ਬਾਦਲ (ਮੁਕਤਸਰ)/09 ਮਾਰਚ: ਨੰਨੁੀ ਛਾਂ ਫਾਊਂਡੇਸ਼ਨ ਨੇ ਅੱਜ ਇਸ ਪਿੰਡ ਵਿਚ ਔਰਤਾਂ ਨੂੰ ਆਪਣੇ ਪੈਰਾਂ ਉੁੱਤੇ ਖੜਾ ਹੋਣ ਵਾਸਤੇ ਸਿਖਲਾਈ ਦੇਣ ਅਤੇ ਆਰਥਿਕ ਤੌਰ ਤੇ ਸ਼ਕਤੀਸ਼ਾਲੀ ਬਣਾਉਣ ਲਈ ਪਰਉਪਕਾਰੀ ਕਾਰਜਾਂ ਨਾਲ ਜੁੜੀ ਇੱਕ ਕੌਮਾਂਤਰੀ ਸੰਸਥਾ ਨਾਲ ਮਿਲ ਕੇ ਨੰਨੁੀ-ਯਾਰਾ ਫਾਂਊਡੇਸ਼ਨ ਦੀ ਸਥਾਪਨਾ ਕੀਤੀ ਹੈ।
ਇਸ ਸੈਂਟਰ ਦਾ ਉਦਘਾਟਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ ਹੈ।ਇਹ ਸੈਂਟਰ ਦਾ ਮੰਤਵ ਔਰਤਾਂ ਨੂੰ ਸਿਲਾਈ, ਕਢਾਈ, ਟੇਲਰਿੰਗ ਅਤੇ ਹੋਰ ਹੁਨਰਾਂ ਦੀ ਸਿਖਲਾਈ ਦੇਣ ਤੋਂ ਇਲਾਵਾ ਉਹਨਾਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਨ ਜਾਂ ਸੈਂਟਰ ਵਿਚ ਫੁੱਲ ਟਾਈਮ ਕੰਮ ਕਰਨ ਵਾਸਤੇ ਇੱਕ ਪਲੇਟ ਫਾਰਮ ਤਿਆਰ ਕਰਨਾ ਹੈ।
ਇਸ ਮੌਕੇ ਉੱਤੇ ਬੋਲਦਿਆਂ ਬੀਬੀ ਬਾਦਲ ਨੇ ਯਾਰਾ ਫਾਂਊਡੇਸ਼ਨ ਦੀ ਮੁਖੀ ਬੀਬੀ ਕੈਂਡੀ ਮਸ਼ਮੂਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਬਾਦਲ ਪਿੰਡ ਵਿਚ ਇਹ ਸੈਂਟਰ ਬਣਾਉਣ ਲਈ ਨੰਨੁੀ-ਛਾਂ ਨਾਲ ਸਾਝੇਦਾਰੀ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਬੀਬੀ ਮਸ਼ਮੂਰ ਨੂੰ ਦਸਤਕਾਰੀ ਦੀਆਂ ਵਸਤਾਂ ਦੀ ਮਾਰਕੀਟਿੰਗ ਦਾ ਚੋਖਾ ਤਜਰਬਾ ਹੈ, ਕਿਉਂਕਿ ਅਜਿਹਾ ਸੈਂਟਰ ਉਹਨਾਂ ਨੇ ਚੀਨ ਵਿਚ ਵੀ ਸਥਾਪਤ ਕੀਤਾ ਹੈ। ਇਸ ਸੈਂਟਰ ਨਾਲ ਉਹਨਾਂ ਨੇ ਇਸ ਇਲਾਕੇ ਦੀ ਔਰਤਾਂ ਨੂੰ ਆਰਥਿਕ ਤੌਰ ਤੇ ਸ਼ਕਤੀਸ਼ਾਲੀ ਬਣਨ ਦਾ ਇੱਕ ਨਿਵੇਕਲਾ ਮੌਕਾ ਪ੍ਰਦਾਨ ਕੀਤਾ ਹੈ।
ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਮਸ਼ਮੂਰ ਨੇ ਕਿਹਾ ਕਿ ਇਸ ਸੈਂਟਰ 'ਨਾ ਲਾਭ ਨਾ ਘਾਟਾ' ਦੇ ਆਧਾਰ ਉੱਤੇ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸੈਂਟਰ ਔਰਤਾਂ ਨੂੰ ਦਸਤਕਾਰੀ ਦੀਆਂ ਵਸਤਾਂ ਬਣਾਉਣ ਦੀ ਸਿਖਲਾਈ ਦੇਣ ਤੋਂ ਇਲਾਵਾ ਉਹਨਾਂ ਦੇ ਕੁਦਰਤੀ ਹੁਨਰਾਂ ਜਿਵੇਂ ਦਰੀਆਂ ਜਾਂ ਜੁੱਤੀਆਂ ਬਣਾਉਣ ਦੀ ਕਲਾ ਦਾ ਵੀ ਲਾਭ ਲਵੇਗਾ। ਉਹਨਾਂ ਕਿਹਾ ਕਿ ਇਹਨਾਂ ਚੀਜ਼ਾਂ ਨੂੰ ਕੌਮਾਂਤਰੀ ਮੰਡੀ ਵਿਚ ਵੇਚਿਆ ਜਾਵੇਗਾ ਅਤੇ ਕਮਾਇਆ ਗਿਆ ਮੁਨਾਫਾ ਸਾਰੀਆਂ ਔਰਤਾਂ ਵਿਚਕਾਰ ਬਰਾਬਰ ਵੰਡਿਆ ਜਾਵੇਗਾ।
ਇਸ ਸੈਂਟਰ ਦੀ ਇੱਕ ਹੋਰ ਨਿਵੇਕਲੀ ਗੱਲ ਇਹ ਹੈ ਕਿ ਜਦੋਂ ਔਰਤਾਂ ਆਪਣੀ ਸਿਖਲਾਈ ਮੁਕੰਮਲ ਕਰ ਲੈਂਦੀਆਂ ਹਨ ਤਾਂ ਉਹਨਾਂ ਨੂੰ ਇੱਥੇ ਫੁੱਲ ਟਾਈਮ ਨੌਕਰੀ ਕਰਨ ਦੀ ਪੇਸ਼ਕਸ਼ ਵੀ ਦਿੱਤੀ ਜਾਵੇਗੀ। ਨੰਨੁੀ ਛਾਂ ਫਾਂਊਡੇਸ਼ਨ ਨਾਲ ਕੰਮ ਕਰਦੀ ਬੀਬੀ ਸਿਮਰਨ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਸੈਂਟਰ ਇੱਕ ਡੇਅ ਕੇਅਰ ਸੈਂਟਰ ਵੀ ਖੋਲ•ੇਗਾ , ਜਿੱਥੇ ਕੰਮ ਕਰਨ ਵਾਲੀਆਂ ਮਾਵਾਂ ਦੇ ਛੋਟੇ ਬੱਚਿਆਂ ਦੀ ਦੇਖਭਾਲ ਦੇ ਨਾਲ-ਨਾਲ ਉਹਨਾਂ ਨੂੰ ਪੜਾਇਆ ਵੀ ਜਾਵੇਗਾ।