ਕਿਹਾ ਕਿ ਕਾਂਗਰਸ ਸਰਕਾਰ ਨੇ ਬੁਨਿਆਦੀ ਢਾਂਚੇ ਅਤੇ ਸਾਰੀਆਂ ਪ੍ਰਵਾਨਗੀਆਂ ਦਾ ਖਰਚਾ ਉਠਾਉਣ ਵਾਸਤੇ ਕਾਂਗਰਸ ਨੇ ਐਮਓਯੂ ਸਹੀਬੰਦ ਕੀਤਾ ਹੈ
ਬਠਿੰਡਾ/11 ਅਗਸਤ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਹ ਕਹਿ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਕੇਂਦਰੀ ਸਿਹਤ ਮੰਤਰਾਲਾ ਸਾਰੀਆਂ ਮਨਜ਼ੂਰੀਆਂ ਵਾਸਤੇ ਅਦਾਇਗੀ ਕਰਨ ਲਈ, ਜਿਹਨਾਂ ਵਿਚ ਸੀਐਲਯੂ ਖਰਚੇ ਵੀ ਸ਼ਾਮਿਲ ਹਨ, ਕਾਨੂੰਨੀ ਤੌਰ ਤੇ ਪਾਬੰਦ ਹੈ। ਉਹਨਾਂ ਕਿਹਾ ਕਿ ਜਦਕਿ ਸੱਚਾਈ ਇਹ ਹੈ ਕਿ ਸੂਬਾ ਸਰਕਾਰ ਨੇ ਏਮਜ਼ ਪ੍ਰਾਜੈਕਟ ਦੇ ਬੁਨਿਆਦੀ ਢਾਂਚੇ ਅਤੇ ਸਾਰੀਆਂ ਪ੍ਰਵਾਨਗੀਆਂ ਦਾ ਖਰਚਾ ਉਠਾਉਣ ਵਾਸਤੇ ਇੱਕ ਐਮਓਯੂ ਸਹੀਬੰਦ ਕੀਤਾ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਗੱਲ ਮੰਨਣਯੋਗ ਨਹੀਂ ਹੈ ਕਿ ਕਾਂਗਰਸੀ ਵਿੱਤ ਮੰਤਰੀ ਨੂੰ ਸੂਬੇ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚਕਾਰ ਏਮਜ਼ ਪ੍ਰਾਜੈਕਟ ਉੱਤੇ ਹੋਏ ਐਮਓਯੂ ਬਾਰੇ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਇੰਝ ਜਾਪਦਾ ਹੈ ਕਿ ਸਾਨੂੰ ਵਿੱਤ ਮੰਤਰੀ ਨੂੰ ਐਮਓਯੂ ਦੀਆਂ ਜਰੂਰੀ ਮਦਾਂ ਪੜਾਉਣ ਵਾਸਤੇ ਮੀਡੀਆ ਤਕ ਪਹੁੰਚ ਕਰਨੀ ਪਵੇਗੀ। ਇਹ ਸਪੱਸ਼ਟ ਹੈ ਕਿ ਮਨਪ੍ਰੀਤ ਬਾਦਲ ਜਾਣਬੁੱਝ ਕੇ ਸਿਆਸਤ ਕਰ ਰਿਹਾ ਹੈ ਅਤੇ ਪ੍ਰਾਜੈਕਟ ਵਾਸਤੇ ਜਰੂਰੀ ਸਹੂਲਤਾਂ ਅਤੇ ਪ੍ਰਵਾਨਗੀਆਂ ਨੂੰ ਇਸ ਲਈ ਦੇਣ ਤੋਂ ਇਨਕਾਰ ਕਰ ਰਿਹਾ ਹੈ ਤਾਂ ਕਿ ਬਠਿੰਡਾ ਵਿਚ 925 ਕਰੋੜ ਰੁਪਏ ਦੀ ਲਾਗਤ ਵਾਲਾ ਵੱਕਾਰੀ ਪ੍ਰਾਜੈਕਟ ਸਥਾਪਤ ਕਰਨ ਦਾ ਸਿਹਰਾ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਸਿਰ ਨਾ ਬੱਝੇ। ਉਹਨਾਂ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਉਹ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਇਹ ਨਹੀਂ ਚਾਹੁੰਦਾ ਕਿ ਫਰਵਰੀ 2019 ਵਿਚ ਇੱਥੇ ਡਾਇਗਨੌਸਟਿਕਸ ਵਾਸਤੇ ਓਪੀਡੀ ਦੀ ਸ਼ੁਰੂਆਤ ਹੋਵੇ। ਅਜਿਹਾ ਕਰਕੇ ਉਹ ਮਾਲਵਾ ਖੇਤਰ ਅਤੇ ਆਪਣੇ ਹਲਕੇ ਦੇ ਲੋਕਾਂ ਨੂੰ ਪਾਏਦਾਰ ਮੈਡੀਕਲ ਸੇਵਾਵਾਂ, ਜਿਹਨਾਂ ਵਿਚ ਕੈਂਸਰ ਦਾ ਇਲਾਜ ਵੀ ਸ਼ਾਮਿਲ ਹੈ, ਦੇਣ ਤੋਂ ਇਨਕਾਰ ਕਰ ਰਿਹਾ ਹੈ।
ਬੀਬੀ ਬਾਦਲ ਨੇ ਕਿਹਾ ਕਿ ਸੂਬੇ ਅਤੇ ਕੇਂਦਰੀ ਮੰਤਰਾਲੇ ਵਿਚਕਾਰ ਸਹੀਬੰਦ ਹੋਏ ਐਮਓਯੂ ਦਾ ਕਲਾਜ਼ 1ਥ4 ਕਹਿੰਦਾ ਹੈ ਕਿ ਪਹਿਲੀ ਧਿਰ (ਪੰਜਾਬ ਸਰਕਾਰ) ਆਪਣੇ ਖਰਚੇ ਉੱਤੇ ਰੈਗੂਲੇਟਰੀ ਪ੍ਰਵਾਨਗੀਆਂ ਦੇਣ ਦੇ ਨਾਲ ਚਾਰ ਮਾਰਗੀ ਸੜਕ ਸੰਪਰਕ, ਪਾਣੀ ਦੀ ਲੋੜੀਂਦੀ ਸਪਲਾਈ, ਜਰੂਰਤ ਅਨੁਸਾਰ ਲੋੜੀਂਦੇ ਲੋਡ ਵਾਲਾ ਬਿਜਲੀ ਕੁਨੈਕਸ਼ਨ ਅਤੇ ਹੋਰ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਪ੍ਰਦਾਨ ਕਰੇਗੀ। ਬੀਬੀ ਬਾਦਲ ਨੇ ਕਿਹਾ ਕਿ ਐਮਓਯੂ ਵਿਚ ਇਸ ਤੋਂ ਵੱਧ ਸਪੱਸ਼ਟ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਸਾਰੀਆਂ ਪ੍ਰਵਾਨਗੀਆਂ ਉੱਤੇ ਆਉਣ ਵਾਲੇ ਖਰਚਿਆਂ ਨੂੰ ਸੂਬਾ ਸਰਕਾਰ ਦੁਆਰਾ ਮੁਆਫ਼/ ਅਦਾ ਕੀਤੇ ਜਾਣ ਦੀ ਲੋੜ ਹੈ। ਇਹ ਸਾਰੀਆਂ ਸਹੂਥਲਤਾਂ ਸੂਬਾ ਸਰਕਾਰ ਦੇ ਪ੍ਰਾਜੈਕਟਾਂ ਵਿਚ ਵੀ ਦਿੱਤੀਆਂ ਜਾਂਦੀਆਂ ਹਨ।
ਮਨਪ੍ਰੀਤ ਬਾਦਲ ਵੱਲੋਂ ਕੀਤੀਆਂ ਟਿੱਪਣੀਆਂ ਕਿ ਜਰੂਰੀ ਇਤਰਾਜ਼ਹੀਣਤਾ ਦੇ ਸਰਟੀਫਿਕੇਟਾਂ ਲਈ ਅਪਲਾਈ ਨਹੀਂ ਕੀਤਾ ਗਿਆ ਹੈ, ਦਾ ਹਵਾਲਾ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਸ੍ਰੀ ਜੇਪੀ ਨੱਡਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਹੀਨੇ 3 ਅਗਸਤ ਨੂੰ ਇੱਕ ਚਿੱਠੀ ਲਿਖ ਕੇ ਦੱਸਿਆ ਸੀ ਕਿ ਕਿਸ ਤਰ•ਾਂ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਵਾਲੀ ਏਜੰਸੀ ਸਾਰੇ ਦਸਤਾਵੇਜ਼ ਮੁਕੰਮਲ ਕਰਕੇ ਜਰੂਰੀ ਮਨਜ਼ੂਰੀਆਂ ਵਾਸਤੇ ਸੰਬੰਧਿਤ ਅਧਿਕਾਰੀਆਂ ਕੋਲ ਜਮ•ਾਂ ਕਰਵਾ ਚੁੱਕੀ ਹੈ। ਉਹਨਾਂ ਕਿਹਾ ਕਿ ਕੀ ਪੰਜਾਬ ਦੇ ਵਿੱਤ ਮੰਤਰੀ ਇਹ ਸੰਕੇਤ ਦੇ ਰਹੇ ਹਨ ਕਿ ਸ੍ਰੀ ਨੱਡਾ ਝੂਠ ਬੋਲ ਰਹੇ ਹਨ? ਉਹਨਾਂ ਕਿਹਾ ਕਿ ਆਪਣੇ ਟਾਲ ਮਟੋਲ ਕਰਨ ਦੇ ਹਥਕੰਡਿਆਂ ਦਾ ਦੋਸ਼ ਦੂਜਿਆਂ ਉਤੇ ਸੁੱਟਣ ਅਤੇ ਦੋਗਲੀ ਬੋਲੀ ਬੋਲਣ ਦੀ ਥਾਂ ਉਹਨਾਂ ਨੂੰ ਸ੍ਰੀ ਨੱਡਾ ਦੀ ਚਿੱਠੀ ਪੜ• ਲੈਣੀ ਚਾਹੀਦੀ ਹੈ, ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਕਾਰਜਕਾਰੀ ਏਜੰਸੀ ਵੱਲੋਂ ਸੀਨੀਅਰ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਏ ਜਾਣ ਦੇ ਬਾਵਜੂਦ ਏਮਜ਼ ਬਠਿੰਡਾ ਲਈ ਲੋੜੀਆਂ ਪ੍ਰਵਾਨਗੀਆਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਾਤਾਰਵਰਣ ਪ੍ਰਵਾਨਗੀ ਜਾਂ ਸੀਐਲਯੂ ਅਤੇ ਉਸਾਰੀ ਯੋਜਨਾਵਾਂ ਨੂੰ ਮਨਜ਼ੂਰੀ ਦੇਣਾ ਤਾਂ ਭੁੱਲ ਹੀ ਜਾਓ ਅਜੇ ਤੀਕ ਪ੍ਰਾਜੈਕਟ ਵਾਲੀ ਜਗ•ਾ ਤੋਂ ਰਜਵਾਹਿਆਂ ਨੂੰ ਵੀ ਨਹੀਂ ਹਟਾਇਆ ਗਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਉਹ ਮਨਪ੍ਰੀਤ ਬਾਦਲ ਨੂੰ ਸਾਰੀਆਂ ਮਨਜ਼ੂਰੀਆਂ ਰੋਕ ਕੇ ਮਾਸੂਮ ਹੋਣ ਦਾ ਡਰਾਮਾ ਨਹੀਂ ਕਰਨ ਦੇਣਗੇ, ਬੀਬੀ ਬਾਦਲ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਤੁਰੰਤ ਸਾਰੀਆਂ ਜਰੂਰੀ ਪ੍ਰਵਾਨਗੀਆਂ ਦੇਣ ਦੀ ਪ੍ਰਕਿਰਿਆ ਵਿਚ ਤੇਜ਼ੀ ਨਾ ਲਿਆਂਦੀ ਤਾਂ ਉਹ ਲੋਕਾਂ ਦੀ ਕਚਿਹਰੀ ਵਿਚ ਜਾਣਗੇ ਅਤੇ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਵਾਸਤੇ ਕੰਮ ਕਰਨ ਲਈ ਮਜ਼ਬੂਰ ਕਰ ਦੇਣਗੇ।