੜੀ ਵਿਖੇ ਆਪਣੀ ਹੀ ਸਰਕਾਰ ਦੇ ਵਿਰੁਧ ਆਪ ਹੀ ਅਖੌਤੀ ਧਰਨਾ ਲਾਉਣ ਦਾ ਵੱਡਾ ਡਰਾਮਾ ਕਰ ਰਹੀ ਹੈ ਜਿਸ ਦਾ ਸਾਰਾ ਇੰਤਜ਼ਾਮ ਸਰਕਾਰ ਵੱਲੋਂ ਖੁਦ ਹੀ ਕੀਤਾ ਜਾ ਰਿਹਾ ਹੈ। ਇਹ ਕਿਉਂ ਕੀਤਾ ਜਾ ਰਿਹਾ ਹੈ? ਇਥੋਂ ਤੱਕ ਕਿ ਟਾਇਲਟ ਦਾ ਪ੍ਰਬੰਧ, ਬਿਜਲੀ, ਪਾਣੀ ਤੇ ਸਟੇਜ ਦਾ ਪ੍ਰਬੰਧ ਸਰਕਾਰ ਆਪ ਹੀ ਕਰ ਰਹੀ ਹੈ। ਇਹ ਪਹਿਲਾ ਸਰਕਾਰ ਵਿਰੋਧੀ ਧਰਨਾ ਹੈ ਜਿਸ ਦਾ ਪੂਰਾ ਬੰਦੋਬਸਤ ਤੇ ਪੂਰਾ ਖਰਚਾ ਸਰਕਾਰ ਖੁਦ ਕਰ ਰਹੀ। ਹੁਣ ਇਸ ਵਿਚ ਬੰਦੇ ਲਿਆਉਣ ਦਾ ਕੰ ਮ ਭੀ ਸੱਤਾਧਾਰੀ ਪਾਰਟੀ ਖੁਦ ਹੀ ਕਰ ਰਹੀ ਹੈ।
ਅਕਾਲੀ ਦਲ ਨੇ ਕਿਹਾ ਕਿ ਇਸ ਧਰਨੇ ਦਾ ਪਹਿਲਾ ਤੇ ਵੱਡਾ ਮੰਤਵ ਖਾਲਸਾ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਢਾਹ ਲਾਉਣਾ ਹੈ, ਤੇ ਦੂਜਾ ਮੰਤਵ ਲੋਕਾਂ ਦਾ ਧਿਆਨ ਸੁਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਵਲੋ ਲੋਕਾਂ ਨਾਲ ਨਸ਼ਿਆਂ, ਕਿਸਾਨੀ ਕਰਜ਼ਿਆਂ ਅਤੇ ਨੌਜਵਾਨਾ ਨੂੰ ਨੌਕਰੀਆਂ ਵਰਗੇ ਵਾਅਦਿਆਂ ਤੋਂ ਮੁਕਰ ਜਾਣ ਤੋ ਧਿਆਨ ਹਟਾਉਣਾ ਹੈ।
ਇਸ ਧਰਨੇ ਨੂੰ ਵੱਡੇ ਪੱਧਰ ਉੱਤੇ ਸ਼ੱਕੀ ਸੋਮਿਆਂ ਰਾਹੀਂ ਵਿਦੇਸ਼ੀ ਸੋਮਿਆਂ ਅਤੇ ਕਾਂਗਰਸ ਪਾਰਟੀ ਵੱਲੋਂ ਵੱਡੇ ਫੰਡ ਦਿਤੇ ਜਾਣ ਦੀਆਂ ਖਬਰਾਂ ਅਖਬਾਰਾਂ ਵਿਚ ਰਹੀਆਂ ਹਨ , ਪੰਜਾਬ ਸਰਕਾਰ ਇਸ ਸਬੰਧੀ ਆਪਣੀਆਂ ਏਜੰਸੀਆਂ ਦੀਆਂ ਜਾਣਕਾਰੀਆਂ ਨੂੰ ਛੁਪਾ ਰਹੀ ਹੈ।
ਇਸ ਸਬੰਧ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦਾ ਨਾਮ ਪ੍ਰਮੁਖ ਹੈ ਜਿਸ ਦਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਸਿੱਖਾਂ ਦੇ ਕਾਤਲਾਂ ਪ੍ਰਤੀ ਹੇਜ ਜਗ ਤੋਂ ਛੁਪਿਆ ਨਹੀਂ ਹੈ।
ਪਾਰਟੀ ਦੇ ਪ੍ਰਧਾਨ ਸ ਸੁਖਬੀ੍ਰ ਸਿੰਘ ਬਾਦਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਸੂਬੇ ਅੰਦਰ ਅਮਨ ਅਤੇ ਭਾਈਚਾਰਕ ਦਾ ਮਹੌਲ ਹਰ ਕੀਮਤ ਉਤੇ ਕਾਇਮ ਰੱਖਿਆਂ ਜਾਏ।ਉਹਨਾ ਕਿਹਾ ਕਿ ਉਹਨਾਂ ਦੀ ਪਾਰਟੀ ਜੁਗੋ ਜੁਗ ਅਟਲ ਸ਼ੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ਮਾਨਵਤਾ ਲਈ ਸਰਬੱਤ ਦੇ ਭਲੇ ਦੇ ਮਹਾਨ ਆਦਰਸ਼ ਤੋਂ ਰੂਹਾਨੀ ਸੇਧ ਲੈਕੇ ਪੰਜਾਬ, ਦੇਸ਼ ਅਤੇ ਕੌਮ ਦੀ ਸੇਵਾ ਕਰਦੀ ਆਈ ਹੈ ਤੇ ਕਰਦੀ ਰਹੇਗੀ ਜਥੇਬੰਦੀ ਦੇ ਮਹਾਨ ਆਗੂ ਪਾਰਟੀ ਸਰਦਾਰ ਪਰਕਾਸ਼ ਸਿੰਘ ਜੀ ਦੀ ਸੁਦ੍ਰਿੜ ਅਤੇ ਦੂਰ ਅੰਦੇਸ਼ ਅਗਵਾਈ ਹੇਠ , ਪਾਰਟੀ ਦਾ ਇਕ ਇਕ ਸਿਪਾਹੀ ਮਨੁੱੱਖੀ ਸਮਾਜ ਵਿਚ ਅਮਨ ਅਤੇ ਭਾਈਚਾਰਕ ਸਾਂਝ ਦੇ ਜਜ਼ਬੇ ਅਤੇ ਮਹੌਲ ਨੂੰ ਸਮ੍ਰਪਿਤ ਰਿਹਾ ਹੈ ਅਤੇ ਹਮੇਸ਼ਾ ਰਹੇਗਾ ।
…. ਮਤਾ
ਸ਼ੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਇਕ ਇਕੱਤਰਤਾ ਅੱੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਹੇਠ ਹੋਈ । ਇਸ ਇਕੱੱਤਰਤਾ ਵਿਚ ਪੰਜਾਬ-ਮਾਰੂ ਅਤੇ ਸਿੱੱਖ ਦੁਸ਼ਮਣ ਕਾਂਗਰਸ ਪਾਰਟੀ ਵੱਲੋਂ ਸਮੁੱਚੇ ਦੇਸ਼ ਵਿਚ ਅਤੇ ਵਿਸ਼ੇਸ਼ ਕਰਕੇ ਪੰਜਾਬ ਅਤੇ ਖਾਲਸਾ ਪੰਥ ਅੰਦਰ ਭਰਾ-ਮਾਰੂ ਜੰਗ ਅਤੇ ਕਤਲੋਗਾਰਤ ਦਾ ਭਿਆਨਕ ਦੌਰ ਮੁੜ ਸ਼ੁਰੂ ਕਰਵਾਉਣ ਵਿਰੁੱਧ ਸਮੁੱਚੀ ਨਾਨਕ ਨਾਮ ਲੇਵਾ ਸੰਗਤਾਂ ਅਤੇ ਸਮੂਹ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਸੁਚੇਤ ਕਰਨ ਦਾ ਫੈਸਲਾ ਲਿਆ ਗਿਆ ਤਾਂ ਜੋ ਪੰਜਾਬ ਅਤੇ ਦੇਸ਼ ਵਿਚ ਅਮਨ ਅਤੇ ਭਾਈਚਾਰਕ ਸਾਂਝ ਦੇ ਮਹੌਲ ਨੂੰ ਲਾਂਬੂ ਲਾਉਣ ਦੀਆਂ ਇਹਨਾਂ ਸਾਜ਼ਿਸ਼ਾਂ ਨੂੰ ਬੇਨਕਾਬ ਅਤੇ ਫੇਲ ਕੀਤਾ ਜਾਵੇ ।
ਪੰਥ ਅਤੇ ਦੇਸ਼ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮਹਾਨ ਗੁਰੁ ਸਾਹਿਬਾਨ ਦੀ ਜਾਗਤ ਜੋਤ , ਜੁਗੋ-ਜੁਗ ਅਟੱਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਮਹਾਰਾਜ ਜੀ ਵਿਚ ਦਰਜ ਸਮੁੱਚੀ ਮਾਨਵਤਾ ਲਈ ਦਰਜ ਸਰਬੱਤ ਦੇ ਭਲੇ ਦੇ ਮਹਾਨ ਆਦਰਸ਼ ਤੋਂ ਰੂਹਾਨੀ ਸੇਧ ਲੈਕੇ ਪੰਜਾਬ, ਦੇਸ਼ ਅਤੇ ਕੌਮ ਦੀ ਸੇਵਾ ਕਰਦਾ ਅਇਆ ਹੈ ।ਜਥੇਬੰਦੀ ਦੇ ਮਹਾਨ ਆਗੂ ਪਾਰਟੀ ਸਰਦਾਰ ਪਰਕਾਸ਼ ਸਿੰਘ ਜੀ ਦੀ ਸੁਦ੍ਰਿੜ ਅਤੇ ਦੂਰ ਅੰਦੇਸ਼ ਅਗਵਾਈ ਹੇਠ , ਪਾਰਟੀ ਦਾ ਇਕ ਇਕ ਸਿਪਾਹੀ ਮਨੁੱੱਖੀ ਸਮਾਜ ਵਿਚ ਅਮਨ ਅਤੇ ਭਾਈਚਾਰਕ ਸਾਂਝ ਦੇ ਜਜ਼ਬੇ ਅਤੇ ਮਹੌਲ ਨੂੰ ਸਮ੍ਰਪਿਤ ਰਿਹਾ ਹੈ ਅਤੇ ਹਮੇਸ਼ਾ ਰਹੇਗਾ ।
ਇਸਦੇ ਉਲਟ, ਪੰਜਾਬ ਮਾਰੂ ਅਤੇ ਸਿਖ ਦੁਸਮਣ ਕਾਂਗਰਸ ਪਾਰਟੀ ਪੰਥ ਨਾਲ ਗੱਦਾਰੀ ਵਾਲੇ ਕਿਰਦਾਰ ਕਾਰਣ ਕੌਮ ਅੰਦਰ ਅਲੱਗ ਥਲੱਗ ਅਤੇ ਹਤਾਸ਼ ਹੋਏ ਕੁਝ ਮੁਠੀ ਭਰ ਹੱਥਠੋਕੇ ਅੰਸਰਾਂ ਦੀ ਮੱਦਦ ਨਾਲ ਕੌਮ ਅੰਦਰ ਫੁਟ ਪਾਊ ਅਤੇ ਭਰਾ-ਮਾਰੂ ਜੰਗ ਕਰਵਾਉਣ ਦੀਆਂ ਸਜ਼ਿਸ਼ਾਂ ਵਿਚ ਲੀਨ ਰਹੀ ਹੈ। ਇਹ ਪਾਰਟੀ ਤੋਪਾਂ ਅਤੇ ਟੈਕਾਂ ਨਾਲ ਭੀ ਸਿਖ ਕੌਮ ਦੇ ਧਾਰਮਿਕ ਜਜ਼ਬੇ ਨੂੰ ਢਾਹ ਨਾ ਲਾ ਸਕੀ।
ਆਪਣੀਆਂ ਸਾਜ਼ਿਸ਼ਾ ਨੂੰ ਸਿਰੇ ਚੜਾਉਣ ਲਈ ਕਾਂਗਰਸ ਪਾਰਟੀਨੇ ਹਮੇਸ਼ਾ ਹੀ ਪੰਥ ਵਲੋਂ ਵਾਰ ਵਾਰ ਨਕਾਰੇ ਅਤੇ ਹਤਾਸ਼ ਹੋ ਚੁੱਕੇ ਮੁਠੀ ਭਰ ਅੰਸਰਾਂ ਨੂੰ ਆਪਣੀਆਂ ਸਾਜ਼ਿਸ਼ਾਂ ਦਾ ਚਿਹਰਾ ਬਣਾਇਆ । ਕਾਂਗਰਸ ਪਾਰਟੀ ਦੀ ਸਿਖ ਕੌਮ ਵਿਰੁਧ ਖੁਨੀ ਪਿਆਸ 1984 ਦੀ ਖੂਨੀ ਹੋਲੀ ਨਾਲ ਵੀ ਨਾ ਮਿਟੀ ਅਤੇ ਬਾਅਦ ਵਿਚ ।ੰਜਾਬ ਵਿਚ ਸਰਕਾਰ ਦਮਨ ਚੱਕਰ ਰਾਹੀ ਹਜ਼ਾਰਾਂ ਸਿੱੱਖ ਨੌਜਵਾਨਾ ਦੀ ਬਲੀ ਲਈ ਗਈ ।
ਪਰ ਜੋ ਕੋਝੀਆਂ ਪ੍ਰਾਪਤੀਆਂ ਇਹ ਅੰਨ•ੀ ਤਾਕਤ ਨਾਲ ਹਾਸਿਲ ਨਾ ਕਰ ਸਕੀ, ਉਹਨਾਂ ਦੀ ਪ੍ਰਾਪਤੀ ਲਈ ਇਹ ਹੁਣ ਇਹ ਬਰਗਾੜੀ ਵਿਖੇ ਲਵਾਏ ਗਏ ਧਰਨੇ ਰਾਂਹੀਂ ਕਰਨਾ ਚਾਹੁੰਦੀ ਹੈ।ਇਸ ਤੋਂ ਇਹ ਗਲ ਜ਼ਾਹਿਰ ਹੈ ਕਿ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਦੀ ਸਿਆਸਤ ਦੇ ਦੇਸ਼ ਲਈ ਨਿਕਲੇ ਭਿਆਨਕ ਨਤੀਜਿਆਂ ਤੋਂ ਕੁਝ ਨਹੀਂ ਸਿਖਆ ਹੈ।
ਨਵੰਬਰ 2015 ਵਿਚ ਕਾਂਗਰਸ ਪਾਰਟੀ ਵੱਲੋਂ ਇਹਨਾਂ ਹੀ ਅੰਸਰਾਂ ਨੂੰ ਅੱਗੇ ਲਾਕੇ ਕੌਮ ਦੇ ਧਾਰਮਿਕ ਜਜ਼ਬੇ ਨੂੰ ਗੁਮਰਾਹ ਕਰਨ ਦੀ ਕੋਸ਼ਿਸ ਹੇਠ ਚੱਬਾ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਉਸੇ ਸਿਖ ਦੁਸ਼ਮਣ ਕਾਂਗਰਸ ਪਾਰਟੀ ਦੇ ਕੁਝ ਪ੍ਰਮੁਖ ਨੇਤਾਵਾਂ ਨੇ ਹਿਸਾ ਲਿਆ ਜਿਸ ਕਾਂਗਰਸ ਦੀ ਸਰਕਾਰ ਵਲੋਂ ਸਰਬਾਰ ਸਾਹਿਬ ਉਤੇ ਕੀਤੇ ਦਰਦਨਾਕ ਫੌਜੀ ਹਮਲੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ੇ ਅਨੇਕਾਂ ਪਾਵਨ ਸਰਪਾਂ ਨੂੰ ਬੇਰਹਿਮੀ ਨਾਲ ਅਗਨਭੇਂਟ ਕੀਤਾ ਗਿਆ ਸੀ ਅਤੇ ਅਨੇਕਾਂ ਹੋਰਨਾਂ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਸੀ।
ੳਗੇ ਲਗੇ ਸੀ
ਉਸ ਸਮਾਗਮ ਵਿਚ ਜਾਅਲੀ ਤੌਰ ਤੇ ਨਿਯੁਕਤ ਕੀਤੇ ਅਖੌਤੀ ਜਥੇਥਦਾਰਾਂ ਨੇ ਸਟੇਜ ਤੋਂ ਉਸ ਕਾਂਗਰਸ ਪਾਰਟੀ ਵਿਰੁਧ ਇਕ ਸ਼ਬਦ ਭੀ ਨਾ ਬੋਲਿਆ ਜਿਸ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਉਤੇ ਦਰਦਨਾਕ ਫੌਜੀ ਹਮਲਾ ਕੀਤਾ ਇਤੇ ਨਾ ਹੀ ਇਸ ਸਟੇਜ ਤੋਂ ਜਗਦੀਸ਼ ਟਾਈਟਲਰ ਅਤੇ ਸਜਣ ਕੁਮਾਰ ਵਰਗੇ ਕਾਂਗਰਸੀ ਆਗੂਆਂ ਵਿਰੁੱਧ ਕੋੲ ਿਮਤਾ ਪਾਸ ਕੀਤਾ ਗਿਆ।
ਇਸ ਦੇ ਉਲਟ ਜੋ ਮਤੇ ਪਾਸ ਕੀਤੇ ਗਏ ਉਹ ਕੇਵਲ ਸਿਖ ਸੰਗਤਾਂ ਵਲੋਂ ਚੁਣੀ ਹੋਈ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ ਵਿਰੁਧ ਹੀ ਕੀਤੇ ਗਏ। ਸਬਦ ਨ ਿਬੋਲਆਿ
ਇਸੇ ਸਮਗਮ ਵਿਚ ਉਹ ਲੋਕ ਭੀ ਸ਼ਾਮਿਲ ਸਨ ਜੋ ਕਿ ਇਕ ਪਾਸੇ ਤਾਂ ਸਬਕਾ ਪੁਪਲਿਸ ਮੁਖੀ ਕੇ ਪੀ ਐਸ ਗਿਲ ਨੂੰ ਸਿਖਾਂ ਦਾ ਕਾਤਲ ਦਸਦੇ ਹਨ ਤੇ ਦੂਜੇ ਪਾਸੇ ਉਸ ਦੇ ਭੋਗ ਤੇ ਜਾ ਕੇ ਉਸ ਨੂੰ ਸ਼੍ਰਧਾਂਜਲੀਆਂ ਦੇ ਕੇ ਆਏ ਹਨ। ਇਹਨਾਂ ਦੀ ਅਸਲ ਸਚਾਈ ਕੀ ਹੈ?
ਉਸ ਚੱਬਾ ਸਮਾਗਮ ਦੀ ਅਸਲੀਅਤ ਸਾਹਮਣੇ ਆਉਣ ਤੇ ਸੰਗਤਾਂ ਨੇ ਇਹਨਾਂ ਅੰਨਸਰਾਂ ਨੂੰ ਪੂਰੀ ਤਰਾਂ ਨਾਕਾਰ ਦਿਤਾ ਸੀ ।
ਪਰ ਹੁਣ ਉਹੀ ਕਾਂਗਰਸ ਪਾਰਟੀ ਉਹਨਾਂ ਹੀ ਅੰਸਰ ਨੂੰ ਦੁਬਾਰਾ ਸਰਗਰਮ ਕਰ ਕੇ ਬਰਗਾੜੀ ਵਿਖੇ ਆਪਣੀ ਸਰਕਾਰ ਦੇ ਵਿਰੁਧ ਆਪ ਹੀ ਅਖੌਤੀ ਧਰਨਾ ਲਾਉਣ ਦਾ ਢਕਵੰਜ ਕਰ ਰਹੀ ਹੈ ਜਿਸ ਦਾ ਇਕੋ ਇਕ ਮਕਸਦ ਸੰਗਤਾਂ ਦੀਆਂ ਧਾਰਮਿਕ ਭਾਵਨਾਂਵਾਂ ਨੂੰ ਗੁਮਰਾਹ ਕਰਕੇ ਪੰਥ ਅੰਦਰ ਭਰਾ ਮਾਰੂ ਜੰਗ ਅਤੇ ਖੁਨ ਖਰਾਬਾ ਕਰਵਾਉਣਾ ਅਤੇ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਦੇ ਮਹੌਲ ਨੂੰ ਲਾਂਬੂ ਲਾਉਣਾ ਹੈ ਜਿਸ ਦੀ ਆੜ ਹੇਠ ਮਾਸੂਮ ਸਿਖ ਪ੍ਰੀਵਾਰਾਂ, ਵਿਸ਼ੇਸ਼ ਕਰਕੇ ਸਿਖ ਨੌਜਵਾਨਾ ਵਿਰੱਧ ਉਹੀ ਦਮਨ ਚਕਰ ਮੁੜ ਚਲਾਉਣਾ ਜਿਸ ਦੀ ਭੇਂ ਟ ਹਜ਼ਾਰ ਸਿਖ ਨੌਜਵਾਨ ਜਿੰਦੜੀਆ ਚਾੜੀਆਂ ਗਈਆਂ ਸਨ।
ਬਰਗਾੜੀ ਦੇ ਅਖੌਤੀ ਧਰਨੇ ਵਿਚ ਕੀਤੀ ਜਾ ਰਹੀ ਸਿਆਸੀ ਸਿਸਸ਼ ਪਿਛੇ ਕਾਂਗਰਸ ਦੇ ਦੋ ਮੁਖ ਮੰਤਵ ਹਨ:
ਪਹਿਲਾ ਤੇ ਵੱਡਾ ਮੰਤਵ ਖਾਲਸਾ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਢਾਹ ਲਾਉਣਾ ਹੈ, ਤੇ ਦੂਜਾ ਮੰਤਵ ਲੋਕਾਂ ਦਾ ਧਿਆਨ ਸੁਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਵਲੋ ਲੋਕਾਂ ਨਾਲ ਨਸ਼ਿਆਂ, ਕਿਸਾਨੀ ਕਰਜ਼ਿਆਂ ਅਤੇ ਨੌਜਵਾਨਾ ਨੂੰ ਨੌਕਰੀਆਂ ਵਰਗੇ ਵਾਅਦਿਆਂ ਤੋਂ ਮੁਕਰ ਜਾਣ ਤੋ ਧਿਆਨ ਹਟਾਉਣਾ ਹੈ।
ਇਸ ਧਰਨੇ ਨੂੰ ਵੱਡੇ ਪੱਧਰ ਉੱਤੇ ਸ਼ੱਕੀ ਸੋਮਿਆਂ ਰਾਹੀਂ ਵਿਦੇਸ਼ੀ ਸੋਮਿਆਂ ਅਤੇ ਕਾਂਗਰਸ ਪਾਰਟੀ ਵੱਲੋਂ ਵੱਡੇ ਫੰਡ ਦਿਤੇ ਜਾਣ ਦੀਆਂ ਖਬਰਾਂ ਅਖਬਾਰਾਂ ਵਿਚ ਰਹੀਆਂ ਹਨ , ਪੰਜਾਬ ਸਰਕਾਰ ਇਸ ਸਬੰਧੀ ਆਪਣੀਆਂ ਏਜੰਸੀਆਂ ਦੀਆਂ ਜਾਣਕਾਰੀਆਂ ਨੂੰ ਛੁਪਾ ਰਹੀ ਹੈ।
ਇਸ ਸਬੰਧ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦਾ ਨਾਮ ਪ੍ਰਮੁਖ ਹੈ ਜਿਸ ਦਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਸਿੱਖਾਂ ਦੇ ਕਾਤਲਾਂ ਪ੍ਰਤੀ ਹੇਜ ਜਗ ਤੋਂ ਛੁਪਿਆ ਨਹੀਂ ਹੈ।
ਇਸ ਸਾਰੇ ਘਟਨਾ ਚਕਰ ਦੇ ਮੱਦੇ ਨਜ਼ਰ, ਅੱਜ ਦੀ ਇਹ ਇਕਤਰਤਾ ਸਮੂਹ ਸਿਖ ਸੰਗਤਾਂ ਅਤੇ ਸਮੂਹ ਪੰਜਾਬੀਆਂ ਨੂੰ ਸੁਚੇਤ ਕਰਦੀ ਹੈ ਕਿ ਕਾਂਗਰਸ ਪਾਰਟੀ ਅਤੇ ਇਸ ਦੇ ਸ਼ਾਰਿਆਂ ਉਤੇ ਕੰਮ ਕਰ ਹੇ ਅੰਨਸਰਾਂ ਵਲੋਂ ਪੰਜਾਬ ਅਤੇ ਪੰਥ ਵਿਰੁੱਧ ਇਕ ਹੋਰ ਦੁਖਾਂਤ ਸਰ ਅੰਜਾਮ ਦੇਣ ਲਈ ਗਹਿਰੀ ਸ਼ਾਜ਼ਿਸ਼ ਉਤੇ ਅਮਲ ਦਰਾਮਦ ਕੀਤਾ ਜਾ ਰਿਹਾ ਹੈ।ਪੰਜਾਬ ਅਤੇ ਪੰਥ ਨੂੰ ਇਕ ਇੱਕ ਨਵੀਂ ਅੱਗ ਦੀਆਂ ਲਪਟਾਂ ਵਿਚ ਸੁਟਣ ਦਆਂਿ ਤਿਅਰੀਆਂ ਕੀਤੀਆਂ ਜਾ ਚੁਕੀਆਂ ਹਨ, ਜੇ ਇਸ ਸਾਜ਼ਿਸ਼ ਨੂੰ ਨੰਗਿਆਂ ਕਰਕੇ ਫੇਲ ਨਾ ਕੀਤਾ ਗਿਆ ਤਾਂ ਪੰਥ ਅਤੇ ਪੰਜਾਬ ਨੂੰ ਮੁੜ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਇਹ ਇਕਤਰਤਾ ਸਮੂਹ ਪੰਜਾਬੀਆਂ ਨੂੰ ਭੀ ਅਪੀਲ ਕਰਦੀ ਹੈ ਕਿ ਸੂਬੇ ਅੰਦਰ ਅਮਨ ਅਤੇ ਭਾਈਚਾਰਕ ਦਾ ਮਹੌਲ ਹਰ ਕੀਮਤ ਉਤੇ ਕਾਇਮ ਰੱਖਿਆਂ ਜਾਏ।