ਚੰਡੀਗੜ•/18 ਜੂਨ:ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਮੰਗ ਕੀਤੀ ਹੈ ਕਿ ਬਾਹਰਲੀਆਂ ਤਾਕਤਾਂ ਵੱਲੋਂ ਦੇਸ਼ ਦੇ ਟੁਕੜੇ ਕਰਨ ਵਾਸਤੇ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ਕਰਨ ਲਈ ਆਪ ਆਗੂ ਸੁਖਪਾਲ ਸਿੰਘ ਖਹਿਰਾ ਖ਼ਿਲਾਫ ਦੇਸ਼ਧਰੋਹ ਵਿਰੋਧੀ ਕਾਨੂੰਨਾਂ ਤਹਿਤ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਅਕਾਲੀ ਆਗੂ ਸਿੱਖਾਂ ਲਈ ਭਾਰਤ ਤੋਂ ਇੱਕ ਬਾਹਰ ਵੱਖਰੇ ਰਾਜ ਦੀ ਮੰਗ ਕਰ ਰਹੀ ਅਖੌਤੀ 'ਰਾਇਸ਼ੁਮਾਰੀ 2020' ਦੀ ਹਮਾਇਤ ਵਿਚ ਸ੍ਰੀ ਖਹਿਰਾ ਵੱਲੋਂ ਦਿੱਤੇ ਬਿਆਨਾਂ ਦਾ ਹਵਾਲਾ ਦੇ ਰਹੇ ਸਨ।
ਇਹ ਟਿੱਪਣੀਆਂ ਅੱਜ ਦੁਪਹਿਰੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਅਤੇ ਡਾਕਟਰ ਚੀਮਾ ਨੇ ਕੀਤੀਆਂ। ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਚਕਨਾਚੂਰ ਕਰਨ ਦੀਆਂ ਕੋਸ਼ਿਸ਼ਾਂ ਦੀ ਪਾਰਟੀ ਆਗੂ ਸੁਖਪਾਲ ਖਹਿਰਾ ਵੱਲੋਂ ਕੀਤੀ ਹਮਾਇਤ ਬਾਰੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਆਪਣੀ ਖਾਮੋਸ਼ੀ ਤੋੜਣ।
ਸ੍ਰੀ ਖਹਿਰਾ ਵੱਲੋਂ ਇਸ ਅਖੌਤੀ ਰਾਇਸ਼ੁਮਾਰੀ 2020 ਨੂੰ ਸਿੱਖਾਂ ਦੀ ਜਾਇਜ਼ ਮੰਗਾਂ ਨਾਲ ਜੋੜਣ ਦੀ ਕੋਸ਼ਿਸ਼ਾਂ ਦੀ ਖਿੱਲੀ ਉਡਾਉਂਦਿਆਂ ਸਰਦਾਰ ਮਜੀਠੀਆ ਅਤੇ ਡਾਕਟਰ ਚੀਮਾ ਨੇ ਕਿਹਾ ਕਿ ਸ੍ਰੀ ਖਹਿਰਾ ਨੇ ਆਪਣੀ ਸਿਆਸੀ ਜੀਵਨ ਦੇ 25 ਸਾਲਾਂ ਵਿਚੋਂ 23 ਸਾਲ ਕਾਂਗਰਸ ਵਿਚ ਗੁਜ਼ਾਰੇ ਹਨ। ਜਿਸ ਦੌਰਾਨ ਉਹ ਉਹਨਾਂ ਲੋਕਾਂ ਦੇ ਨਾਲ ਖੜਿ•ਆ ਹੈ, ਜਿਹੜੇ ਸਿੱਖਾਂ ਨਾਲ ਵਿਤਕਰੇ ਅਤੇ ਬੇਇਨਸਾਫੀਆਂ ਕਰਨ ਲਈ ਜ਼ਿੰਮੇਵਾਰ ਸਨ। ਹੁਣ ਉਹ ਸਿੱਖਾਂ ਵਾਸਤੇ ਰਾਹਤ ਮੰਗਣ ਦਾ ਦੰਭ ਰਚ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਸਾਲਾਂ ਦੌਰਾਨ ਉਸ ਨੇ ਉਹਨਾਂ ਹੀ ਕਤਾਰਾਂ ਵਿਚ ਖੜ• ਕੇ ਭੋਜਨ ਕੀਤਾ ਹੈ, ਜਿੱਥੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਖੜ•ੇ ਹੁੰਦੇ ਸਨ ਅਤੇ ਖਹਿਰਾ ਨੇ ਕਦੇ ਵੀ ਉਹਨਾਂ ਵਿਰੁੱਧ ਮੂੰਹ ਨਹੀਂ ਸੀ ਖੋਲਿ•ਆ।ਹੁਣ ਅਚਾਨਕ ਕੈਨੇਡਾ ਦਾ ਦੌਰਾ ਕਰਨ ਮੌਕੇ, ਉਸ ਨੇ ਉੱਥੇ ਵਸਦੇ ਆਪਣੇ ਸਪਾਂਸਰਾਂ ਨੂੰ ਪ੍ਰਭਾਵਿਤ ਕਰਨ ਲਈ ਇਹਨਾਂ ਮੁੱਦਿਆਂ ਉੱਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਸਿਰਫ ਪ੍ਰਤੀ ਸ਼ਬਦ ਡਾਲਰ ਕਮਾਉਣ ਦਾ ਇੱਕ ਤਰੀਕਾ ਹੈ।
ਸਰਦਾਰ ਮਜੀਠੀਆ ਅਤੇ ਡਾਕਟਰ ਚੀਮਾ ਨੇ ਕਿਹਾ ਦੁਖਦਾਈ ਗੱਲ ਇਹ ਹੈ ਕਿ ਅਜਿਹੇ ਭਾੜੇ ਦੇ ਟੱਟੂ ਹਮੇਸ਼ਾਂ ਆਪਣੀਆਂ ਜੇਬਾਂ ਭਰ ਲੈਂਦੇ ਹਨ ਜਦਕਿ ਨਿਰਦੋਸ਼ ਸਿੱਖਾਂ ਨੂੰ ਇਹ ਮੌਕਾਪ੍ਰਸਤ ਤੱਤਾਂ ਵੱਲੋਂ ਕੀਤੇ ਕਾਰਿਆਂ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।
ਸ੍ਰੀ ਖਹਿਰਾ ਵੱਲੋਂ ਦਰਸਾਈਆਂ ਸਿੱਖਾਂ ਦੀਆਂ ਸ਼ਿਕਾਇਤਾਂ ਜਿਵੇਂ 1984 ਦੇ ਕਤਲੇਆਮ ਲਈ ਇਨਸਾਫ ਅਤੇ ਰਾਹਤ, ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਆਦਿ ਬਾਰੇ ਬੋਲਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸ੍ਰੀ ਖਹਿਰਾ ਇਹਨਾਂ ਸ਼ਿਕਾਇਤਾਂ ਨੂੰ ਕਿਵੇਂ ਦੂਰ ਕਰਵਾਉਣਾ ਚਾਹ ਰਿਹਾ ਹੈ? ਕੀ ਉਹ ਰਾਇਸ਼ੁਮਾਰੀ 2020 ਤਹਿਤ ਇਹਨਾਂ ਸਮੱਸਿਆਵਾਂ ਦਾ ਹੱਲ ਮੰਗ ਰਿਹਾ ਹੈ ਜਾਂ ਭਾਰਤੀ ਸੰਵਿਧਾਨ, ਜਿਸ ਦੀ ਰਾਖੀ ਦੀ ਉਸ ਨੇ ਸਹੁੰ ਖਾਧੀ ਹੈ, ਥੱਲੇ ਇਹਨਾਂ ਸਮੱਸਿਆਵਾਂ ਦਾ ਹੱਲ ਚਾਹੁੰਦਾ ਹੈ?ਕੀ ਉਹ 2020 ਵਰਗੇ ਦਸਤਾਵੇਜ਼ਾਂ ਰਾਹੀਂ ਸਿੱਖਾਂ ਨੂੰ ਇਨਸਾਫ ਦਿਵਾ ਸਕਦਾ ਹੈ?
ਅਕਾਲੀ ਆਗੂਆਂ ਨੇ ਇਸ ਮੌਕੇ ਸਰਦਾਰ ਐਚ ਐਸ ਫੂਲਕਾ ਦੀ ਪ੍ਰਸੰਸਾ ਕੀਤੀ, ਜਿਹਨਾਂ ਨੇ ਇਹ ਫੈਸਲਾ ਲੈਣ ਦੀ ਦਲੇਰੀ ਅਤੇ ਸਮਝ ਵਿਖਾਈ ਸੀ ਕਿ ਉਹਨਾਂ ਨੇ 1984 ਕਤਲੇਆਮ ਦਾ ਇਨਸਾਫ ਲੈਣ ਵਾਸਤੇ ਲੜਣਾ ਹੈ ਜਾਂ ਫਿਰ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਨਿਭਾਉਣੀ ਹੈ। ਉਹਨਾਂ ਕਿਹਾ ਕਿ ਇਸ ਦੇ ਉਲਟ ਸ੍ਰੀ ਖਹਿਰਾ ਸਿੱਖ ਵਿਰੋਧੀ ਕਾਂਗਰਸ ਪਾਰਟੀ ਦੇ ਪੁਰਾਣੇ ਵਫ਼ਾਦਾਰ ਤੋਂ ਲੈ ਕੇ ਵਿਰੋਧੀ ਧਿਰ ਦਾ ਨੇਤਾ, ਰਾਸ਼ਟਰ-ਵਿਰੋਧੀ ਗਰੁੱਪਾਂ ਦਾ ਆਗੂ ਅਤੇ ਸਿੱਖਾਂ ਲਈ ਇਨਸਾਫ ਮੰਗਣ ਵਾਲਾ ਸਭ ਕੁੱਝ ਬਣਨਾ ਚਾਹੁੰਦਾ ਹੈ। ਉਹ ਲੜਾਈ ਵਾਸਤੇ ਆਹਮੋ ਸਾਹਮਣੇ ਖੜ•ੀਆਂ ਦੋਵੇਂ ਧਿਰਾਂ ਨਾਲ ਹੀ ਰਹਿਣਾ ਚਾਹੁੰਦਾ ਹੈ। ਲੋਕ ਅਜਿਹੀ ਮੌਕਾਪ੍ਰਸਤੀ ਵੇਖ ਚੁੱਕੇ ਹਨ, ਇਸ ਲਈ ਉਸ ਦਾ ਪਰਦਾਫਾਸ਼ ਹੋ ਗਿਆ ਹੈ।