ਕਿਹਾ ਕਿ ਰੰਧਾਵੇ ਦੀ ਕਾਰਵਾਈ ਪੁਲਿਸ ਦਾ ਮਨੋਬਲ ਡੇਗੇਗੀ। ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਕਿ ਗ੍ਰਹਿ ਮੰਤਰੀ ਵੀ ਹਨ, ਦੇ ਕੰਮ ਕਾਜ ਉੱਤੇ ਵੀ ਸੁਆਲ ਉਠਾਏ ਹਨ
ਚੰਡੀਗੜ•/14 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਹੈ ਕਿ ਉਹ ਆਪਣੀ ਸੁਰੱਖਿਆ ਛਤਰੀ ਨਾ ਵਧਾਉਣ ਲਈ ਸੂਬੇ ਦੀ ਪੁਲਿਸ ਨੂੰ ਦਬਕਾਉਣ ਤੋਂ ਪਹਿਲਾਂ ਆਪਣੇ ਕੰਮਕਾਜ ਦੇ ਤੌਰ ਤਰੀਕਿਆਂ ਉਤੇ ਝਾਤ ਮਾਰਨ ਕਿ ਉਹ ਜੇਲ• ਵਿਚ ਬੰਦ ਕੈਦੀਆਂ ਕੋਲੋਂ ਵਧਾਈ ਸੁਨੇਹੇ ਲੈ ਕੇ ਅਤੇ ਜੇਲ•ਾਂ ਵਿਚ ਸੁਧਾਰ ਕਰਨ ਸੰਬੰਧੀ ਗੈਂਗਸਟਰਾਂ ਤੋਂ ਮਸ਼ਵਰੇ ਲੈ ਕੇ ਕਿਸ ਤਰ•ਾਂ ਦੀ ਮਿਸਾਲ ਕਾਇਮ ਕਰ ਰਹੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਤਰ•ਾਂ ਜਾਪਦਾ ਹੈ ਕਿ ਸੁਖਜਿੰਦਰ ਰੰਧਾਵਾ ਪੰਜਾਬ ਪੁਲਿਸ ਕਮਾਂਡੋਜ਼ ਨੂੰ ਹਰ ਵੇਲੇ ਆਪਣੇ ਸੇਵਾ ਵਿਚ ਹਾਜ਼ਿਰ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹ ਆਪਣੇ ਕੋਲ ਮੋਜੂਦ ਸਾਰੀ ਸੂਚਨਾ ਪੰਜਾਬ ਪੁਲਿਸ ਦੇ ਚੋਟੀ ਦੇ ਅਧਿਕਾਰੀਆਂ ਨਾਲ ਸਾਂਝੀ ਕਰ ਚੁੱਕੇ ਹਨ ਤਾਂ ਇਹ ਰੌਲਾ ਪਾਉਣ ਦੀ ਹੋਰ ਕੋਈ ਵਜ•ਾ ਨਹੀਂ ਹੈ ਕਿ ਉਹਨਾਂ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਸੂਬੇ ਦੀ ਪੁਲਿਸ ਇੱਕ ਕੈਬਨਿਟ ਮੰਤਰੀ ਦੀ ਸੁਰੱਖਿਆ ਦਾ ਧਿਆਨ ਨਾ ਰੱਖੇ। ਆਪਣੇ ਰੋਸਿਆਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਥਾਂ, ਮੰਤਰੀ ਨੇ ਜਨਤਕ ਤੌਰ ਤੇ ਦੋਸ਼ ਲਗਾ ਕੇ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਰੰਧਾਵਾ ਨੇ ਗ੍ਰਹਿ ਵਿਭਾਗ ਵਿਚ ਮਾੜੇ ਪ੍ਰਬੰਧਾਂ ਦਾ ਹਵਾਲਾ ਦੇ ਕੇ ਇਹ ਸੰਕੇਤ ਦਿੱਤਾ ਹੈ ਕਿ ਉਸ ਨੂੰ ਆਪਣੇ ਮੁੱਖ ਮੰਤਰੀ ਉੱਤੇ ਵੀ ਭਰੋਸਾ ਨਹੀਂ ਹੈ, ਜਿਹਨਾਂ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਹੈ।
ਇਹ ਕਹਿੰਦਿਆਂ ਕਿ ਖੁਫੀਆ ਸੂਤਰਾਂ ਵੱਲੋਂ ਦਿੱਤੀ ਖਤਰੇ ਦੀ ਚਿਤਾਵਨੀ ਦੇ ਆਧਾਰ ਉਤੇ ਸੁਰੱਖਿਆ ਦਿੱਤੀ ਜਾਂਦੀ ਹੈ, ਅਕਾਲੀ ਆਗੂ ਨੇ ਕਿਹਾ ਕਿ ਇਸ ਤਰ•ਾਂ ਜਾਪਦਾ ਹੈ ਕਿ ਪੰਜਾਬ ਦੀਆਂ ਜੇਲ•ਾਂ ਵਿਚ ਵਧ ਰਹੀਆਂ ਅਰਾਜਕਤਾ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਰੰਧਾਵਾ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ। ਉਹਨਾਂ ਕਿਹਾ ਜਿ ਜੇਲ•ਾਂ ਦੀ ਇੰਨੀ ਮਾੜੀ ਹਾਲਤ ਹੈ ਕਿ ਮੁੱਖ ਮੰਤਰੀ ਤਕ ਨੂੰ ਜੇਲ• ਅੰਦਰੋਂ ਧਮਕੀ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਰੰਧਾਵਾ ਦੀ ਇਸ ਕਾਰਵਾਈ ਨੇ ਪੁਲਿਸ ਦਾ ਮਨੋਬਲ ਡੇਗਿਆ ਹੈ।
ਰੰਧਾਵਾ ਵੱਲੋਂ ਸਿਰਫ ਇਸ ਲਈ ਪੁਲਿਸ ਅਧਿਕਾਰੀਆਂ ਨਾਲ ਜਨਤਕ ਤੌਰ ਤੇ ਝਗੜਾ ਕਰਨ, ਕਿਉਂਕਿ ਉਹਨਾਂ ਨੇ ਉਸ ਦੀ ਸੁਰੱਖਿਆ ਛਤਰੀ ਵਧਾਉਣ ਦੀ ਨਾਵਾਜਿਬ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਦੀ ਨਿਖੇਧੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਤੱਥ ਇਹ ਹੈ ਕਿ ਵਜ਼ਾਰਤ ਮਿਲਣ ਤੇ ਜੇਲ• ਵਿੱਚੋਂ ਇੱਕ ਗੈਂਗਸਟਰ ਦਾ ਫੋਨ ਕਰਕੇ ਮੰਤਰੀ ਨੂੰ ਵਧਾਈ ਦੇਣਾ ਦੱਸਦਾ ਹੈ ਕਿ ਮੰਤਰੀ ਕਿਹੋ ਜਿਹੇ ਬੰਦਿਆਂ ਦੀ ਸੁਹਬਤ ਕਰਦੇ ਹਨ।
ਸਰਦਾਰ ਗਰੇਵਾਲ ਨੇ ਕਿਹਾ ਕਿ ਇਸ ਤੋਂ ਵੀ ਵੱਧ ਖਤਰਨਾਕ ਜੇਲ• ਮੰਤਰੀ ਵੱਲੋਂ ਜੇਲ• ਸੁਧਾਰਾਂ ਵਾਸਤੇ ਇੱਕ ਗੈਂਗਸਟਰ ਨੂੰ ਸੁਝਾਅ ਦੇਣ ਲਈ ਕਹਿਣਾ ਸੀ। ਉਹਨਾਂ ਕਿਹਾ ਕਿ ਜੇਕਰ ਜੇਲ• ਮੰਤਰੀ ਜੇਲ• ਸੁਧਾਰਾਂ ਵਾਸਤੇ ਵਿਚਾਰ ਚਰਚਾ ਕਰਨ ਲਈ ਪਾਂਡੂਚਰੀ ਦੀ ਰਾਜਪਾਲ ਅਤੇ ਸਾਬਕਾ ਪੁਲਿਸ ਅਧਿਕਾਰੀ ਕਿਰਨ ਬੇਦੀ ਵਰਗੀ ਕਿਸੇ ਹਸਤੀ ਨੂੰ ਮਿਲਣ ਗਏ ਹੁੰਦੇ ਜਾਂ ਸਾਬਕਾ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਹੁੰਦੀ ਤਾਂ ਗੱਲ ਲੋਕਾਂ ਦੇ ਪੱਲੇ ਪੈਣੀ ਸੀ। ਪਰ ਰੰਧਾਵਾ ਨੇ ਜੇਲ•ਾਂ ਵਿਚ ਲਾਗੂ ਕੀਤੀਆਂ ਜਾਣ ਵਾਲੀਆਂ ਨੀਤੀਆਂ ਉੱਤੇ ਚਰਚਾ ਕਰਨ ਲਈ ਇੱਕ ਗੈਂਗਸਟਰ ਨੂੰ ਸੱਦਾ ਦਿੱਤਾ ਸੀ। ਇਸ ਦਾ ਜੇਲ• ਪ੍ਰਸਾਸ਼ਨ ਉੱਤੇ ਸਿੱਧਾ ਅਸਰ ਪੈਣਾ ਹੀ ਹੈ ਅਤੇ ਇਸ ਨਾਲ ਜੇਲ• ਸਟਾਫ ਦਾ ਮਨੋਬਲ ਵੀ ਡਿੱਗਦਾ ਹੈ।