ਚੰਡੀਗੜ•/22 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਨੂੰ ਪੁੱਛਿਆ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਖ਼ਿਲਾਫ ਉਸ ਦੀ ਆਪਣੀ ਪਾਰਟੀ ਵਿਚਲੇ ਸਾਥੀਆਂ ਵੱਲੋਂ ਪਾਰਟੀ ਸਮਰਥਕਾਂ ਕੋਲੋ ਪੈਸੇ ਬਟੋਰਨ ਦੇ ਲਾਏ ਗਏ ਦੋਸ਼ਾਂ ਦੇ ਬਾਵਜੂਦ ਉਸ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ। ਪਾਰਟੀ ਨੇ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਖਹਿਰੇ ਦਾ ਕੋਈ ਦਬਾਅ ਹੈ, ਜਿਸ ਕਰਕੇ ਆਪ ਕਨਵੀਨਰ ਵੱਲੋਂ ਉਸ ਨੂੰ ਪਾਰਟੀ ਵਿਚੋਂ ਕੱਢਿਆ ਨਹੀਂ ਜਾ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਪ ਦੇ ਸੂਬਾ ਕਨਵੀਨਰ ਡਾਕਟਰ ਬਲਬੀਰ ਸਿੰਘ ਵੱਲੋਂ ਸੁਖਪਾਲ ਖਹਿਰਾ ਉੱਤੇ ਪਟਿਆਲਾ ਵਿਚ ਪਾਰਟੀ ਵਰਕਰਾਂ ਤੋਂ ਪੈਸੇ ਇਕੱਠੇ ਕਰਨ ਦੇ ਦੋਸ਼ ਲਾਉਣ ਮਗਰੋਂ ਵੀ ਭ੍ਰਿਸ਼ਟਾਚਾਰ ਪ੍ਰਤੀ 'ਕਦੇ ਨਾ ਮੁਆਫ ਕਰਨ ਵਾਲਾ ਨਜ਼ਰੀਆ' ਰੱਖਣ ਦਾ ਦਾਅਵਾ ਕਰਨ ਵਾਲੇ ਆਪ ਕਨਵੀਨਰ ਕੇਜਰੀਵਾਲ ਖਹਿਰਾ ਖ਼ਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੇ ਹਨ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਖਹਿਰਾ ਨੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦਾ ਸੱਦਾ ਦੇਣ ਵਾਲੀ ਰਾਇਸ਼ੁਮਾਰੀ 2020 ਦਾ ਸਮਰਥਨ ਕੀਤਾ ਸੀ, ਉਸ ਸਮੇਂ ਵੀ ਕੇਜਰੀਵਾਲ ਨੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਉਹਨਾਂ ਕਿਹਾ ਕਿ ਇਸ ਤੋਂ ਵੀ ਪਹਿਲਾਂ ਜਦੋਂ ਫਾਜ਼ਿਲਕਾ ਦੀ ਇੱਕ ਅਦਾਲਤ ਨੇ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਇਕ ਕੇਸ ਵਿਚ ਖਹਿਰਾ ਨੂੰ ਤਲਬ ਕੀਤਾ ਸੀ, ਤਦ ਵੀ ਕੇਜਰੀਵਾਲ ਨੇ ਉਸ ਵਿਰੁੱਧ ਕਾਰਵਾਈ ਨਹੀਂ ਸੀ ਕੀਤੀ। ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਤੋਂ ਇਹੋ ਪ੍ਰਭਾਵ ਦਿੰਦੀਆਂ ਹਨ ਕਿ ਵਿਰੋਧੀ ਧਿਰ ਦੇ ਆਗੂ ਦਾ ਆਪ ਕਨਵੀਨਰ ਉੱਤੇ ਜਰੂਰ ਕੋਈ ਦਬਾਅ ਹੈ, ਜਿਸ ਕਰਕੇ ਉਹ ਖਹਿਰਾ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਪਾਉਂਦਾ ਹੈ। ਇਸ ਤੋਂ ਇਲਾਵਾ ਇਸ ਦੀ ਹੋਰ ਕੋਈ ਵਜ•ਾ ਨਹੀਂ ਹੋ ਸਕਦੀ।ਉਹਨਾਂ ਕਿਹਾ ਕਿ ਆਪ ਦੇ ਸਾਬਕਾ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਇੱਕ ਸਟਿੰਗ ਆਪਰੇਸ਼ਨ ਵਿਚ ਪੈਸੇ ਲੈਣ ਦੇ ਆਧਾਰ ਉੱਤੇ ਪਾਰਟੀ ਵਿਚੋਂ ਕੱਢਿਆ ਗਿਆ ਸੀ। ਖਹਿਰਾ ਦੇ ਮਾਮਲੇ ਵਿਚ ਦੋਸ਼ ਹੋਰ ਵੀ ਜ਼ਿਆਦਾ ਗੰਭੀਰ ਹਨ, ਕਿਉਂਕਿ ਇਹ ਦੋਸ਼ ਅਦਾਲਤਾਂ ਅਤੇ ਪਾਰਟੀ ਦੇ ਸਾਥੀਆਂ ਵਲੋਂ ਲਗਾਏ ਗਏ ਹਨ। ਇਸ ਦੇ ਬਾਵਜੂਦ ਅਜੇ ਤਕ ਉਹ ਪਾਰਟੀ ਦੀ ਕਾਰਵਾਈ ਤੋਂ ਬਚਿਆ ਹੋਇਆ ਹੈ।
ਇਹ ਟਿੱਪਣੀ ਕਰਦਿਆਂ ਕਿ ਅਜਿਹੇ ਦੋਹਰੇ ਮਾਪਦੰਡਾਂ ਨੇ ਆਪ ਦੇ ਇੱਕ ਵੱਖਰੀ ਕਿਸਮ ਦੀ ਪਾਰਟੀ ਹੋਣ ਦੇ ਦਾਅਵਿਆਂ ਦੀ ਪੋਲ• ਖੋਲ• ਦਿੱਤੀ ਹੈ, ਅਕਾਲੀ ਸਾਂਸਦ ਨੇ ਕਿਹਾ ਕਿ ਆਪ ਨੇ ਖਹਿਰਾ ਦੇ ਮਾਮਲੇ ਵਿਚ ਨਸ਼ਿਆਂ, ਰਾਸ਼ਟਰੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਕੇਸਾਂ ਵਿਚ ਅਤੇ ਵਿਧਾਇਕ ਅਮਰਜੀਤ ਸੰਦੋਆ ਦੇ ਮਾਮਲੇ ਵਿਚ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਕੇਸਾਂ ਵਿਚ ਕਾਰਵਾਈ ਕਰਨ ਤੋਂ ਇਨਕਾਰ ਕਰਕੇ ਸਾਰੀ ਨੈਤਿਕਤਾ ਅਤੇ ਸਦਾਚਾਰ ਨੂੰ ਛਿੱਕੇ ਟੰਗ ਦਿੱਤਾ ਹੈ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇੰਨੇ ਦੋਸ਼ ਗੰਭੀਰ ਲੱਗਣ ਦੇ ਬਾਵਜੂਦ ਵੀ ਸੁਖਪਾਲ ਖਹਿਰਾ ਆਪ ਦੀ ਹਾਈਕਮਾਂਡ ਨੂੰ ਧਮਕਾ ਕੇ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਮੱਲੀ ਬੈਠਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਇਮਾਨਦਾਰੀ ਨਾਲ ਦੱਸਣਾ ਚਾਹੀਦਾ ਹੈ ਕਿ ਖਹਿਰੇ ਦਾ ਉਸ ਉੱਤੇ ਕਿਸ ਗੱਲ ਦਾ ਦਬਾਅ ਹੈ।